ਬੈਠ ਮੇਰੇ ਪੰਜਾਬ ਦੀ ਕੁੜੀਏ ਆ ਤੈਨੂੰ ਇੱਕ ਗੱਲ ਸਮਝਾਵਾਂ ,
ਭੁੱਲਗੀ ਲਗ੍ਦੀਏ ਤੂੰ ਜਿਹੜਾ ਆ ਤੈਨੂੰ ਕੁਝ ਯਾਦ ਕਰਾਵਾਂ |
ਮੰਨਿਆਂ ਬੜੀ ਤਰੱਕੀ ਕੀਤੀ ਪੜ੍ਹ ਲਿਖ ਕੇ ਤੂੰ ਬਣੀ ਸਿਆਣੀ ,
ਕਿਓਂ ਡਿਸਕੋ ਦੇ ਮਗਰ ਤੂੰ ਤੁਰ ਪਈ ਤੂੰ ਤਾਂ ਸੀ ਗਿ`ਧਿਆਂ ਦੀ ਰਾਣੀ |
ਮਾਪਿਆਂ ਤੈਨੂੰ ਸ਼ਹਿਰ ਭੇਜਿਆ ਪੜ੍ਹ ਲਿਖ ਕਰੇਂ ਤਰੱਕੀ ਅੱਗੇ ,
ਵਿਚ ਕਲੱਬਾਂ ਬੀਅਰ ਬਾਰਾਂ ਕਰੇਂ ਆਪਣੀ ਬਰਬਾਦ ਜਵਾਨੀ |
ਇਹ ਤੇਰੇ ਜੋ ਮਿੱਤਰ ਬਣਦੇ ਜਿਸਮਾਂ ਦੇ ਭੁੱਖੇ ਨੇ ਸਾਰੇ ,
ਮੀਟ ਦੇਖ ਕੇ ਆਪਣੇ ਸਾਹਵੇਂ ਜਿਓਂ ਕੁੱਤੇ ਮੂੰਹ ਆ ਜੇ ਪਾਣੀ |
ਗੁਰਦਵਾਰੇ ਵੱਲ ਮੂੰਹ ਨਾਂ ਕਰਦੀ ਸਿਨਮੇਂ ਵੱਲ ਤੂੰ ਭੱਜੀ ਜਾਵੇਂ ,
ਗੁਰੂਆਂ ਦੀ ਤੂੰ ਸਿੱਖਿਆ ਭੁੱਲੀ ਫਿਲਮ ਸਟੋਰੀ ਯਾਦ ਜ਼ੁਬਾਨੀ |
ਜਾਗੋ ਕਿਦਾਂ ਚੱਕ ਲਏਂਗੀ ਤੂੰ ਚੁੰਨੀ ਵੀ ਤੈਨੂੰ ਭਾਰੀ ਲਗਦੀ ,
ਘੜਾ ਦੰਦਾਂ ਨਾਲ ਚੱਕ ਸਕਦੀ ਜੋ ਓਹ ਸੀ ਤੇਰੀ ਦਾਦੀ ਨਾਨੀਂ |
ਪਹਿਰਾਵੇ ਦੀ ਗੱਲ ਕਰੀਏ ਹੁਣ ਸੂਟ ਪੰਜਾਬੀ ਦੁਨੀਆਂ ਮੰਨੇ ,
ਕਪੜੇ ਅੱਜ ਤੂੰ ਏਦਾਂ ਪਾਵੇਂ ਲੱਗੇ ਕੋਈ ਨੁਮਾਇਸ਼ ਜਿਸਮਾਨੀ |
ਕੋਇਲ ਪੰਜਾਬ ਦੀ ਹੁੰਦੀ ਸੀ ਕੋਈ ਅੱਜ ਗੁਟਾਰਾਂ ਬਾਜੀ ਮਾਰੀ ,
ਪੁਠੀਆਂ ਸਿ`ਧੀਆਂ ਸੁਰਾਂ ਚ' ਗਾਵੇ ਆਖੇ ਮੈਂ ਗੀਤਾਂ ਦੀ ਰਾਣੀ |
ਆਪਣੇ ਸ`ਭਿਆਚਾਰ ਦੇ ਵਿਚੋਂ ਲਗਦੀ ਮਾੜੀ ਗੱਲ ਜੋ ਦਸਦੇ ,
ਕਿਓਂ ਪੱਛਮੀ ਕਲਚਰ ਦੇ ਪਿੱਛੇ ਹੋਈ ਫਿਰਦੀ ਤੂੰ ਦੀਵਾਨੀ |
ਮ`ਖਣ ਦੁ`ਧ ਤੇ ਲੱਸੀ ਤੈਨੂੰ ਲਗਦੈ ਜਿਵੇਂ ਅਲਰਜੀ ਕਰਦੇ ,
ਨੂਡਲ ਬਰਗਰ ਪੀਜੇ ਖਾ ਕੇ ਕਿਥੋਂ ਚਾਹੁੰਦੀ ਸਿਹਤ ਬਣਾਉਣੀ |
ਹੱਸਦੀ ਨਚਦੀ ਟੱਪਦੀ ਰਹਿ ਤੂੰ ਕਰੇਂ ਤਰੱਕੀ ਅਸੀਂ ਵੀ ਚਾਹੀਏ ,
ਸਭਿਆਚਾਰ ਨੂੰ ਭੁੱਲੀਂ ਨਾਂ ਪਰ ਬਣ ਚੱਲਿਆ ਜੋ ਅੱਜ ਕਹਾਣੀ|