ਰਿਸ਼ਤਿਆਂ ਦੇ ਕਮਜੋਰ ਹੁੰਦੇ ਤੰਦ (ਲੇਖ )

ਗੁਰਬਾਜ ਭੰਗਚੜ੍ਹੀ   

Cell: +91 97808 05911
Address:
India
ਗੁਰਬਾਜ ਭੰਗਚੜ੍ਹੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


clomid online reviews

buy clomid tablets
ਦੁਨੀਆਂ ਵਿੱਚ ਕਿਤੇ ਵੀ ਰਿਸ਼ਤੇ ਨਾਤਿਆਂ ਦੀ ਗੱਲ ਹੋਵੇ ਤਾਂ ਸਭ ਤੋਂ ਅੱਗੇ ਪੰਜਾਬ ਦਾ ਨਾਮ ਆਉਂਦਾ ਹੈ, ਕਿ ਪੰਜਾਬ ਵਿੱਚ ਰਿਸ਼ਤੇ ਅਤੇ ਯਾਰੀਆਂ ਬਹੁਤ ਹੀ ਮਜਬੂਤੀ ਅਤੇ ਨਿਸਵਾਰਥ ਢੰਗ ਨਾਲ ਨਿਭਾਏ ਜਾਂਦੇ ਹਨ। ਇਸ ਦੀ ਪ੍ਰਸ਼ੰਸਾ ਸਾਨੂੰ ਪੰਜਾਬ ਦੇ ਗਾਣਿਆਂ ਵਿੱਚ ਆਮ ਸੁਣਾਈ ਦਿੰਦੀ ਹੈ, ਪ੍ਰੰਤੂ ਸੱਚਾਈ ਕੁਝ ਹੋਰ ਹੈ। ਅੱਜ ਦੇ ਬਦਲਦੇ ਦੌਰ ਵਿੱਚ ਰਿਸ਼ਤੇ ਅਤੇ ਯਾਰੀ ਦੋਸਤੀ ਦੇ ਤੰਦ ਦਿਨੋਂ-ਦਿਨ ਕਮਜ਼ੋਰ ਹੋ ਰਹੇ ਹਨ।  
ਪੁਰਾਤਨ ਪੰਜਾਬੀ ਸੱਭਿਆਚਾਰ ਨੂੰ ਸਾਹਮਣੇ ਰੱਖ ਕੇ ਪੰਜਾਬ ਦੇ ਕਿਸੇ ਵੀ ਰਿਸ਼ਤੇ-ਨਾਤੇ ਦੀ ਗੱਲ ਕਰ ਲਵੋ, ਹਰ ਰਿਸ਼ਤੇ ਵਿੱਚ ਪਰਿਵਰਤਨ ਅਤੇ ਕੁੜੱਤਣ ਆਮ ਵੇਖਣ ਨੂੰ ਮਿਲਦੀ ਹੈ। ਆਪਾਂ ਇਕ ਪਰਿਵਾਰ ਤੋਂ ਹੀ ਗੱਲ ਸ਼ੁਰੂ ਕਰੀਏ ਤਾਂ ਅਸੀ ਵੇਖਦੇ ਹਾਂ ਕਿ ਸਾਡੇ ਦੋ ਪੀੜ•ੀਆਂ ਪਹਿਲਾਂ ਪਰਿਵਾਰ ਦੀ ਕੀ ਭੂਮਿਕਾ ਅਤੇ ਕਾਰਜ ਸੀ ਅਤੇ ਹੁਣ ਕੀ ਹੈ? ਪਹਿਲੇ ਸਮੇਂ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵੀ ਜਿਆਦਾ ਹੁੰਦੀ ਸੀ, ਉੱਥੇ ਹੀ ਹੁਣ ਪਰਿਵਾਰਕ ਮੈਂਬਰਾਂ ਦੀ ਗਿਣਤੀ ਭਾਂਵੇ ਘੱਟ ਹੈ ਪ੍ਰੰਤੂ ਪੁਰਾਤਨ ਸਮੇਂ ਨਾਲੋਂ ਪਰਿਵਾਰ ਵਿੱਚ ਏਕਤਾ ਅਤੇ ਪਿਆਰ ਦੀ ਭਾਵਨਾ ਵੀ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਪੁਰਾਤਨ ਸਮੇਂ ਵਿੱਚ ਸਾਰਾ ਪਰਿਵਾਰ ਇਕ ਬਜੁਰਗ ਜੋ ਘਰ ਦਾ ਮੁਖੀ ਹੁੰਦਾ ਸੀ, ਉਸ ਦੇ ਕਹਿਣ ਅਨੁਸਾਰ ਹੀ ਕੰਮ ਕਰਦਾ ਅਤੇ ਪਹਿਨਦਾ ਸੀ। ਕੋਈ ਵੀ ਵੱਡਿਆਂ ਦੇ ਫੈਂਸਲੇ ਤੋਂ ਦੁਖੀ ਨਹੀ ਹੁੰਦਾ ਸੀ ਜਿਸ ਦੇ ਕਾਰਨ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਅਤੇ ਪਿਆਰ ਹੁੰਦਾ ਸੀ। ਅਜੋਕੇ ਸਮਾਜ ਵਿੱਚ ਵੱਖਰੀ ਗੱਲ ਵੇਖਣ ਨੂੰ ਮਿਲ ਰਹੀ ਹੈ, ਪਤਨੀ ਆਪਣੇ ਪਤੀ ਨੂੰ ਨਾਮ ਲੈ ਕੇ ਬੁਲਾਉਂਦੀ ਹੈ, ਪੁਰਾਤਨ ਸਮੇਂ ਵਿੱਚ ਪਤਨੀ ਕਦੇ ਵੀ ਆਪਣੇ ਪਤੀ ਦਾ ਨਾਮ ਨਹੀ ਲੈਂਦੀ ਸੀ ਅਤੇ ਨਾਂ ਹੀ ਪਤੀ ਦੇ ਸਾਹਮਣੇ ਜਿਆਦਾ ਸੁਆਲ ਜੁਆਬ ਕਰਦੀ ਸੀ, ਇਸ ਵਿੱਚ ਪਤੀ ਦੁਆਰਾ ਕੋਈ ਜੁਰਮ ਜਾਂ ਰੋਹਬ ਵਾਲੀ ਗੱਲ ਨਹੀ ਹੁੰਦੀ ਸੀ। ਸਗੋਂ ਪਤੀ ਦੀ ਰਜਾ ਵਿੱਚ ਰਾਜੀ ਰਹਿੰਦੀ ਅਤੇ ਪਤੀ ਪਤਨੀ ਦੇ ਰਿਸ਼ਤੇ ਦਾ ਸਤਿਕਾਰ ਕਰਦੀ ਸੀ। 
ਪੁਰਾਤਨ ਸਮੇਂ ਵਿੱਚ ਨਨਾਣ-ਭਰਜਾਈ ਦਾ ਰਿਸ਼ਤਾ ਵੀ ਘਰ ਦੀ ਰੌਣਕ ਹੁੰਦਾ ਸੀ ਜੋ ਅੱਜਕੱਲ• ਨਫਰਤ ਵਿੱਚ ਬਦਲਦਾ ਜਾ ਰਿਹਾ ਹੈ। ਨਨਾਣ-ਭਰਜਾਈ ਘਰ ਪੂਰੇ ਚਾਵਾਂ ਅਤੇ ਖੁਸ਼ੀਆਂ ਨਾਲ ਰਹਿ ਕੇ ਪੂਰੇ ਪਰਿਵਾਰ ਦੀ ਦੇਖ-ਰੇਖ ਕਰਦੀਆਂ ਸਨ। ਪ੍ਰੰਤੂ ਅੱਜਕੱਲ• ਜਿਆਦਾਤਰ ਕੁੜੀ ਦਾ ਰਿਸ਼ਤਾ ਕਰਨ ਵੇਲੇ ਇਸ ਗੱਲ ਤੇ ਧਿਆਨ ਦਿੱਤਾ ਜਾਂਦਾ ਹੈ ਜਾਂ ਸਹੁਰੇ ਘਰ ਨਨਾਣ ਨਾਂ ਹੋਵੇ ਜਾਂ ਫਿਰ ਉਹ ਵਿਆਹੀ ਹੋਵੇ। 
ਅੱਜ ਦੇ ਸਮਾਜ ਵਿੱਚ ਇਕ ਰਸਮ 'ਘੁੰਡ' ਜੋ ਔਰਤਾਂ ਆਪਣੇ ਵੱਡੇ ਮਰਦ ਦੇ ਸਾਹਮਣੇ ਆਪਣਾ ਮੂੰਹ ਦੁਪੱਟੇ ਦੇ ਪਰਦੇ ਵਿੱਚ ਕਰਦੀਆਂ ਸਨ, ਬਿਲਕੁਲ ਹੀ ਅਲੋਪ ਹੁੰਦੀ ਜਾ ਰਹੀ ਹੈ। 'ਘੁੰਡ' ਦੀ ਰਸਮ ਅੱਜ ਤੋਂ ਪੰਜ-ਸੱਤ ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਆਮ ਵੇਖਣ ਨੂੰ ਮਿਲਦੀ ਸੀ, ਪਰ ਹੁਣ ਇਹ ਪਿੰਡਾਂ ਵਿੱਚੋਂ ਵੀ ਖ਼ਤਮ ਹੁੰਦੀ ਜਾ ਰਹੀ ਹੈ। ਜਿਸ ਦੇ ਕਾਰਨ ਸਮਾਜ ਵਿੱਚ ਵੱਡੇ-ਛੋਟੇ ਦਾ ਦਰਜਾ ਅਤੇ ਸਤਿਕਾਰ ਵੀ ਘਟਦਾ ਜਾ ਰਿਹਾ ਹੈ। ਅੱਜ ਦੇ ਤੇਜੀ ਦੇ ਦੌਰ ਨੇ ਪੰਜਾਬੀ ਸੱਭਿਆਚਾਰ ਦੇ ਵਿਆਹ ਜੋ ਕਿ ਇਕ ਪੂਰੀ ਦੁਨੀਆਂ ਵਿੱਚ ਵਿਲੱਖਣ ਰਸਮ ਹੁੰਦੀ ਸੀ ਇਸ ਨੂੰ ਵੀ ਬਦਲ ਕੇ ਇਕ ਪੱਛਮੀ ਰਸਮ ਬਣਾ ਕੇ ਰੱਖ ਦਿੱਤਾ ਹੈ। ਪੁਰਾਣੇ ਦੌਰ ਵਿੱਚ ਵਿਆਹ ਤੋਂ 7-8 ਦਿਨ ਪਹਿਲਾਂ ਵਿਆਹ ਵਾਲੇ ਘਰੇ ਰੌਣਕਾਂ ਲੱਗ ਜਾਂਦੀਆਂ ਸਨ। ਰਿਸ਼ਤੇਦਾਰ, ਸਾਕ ਸਬੰਧੀ ਸਾਰੇ ਵਿਆਹ ਵਾਲੇ ਘਰੇ ਆ ਕੇ ਗੀਤ ਗਾਉਂਦੇ, ਜਿੱਥੇ ਔਰਤਾਂ ਵਿੱਚ ਵਿਆਹ ਨੂੰ ਲੈ ਕੇ ਭਾਰੀ ਉਤਸ਼ਾਹ ਹੁੰਦਾ ਸੀ ਉੱਥੇ ਹੀ ਮਰਦ ਵੀ ਸਾਰੇ ਘਰ ਦੇ ਕੰਮ ਆਪਣੀ ਜਿੰਮੇਵਾਰੀ ਸਮਝ ਕੇ ਕਰਦੇ ਸਨ। ਵਿਆਹ ਦੇ ਸਮੇਂ ਘਰ ਦੇ ਸਾਰੇ ਕੰਮਾਂ ਦੇ ਨਾਲ-ਨਾਲ ਖੇਤ ਅਤੇ ਪਸ਼ੂ ਡੰਗਰ ਦਾ ਕੰਮ ਵੀ ਰਿਸ਼ਤੇਦਾਰ ਅਤੇ ਸ਼ਰੀਕ ਖੁਸ਼ੀ-ਖੁਸ਼ੀ ਕਰਦੇ ਸਨ, ਪ੍ਰੰਤੂ ਅੱਜਕੱਲ• ਵਿਆਹ ਦੀ ਰਸਮ ਇਕ ਦਿਨ ਵਿੱਚ ਸਿਮਟ ਕੇ ਰਹਿ ਗਈ ਹੈ ਅਤੇ ਬਹੁਤੇ ਵਿਆਹ ਵਿੱਚ ਕੜ•ਾਈ (ਘਰੇ ਮਠਿਆਈ ਬਣਾਉਣਾ) ਵੀ ਨਹੀ ਚੜ•ਾਈ ਜਾਂਦੀ। ਜਿਸਦੇ ਕਾਰਨ ਕਈ ਵਾਰ ਤਾਂ ਪਿੰਡ ਵਿੱਚ ਪਤਾ ਵੀ ਨਹੀ ਲਗਦਾ ਕਿ ਕਿਹੜੇ ਘਰ ਵਿਆਹ ਹੋ ਗਿਆ। ਇਕ ਦਿਨ ਵਿੱਚ ਪੈਲਿਸ ਵਿੱਚ ਵਿਆਹ ਕਰ ਲਿਆ ਜਾਂਦਾ ਹੈ। ਵਿਆਹ ਵੇਲੇ ਔਰਤਾਂ ਦੇ ਗਿੱਧੇ ਅਤੇ ਹਾਸੇ ਮਜਾਕ ਦੀ ਥਾਂ ਡੀਜੇ ਸਾਊਂਡ ਨੇ ਲੈ ਲਈ ਹੈ, ਜਿਸਦੇ ਕਾਰਨ ਵਿਆਹ ਵਿੱਚ ਬਹੁਤ ਸਾਰੀਆਂ ਲੜਾਈਆਂ ਹੁੰਦੀਆਂ ਹਨ ਜੋ ਕਿ ਰਿਸ਼ਤਿਆਂ ਵਿੱਚ ਨਫਰਤ ਪੈਦਾ ਹੋਣ ਦਾ ਕਾਰਨ ਬਣਦੀਆਂ ਹਨ।  
ਜਿਵੇਂ ਜਿਵੇਂ ਮਨੁੱਖ ਦੀ ਸੋਚ ਪੱਛਮੀ ਸਭਿਆਚਾਰ ਵਿੱਚ ਲੀਨ ਹੁੰਦੀ ਜਾ ਰਹੀ ਹੈ, ਉਂਝ ਹੀ ਰਿਸ਼ਤੇ ਨਾਤੇ ਖ਼ਤਮ ਹੁੰਦੇ ਜਾ ਰਹੇ ਹਨ। ਅੱਜਕੱਲ• ਹਰ ਇਕ ਵਿਅਕਤੀ ਇਹੀ ਸੋਚ ਰੱਖਦਾ ਹੈ ਕਿ ਉਹ ਪੜ•-ਲਿਖ ਕੇ ਨੌਕਰੀ ਤੇ ਲੱਗ  ਕੇ ਆਪਣਾ ਵੱਖਰਾ ਮਕਾਨ ਬਣਾ ਕੇ ਸ਼ਹਿਰ ਦੀ ਜਿੰਦਗੀ ਵਿੱਚ ਖੁਸ਼ਹਾਲ ਜੀਵਨ ਬਤੀਤ ਕਰੇ, ਪਰ ਇਹ ਕੋਈ ਯਾਦ ਨਹੀ ਰੱਖਦਾ ਕਿ ਮੈਂ ਪੜਿ•ਆ ਲਿਖਿਆ ਅਤੇ ਨੌਕਰੀ ਤੇ ਕਿਸ ਇਨਸਾਨ ਦੀ ਮਿਹਨਤ ਦੀ ਬਦੌਲਤ ਲੱਗਿਆ ਹਾਂ। ਇਹ ਗੱਲ ਸਮਾਜ ਵਿੱਚ ਆਮ ਵੇਖਣ ਨੂੰ ਮਿਲਦੀ ਹੈ ਕਿ ਜਿੰਨ•ਾਂ ਮਾਪਿਆਂ ਦੇ ਦੋ-ਦੋ ਬੱਚੇ ਵੀ ਨੌਕਰੀ ਕਰਕੇ ਸ਼ਹਿਰ ਰਹਿੰਦੇ ਹਨ ਉਹਨਾਂ ਦੇ ਮਾਪੇ ਪਿੰਡਾਂ ਵਿੱਚ ਬੁਢਾਪਾ ਪੈਂਨਸ਼ਨ, ਨਰੇਗਾ ਸਕੀਮ ਅਤੇ ਆਟਾ-ਦਾਲ ਸਕੀਮ ਉਪਰ ਨਿਰਭਰ ਹਨ। ਇਹ ਅਜੋਕੇ ਪੰਜਾਬ ਦੀ ਕੌੜੀ ਸੱਚਾਈ ਹੈ। 
ਰਿਸ਼ਤਿਆਂ ਦੇ ਨਾਲ-ਨਾਲ ਪੰਜਾਬ ਵਿੱਚ ਪੁਰਾਤਨ ਸਮੇਂ ਵਿੱਚ ਯਾਰੀ ਦੋਸਤੀ ਵੀ ਸੱਚੇ ਮਨ ਅਤੇ ਇਮਾਨਦਾਰੀ ਨਾਲ ਨਿਭਾਈ ਜਾਂਦੀ ਸੀ। ਜਿੱਥੇ ਯਾਰੀ ਹੁੰਦੀ ਉੱਥੇ ਬਿਨਾ ਮਤਲਬ ਅਤੇ ਬਿਨਾ ਕਿਸੇ ਲਾਲਚ ਤੋਂ ਹਰ ਇਕ ਦੁੱਖ-ਸੁੱਖ ਵਿੱਚ ਬਰਾਬਰ ਖੜਿਆ ਜਾਂਦਾ ਸੀ। ਪਰ ਅੱਜਕੱਲ• ਤਾਂ ਯਾਰੀ ਦੋਸਤੀ ਸਿਰਫ਼ ਪੈਸੇ ਅਤੇ ਗੱਦਾਰੀ ਦੀ ਰਹਿ ਗਈ ਹੈ। ਯਾਰ ਹੀ ਯਾਰ ਦੀ ਇੱਜਤ ਤੇ ਬੁਰੀ ਅੱਖ ਰੱਖਦੇ ਹਨ ਅਤੇ ਮੁਸੀਬਤ ਪੈਣ ਤੇ ਮਦਦ ਕਰਨ ਦੀ ਬਜਾਏ ਦੁਨੀਆਂ ਦੇ ਸੰਗ ਰਲ ਕੇ ਯਾਰ ਦਾ ਮਜਾਕ ਬਣਾਇਆ ਜਾਂਦਾ ਹੈ। 
ਭਾਂਵੇ ਹੀ ਅੱਜ ਦਾ ਇਨਸਾਨ ਇਹ ਸੋਚ ਰੱਖਦਾ ਹੋਵੇ ਕਿ ਛੋਟਾ ਪਰਿਵਾਰ ਸੁਖੀ ਪਰਿਵਾਰ ਹੁੰਦਾ ਹੈ, ਪ੍ਰੰਤੂ ਜਿਸ ਘਰ ਬਜ਼ੁਰਗਾਂ ਦਾ ਅਸ਼ੀਰਵਾਦ ਨਹੀ ਹੁੰਦਾ ਉਹ ਪਰਿਵਾਰ ਸੁਖ ਸਹੂਲਤਾਂ ਵਿੱਚ ਭਾਂਵੇ ਰਹਿ ਰਿਹਾ ਹੋਵੇ, ਪਰ ਉਸ ਪਰਿਵਾਰ ਦੇ ਪਰਿਵਾਰਕ ਮੈਂਬਰ ਕਦੇ ਵੀ ਮਾਨਸਿਕ ਸਕੂਨ ਪ੍ਰਾਪਤ ਨਹੀ ਕਰ ਸਕਦੇ। ਜਿਸਦੇ ਕਾਰਨ ਜੀਵਨ ਰੂਪੀ ਜਿੰਦਗੀ ਨੂੰ ਮੁਸੀਬਤਾਂ ਦੇ ਬੋਝ ਵਿੱਚ ਅਨੇਕਾਂ ਮਾਨਸਿਕ ਰੋਗ (ਬੀਮਾਰੀਆਂ) ਦਬਾ ਲੈਂਦੇ ਹਨ ਅਤੇ ਕਈ ਵਾਰ ਬਜ਼ੁਰਗਾਂ ਦੇ ਤਜਰਬੇ ਵਾਲੀਆਂ ਸਲਾਹਾਂ ਤੋਂ ਬਿਨ•ਾਂ ਮੁਸ਼ਕਿਲ ਵਿੱਚ ਕਈ ਖਤਰਨਾਕ ਕਦਮ ਭਾਵ ਆਤਮ-ਹੱਤਿਆ ਤੱਕ ਆਪਣੇ ਆਪ ਨੂੰ ਪਹੁੰਚਾ ਲੈਂਦੇ ਹਨ। 
ਤਰੱਕੀ ਕਰਨਾ, ਨੌਕਰੀ ਕਰਨਾ ਅਤੇ ਇਕ ਖੁਸ਼ਹਾਲ ਜੀਵਨ ਜਰੂਰ ਬਤੀਤ ਕਰਨਾ ਚਾਹੀਦਾ ਹੈ, ਪ੍ਰੰਤੂ ਸਾਨੂੰ ਸਾਡੇ ਪਿਛੋਕੜ ਨਾਲ ਜੁੜ ਕੇ ਆਪਣੇ ਰਿਸ਼ਤਿਆਂ ਅਤੇ ਜਿੰਮੇਵਾਰੀਆਂ ਦੀ ਕਦਰ ਬਾਖੂਬੀ ਕਰਨੀ ਚਹੁੰਦਾ ਹੈ। ਪੰਜਾਬ ਦੇ ਖੁਸ਼ਹਾਲ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਰਿਸ਼ਤਿਆਂ ਦਾ ਮਜਬੂਤ ਰਹਿਣਾ ਬਹੁਤ ਜਰੂਰੀ ਹੈ।