ਦੁਨੀਆਂ ਰੱਬ ਵਿੱਚ ਵੰਡੀਆਂ ਪਾਉਣ ਤੁਰ ਪਈ,
ਅਸਲ ਟਿਕਾਣੇ ਦਾ ਪਤਾ ਨੀ ਕਿਸ ਥਾਂ ਰਹਿੰਦਾ।
ਕੋਈ ਆਖਦਾ ਮੰਦਰਾਂ ਵਿੱਚ ਮਿਲਜੂ,
ਤੇ ਕੋਈ ਕਹਿੰਦਾ ਗੁਰੂਦੁਆਰੇ ਵਿੱਚ ਰਹਿੰਦਾ।
ਕੋਈ ਆਖਦਾ ਵਿੱਚ ਮਸਜਿਦ ਮਿਲਜੂ,
ਤੇ ਕੋਈ ਕਹਿੰਦਾ ਗਿਰਜਾਘਰ ਵਿੱਚ ਰਹਿੰਦਾ।
ਜੋਤ ਇੱਕ ਤੇ ਨਾਮ ਓਹਦੇ ਬਹੁਤ ਸਾਰੇ,
ਕੋਈ ਰਾਮ ਰਾਮ ਤੇ ਕੋਈ ਅੱਲਾ ਕਹਿੰਦਾ।
ਕੋਈ ਉਸਨੂੰ ਹੋਰ ਨਾਮ ਨਾਲ ਯਾਦ ਕਰਦਾ,
ਤੇ ਕੋਈ ਬੈਠਕੇ ਸਤਿਨਾਮ ਵਾਹਿਗੁਰੂ ਕਹਿੰਦਾ।
ਕੋਈ ਆਖਦਾ ਓਹ ਜਪ ਤਪ ਕਰੇ ਮਿਲਦਾ,
ਕੋਈ ਆਖਦਾ ਉਹ ਜੰਗਲਾਂ ਵਿੱਚ ਰਹਿੰਦਾ।
ਕੋਈ ਆਖੇ ਓਹ ਜਲ ਧਾਰੇ ਕਰੇ ਮਿਲਦਾ,
ਫੇਰ ਤਾਂ ਉਹ ਡੱਡੂ ਮੱਛੀਆਂ ਦੇ ਸੰਗ ਰਹਿੰਦਾ।
ਪਾਉਣਾ ਰੱਬ ਹੈ ਤਾਂ ਓਸ ਦੀ ਕਰੋ ਅਬਾਦਤ,
'ਸੁੱਖਿਆ ਭੂੰਦੜਾ' ਓਹ ਬੰਦੇ ਦੇ ਸੰਗ ਰਹਿੰਦਾ।