ਮੰਜ਼ਿਲ (ਕਵਿਤਾ)

ਰਾਜਵਿੰਦਰ ਜਟਾਣਾ   

Email: jatana618@gmail.com
Address:
ਮਾਨਸਾ India
ਰਾਜਵਿੰਦਰ ਜਟਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy naltrexone uk

naltrexone in uk
ਫੈਲਾ ਕੇ ਬਾਹਾਂ ਤੇ ਨਵੀਆਂ ਨੇ ਰਾਹਾਂ
ਆ ਚੱਲ ਮੁਸਾਫ਼ਿਰ ਕਿ ਪੁਕਾਰੇ ਮੰਜ਼ਿਲ
ਝੁੱਕ ਕੇ ਸਿਰ ਕਰੇ ਸਜਦਾ ਤੇ ਕਹਿ ਰਹੀ ਜਾਪੇ ਕਿ
ਆ ਤੇਰੇ ਕਦਮਾਂ ਦੀ ਆਹਟ ਮੇਰੇ ਸਿਰ ਮੱਥੇ।
ਬਣ ਜਾ ਹੁਣ ਕੋਈ ਸ਼ੂਕਦੀ ਤੇਜ ਧਾਰ
ਜੋ ਮੋੜ ਕੇ ਰੱਖ ਦੇਵੇ ਰੁਖ ਦਰਿਆਵਾਂ ਦੇ
ਤੇ ਬਣਾ ਲਵੇ ਖੁਦ ਹੀ ਆਪਣਾ ਰਸਤਾ
ਜਿੱਦੀ ਤੇ ਖ਼ੁਰਦਰੇ ਪੱਥਰਾਂ ਨੂੰ ਤੋੜ-ਤੋੜ ਕੇ।
ਭਾਵੇਂ ਲੱਗਦਾ ਹੈ ਡਰ ਕਿ ਲੱਗਣੀ ਏ ਠੇਸ
ਤੇ ਜਾਵੇ ਨਾ ਤ੍ਰੇੜਿਆ ਹਿੰਮਤ ਦਾ ਸ਼ੀਸ਼ਾ
ਪਰ ਉਲਝੀ ਕੋਈ ਨਾ ਹੁੰਦੀ ਏਨੀ ਤਾਣੀ
ਕਿ ਕੋਈ ਵੀ ਤੰਦ ਨਾ ਸੁਲਝੇ।
ਮੰਜ਼ਿਲ ਭਾਵੇਂ ਲੱਗ ਰਹੀ ਹੈ ਕੋਹਾਂ ਦੂਰ
ਤੇ ਰਸਤਾ ਵੀ ਉੱਬੜ-ਖੱਬੜ
ਜੇ ਰੱਖੇਂ ਹੌਂਸਲਾ ਤੇ ਪੈ ਜਾਣਾ ਛੋਟਾ
ਉਮਰਾਂ ਤੋਂ ਵੀ ਲੰਮਾ ਪੈਂਡਾ।
ਢਹਿ ਢੇਰੀ ਹੋ ਹੀ ਜਾਣਾ ਆਖਿਰ
ਮਜ਼ਬੂਰੀ ਤੇ ਬੇਵੱਸੀ ਉੱਚਾ ਪਰਬਤ
ਰੱਖ ਲੈਣਾ ਹੈ ਸੂਰਜ ਆਪਣੇ ਕਦਮਾਂ 'ਚ
ਅੰਬਰਾਂ ਤੋਂ ਇੱਕ ਦਿਨ ਸੱਚੀ ਉਤਾਰ ਕੇ।