ਖ਼ਬਰਸਾਰ

  •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
  •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
  •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
  •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
  •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
  •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
  •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
  • ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ (ਖ਼ਬਰਸਾਰ)


    ਲੁਧਿਆਣਾ -- ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ ਲੁਧਿਆਣਾ ਨੇ ਅੰਤਰ ਰਾਸ਼ਟਰੀ ਨਾਰੀ ਦਿਵਸ ਇਕ ਕਵਿਤਾ ਮੁਕਾਬਲੇ ਨਾਲ ਮਨਾਇਆ।ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਹਾਲ ਵਿਖੇ ਨਾਰੀ ਅਸਤਿਤਵ ਬਾਰੇ ਕਵਿਤਾਵਾਂ ਪੜੀਆਂ ਗਈਆਂ।ਹਾਲ ਪੂਰੀ ਤਰਾ੍ਹ ਨਾਰੀ ਸ਼ਕਤੀ, ਪਵਿੱਤਰਤਾ ਅਤੇ ਪਿਆਰ ਦੇ ਅਹਿਸਾਸਾ ਨਾਲ ਗੂੰਜਦਾ ਰਿਹਾ।ਸ਼ਹਿਰ ਦੇ ਨਾਮੀਂ ਕਵੀ ਅਤੇ ਗ਼ਜ਼ਲਗੋ ਤਰੈਲੋਚਨ ਲੋਚੀ ਅਤੇ ਗੁਰਚਰਨ ਕੋਚਰ ਜੋ ਕਿ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਲੜੀਵਾਰ ਪ੍ਰਧਾਨ ਅਤੇ ਮੀਤ ਪ੍ਰਧਾਨ ਵੀ ਹਨ; ਨੇ ਮੁਕਾਬਲੇ ਵਿੱਚ ਜੱਜ ਵਜੋ ਸੇਵਾ ਨਿਭਾਈ।ਜੱਜਾ ਨੇ ਨਾ ਕੇਵਲ ਆਪਣੀ ਸਾਹਿਤਕ ਸਾਂਝ ਪਾਈ ਅਤੇ ਨੋਜੁਆਨ ਲੇਖਕਾ ਨੂੰ ਕਵਿਤਾ ਦੇ ਗੁਰ ਸਿਖਾਏ ਨਾਲ ਹੀ ਸਮਾਜ ਵਿੱਚ ਨਾਰੀ ਦੀ ਸਥਿਤੀ ਬਾਰੇ ਵੀ ਖੁੱਲ ਕੇ ਆਪਣੇ ਵਿਚਾਰ ਰੱਖੇ।ਸੰਸਥਾ ਦਾ ਚੱਲ ਰਿਹਾ ਗੋਲਡਨ ਜੁਬਲੀ ਵਰਾ ਅਜਿਹੇ ਸਮਾਗਮਾਂ ਨੂੰ ਹੋਰ ਵੀ ਖਾਸ ਬਣਾ ਦਿੰਦਾ ਹੈ।

        ਸ਼੍ਰੀਮਤੀ ਕੋਚਰ ਨੇ ਨਾਰੀ-ਸ਼ਕਤੀ ਅਤੇ ਰੁਤਬੇ ਬਾਰੇ ਬੋਲਦਿਆਂ ਕਿਹਾ ਕਿ ਨੌਜੁਆਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਾਰੀ ਮੁੱਿਦਆਂ ਜਿਵੇਂ ਕਿ ਭਰੂਣ ਹੱਤਿਆ, ਬਲਾਤਕਾਰ ਅਤੇ ਅਸਮਾਨਤਾ ਆਦਿ ਦੇ ਵਿਰੋਧ ਵਿੱਚ ਆਵਾਜ਼ ਚੁੱਕਣੀ ਚਾਹੀਦੀ ਹੈ।ਉਹਨਾਂ ਵੱਖੌ ਵੱਖ ਘਟਨਾਵਾਂ ਅਤੇ ਸਰਵੇਖਣਾ ਦੇ ਆਧਾਰ ਤੋ ਆਪਣੇ ਪੱਖ ਨੂੰ ਪ੍ਰਪੱਕਤਾ ਦਿੱਤੀ। ਉਹਨਾਂ ਆਪਣੇ ਪੀਏਯੂ ਅਤੇ ਲੇਖਕ ਜਥੇਬੰਦੀ ਨਾਲ ਆਪਣੇ ਭਾਵ ਪੂਰਵਕ ਰਿਸ਼ਤੇ ਬਾਰੇ ਵੀ ਨੋਜੁਆਨਾਂ ਨੂੰ ਦੱਸਿਆ। ਸ਼ਾਇਰ ਲੋਚੀ ਨੇ ਤਰੰਨੁਮ ਸੰਗ ਆਪਣੀ ਗ਼ਜ਼ਲ "ਕੁੜੀਆ ਤਾਂ ਕਵਿਤਾਵਾਂ ਹੁੰਦੀਆ ਹਨ" ਗਾਉਂਦੇ ਹੋਏ ਸ੍ਰੋਤਿਆਂ ਦੇ ਦਿਲਾਂ ਨੂੰ ਛੂਹ ਲਿਆ।ਸੁਣ ਕੇ ਨੋਜੁਆਨ ਲੜਕੇ-ਲੜਕੀਆਂ ਦੀਆਂ ਅੱਖਾ ਭਰ ਆਈਆ।ਇਸਤੋ ਇਲਾਵਾ ਉਹਨਾ ਦੱਸਿਆ ਕਿ ਕਿਸ ਤਰਾ੍ਹ ਮਾਂ ਦੇ ਰੂਪ ਵਿੱਚ ਇੱਕ ਔਰਤ ਨੇ ਉਸਨੂੰ ਕਵਿਤਾ ਲਈ ਪ੍ਰੇਰਿਆ।ਅਗਾਹੂੰ ਬੋਲਦਿਆਂ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਜੱਜਮੈਂਟ ਕਾਫੀ ਮੁਸ਼ਕਤ ਭਰਿਆ ਕਾਰਜ ਸੀ, ਫਿਰ ਵੀ ਉਹਨਾਂ ਪੂਰੀ ਕੋਸ਼ਿਸ਼ ਕੀਤੀ ਵਧੀਆ ਵਿੱਚੋ ਸਭ ਤੋ ਵਧੀਆ ਨੂੰ ਬਾਹਰ ਆ ਸਕੇ।ਮੁਕਾਬਲੇ ਵਿੱਚ ੨੦ ਤੋ ਉੱਪਰ ਪੀਏਯੂ ਦੇ ਵਿਦਿਆਰਥੀਆਂ ਨੇ ਭਾਗ ਲਿਆਂ ਜਿਸ ਵਿੱਚ ਯੁਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਨੇ ਵੀ ਭਾਗ ਲਿਆ। ਮੋਗਾਜੀ, ਕੁਸੂਮ ਦੁਆ ਅਤੇ ਆਸਥਾ ਨੇ ਲੜੀਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।

    ਡਾ ਦੇਵਿੰਦਰ ਕੌਰ ਕੋਚਰ ਪ੍ਰਧਾਨ ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ,"ਨਾਰੀ ਅਧਾਰਿਤ ਇਹ ਸਮਾਗਮ ਸਫਲਤਾ ਭਰਪੂਰ ਸਿਰੇ ਚੜਿਆ।ਸਭ ਤੋ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਨਾਰੀ ਨੂੰ ਜੋ ਵੀ ਔਕੜਾ ਪੇਸ਼ ਆਉਂਦੀਆ ਹਨ, ਨੋਜੁਆਨ ਸ਼ਾਇਰਾ ਨੇ ਉਹਨਾਂ ਦਾ ਬਾਖ਼ੂਬੀ ਕਾਵਿਕ ਵਰਨਣ ਕੀਤਾ।ਅਸੀ ਪੂਰੇ ਆਸਵੰਦ ਹਾਂ ਕਿ ਇਹ ਵਿਦਿਆਰਥੀ ਸਮਾਜ ਨਿਰਮਾਣ ਵਿੱਚ ਚੰਗੇਰਾ ਯੌਗਦਾਨ ਪਾਉਣਗੇ।ਅਸੀ ਉਹਨਾਂ ਵਿਦੇਸ਼ੀ ਵਿਦਿਆਰਥੀਆ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾ ਨੇ ਇਸ ਦਿਨ ਨੂੰ ਸੱਚ-ਮੁੱਚ ਵਿੱਚ ਅੰਤਰ-ਰਾਸ਼ਟਰੀ ਬਨਾਉਣ ਵਿੱਚ ਸਾਡਾ ਸਾਥ ਦਿੱਤਾ।"

    ਸੰਸਥਾ ਦੀ ਵਿਦਿਆਰਥੀ ਆਗੂ ਕ੍ਰਿਤਿਕਾ ਗੁਪਤਾ ਨੇ ਮੌਕੇ 'ਤੇ ਕਿਹਾ,"ਅੱਜ ਦੀ ਔਰਤ, ਕਿਸੇ ਵੀ ਪੱਖ ਤੋ ਮਰਦ ਤੋ ਘੱਟ ਨਹੀ ਹੈ।ਉਹਨਾਂ ਨੂੰ ਸਿਰਫ ਜ਼ਰੂਰਤ ਹੈ ਨਿਡਰਤਾ ਨਾਲ ਆਪਣੀ ਅੰਤਰ-ਆਤਮਾ ਨੂੰ ਸੁਣਨ ਦੀ।ਅੱਜ ਦੇ ਸਮਾਗਮ ਵੱਲ ਵੀ ਅਗਰ ਝਾਤੀ ਮਾਰੀ ਜਾਏ ਤਾਂ ਇੱਥੇ ਵੀ ਲੜਕੇ-ਲੜਕੀਆਂ ਦਾ ਸ੍ਰੋਤਿਆ ਅਤੇ ਪ੍ਰਤੀਯੋਗੀਆਂ ਦੇ ਰੂਪ ਵਿੱਚ ਅਨੁਪਾਤ ਅੱਧੋ-ਅੱਧ ਭਾਵ ੫੦:੫੦ ਦਾ ਸੀ।ਜੋ ਕਿ ਯੂਨਾਈਟਡ ਨੇਸ਼ਨਜ਼ ਦਾ ਟੀਚਾ ਵੀ ਹੈ।"

    ਸਮਾਗਮ ਦੌਰਾਨ ਡਾ ਸੁਰਜੀਤ ਸਿੰਘ ਗਿੱਲ, ਸਾਬਕਾ ਨਿਰਦੇਸ਼ਕ ਪ੍ਰਸਾਰ ਸਿੱਖਿਆ ਪੀਏਯੂ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ।ਉਹਨਾਂ ਆਪਣੇ ਅਸ਼ੀਰਵਾਦੀ ਸ਼ਬਦ ਵੀ ਨੋਜੁਆਨਾਂ ਨਾਲ ਸਾਂਝੇ ਕੀਤੇ।ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ ਦੇ ਪੁਰਾਣੇ ਮੈਂਬਰ ਹੋਣ ਨਾਤੇ ਉਹ ਸੰਸਥਾ ਦੀਆ ਵਰਤਮਾਨ ਗਤਿਵਿਧੀਆ ਤੋ ਬਹੁਤ ਖੁਸ਼ ਨਜ਼ਰ ਆਏ।ਧੜੱਲੇਦਾਰ ਅਤੇ ਬਹੁਤ ਹੀ ਮਿੱਠੇ ਬੁਲਾਰੇ ਨਵਨੀਤ ਕੌਰ ਅਤੇ ਗੌਰਵ ਝਾਅ ਨੇ ਮੰਚ ਸਕੱਤਰਤਾ ਦੀ ਸੇਵਾ ਨਿਭਾਈ।ਅਭਿਸ਼ੇਕ ਵੈਦ, ਅਸ਼ਵਨੀ ਹਠੂਰ, ਰੋਹਿਤ, ਗੁਰਬੀਰ ਸਿੰਘ, ਜਸਪਾਲ ਸਿੰਘ, ਸਵਰਨਜੀਤ ਸਿੰਘ, ਅੰਕਿਤਾ ਬਤਰਾ, ਪਲਕ ਅਗਰਵਾਲ, ਜਸਪ੍ਰੀਤ ਸਿੰਘ ਅਤੇ ਮੁਸਕਾਨ ਸਮੇਤ ਸੰਸਥਾ ਦੇ ਹੋਰ ਵਿਦਿਆਰਥੀ ਸਮਾਗਮ ਦੌਰਾਨ ਕ੍ਰਿਆਸ਼ੀਲ ਨਜ਼ਰ ਆਏ।