ਗ਼ਜ਼ਲ (ਗ਼ਜ਼ਲ )

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


medical abortion ph

abortion in philippines click abortion pill online philippines
ਹਸੀਨ ਸੁਪਨੇ  ਤੇ  ਖਿਆਲ ਉੱਤਮ, ਸਦਾ ਤੂੰ ਸੋਚਾਂ ’ਚ ਪਾਲ ਰੱਖੀਂ I
ਜੋ ਫਤਿਹ ਕਰਦਾ ਮੁਸੀਬਤਾਂ ਨੂੰ ,ਉਹ ਜੋਸ਼ ਜੀਵਨ ‘ਚ ਢਾਲ ਰੱਖੀਂ I
 
ਇਹ  ਨ੍ਹੇਰ ਸੂਰਜ ਨੂੰ  ਨਿਗਲ ਜਾਂਦੇ,ਤੇ  ਕੈਦ  ਕਰਦੇ ਉਜਾਲਿਆਂ ਨੂੰ,
ਕਰੀਂ  ਤੂੰ  ਰਾਖੀ ਉਜਾਲਿਆਂ  ਦੀ, ਮਿਸ਼ਾਲ  ਬਲਦੀ ਤੂੰ ਨਾਲ ਰੱਖੀਂ I
 
ਬੜੇ ਹੀ ਨਾਜੁਕ ਨੇ ਪਾਕ ਰਿਸ਼ਤੇ, ਇਹ  ਤਿੜਕ ਜਾਂਦੇ ਨੇ ਕੱਚ ਵਾਂਗੂੰ,
ਨਾ  ਫੇਰ  ਜੁੜਦੇ ਜੇ ਟੁੱਟ  ਜਾਵਣ,ਇਨ੍ਹਾ ਨੂੰ ਹਰ ਪਲ ਸੰਭਾਲ ਰੱਖੀਂ I
 
ਜ਼ਮੀਰ  ਆਪਣੀ  ਨਾ  ਵੇਚ  ਦੇਵੀਂ, ਪਰਾਨ   ਭਾਂਵੇਂ   ਤਿਆਗ  ਦੇਣਾ,
ਖਿੜੀੰ  ਤੂੰ ਕਮਲ  ਦੇ ਫੁੱਲ  ਵਾਂਗੂੰ,ਸਦਾ  ਤੂੰ ਦਿਲ  ਦਾ ਜਲਾਲ ਰੱਖੀਂ I
 
ਖੁਦਾ ਦੀ ਰਹਿਮਤ ਕਬੂਲ ਕਰਨਾ,ਤੇ ਕਦਰ ਕਰਨਾ ਤੂੰ ਰਹਿਮਤਾਂ ਦੀ,
ਜੋ   ਚੀਜ ਤੇਰੇ  ਨਾ  ਕੋਲ  ਹੋਵੇ, ਕਦੇ  ਨਾ  ਉਸਦਾ  ਮਲਾਲ  ਰੱਖੀਂ I
 
ਇਹ ਰਾਹ  ਵੀ ਔਖੇ ਨੇ ਮੰਜਿਲਾਂ ਦੇ,ਤੇ ਰਸਤਿਆਂ ਵਿਚ ਵੀ ਹੋਣ ਸੂਲਾਂ,
ਬੜੇ ਹੀ ਪੈਰਾਂ ‘ਚ  ਪੈਣ ਛਾਲੇ, ਬਣਾ  ਕੇ  ਫਿਰ  ਵੀ  ਤੂੰ  ਚਾਲ ਰੱਖੀਂ I
 
ਇਹ ਹੰਸ ਦਿਲ  ਦਾ ਨਾ ਤਰਸ ਜਾਵੇ,ਕਦੇ ਵੀ  ਵਸਲਾਂ ਦੇ ਮੋਤੀਆਂ ਤੋਂ,
ਸਦਾ  ਤੂੰ ਹਿਜਰਾਂ  ਦੇ ਕੰਕਰਾਂ ‘ਚੋਂ,   ਵਫ਼ਾ  ਦੇ ਮੋਤੀ ਵੀ  ਭਾਲ ਰੱਖੀਂ I 

ਲਿਖੀੰ  ਤੂੰ  ਦਰਦਾਂ  ਦੀ  ਦਾਸਤਾਂ  ਨੂੰ, ਪੜੇ  ਜੋ  ਉਸਨੂੰ  ਮਸੂਸ  ਹੋਵੇ,
ਦਿਲਾਂ ਨੂੰ ਦੇਵੇ ਸਕੂਨ  ਸੋਹਲ , ਸਦਾ  ਤੂੰ  ਗਜ਼ਲਾਂ ‘ਚ ਖਿਆਲ ਰੱਖੀਂ I