ਘਰ ਮੇਰੇ ਤੂੰ ਅਾਜਾ ਦਿਲਬਰ
ਦਰ ਮੇਰੇ ਤੂੰ ਅਾਜਾ ਦਿਲਬਰ
ਭੁੱਲਕੇ ਸਾਰੇ ਰੋਸੇ ਸਿਕਵੇ
ਪਰ ਮੇਰੇ ਤੂੰ ਅਾਜਾ ਦਿਲਬਰ
ਬੇਸ਼ਕ ਜਾਨ ਤਲੀ ਦੇ ਉੱਤੇ
ਧਰ ਮੇਰੇ ਤੂੰ ਅਾਜਾ ਦਿਲਬਰ
ੲਿਸ਼ਕ ਸਮੁੰਦਰ ਠਾਠਾਂ ਮਾਰੇ
ਤਰ ਮੇਰੇ ਤੂੰ ਅਾਜਾ ਦਿਲਬਰ
ਬਣਕੇ ਕਿ੍ਸ਼ਨ ਮੁਰਾਰੀ ਦੁਖੜੇ
ਹਰ ਮੇਰੇ ਤੂੰ ਅਾਜਾ ਦਿਲਬਰ
ਨੇਹਰੇ ਜੀਵਨ ਦੇ ਵਿੱਚ ਚਾਨਣ
ਕਰ ਮੇਰੇ ਤੂੰ ਅਾਜਾ ਦਿਲਬਰ
'ਬੋਪਾਰਾਏ ' ਝੋਲੀ ਖੂਸ਼ੀਅਾਂ
ਭਰ ਮੇਰੇ ਤੂੰ ਅਾਜਾ ਦਿਲਬਰ