ਸਿੱਖੀ ਜੀਵਨ ਤੇ ਉੱਚੀ-ਸੁੱਚੀ ਰਹਿਣੀ ਬਹਿਣੀ (ਲੇਖ )

ਹਰਮਿੰਦਰ ਸਿੰਘ 'ਭੱਟ'   

Email: pressharminder@sahibsewa.com
Cell: +91 99140 62205
Address:
India
ਹਰਮਿੰਦਰ ਸਿੰਘ 'ਭੱਟ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


Buy Amoxicillin uk

amoxicillin without prescription

buy antidepressants mastercard

buy amitriptyline
ਸਿੱਖ ਕੌਮ ਵਿਚ ਆ ਰਹੀ ਨਿਘਾਰਤਾ ਤੋਂ ਚਿੰਤਤ ਹੋ ਕੇ ਬੇਅੰਤ ਗੁਰੂ ਪਿਆਰਿਆਂ ਵੱਲੋਂ ਗੁਰਸਿੱਖੀ ਇਤਿਹਾਸ, ਜੀਵਨ ਨੂੰ ਪ੍ਰਚਾਰ ਰਾਹੀ ਪ੍ਰਫੁਲਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਲੋਕਾਂ ਦਾ ਪੰਥ ਤੋਂ ਪਾਸਾ ਵਟਣ ਦੇ  ਕਾਰਨ ਤਾਂ ਬੇਅੰਤ ਹੀ ਹੋਣਗੇ ਪਰ ਜੇਕਰ ਕੁੱਝ ਕਾਰਨਾਂ ਦੀ ਗੱਲ ਕਰਾਂ ਤਾਂ ਆਪਣੇ ਆਪ ਨੂੰ ਗੁਰੂ ਕੇ ਸਿੱਖ ਹੋਣ ਦਾ ਰੁਤਬਾ ਦੇਣ ਵਾਲੇ ਲੋਕ ਆਪਣੇ ਹੀ ਸਰੂਪ ਦੇ ਵੈਰੀ ਬਣਦੇ ਜਾ ਰਹੇ ਹਨ, ਹਰੇਕ ਚੜ•ਦੇ ਦਿਨ ਆਪਣੇ ਰੂਹਾਨੀ - ਇਲਾਹੀ ਸੋਹਣਾ ਚੜ•ਦੀ ਕਲਾ ਵਾਲੇ ਸਿੱਖੀ ਸਰੂਪ ਦੀ ਅਮੋਲਕ ਦੌਲਤ ਨੂੰ ਤਿਆਗਦੇ ਜਾ ਰਹੇ ਹਾਂ ਦੁਨਿਆਵੀ ਰੰਗਾਂ ਵਿਚ ਪ੍ਰਭਾਵਿਤ ਹੋ ਦੁਨਿਆਵੀ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਫੋਕੀ ਸ਼ੁਹਰਤ ਤੇ ਸੋਹਣੇ ਬਣਨ ਦਾ ਯਤਨ ਕਰ ਕੇ ਨਾਮ-ਬਾਣੀ ਦੀ ਖੱਟੀ ਕਮਾਈ ਨੂੰ ਖ਼ਰਚ ਕੀਤਾ ਜਾ ਰਿਹਾ ਹੈ ਅਤੇ ਰੂਹ ਨੂੰ ਗ਼ਰੀਬ ਤੇ ਸ਼ੈਤਾਨ ਬਣਾਉਂਦੇ ਜਾ ਰਹੇ ਹਾਂ।ਸਭ ਤੋਂ ਵੱਧ ਦੁੱਖ ਤਾਂ ਉਦੋਂ ਲੱਗਦਾ ਹੈ ਜਦੋਂ ਗੁਰੂ ਸਾਹਿਬ ਜੀ ਵੱਲੋਂ ਬਖ਼ਸ਼ੀ ਫ਼ਤਿਹ ਨੂੰ ਬੁਲਾਉਣ ਤੋਂ ਬਾਅਦ ਜੁਆਬ ਵਿਚ ਹੱਸਦਾ ਹੋਇਆ ਚਿਹਰਾ ਨਜ਼ਰ ਆਉਂਦਾ ਹੈ। ਸਿੱਖੀ ਸਰੂਪ ਵਾਲੇ ਸਿੰਘ ਨੂੰ ਦੇਖ ਕੇ ਖ਼ਾਲਸੇ ਸਰੂਪ ਦੇ ਨਿਆਰੇ ਤੇ ਸੋਹਣੇ ਪਣ ਨੂੰ ਨਾ ਸਹਾਰਦੇ ਹੋਏ ਦੇਖਣ ਵਾਲਾ ਪੰਜਾਬ ਦਾ ਵਾਸੀ ਪੰਜਾਬ ਹੀ ਸਿੰਘ ਦੇ ਗੁਣਾਂ ਨੂੰ ਵਿਸਾਰਦਾ ਹੋਇਆ ਬੇਅੰਤ ਔਗੁਣਾਂ ਨੂੰ ਗਿਣਾਉਣਾ ਸ਼ੁਰੂ ਕਰ ਦਿੰਦਾ ਹੈ । ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਆਪਾਂ ਤਾਂ ਖ਼ੁਦ ਹੀ ਆਪਣੇ ਹੀ ਵੈਰੀ ਬਣਦੇ ਜਾ ਰਹੇ ਹਾਂ। 
 ਭੁੱਲਦੇ ਜਾ ਰਹੇ ਹਾਂ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਰੱਬੀ ਜੋਤਾਂ ਤੇ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਰਬ ਧਰਮਾਂ ਦਾ ਸਾਂਝਾ ਗੁਰੂ ਬਣਾ ਕੇ ਇੱਕ ਅਵੱਲਾ ਤੇ ਨਿਆਰਾ ਜਿਹਾ ਸਰਬ ਧਰਮਾਂ ਦਾ ਸਾਂਝਾ ਧਰਮ ਸਿੱਖੀ ਧਰਮ ਨੂੰ ਸਿਰਜ ਕੇ ਮਨੁੱਖਤਾ ਨੂੰ ਏਕਤਾ ਤੇ ਪਰਪੱਕਤਾ ਦਾ ਪਾਠ ਪੜਾਇਆ ਸੀ।ਭੁੱਲਦੇ ਜਾ ਰਹੇ ਹਾਂ ਕਿ ਹਰ ਰੋਜ਼ ਵੱਧ ਰਿਹਾ ਮਨੁੱਖੀ ਜੀਵਨ ਤੇ ਕੁਦਰਤ ਤੇ ਸ਼ੈਤਾਨੀ ਸੋਚ ਦਾ ਅੱਤਿਆਚਾਰ ਤੇ ਮਤਲਬ ਲਈ ਵਧਦੇ ਜਾ ਰਹੇ ਵੈਰ ਵਿਰੋਧ ਨੂੰ ਖ਼ਤਮ ਕਰਨ ਲਈ ਕੁਦਰਤ ਦੀ ਸੇਵਾ ਵਿਚ ਸਮਰਪਿਤ ਹੋ ਕੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਕੇ ਬੇਅੰਤ ਇਲਾਹੀ ਰੱਬੀ ਜੋਤਾਂ ਨੇ ਸਮਾਜ ਨੂੰ ਸੇਧ ਦੇਣ ਦਾ ਯਤਨ ਕੀਤਾ ਸੀ ।
ਸਿੱਖੀ ਜੀਵਨ ਤੇ ਇਸ ਦੀ ਉੱਚੀ-ਸੁੱਚੀ ਰਹਿਣੀ ਬਹਿਣੀ ਤੇ ਕਹਿਣੀ ਤੋਂ ਪ੍ਰਭਾਵਿਤ ਹੋ ਕੇ ਹੋਰਾਂ ਧਰਮਾਂ ਦੇ ਪੈਰੋਕਾਰ, ਸੰਤ ਸਮਾਜ, ਪ੍ਰਚਾਰਕ, ਰਾਜਨੀਤਿਕ - ਸਮਾਜਸੇਵੀ ਆਗੂ ਵੀ ਆਪਣੀਆਂ ਕੌਮਾਂ ਨੂੰ ਜੀਵਨ ਸਫਲਾ ਬਣਾਉਣ ਦੇ ਰਾਹ ਦਰਸਾਉਂਦੇ ਆ ਰਹੇ ਹਨ ਪਰ ਅਫ਼ਸੋਸ ਸਹੀਦਾ ਦੇ ਲਹੂ ਨਾਲ ਸਿਰਜੇ ਸਿੱਖ ਕੌਮ ਦੇ ਇਤਿਹਾਸ ਨੂੰ ਹੁਣ ਕਿਸ ਦੀ ਭੈੜੀ ਨਜ਼ਰ ਲੱਗ ਗਈ ਜੋ ਕੌਮ ਦੇ ਹੀ ਅਜੋਕੇ ਪੈਰੋਕਾਰ ਤੇ ਉਨ੍ਹਾਂ ਦੀ ਜੀ ਹਜ਼ੂਰੀ ਕਰਨ ਵਾਲੇ ਲੋਕ ਆਪ ਮੁਹਾਰੇ ਹਉਮੈ ਵਿਚ ਖੁੱਭੇ ਖ਼ੁਦ ਰਾਹ ਤੋਂ ਭਟਕ ਗਏ ਹਨ ਆਖ਼ਰ ਕਿਉਂ ਇਨ੍ਹਾਂ ਦੇ ਭੈੜੇ ਕਾਰਜਾਂ ਨਾਲ ਭਰੀਆਂ ਅਗਵਾਈਆਂ ਅਤੇ ਕਾਰਵਾਈਆਂ ਹੇਠ ਕੌਮ ਨੂੰ ਆਪਣੀਆਂ ਹੀ ਨਜ਼ਰਾਂ ਵਿਚ ਸ਼ਰਮਸਾਰ ਹੋਣਾ ਪੈ ਰਿਹਾ ਹੈ। ਦੇਸਾਂ ਤੇ ਵਿਦੇਸ਼ਾਂ ਦੇ ਹੋਰਾਂ ਸੂਬਿਆਂ ਵਿਚ ਵੱਸਦੇ ਪੰਜਾਬ ਦੇ ਲੋਕ ਕਦੇ ਮਾਣ ਨਾਲ ਕਿਹਾ ਕਰਦੇ ਸਨ ਕਿ ਅਸੀਂ ਉਸ ਧਰਤੀ ਦੇ ਜਾਏ ਤੇ ਵਾਰਿਸ ਹਾਂ ਜਿਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਮ ਨਾਲ ਜਾਣ ਕੇ ਦੁਨੀਆ ਭਰ ਵਿਚ ਸ਼ੀਸ਼ ਨਿਵਾਇਆ ਜਾਂਦਾ ਹੈ ਪਰ ਇਨ੍ਹਾਂ ਸਿਆਸੀ ਤੇ ਅਖੌਤੀ ਪੰਥ ਦੋਖੀਆਂ ਦੇ ਕਾਰਨ ਉਹੀ ਲੋਕ ਪੰਜਾਬ ਦੀ ਧਰਤੀ ਨਾਲ ਮੋਹ ਨੂੰ ਤਿਆਗਣ ਤੇ ਪਾਸਾ ਵਟਣ ਲਈ ਮਜਬੂਰ ਹੋ ਰਹੇ ਹਨ।
ਧਰਮਾਂ ਦੇ ਨਾਮ ਤੇ ਅਤਿ ਦੁਖਦਾਈ ਤੇ ਹਿਰਦੇਵੇਧਕ ਵਾਰਦਾਤਾਂ ਹੋ ਰਹੀਆਂ ਹਨ ਉਹ ਅਸਹਿਯੋਗ ਤਾਂ ਹੈ ਹੀ ਹਨ ਤੇ ਅਫ਼ਸੋਸ ਉਨ੍ਹਾਂ ਨੂੰ ਸੁਲਝਾਉਣ ਤਾਂ ਕੀ ਉਸ ਉੱਪਰ ਸਿਆਸਤ ਕੀਤੀ ਜਾਣ ਦਾ ਦਾ ਕਾਰਜ ਅਤਿ ਨਿੰਦਣਯੋਗ ਹੈ। ਜੋ ਬੀਤੇ ਦਿਨਾਂ ਵਿਚ ਹੋਇਆ ਹੈ ਉਸ ਦਾ ਤਾਂ  ਸੁਪਨਾ ਜਾਂ  ਖ਼ਿਆਲ ਵੀ ਕਿਸੇ ਨੇ ਨਾ ਲਿਆ ਹੋਵੇਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਨਿਰੰਤਰ ਬੇਅਦਬੀਆਂ ਉਹ ਵੀ ਆਪਣੇ ਹੀ ਸੂਬੇ ਪੰਜਾਬ ਦੀ ਪਵਿੱਤਰ ਧਰਤੀ ਤੇ ਆਪਣੀ ਹੀ ਕੌਮ ਦੀ ਰਾਖੀ ਦਾ ਰੋਲਾ ਪਾਉਣ ਵਾਲੀ ਆਪਣੇ ਆਪ ਨੂੰ ਪੰਥ ਦੇ ਸਿਧਾਂਤਾਂ ਤੇ ਹਿਤਾਂ ਦੇ ਰਖਵਾਲੇ ਅਖਵਾਉਣ ਵਾਲੀ ਸਰਕਾਰ ਦੇ ਰਾਜ ਵਿਚ ਤੇ ਸਭ ਤੋ ਵੱਡਾ ਦੁੱਖ ਤਾਂ ਇਸ ਗੱਲ ਦਾ ਹੈ ਕਿ ਕੌਮ ਦੇ ਹਿਤ ਵਿਚ ਲਏ ਜਾਣ ਵਾਲੇ ਅਹਿਮ ਫ਼ੈਸਲਿਆਂ ਨੂੰ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੁਕਮਨਾਮਿਆਂ ਦੇ ਜ਼ਰੀਏ ਲਏ ਜਾਂਦੇ ਹਨ ਉਨ੍ਹਾਂ ਤੇ ਕਦੇ ਹਾਂ ਪੱਖੀ ਤੇ ਕਦੇ ਨਾਂਹ ਪੱਖੀ  ਗੈਰਜਿੰਮੇਵਾਰਨਾਂ ਹੁਕਮਨਾਮੇ ਲਏ ਜਾਣ ਤੋਂ ਬਾਅਦ ਵੀ ਆਪਣੇ ਆਪ ਨੂੰ ਦੋਸ਼ੀ ਨਾ ਮੰਨਣਾ ਅਤੇ ਸਰਕਾਰੀ ਸ਼ੈਅ ਤੇ ਇਨਸਾਫ਼ ਦੀ ਮੰਗ ਲਈ ਸੰਘਰਸ਼ ਕਰ ਰਹੀ ਜਨਤਾ ਤੇ ਹੀ ਨਾਦਰਸ਼ਾਹੀ ਹਮਲੇ ਬੁਲਵਾਏ ਜਾਣ ਜਿਸ ਵਿਚ ਕਈ ਵੀਰ ਫੱਟੜ ਤੇ ਸ਼ਹੀਦ ਹੋ ਗਏ ਹੋਣ ਇਹ ਸਭ ਸੱਚ ਜਾਣੋ ਪੰਜਾਬ ਤੇ ਖ਼ਾਸਕਰ ਸਿੱਖ ਕੌਮ ਲਈ ਮਾੜੇ ਸਮੇਂ ਦੀ ਨਿਸ਼ਾਨੀ ਹੀ ਤਾਂ ਹੈ ਪਰ ਇਨ੍ਹਾਂ ਕਾਰਨਾਮਿਆਂ ਤੋਂ ਬਾਅਦ ਵੀ ਸਰਕਾਰ ਆਪਣੀਆਂ ਗ਼ਲਤੀਆਂ ਤੇ ਪਰਦਾ ਪਾਉਣ ਲਈ ਨਿੱਤ ਹਰ ਰੋਜ਼ ਆਪ ਮੁਹਾਰੇ ਹੀ ਬਿਨਾਂ ਤੱਥਾਂ ਤੋਂ ਸਫ਼ਾਈਆਂ ਦੇ ਕੇ ਬੇਕਸੂਰ ਤੇ ਪੰਥ ਦੀ ਹਿਤੈਸ਼ੀ ਹੋਣ ਦੇ ਝੂਠੇ ਪ੍ਰਮਾਣ ਦੇ ਰਹੀਆਂ ਹਨ।ਤੇ ਹੁਣ ਦੌਰ ਸ਼ੁਰੂ ਹੋ ਚੁੱਕਿਆ ਹੈ ਫਿਰ ਵੋਟਾਂ/ਚੋਣਾਂ ਦਾ ਤੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਜੇ ਵੀ ਸਵਾਲ ਉੱਥੇ ਦੇ ਹੀ ਉੱਥੇ ਖੜੇ ਹਨ ਕਿ ਅਸਲ ਦੋਸ਼ੀ ਸੀ ਕੌਣ? ਕਦ ਮਿਲੇਗੀ ਉਨ੍ਹਾਂ ਨੂੰ ਸਜਾ? ਕਿੰਨੇ ਮਹੀਨੇ ਬੀਤ ਗਏ ਹਨ ਪਰ ਅਜੇ ਤੱਕ ਨਿਆਂ ਦੀ ਆਸ ਰੱਖੀ ਸੰਗਤ ਨੂੰ ਕੁੱਝ ਵੀ ਹਾਸਿਲ ਨਹੀਂ ਹੋ ਪਾਇਆ। 
ਧਰਮਾਂ ਦੇ ਸਤਿਕਾਰ ਦੀ ਗੱਲ ਕਰੀਏ ਤਾਂ ਹੋਰਾਂ ਸੂਬਿਆਂ ਵਿਚੋਂ ਖ਼ਾਸਕਰ ਗੁਆਂਢੀ ਮੁਲਕਾਂ ਵਿਚ ਜਿਨ੍ਹਾਂ ਨੂੰ ਦੇਸ਼ ਦੀਆਂ ਸਰਕਾਰਾਂ ਦੁਸ਼ਮਣਾਂ ਵਜੋਂ ਦਰਸਾ ਰਹੀਆਂ ਹਨ ਉਨ੍ਹਾਂ ਹੀ ਮੁਲਕਾਂ ਦੀਆਂ ਸਰਕਾਰਾਂ ਦੇ ਬਣੇ ਕਾਨੂੰਨਾਂ ਅਤੇ ਇਨਸਾਨੀ ਕਦਰਾਂ ਕੀਮਤਾਂ ਤੇ ਧਾਰਮਿਕ ਭਾਵਨਾਵਾਂ ਦੀ ਰਾਖੀ ਤੇ ਕੀਤੇ ਜਾ ਰਹੇ ਸਤਿਕਾਰ ਤੇ ਧਰਮ ਦੇ ਪ੍ਰਚਾਰ ਅਤੇ ਪਾਸਾਰ  ਤੋਂ ਅਜੋਕੀਆਂ ਸਰਕਾਰਾਂ ਤੇ ਧਾਰਮਿਕ ਸੰਪਰਦਾਵਾਂ ਨੂੰ ਕੁੱਝ ਸਿੱਖਿਆਵਾਂ ਲੈਣ ਦੀ ਅਹਿਮ ਲੋੜ ਹੈ ਜੇ ਕੋਈ ਉਨ੍ਹਾਂ ਮੁਲਕਾਂ ਵਿਚ ਕਿਸੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਾਂ ਹੈਵਾਨੀਅਤ ਦੀ ਝਲਕ ਪਾਉਣ ਵਾਲੀ ਭੈੜੀ ਕਰਤੂਤ ਕਰਨ ਵਾਲਾ ਪ੍ਰਤੀਤ ਹੁੰਦਾ ਹੈ ਤਾਂ ਤੁਰੰਤ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਤੇ ਸਾਬਤ ਹੋਣ ਤੇ ਉਸ ਦੋਸ਼ੀ ਨੂੰ ਮੌਤ ਦੀ ਸਜਾ ਸੁਣਾ ਦਿੱਤੀ ਜਾਂਦੀ ਹੈ।ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਜੇਕਰ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਹ ਕਾਨੂੰਨ ਬਣਾਉਣੇ ਪਏ ਤਾਂ ਉਹ ਕਿਉਂ ਤੇ ਕਿਵੇਂ ਅਸਲ ਵਿਚ ਉਨ੍ਹਾਂ ਮੁਲਕਾਂ ਦੇ ਲੋਕਾਂ ਵਿਚ ਏਕਤਾ ਹੈ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਰਾਜ ਨਹੀਂ ਕਰ ਰਹੀਆਂ ਉਹ ਲੋਕ ਸਰਕਾਰਾਂ ਤੇ ਰਾਜ ਕਰ ਰਹੇ ਹਨ ਉਹ ਲੋਕ ਸਿਆਣੇ ਤੇ ਸੱਚ ਜਾਨੋਂ ਮਾਫ਼ ਕਰਨਾ ਕਹਿਣ ਦੇਣਾ ਅਕਲਾਂ ਵਾਲੇ ਹਨ ਜਿਨ੍ਹਾਂ ਨੂੰ ਇਨਸਾਨੀ ਹੱਕਾਂ ਦੀ ਕਦਰਾਂ ਕੀਮਤਾਂ ਦੀ ਪਹਿਚਾਣ ਕਰਨ ਵਾਲੇ ਸਹੀ ਲੀਡਰ ਨੂੰ ਚੁਣਨ ਦੇ ਤਰੀਕਿਆਂ ਬਾਰੇ ਚੰਗੀ ਤਰਾਂ ਜਾਣਕਾਰੀ ਤੇ ਸਮਝ ਹੈ ਇੱਕ ਗੱਲ ਹੋਰ ਵੀ ਧਿਆਨ ਦੇਣ ਵਾਲੀ ਇਹ ਵੀ ਹੈ ਕਿ ਉਨ੍ਹਾਂ ਲੋਕਾਂ ਦੀ ਆਪਣੇ ਧਰਮਾਂ ਵਿਚ ਪਰਪੱਕਤਾ ਹੈ ਇਸੇ ਏਕਤਾ ਤੇ ਪਰਪੱਕਤਾ ਦੇ ਅੱਗੇ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਹੋ ਜਿਹੇ ਸਖ਼ਤ ਕਾਨੂੰਨ ਬਣਾਉਣੇ ਪਏ ਤਾਂ ਕਿ ਭਾਵਨਾਵਾਂ ਤੇ ਜਜਬਾਤਾ ਦੇ ਹੋ ਰਹੇ ਨਾਜਾਇਜ਼ ਖਿਲਵਾੜ ਨੂੰ ਰੋਕਿਆ ਜਾ ਸਕੇ  ਜਿਸ ਵਿਚ ਉਹ ਪੂਰਨ ਰੂਪ ਵਿਚ ਸਫਲ ਵੀ ਹਨ ਤੇ ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਉਹ ਕੌਮਾਂ ਤੇ ਧਰਮਾਂ ਦਾ ਵਿਕਾਸ ਵੀ ਦੁਨੀਆ ਵਿਚ ਬਹੁਤਾਤ ਵਿਚ ਹੈ। ਪਰ ਰੱਬ ਹੀ ਜਾਣਦਾ ਹੈ ਕਿ ਹੁਣ ਆਪਾਂ ਕਦੇ ਇਹੋ ਜਿਹੀਆਂ ਉੱਚੀਆਂ ਸੋਚਾਂ ਦੇ ਧਾਰਨੀ ਹੋਵਾਂਗੇ ਆਪਾਂ ਨੂੰ ਨਾ ਜਾਣੇ ਕਦ ਗਿਆਨ ਆਵੇਗਾ ਕਿ ਲੋਕਾਂ ਦੀ ਸ਼ਕਤੀ ਦੇ ਅੱਗੇ ਇਹ ਸਰਕਾਰਾਂ ਤੇ ਉਨ੍ਹਾਂ ਦੀ ਸ਼ੈਅ ਥੱਲੇ ਪਲ ਰਹੇ ਜ਼ੁਲਮੀ ਦੀ ਔਕਾਤ ਪੈਰੀਂ ਪਾਈ ਜੁੱਤੀ ਜਿੰਨੀ ਹੈ।