'ਬਾਲ ਪ੍ਰੀਤ' ਦੀ ਪ੍ਰਕਾਸ਼ਨਾ ਦੇ ਤਿੰਨ ਵਰ ਮੁਕੰਮਲ (ਖ਼ਬਰਸਾਰ)


abortion pill online usa

abortion pill online usa

buy naltrexone

naltrexone buy online fiorentina.info where to buy low dose naltrexone
ਪਟਿਆਲਾ - ਜ਼ਿਲਾ੍ਹ ਬਾਲ ਭਲਾਈ ਕੌਂਸਲ ਪਟਿਆਲਾ ਨੇ ਪੰਜਾਬ ਵਿੱਚ ਨਿਵੇਕਲੀ ਸ਼ੁਰੂਆਤ ਕਰਦਿਆਂ ਸਾਲ 2013 ਵਿੱਚ ਬਾਲਾਂ 'ਚ ਪੁਸਤਕਾਂ ਪੜ•ਨ ਦੀ ਰੁਚੀ ਪੈਦਾ ਕਰਨ ਲਈ 'ਬਾਲ ਪ੍ਰੀਤ' ਨਾਂ ਦਾ ਰਸਾਲਾ ਸ਼ੁਰੂ ਕੀਤਾ ਸੀ ਜਿਸ ਨੇ ਸਫ਼ਲਤਾ ਨਾਲ ਆਪਣੀ ਪ੍ਰਕਾਸ਼ਨਾ ਦੇ ਤਿੰਨ ਵਰ•ੇ ਮੁਕੰਮਲ ਕਰ ਲਏ ਹਨ। 
ਜ਼ਿਲਾ੍ਹ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਵੱਲੋਂ ਇਸ ਰਸਾਲੇ ਦੇ ਨਵੇਂ ਵਿਸ਼ੇਸ਼ ਅੰਕ 'ਮੇਰਾ ਸੁਪਨਾ' ਨੂੰ ਜਾਰੀ ਕੀਤਾ ਗਿਆ। ਰਸਾਲੇ ਦੀ ਦਿੱਖ ਅਤੇ ਛਪਣ ਸਮੱਗਰੀ ਤੋਂ ਪ੍ਰਭਾਵਿਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਇਹ ਵਧੀਆ ਜ਼ਰੀਆ ਹੈ ਅਤੇ ਭਵਿੱਖ ਵਿੱਚ ਇਸ ਰਸਾਲੇ ਦੇ ਪਾਠਕਾਂ ਦੇ ਦਾਇਰੇ ਨੂੰ ਵਧਾਉਣ ਲਈ ਉਪਰਾਲੇ ਕੀਤੇ ਜਾਣਗੇ। ਉਨਾ੍ਹ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਲਿਖ਼ਤਾਂ ਅਤੇ ਚਿੱਤਰਾਂ ਦੇ ਰਾਹੀਂ ਆਪਣੇ ਹੁਨਰ ਦਾ ਬਾਖੂਬੀ ਪ੍ਰਗਟਾਵਾ ਕੀਤਾ ਹੈ ਅਤੇ ਇਹ ਬੱਚੇ ਹੀ ਵੱਡੇ ਹੋ ਕੇ ਵੱਖ-ਵੱਖ ਕਲਾਵਾਂ 'ਚ ਨਾਮ ਕਮਾਉਣਗੇ। ਸ਼੍ਰੀ ਰਾਮਵੀਰ ਸਿੰਘ ਨੇ ਇਸ ਮੌਕੇ ਚਿੱਤਰਕਲਾ ਤੇ ਕਾਵਿ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਨਗਦ ਰਾਸ਼ੀ ਦੇ ਪੁਰਸਕਾਰ ਵੀ ਵੰਡੇ। ਉਨਾ੍ਹ ਕਿਹਾ ਕਿ ਭਵਿੱਖ 'ਚ ਜੇਤੂ ਬੱਚਿਆਂ ਨੂੰ ਕੌਂਸਲ ਦੀ ਤਰਫੋਂ ਪ੍ਰਮਾਣ ਪੱਤਰ ਵੀ ਜਾਰੀ ਕੀਤੇ ਜਾਣਗੇ ਤਾਂ ਜੋ ਬੱਚੇ ਹੋਰ ਵੱਡੀਆਂ ਮੱਲਾਂ ਮਾਰਨ ਲਈ ਉਤਸ਼ਾਹਿਤ ਹੋ ਸਕਣ। ਉਨਾ੍ਹ ਕਿਹਾ ਕਿ ਰਸਾਲੇ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਛਪਣ ਵਾਲੀਆਂ ਰਚਨਾਵਾਂ ਤੇ ਚਿੱਤਰਾਂ ਲਈ ਵੀ ਵਿਸ਼ੇਸ਼ ਪੁਰਸਕਾਰ ਰੱਖੇ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨੂੰ ਵੀ ਪੁਰਸਕਾਰ ਪ੍ਰਦਾਨ ਕੀਤੇ ਗਏ।