viagra for men
buy
viagra online uk
ਨਫਰਤ ਦੀ ਅੱਗ ਵਿਚ ਸੜ ਰਿਹਾ ਸੰਸਾਰ ਸਾਰਾ
ਛੇੜ ਐਸਾ ਨਗਮਾਂ ਕਿ ਹੋ ਜਾਏ ਸੀਤ ਸਾਥੀਆ
ਨਗਮੇ ਪਿਆਰ ਵਾਲੇ ਛਿੜਨ ਸੰਸਾਰ ਉਤੇ
ਇਕ ਦੂਸਰੇ ਦੇ ਨਾਲ ਵੱਧੇ ਪ੍ਰੀਤ ਸਾਥੀਆ
ਸ਼ਾਂ ਸ਼ਾਂ ਕਰਦੀ ਪਤਿਆ‘ਚ ਜਦੋਂ ਹਵਾ ਲੰਘਦੀ ਏ
ਫੜ ਫੜਾਂਉਦੇ ਪਤੇ ਵੀ ਸੰਗੀਤ ਸਾਜ ਦਿੰਦੇ ਨੇ
ਚਿੜੀਆਂ ਦੀ ਚੀਂ ਚੀਂ ਚੀਂ ਕੋਇਲ ਦੀ ਕੂ ਕੂ ਕੂ
ਘੁਗੀਆਂ ਕਬੂਤਰ ਵੀ ਗੁੱਟਕ ਸਾਥ ਦਿੰਦੇ ਨੇ
ਪੈਲ ਪਾਉਂਦੇ ਮੋਰ ਦੀ ਪੀਓ ਦੀ ਪੁਕਾਰ ਵਾਂਗ
ਛੇੜਦੇ ਪਿਆਰ ਵਾਲਾ ਤੂੰ ਵੀ ਗੀਤ ਸਾਥੀਆ
ਹੱਸਦ ਦੀ ਅੱਗ ਵਿਚ ਸੜ ਰਿਹਾ ਸੰਸਾਰ ਸਾਰਾ
ਛੇੜ ਐਸਾ ਨਗਮਾ ਕਿ ਹੋ ਜਾਏ ਸੀਤ ਸਾਥੀਆ
ਗੀਤ ਛੋਹਣ ਲੱਗਾ ਪੱਲਾ ਛਡੀਂ ਨਾ ਸ਼ਰਮ ਵਾਲਾ
ਤੇਰੀਆਂ ਹੀ ਧੀਆਂ ਭੈਣਾ ਗਾਉਣੇ ਤੇਰੇ ਗੀਤ ਨੇ
ਆਪਣੀ ਪਤ ਚੰਨਾ ਆਪ ਹੀ ਸੰਭਾਲਦੇ ਜੋ
ਸੋਭਾ ਖਟ ਜਗ ਦੀ ਉਹ ਬਣਨ ਜਗਜੀਤ ਨੇ
ਕੁਦਰਤੀ ਨਿਜਾਮ ਨਾਲ ਹੋ ਕੇ ਐਸੀ ਛੇੜ ਸੁਰ
ਗਲੀਆਂ ਮੁਹਲਿਆਂ ਚ ਗੂੰਜੇ ਗੀਤ ਸਾਥੀਆ
ਨਫਰਤ ਦੀ ਅੱਗ ਵਿਚ ਸੜ ਰਿਹਾ ਸੰਸਾਰ ਸਾਰਾ
ਛੇੜ ਐਸਾ ਨਗਮਾਂ ਕਿ ਹੋ ਜਾਏ ਸੀਤ ਸਾਥੀਆ