ਖ਼ਬਰਸਾਰ

  •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
  •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
  •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
  •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
  •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
  •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
  •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
  • 'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ (ਖ਼ਬਰਸਾਰ)


    ਚੰਡੀਗੜ੍ਹ --  ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੰਜਾਬ ਕਲਾ ਭਵਨ ਵਿਖੇ ਵਿਸ਼ਾਲ ਪ੍ਰੋਗਰਾਮ ਹੋਇਆ,ਜਿਸ ਵਿੱਚ ਮਹਿਲਾਵਾਂ ਦੇ ਯੋਗਦਾਨ ਅਤੇ ਉਹਨਾਂ ਦੇ ਹੱਕਾਂ ਬਾਰੇ ਚਰਚਾ ਕੀਤੀ ਗਈ.. ਪੰਜਾਬ ਕਲਾ ਪਰੀਸ਼ਦ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਅਤੇ, ਯੂਟੀ.ਚੰਡੀਗੜ੍ਹ ਦੇ ਤਤਕਾਲੀ ਪ੍ਰਬੰਧਕੀ ਸਲਾਹਕਾਰ  ਸ਼੍ਰੀ ਵਿਜੈ ਦੇਵ   ਨੇ   ਡਾ ਗੁਰਮਿੰਦਰ ਸਿੱਧੂ ਦੀ ਧੀਆਂ ਨੂੰ ਕੁੱਖਾਂ ਵਿਚਲੀ ਹੱਤਿਆ ਤੋਂ ਬਚਾਉਣ ,ਜਨਮ ਬਾਅਦ ਜ਼ਿੰਦਗੀ ਦੇ ਸਾਰੇ ਹੱਕ ਦਿਵਾਉਣ ਅਤੇ ਔਰਤਾਂ ਨੂੰ ਸ਼ਕਤੀਵਾਨ ਕਰਨ ਵਾਲੀਆਂ ਲਿਖਤਾਂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ ਕੀਤੀ।   ਇਸ ਮੌਕੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਔਰਤਾਂ ਦਾ ਨਾਮ ਉੱਚਾ ਕਰਨ ਵਾਲੀ ਨੀਰਜਾ ਭਨੋਟ ਦੀ ਤਸਵੀਰ(ਪੋਰਟਰੇਟ) ਤੋਂ ਪਰਦਾ ਹਟਾਉਣ ਦੀ ਰਸਮ ਵੀ ਅਦਾ ਕੀਤੀ ਗਈ  ਉਪਰੰਤ ਡਾ: ਗੁਰਮਿੰਦਰ ਸਿੱਧੂ, ਸਾਧਨਾ ਸੰਗਰ,ਸੰਗੀਤਾ ਗੁਪਤਾ,ਲਵਲੀਨ ਭੱਠਲ ਅਤੇ ਮਹਿਲਾਵਾਂ ਦੇ ਹੱਕਾਂ ਲਈ ਜੂਝਣ ਵਾਲੀਆਂ ਹੋਰ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਡਾ: ਬਲਦੇਵ ਸਿੰਘ ਖਹਿਰਾ,ਭੂਪਿੰਦਰ ਬੇਕਸ,ਬਲਕਾਰ ਸਿੱਧੂ, ਸੁਸ਼ੀਲ ਦੁਸਾਂਝ,ਕਮਲ ਦੁਸ਼ਾਂਝ,ਗੁਲਜ਼ਾਰ ਸਿੰਘ ਸੰਧੂ,ਡਾ:ਸੁਰਜੀਤ ਕੌਰ ਸੰਧੂ,ਗੁਰਚਰਨ ਬੋਪਾਰਾਇ,ਸਵਰਨ ਵਿਮਕੋ,ਜਸਬੀਰ ਭੁੱਲਰ ਅਤੇ ਕੈਨੇਡਾ ਤੋਂ ਆਏ ਸ:ਜਰਨੈਲ ਸਿੰਘ ਬਸੋਤਾ ਸਮੇਤ ਹੋਰ ਬਹੁਤ ਸਾਰੇ ਲੇਖਕ ਅਤੇ ਬੁਧੀਜੀਵੀ ਹਾਜ਼ਿਰ ਸਨ।