ਸਮੇਂ ਦਾ ਹਾਣੀ ਬਣ ਬੰਦਿਆ
(ਕਵਿਤਾ)
abortion manila
pregnancy termination in manila
redirect abortion in philippines
ਸਮੇਂ ਦਾ ਹਾਣੀ ਬਣ ਬੰਦਿਆ
ਕੁੰਭਕਾਰਨੀ ਨੀੰਦ ਤੂੰ ਛੱਡ ਓ ਬੰਦਿਆ
ਅੱਖਾਂ ਖੋਲ ਝਾਤ ਤੇ ਮਾਰ
ਕਿਥੋਂ ਚੱਲਿਆ ਕਿਥੇ ਪੁੱਜਿਆ ਬੰਦਿਆ ।
ਗੁਫਾਵਾਂ ਵਿੱਚ ਜਦ ਤੂੰ ਸੀ ਰਹਿੰਦਾ
ਜਾਨਵਰਾਂ ਤੋਂ ਥੋੜਾ ਹੀ ਵੱਖ ਸੀ ਬੰਦਿਆ
ਤੇਰੀ ਮਿਹਨਤ ਤੇ ਬੂੱਧੀ ਰੰਗ ਲਿਆਈ
ਖੁਸ਼ਹਾਲ਼ੀ ਦੇ ਦਰ ਤੇਰੇ ਲਈ ਖੁੱਲੇ ਬੰਦਿਆ।
ਸਮੇਂ ਦੀ ਨਬਜ਼ ਪਛਾਨਣ ਵਾਲੇ
ਹਰ ਯੁੱਗ 'ਚ' ਆਏ ਸਨ ਹੀਰੇ ਬੰਦੇ
ਕਿਸੇ ਨੇ ਵੇਦ, ਕੁਰਾਨ ਰਚਾਏ
ਕਿਸੇ ਗੀਤਾ ਉਪਦੇਸ਼ ਸੁਣਾਏ
ਕਿਸੇ ਨੇ ਬਾਇਬਲ ਕਿਸੇ ਨੇ ਗੁਰੁ ਗ੍ਰੰਥ ਸਜਾਏ।
ਯੋਧੇ ਸੂਰਬੀਰਾਂ ਦੀ ਵੀ ਕੋਈ ਗਿਣਤੀ ਘੱਟ ਨਾ
ਨਲੂਏ,ਰਾਣੇ,ਗੋਬਿੰਦ ਨੇ ਆ ਜੋਹਰ ਵਿਖਾਏ।
ਧਾੜਵੀ,ਲੁਟੇਰੇ ਵੀ ਇੱਥੇ ਅਨੇਕਾਂ ਆਏ
ਮਾਨਵਤਾ ਦੇ ਜਿੰਨ੍ਹਾ ਆਹੂ ਲਾਹੇ
ਪਰ ਨਾ ਟਿਕਿਆ ਇਥੇ ਕੋਈ ਜਾਬਰ
ਸਮੇਂ ਨੇ ਧੂਲ ਚਟਾਈ ਬੰਦਿਆ।
ਚੋਰੀ-ਯਾਰੀ ਠੱਗੀ-ਠੋਰੀ ਕਰ
ਹੱਕ ਪਰਾਇਆ ਖਾਣ ਦੀ ਆਦਤ
ਦੌਲਤ ਦੀ ਭੁੱਖ 'ਚ' ਅੰਨਾ ਹੋ ਕੇ
ਮਜ਼ਲੂਮਾਂ ਦੀ ਰੌਟੀ ਖੋਹਣ ਦੀ ਆਦਤ
ਕਦ ਛੱਡੇਂਗਾ ਇਹ ਲਾਹਨਤਾ
ਹੁਣ ਤਾਂ ਸਮੇਂ ਦਾ ਹਾਣੀ ਬਣ ਬੰਦਿਆ।
ਖੋਹ ਮਾਈ "ਚ" ਕੁੱਝ ਨਹੀਂ ਰੱਖਿਆ
ਆਖਰ ਸੱਚ ਨੇ ਭਾਰੂ ਹੋਣਾ
ਝੂਠ ਦਾ ਬੇੜਾ ਸਦਾ ਹੀ ਬਹਿਣਾ
ਚੈਨ ਨਾਲ ਜੇ ਜਿਊਣਾ ਬੰਦਿਆ
ਹੱਕ ਸੱਚ ਦੀ ਗੱਲ ਕਰ ਤੂੰ ਬੰਦਿਆ।