ਮਾਂ ਮਿੱਟੀ ਦੀਆਂ ਯਾਦਾਂ ਪੁਸਤਕ ਲੋਕ ਅਰਪਣ
(ਖ਼ਬਰਸਾਰ)
buy female viagra
female viagra
open female viagra drops
ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ " ਮਾਂ ਮਿੱਟੀ ਦੀਆਂ ਯਾਦਾਂ" ਪੁਸਤਕ ਰਿਲੀਜ਼ ਸਮਾਰੋਹ ਮਿਤੀ ੦੨-੦੧-੨੦੧੬ ਨੂੰ ਗੁਰੁ ਹਰ ਰਾਇ ਮਾਡਲ ਸਕੂਲ਼ ਝੁਨੇਰ ਵਿਖੇ ਕਰਵਾਇਆ ਗਿਆ। ਇਸ ਸਬੰਧੀ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਸ. ਨਾਇਬ ਸਿੰਘ ਬੁੱਕਣਵਾਲ ਅਤੇ ਬਲਵੰਤ ਫਰਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਿੰਸੀਪਲ ਸ. ਬਲਦੇਵ ਸਿੰਘ ਫਰਵਾਲੀ ਦੀ ਕਿਤਾਬ ਮਾਂ ਮਿੱਟੀ ਦੀਆਂ ਯਾਦਾਂ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸ.ਜਗਮੀਤ ਸਿੰਘ ਪੰਧੇਰ ਉੱਘੇ ਕਹਾਣੀਕਾਰ ਸਨ ਅਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਮੱਘਰ ਸਿੰਘ ਇਸ ਕਿਤਾਬ ਤੇ ਪਰਚਾ ਪੜ੍ਹਿਆ। ਇਸ ਸਬੰਧੀ ਨਾਇਬ ਸਿੰਘ ਬੁੱਕਣਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਸ੍ਰੀ ਰਣਜੀਤ ਅਜ਼ਾਦ ਕਾਝਲਾ ਅਤੇ ਸਾਹਿਤ ਸਭਾ ਧੂਰੀ ਤੋਂ ਸ੍ਰੀ ਮੂਲ ਚੰਦ ਸ਼ਰਮਾ ਜੀ, ਪੰਜਾਬੀ ਕੇਦਰੀ ਸਾਹਿਤ ਸਭਾ ਸੰਗਰੂਰ ਤੋਂ ਪਵਨ ਹਰਚੰਦਪੁਰੀ ਅਤੇ ਕਰਤਾਰ ਸਿੰਘ ਠੁੱਲੀਵਾਲ, ਸਾਹਿਤ ਸਭਾ ਸ਼ੇਰਪੁਰ ਤੋਂ ਰਾਜਿੰਦਰਜੀਤ ਸਿੰਘ ਕਾਲਾਬੂਲਾ,ਰਾਜੇਸ਼ ਰਿਖੀ ਪੰਜਗਰਾਈਆ ਮੁੱਖ ਤੌਰ ਤੇ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਸ.ਭੁਪੰਿਦਰ ਸਿੰਘ ਸੋਹੀ ਚੇਅਰਮੈਂਨ ਰਾਜ ਐਜੂਕੇਸ਼ਨ ਟਰਸਟ ਫਰਵਾਲੀ, ਸ, ਜਗਤਾਰ ਸਿੰਘ ਸੈਕਟਰੀ, ਸ. ਗੁਰਚਰਨ ਸਿੰਘ ਬੋਹੜਾਈ ਕਲਾਂ, ਸ. ਜਗਦੇਵ ਸਿੰਘ ਲੁਧਿਆਣਾ ਵੀ ਸ਼ਾਮਿਲ ਹੋਏ। ਸਇਸ ਸਬੰਧੀ ਸਾਰੇ ਸਾਹਿਤਕ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਹੈ।ਇਸ ਸਮੇਂ ਸਾਹਿਤਕ ਵਿਚਾਰਾਂ ਦੇ ਨਾਲ ਨਾਲ ਕਵਿਤਾਵਾਂ ਦਾ ਦੌਰ ਵੀ ਚਲਿਆ। ਇਸ ਸਮੇਂ ਉੱਘੇ ਲੇਖਕ ਹਰਮਿੰਦਰ ਸਿੰਘ ਭੱਟ, ਨਿਰਮਲ ਸਿੰਘ ਸੰਦੌੜ, ਜਸਬੀਰ ਕੰਗਣਵਾਲ, ਬੱਬੂ ਸੰਦੌੜ, ਜਸਵੀਰ ਸਿੰਘ ਕਲਿਆਣ , ਮੁਹੰਮਦ ਅਨਸਾਰੀ ਕੰਗਣਵਾਲ, ਸ੍ਰੀ ਰਾਜਿੰਦਰ ਕੁਮਾਰ, ਸ੍ਰੀ ਐਸ.ਪੀ ਸੌਫਤ , ਲਛਮਣ ਦਾਸ ਕੁੱਪ ਕਲਾਂ ਹਾਜ਼ਰ ਸਨ।ਸਟੇਜ ਦੀ ਭੂਮਿਕਾ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਨਿਭਾਈ ਅਤੇ ਪ੍ਰਿੰਸੀਪਲ ਸ.ਬਲਦੇਵ ਸਿੰਘ ਫਰਵਾਲੀ ਨੇ ਆਏ ਸਾਰੇ ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।