ਟੱਪੇ (ਕਵਿਤਾ)

ਗੁਰਭਜਨ ਗਿੱਲ   

Email: gurbhajansinghgill@gmail.com
Cell: +91 98726 31199
Address: 113 ਐਫ., ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ
ਲੁਧਿਆਣਾ India 141002
ਗੁਰਭਜਨ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


abortion pill over the counter

purchase abortion pill online link abortion pill over the counter

ਰੁੱਤ  ਆ ਗਈ ਵੇ ਫੁਟਾਰੇ ਦੀ।
ਜੜ੍ਹ ਜੀਹਦੀ ਸੁੱਕ ਵੇ ਗਈ,
ਪੁੱਛ ਪੀੜ ਤੂੰ ਵਿਚਾਰੇ ਦੀ।

ਕਾਂ ਕੂਕਦਾ ਬਨੇਰੇ ਤੋਂ।
ਸੱਜੀ ਅੱਖ ਫਰਕ ਰਹੀ,
ਚੇਤੇ ਆ ਰਿਹੈਂ ਸਵੇਰੇ ਤੋਂ।

ਮੰਜੀ ਟੁੱਟ ਗਈ ਪੁਰਾਣੀ ਵੇ।
ਪਲੰਘਾਂ ਤੇ ਸੌਣ ਵਾਲਿਆਂ,
ਇਹਦੀ ਕਦਰ ਨਾ ਜਾਣੀ ਵੇ।

ਠੰਢੀ ਛਾਂ ਵੇ ਸ਼ਹਿਤੂਤਾਂ ਦੀ।
ਕਰਕ ਕਲੇਜਾ ਚੀਰਦੀ,
ਤੈਨੂੰ ਪਈ ਕਲਬੂਤਾਂ ਦੀ।

ਵੇਖ ਰਾਵੀ ਦੀਆਂ ਲਹਿਰਾਂ ਨੂੰ।
ਪਿੰਡਾਂ ਵਿਚ ਭੰਗ ਭੁੱਜਦੀ,
ਵੇ ਤੂੰ ਪਾਲਦਾ ਏਂ ਸ਼ਹਿਰਾਂ ਨੂੰ।

ਆ ਜਾ ਚਰਖੇ਼ ਨੂੰ ਰਲ ਕੱਤੀਏ।
ਦਿਲ ਦਾ ਹਨੇ੍ਰ ਮੇਟ ਦੇ,
ਮੇਰੇ ਮਾਝੇ ਦੀਏ ਮੋਮਬੱਤੀਏ।

ਛਾਂ ਛੁੱਟ ਜੂ ਲਸੂੜ੍ਹੀ ਦੀ।
ਹੱਥਕੜੀ ਉਮਰਾਂ ਦੀ,
ਕੈਦ ਰੰਗਲੀ ਚੂੜੀ ਦੀ।

ਧੁੱਪ ਲੜਦੀ ਦੁਪਹਿਰਾਂ ਨੂੰ।
ਬਿਰਖਾਂ ਦਾ ਹਾਉਕਾ ਪੈ ਗਿਆ,
ਹੁਣ ਘੋਨ ਮੋਨ ਸ਼ਹਿਰਾਂ ਨੂੰ।