ਨਾਵਲ 'ਕਥਾ ਬਿਖੜੇ ਰਾਹਾਂ ਦੀ' ਲੋਕ ਅਰਪਿਤ
(ਖ਼ਬਰਸਾਰ)
prednisolone side effects
prednisolone side effects
redirect buy prednisolone 5mg
ਜਲੰਧਰ -- ਪਿੰਡ ਸੰਘੇ ਖ਼ਾਲਸਾ ਵਿਖੇ ਹੋਏ ਸੱਭਿਆਚਾਰਕ ਅਤੇ ਨਾਟਕ ਮੇਲੇ ਦੌਰਾਨ ਉੱਘੇ ਲੇਖਕ ਡਾ. ਰਾਮ ਮੂਰਤੀ ਦਾ ਪਲੇਠਾ ਨਾਵਲ 'ਕਥਾ ਬਿਖੜੇ ਰਾਹਾਂ ਦੀ' ਲੋਕ ਅਰਪਿਤ ਕੀਤਾ ਗਿਆ। ਡਾ. ਰਾਮ ਮੂਰਤੀ ਨੇ ਦੱਸਿਆ ਕਿ ਇਹ ਨਾਵਲ ਪਿੰਡ ਸੰਘੇ ਖ਼ਾਲਸਾ ਵਿੱਚ ਸਮਾਜ-ਸੁਧਾਰ ਦੇ ਹੋ ਰਹੇ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ ਹੈ ਅਤੇ ਇਹ ਪ੍ਰਵਾਸੀ ਪੰਜਾਬੀਆਂ ਦੀ ਇੰਗਲੈਂਡ ਦੀ ਧਰਤੀ 'ਤੇ ਕੀਤੀ ਸਖ਼ਤ ਮੁਸ਼ੱਕਤ ਨਸਲੀ ਵਿਤਕਰੇ ਅਤੇ ਉੱਥੇ ਕੀਤੀ ਤਰੱਕੀ ਦਾ ਅਸਲਵਾਦੀ ਬਿਰਤਾਂਤ ਵੀ ਸਿਰਜਦਾ ਹੈ। ਇਸ ਦੇ ਨਾਲ-ਨਾਲ ਪੰਜਾਬ ਦੀ ਧਰਤੀ 'ਤੇ ਆ ਕੇ ਜਿਹੜੇ ਪ੍ਰਵਾਸੀ ਪੰਜਾਬੀ ਏਥੇ ਸਮਾਜ-ਸੁਧਾਰ ਦਾ ਬੀੜਾ ਚੁੱਕਦੇ ਹਨ ਤੇ ਆਪਣੇ ਹੀ ਲੋਕਾਂ ਹੱਥੋਂ ਕਿਵੇਂ ਖੱਜਲ-ਖ਼ੁਆਰ ਹੁੰਦੇ ਹਨ ਇਸ ਦੀ ਬਾਤ ਵੀ ਇਹ ਨਾਵਕ ਪਾਉਂਦਾ ਹੈ। ਪ੍ਰਿੰਸੀਪਾਲ ਕੁਲਵਿੰਦਰ ਸਿੰਘ ਸਰਾਏ ਨੇ ਇਸ ਨਾਵਲ ਨੂੰ ਇੱਕ ਇਤਿਹਾਸਕ ਨਾਵਲ ਵੀ ਦੱਸਿਆ ਜੋ ਧਰਤੀ ਉੱਪਰ ਹੋ ਰਹੇ ਕਾਰਜਾਂ ਦੀ ਕਹਾਣੀ ਦੱਸਦਾ ਹੈ। ਕੰਗ ਨਿਰਵਾਣਾ ਜੇਜੋਂ ਦੇ ਐਮ. ਡੀ. ਸ੍ਰੀ ਅਜਮੇਰ ਕੰਗ ਨੇ ਕਿਹਾ ਕਿ ਇਸ ਨਾਵਲ ਨੂੰ ਦੇਖ ਪੜ• ਕੇ ਸਾਡੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹਨ।
ਇਸ ਨਾਵਲ ਨੂੰ ਲੋਕ ਅਰਪਣ ਕਰਨ ਦੀ ਰਸਮ ਸਰਬ ਸ੍ਰੀ ਕਾਮਰੇਡ ਕੁਲਦੀਪ ਸਿੰਘ ਚੀਮਾ, ਡਾ. ਰਾਮ ਮੂਰਤੀ, ਸੰਤੋਖ ਸਿੰਘ ਸੰਘਾ, ਅਜਮੇਰ ਕੰਗ, ਨਵਾਂ ਜ਼ਮਾਨਾਂ ਦੇ ਮੁੱਖ ਸੰਪਾਦਕ ਸ੍ਰੀ ਜਤਿੰਦਰ ਪੰਨੂੰ, ਸਰਬਜੀਤ ਸਿੰਘ ਕਨੇਡਾ, ਦਰਸ਼ਨ ਸਿੰਘ ਰੰਧਾਵਾ, ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ, ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾ. ਜੇ. ਐਸ. ਖੇੜਾ, ਸੁਰਜੀਤ ਸਿੰਘ ਜੀਤਾ, ਡਾ. ਨਰਿੰਦਰ ਸਿੰਘ ਕੰਗ, ਡਾ. ਆਸਾ ਸਿੰਘ ਘੁੰਮਣ, ਸੂਬੇਦਾਰ ਰਤਨ ਸਿੰਘ, ਪਰਮਜੀਤ ਆਦਿ ਪੱਤਵੰਤਿਆਂ ਨੇ ਲੋਕ ਅਰਪਿਤ ਕੀਤਾ ਤੇ ਡਾ. ਰਾਮ ਮੂਰਤੀ ਨੂੰ ਵਧਾਈ ਦਿੱਤੀ। ਇਹ ਸਮਾਗਮ ਪ੍ਰਸਿੱਧ ਵਾਤਾਵਰਣ ਪ੍ਰੇਮੀ ਡਾ. ਨਰਿੰਦਰ ਸਿੰਘ ਕੰਗ ਨੂੰ ਸਵ. ਸਤਨਾਮ ਸਿੰਘ ਰੰਧਾਵਾ ਯਾਦਗਾਰੀ ਅਵਾਰਡ ਪ੍ਰਦਾਨ ਕਰਨ ਹਿੱਤ ਰਚਾਇਆ ਗਿਆ ਸੀ। ਇਸ ਸਮਾਗਮ ਵਿੱਚ ਲੋਕ ਰੰਗ ਮੰਚ ਜੀਰਾ ਦੀ ਟੀਮ ਨੇ ਮੇਘ ਰਾਜ ਰੱਲਾ ਦੀ ਨਿਰਦੇਸ਼ਨਾਂ ਹੇਠ 'ਛਿਪਣ ਤੋਂ ਪਹਿਲਾਂ' ਨਾਟਕ ਵੀ ਖੇਡਿਆ ਅਤੇ ਗਾਇਕ ਨਵਦੀਪ ਗਿੱਲ ਨੇ ਸੱਭਿਆਚਾਰਕ ਗਾਇਕੀ ਪੇਸ਼ ਕੀਤੀ ਅਤੇ ਮੰਚ ਦਾ ਸੰਚਾਲਨ ਤੀਰਥ ਸਪਰਾ ਨੇ ਬਾਖ਼ੂਬੀ ਨਿਭਾਇਆ।
ਸੰਤੋਖ ਪੰਨੂੰ