ਬਸਤੀ ਤੋਂ ਪੰਛੀਆਂ ਦੀ ਡਾਰ ਲੰਘਦੀ ਦੇਖੀ ਮੈਂ
ਦਾਤੇ ਤੋਂ ਦਾਤ ਆਪਣੇ ਸਾਹਾਂ ਦੀ ਮੰਗਦੀ ਦੇਖੀ ਮੈਂ
ਅਪਣੀਆਂ ਰੱਖਾਂ ਦੇ ਵਿੱਚ ਹੁਣ ਜਾਣ ਤੋਂ ਡਰ ਲੱਗਦਾ
ਅੱਖ ਮਾਲੀ ਦੀ ਲਹੂ ਦਾ ਕੌਲ ਮੰਗਦੀ ਦੇਖੀ ਮੈਂ
ਝਗੜੇ ਦਾ ਅੱਡਾ ਬਣ ਗਿਆ ਰੱਬ ਨੂੰ ਪੁਜਣ ਵਾਲੀ ਥਾਂ
ਇੱਕ ਧਿਰ ਦੂਜੀ ਦਾ ਸਿਰ ਨੇਜੇ ਟੰਗਦੀ ਵੇਖੀ ਮੈ
ਕੀ ਖਬਰ ਇਸ ਸਹਿਰ ਦਾ ਹੁਣ ਕੀ ਕਿਸਮਤ ਹੋਣੀ
ਹਰ ਬਸਤੀ ਮੌਤ ਚੰਦਰੀ ਫੱਟੀ ਟੰਗਦੀ ਦੇਖੀ ਮੈ
ਇਸ ਸ਼ਹਿਰ ਠਹਿਰ ਤਾਂ ਕੀ ਕਫਨ ਨਸੀਬ ਨਹੀਂ ਦਿਸਦਾ
ਹੱਥ ਲੈ ਕੇ ਧਾੜ ਹਥਿਆਰ ਸਿਰ ਮੰਗਦੀ ਵੇਖੀ ਮੈਂ
ਅਬਲਾ ਦਾ ਵਿਲਕਣਾ ਤੇ ਜ਼ਾਲਮ ਦੀ ਬੁਰੀ ਹਵਸ
ਲੀਰ ਲੀਰ ਹੋਈ ਚੁੰਨੀ ਸੂਹੇ ਰੰਗ ਦੀ ਦੇਖੀ ਮੈ
ਰਾਤ ਹਨੇਰੀ ਅਕਾਸ਼ ਉਤੇ ਗਰਦ ਚੜੀ ਨਾ ਕੁੱਝ ਦਿਸਦਾ
ਤਾਰਿਆਂ ਦੀ ਲੋਅ ਧਰਤੀ ਆਉਣੋ ਸੰਗਦੀ ਦੇਖੀ ਮੈਂ
ਪੈਰਾਂ ਹੇਠ ਸਿਰ ਰੋਲ ਕੇ ਮਾਰ ਕੇ ਫੁੰਕਾਰੇ ਚੱਲਦੇ
ਉਹਨਾਂ ਦੇ ਮੂੰਹ ਤੇ ਲੀਕ ਨਾ ਰੰਜ ਦੀ ਦੇਖੀ ਮੈਂ
ਖੂਨ ਡੁਲਿਆ ਮਾਲ ਮੱਤਾ ਸਾਰਾ ਲੁੱਟ ਲਿਆ ਜ਼ਾਲਮ
ਹਰ ਬਸਤੀ ਮਹੱਲੇ ਬਾਸੀ ਇਉਂ ਭੁਜਦੀ ਭੰਗ ਦੇਖੀ ਮੈਂ