ਸਾਧੂ ਰਾਮ ਲੰਗੇਆਣਾ ਨਾਲ ਰੂਬਰੂ
(ਖ਼ਬਰਸਾਰ)
tamoxifen for men
tamoxifen
dosage clomid uk buy online
clomid online reviews
link clomid manchester
ਬਾਈ ਅਜਮੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਠੱਠੀ ਭਾਈ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦੇ ਸਾਬਕਾ ਪ੍ਰਧਾਨ ਹਾਸਰਸ ਵਿਅੰਗ ਲੇਖਕ ਅਤੇ ਬਾਲ ਸਾਹਿਤ ਲੇਖਕ ਸਾਧੂ ਰਾਮ ਲੰਗੇਆਣਾ ਨਾਲ ਸਕੂਲ ਵਿਖੇ ਬਾਲ ਸਾਹਿਤ ਰੂਬਰੂ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂਆਤ 'ਚ ਸਕੂਲ ਪ੍ਰਿੰਸੀਪਲ ਹਰਵਿੰਦਰ ਸਿੰਘ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਮੰਚ ਸੰਚਾਲਕ ਮਾਸਟਰ ਚਰਨ ਸਿੰਘ ਵੱਲੋਂ ਸਕੂਲ ਦੀਆਂ ਸਾਲਾਨਾ ਸਰਗਮੀਆਂ ਬਾਰੇ ਰੋਸ਼ਨੀ ਪਾਈ ਗਈ ਉਪਰੰਤ ਸਾਹਿਤਕਾਰ ਕੰਵਲਜੀਤ ਭੋਲਾ ਲੰਡੇ ਵੱਲੋਂ ਸਮਾਗਮ ਦੇ ਮੁੱਖ ਮਹਿਮਾਨ ਸਾਧੂ ਰਾਮ ਲੰਗੇਆਣਾ ਦੇ ਸਾਹਿਤਕ ਸਫਰ ਤੇ ਮਾਣ ਪੱਤਰ ਪੜ੍ਹਿਆ ਗਿਆ। ਇਸਦੇ ਨਾਲ ਸਾਧੂ ਰਾਮ ਲੰਗੇਆਣਾ ਨੇ ਸਕੂਲੀ ਬੱਚਿਆਂ ਨਾਲ ਆਪਣੀ ਸਾਹਿਤਕ ਜੀਵਨੀ ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਉਹ ਹੁਣ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਪੰਜ ਪੁਸਤਕਾਂ ਜਿੰਨ੍ਹਾਂ 'ਚ ਦੋ ਹਾਸਵਿਅੰਗ ਅਤੇ ਤਿੰਨ ਬਾਲ ਸਾਹਿਤ ਪੁਸਤਕਾਂ ਤੋਂ ਇਲਾਵਾ ਦੋ ਹਾਸਰਸ ਕਮੇਡੀ ਫੀਚਰ ਫਿਲਮਾਂ ਪਾਠਕਾਂ ਦੇ ਸਨਮੁੱਖ ਕਰ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਮਿੰਨੀ ਕਹਾਣੀਆਂ ਲਗਾਤਾਰ ਤਿੰਨ ਸਾਲ ਸਟੇਟ ਪੱਧਰੀ ਮੁਕਾਬਲਿਆਂ 'ਚ ਵਿਸ਼ੇਸ਼ ਇਨਾਮ ਜਿੱਤ ਹਾਸਲ ਕਰ ਚੁੱਕੀਆਂ ਹਨ ਅਤੇ ਬਹੁਤ ਸਾਰੇ ਵੱਖ-ਵੱਖ ਪੱਤਰਕਾਵਾਂ, ਰਸਾਲਿਆਂ 'ਚ ਉਨ੍ਹਾਂ ਦੀਆਂ ਰਚਨਾਵਾਂ ਨੂੰ ਛਪਣ ਦਾ ਮੌਕਾ ਹਾਸਲ ਹੋ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਸਾਹਿਤ ਲਿਖਣ ਦੇ ਤਜ਼ਰਬੇ ਸਾਂਝੇ ਕਰਦਿਆਂ ਪੜ੍ਹਾਈ ਦੇ ਨਾਲ ਸਾਹਿਤ ਪੜ੍ਹਨ ਅਤੇ ਸਾਹਿਤ ਲਿਖਣ ਦੀ ਪ੍ਰੇਰਨਾ ਦਿੱਤੀ ਅਤੇ ਆਪਣੀਆਂ ਨਵੀਆਂ ਰਚਨਾਵਾਂ ਸੁਣਾ ਕੇ ਬੱਚਿਆਂ ਦਾ ਮਨੋਰੰਜਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਆਪਣੀਆਂ ਕਿਤਾਬਾਂ ਦਾ ਸੈੱਟ ਸਕੂਲ ਦੀ ਲਾਇਬ੍ਰੇਰੀ ਵਾਸਤੇ ਸਕੂਲ ਸਟਾਫ ਨੂੰ ਭੇਂਟ ਕੀਤਾ। ਇਸ ਮੌਕੇ ਸਾਹਿਤਕਾਰ ਜਗਦੀਸ਼ ਪ੍ਰੀਤਮ ਠੱਠੀ ਭਾਈ, ਗੁਰਮੇਜ ਸਿੰਘ ਗੇਜਾ, ਕੰਵਲਜੀਤ ਭੋਲਾ ਲੰਡੇ ਅਤੇ ਸਕੂਲ ਦੇ ਵੱਖ-ਵੱਖ ਬੱਚਿਆਂ ਵੱਲੋਂ ਸਾਹਿਤਕ ਰਚਨਾਵਾਂ ਪੇਸ਼ ਕਰਕੇ ਮਾਹੌਲ ਨੂੰ ਚਾਰ ਚੰਨ ਲਗਾਏ ਗਏ। ਅਖੀਰ ਵਿੱਚ ਸਕੂਲ ਪ੍ਰਿੰਸੀਪਲ ਹਰਵਿੰਦਰ ਸਿੰਘ, ਸਰਪੰਚ ਸੁਖਦੀਪ ਕੌਰ, ਮਾਸਟਰ ਗੁਰਚਰਨ ਸਿੰੰਘ, ਲਖਵਿੰਦਰ ਕੁਮਾਰ, ਕੇਵਲ ਸਿੰਘ, ਬਲਵੀਰ ਕੌਰ, ਕਪੂਰ ਸਿੰਘ, ਰਾਜਿੰਦਰ ਸਿੰਘ, ਸ਼ਿੰਦਰ ਕੌਰ, ਅਮਨਪ੍ਰੀਤ ਕੌਰ, ਪਰਮਿੰਦਰ ਕੌਰ, ਨਵਦੀਪ ਸਿੰਘ ਤੇ ਬਾਕੀ ਸਕੂਲ ਸਟਾਫ ਤੇ ਪਤਵੰਤਿਆਂ ਵੱਲੋਂ ਸਾਧੂ ਰਾਮ ਲੰਗੇਆਣਾ ਦਾ ਅਤੇ ਬਾਕੀ ਸਾਹਿਤਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।
