ਬਸ ਜਿਹੜੀ ਲਾਉਂਦੀ ਸੀ ਦੋ ਘੰਟੇ ਪਹਿਲਾਂ ,ਤਿੰਨ ਘੰਟੇ ਲਗਾ ਦਿੱਤੇ|
ਯਾਰੋ ਕਲ ਧੁੰਦ ਨੇ ਮੈਨੂੰ ਤਾਂ ਧੁੰਦ ਚ ਹੀ ਸੀ ਤਾਰੇ ਵਿਖਾ ਦਿੱਤੇ |
ਉੱਤੋਂ ਹਰ ਸਵਾਰੀ ਲੱਗੇ ਸ਼ਾਂਤ ਪਰ ਦਿਲ ਸੀ ਡਰਦਾ ਸਭ ਦਾ,
ਹਰ ਆਉਂਦਾ ਜਾਂਦਾ ਪਲ ਸੀ ਚੇਤਾ ਕਰਵਾਉਦਾ ਮੈਨੂੰ ਰੱਬ ਦਾ,
ਅੱਲਾ, ਵਾਹਿਗੁਰੁ ਕਲ ਸਭ ਇਕਠੇ ਚੇਤੇ ਕਰਵਾ ਦਿੱਤੇ,
ਯਾਰੋ ਕਲ ਧੁੰਦ ਨੇ ਮੈਨੂੰ ਤਾਂ ਧੁੰਦ ਚ ਹੀ ਸੀ ਤਾਰੇ ਵਿਖਾ ਦਿੱਤੇ |
ਪਲ ਵਿਚ ਸੌਂ ਜਾਂਦੇ ਸੀ ਜਿਹੜੇ ਬਸ ਵਿਚ ਬੈਠਦੇ ਹੀ ਪਹਿਲਾਂ,
ਕਲ ਫਿਰਦੇ ਸੀ ਓਹਨਾਂ ਦੇ ਨੈਣ ਮੋਰ ਵਾਂਗੂੰ ਪਾਉਂਦੇ ਹਰ ਪਾਸੇ ਪੈਲਾਂ,
ਸਾਰੇ ਕਰਕੇ ਸੀ ਉਹ ਕਲ ਪੂਰੇ ਚੁਸਤ ਧੁੰਦ ਨੇ ਬਿਠਾ ਦਿੱਤੇ,
ਯਾਰੋ ਕਲ ਧੁੰਦ ਨੇ ਮੈਨੂੰ ਤਾਂ ਧੁੰਦ ਚ ਹੀ ਸੀ ਤਾਰੇ ਵਿਖਾ ਦਿੱਤੇ |
ਪੁਹੰਚ ਜਾਈਏ ਟਿਕਾਣੇ ਬਸ , ਸਭ ਕਰਦੇ ਮਨ ਚ ਅਰਦਾਸਾਂ ਸੀ,
ਡਰਾਈਵਰ ਤੋਂ ਸੁੱਖ ਨਾਲ ਟਿਕਾਣੇ ਲਾਉਣ ਦੀਆਂ ਆਸਾਂ ਸੀ,
ਕੀਤਾ ਧੰਨਵਾਦ ਸਭ ਰੱਬ ਦਾ ਜਦ ਟਿਕਾਣੇ ਪੁਹੰਚਾ ਦਿੱਤੇ,
ਯਾਰੋ ਕਲ ਧੁੰਦ ਨੇ ਮੈਨੂੰ ਤਾਂ ਧੁੰਦ ਚ ਹੀ ਸੀ ਤਾਰੇ ਵਿਖਾ ਦਿੱਤੇ |