ਆਪਣੀ ਹੀ ਕੁੱਲੀ (ਕਵਿਤਾ)

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy accutane 10mg uk

accutane without insurance online accutane without dermatologist

Amoxicillin 500 mg Capsules

buy amoxicillin
           ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ ।
            ਤੀਲਾ-ਤੀਲਾ  ਕਰ ਮੇਰਾ  ਘਰ ਨਾ  ਉਜਾੜਿਓ ।

            ਬੜਾ ਮਜ਼ਾ ਆਉਂਦਾ ਲੋਕੋ  ਕਿਰਤ ਕਮਾਈ ਦਾ ।
            ਆਪਣਾ ਹੀ ਕਰੀਦਾ ਤੇ  ਆਪਣਾ ਹੀ ਖਾਈਦਾ ।
            ਰੁੱਖੀ-ਮਿੱਸੀ  ਰੋਟੀ ਦਿਓ ,  ਅਜ਼ਬ  ਨਜ਼ਾਰਿਓ ,
            ਆਪਣੀ ਹੀ ਕੁੱਲੀ ਉਤੇ  ਮਾਣ ਹੁੰਦਾ ਪਿਆਰਿਓ।
            ਤੀਲਾ-ਤੀਲਾ  ਕਰ ਮੇਰਾ  ਘਰ ਨਾ  ਉਜਾੜਿਓ ।

            ਬਾਲੜੀ ਦੇ  ਸਿਰ  ਉਤੇ  ਚੁੰਨੀ ਲੀਰੋ  ਲੀਰ ਹੈ।
            ਹੱਥ  ਅੱਡ  ਮੰਗਣੇਂ ਦੀ  ਪੈਰਾਂ 'ਚ  ਜੰਜੀਰ ਹੈ ।
            ਖ਼ੂਨ  ਸਾਡਾ  ਪੀਤਾ  ਤੁਸਾਂ  ਰੰਗਲੇ  ਚੁਬਾਰਿਓ ,
            ਆਪਣੀ ਹੀ ਕੁੱਲੀ ਉਤੇ  ਮਾਣ ਹੁੰਦਾ ਪਿਆਰਿਓ।
            ਤੀਲਾ-ਤੀਲਾ  ਕਰ ਮੇਰਾ  ਘਰ ਨਾ  ਉਜਾੜਿਓ ।

            ਵੇਖੋ!  ਮੇਰਾ ਭੁੱਖਾ-ਭਾਣਾ  ਸੁੱਤਾ  ਪਰਵਾਰ  ਹੈ ।
            ਪੀ ਕੇ ਸਾਡਾ  ਖ਼ੂਨ ਕੋਈ  ਮਾਰਦਾ  ਡਕਾਰ ਹੈ ।
            ਕਢ੍ਹਿਉ ਨਾ ਗਾਲਾਂ ਮੈਨੂੰ  ਝਿੜਕਾਂ ਨਾ ਮਾਰਿਓ ,
            ਤੀਲਾ-ਤੀਲਾ  ਕਰ ਮੇਰਾ  ਘਰ ਨਾ ਉਜਾੜਿਓ ।
            ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

            ਬੰਗਲਾ ਬਣਾਇਆ ਅਸੀਂ  ਵਢ੍ਹੇ  ਸਰਦਾਰ ਦਾ ।
            ਫਿਰ ਵੀ ਉਹ "ਸੁਹਲ" ਉਤੇ  ਜ਼ੁਲਮ ਗੁਜ਼ਾਰਦਾ।
            ਸੁਣ  ਮੇਰੀ  ਗੱਲ ਬੋਲੋ!  ਚੰਨ ਤੇ  ਸਿਤਾਰਿਓ ,
            ਤੀਲਾ-ਤੀਲਾ  ਕਰ ਮੇਰਾ  ਘਰ ਨਾ ਉਜਾੜਿਓ ।
            ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

            ਕੀ ਆਖਾਂ ਲੋਕੋ ਆਈਆਂ ਗਈਆਂ ਸਰਕਾਰਾਂ ਨੂੰ।
            ਹੱਕ ਸਾਡਾ  ਖਾਧਾ ਪੁਛੋ!  ਦੇਸ਼ ਦੇ ਗ਼ਦਾਰਾਂ ਨੂੰ ।
            ਜੋਕਾਂ  ਵਾਂਗ  ਚੰਬੜੋ ਨਾ  ਖ਼ੂਨੀ  ਹਤਿਆਰਿਓ ,
            ਤੀਲਾ-ਤੀਲਾ  ਕਰ ਮੇਰਾ  ਘਰ ਨਾ  ਉਜਾੜਿਓ ।
            ਆਪਣੀ ਹੀ ਕੁੱਲੀ ਉਤੇ  ਮਾਣ ਹੁੰਦਾ ਪਿਆਰਿਓ।