amitriptyline online
buy amitriptyline
"ਸੁਣੋ ਜੀ ਕਿੰਨਾ ਚਿਰ ਹੋ ਗਿਆ ਮੈਂ ਆਪਣੇ ਮੰਮੀ-ਪਾਪਾ ਨੂੰ ਨਹੀਂ ਮਿਲੀ। ਚਲੋ ਅੱਜ ਮੈਨੂੰ ਲੈ ਕੇ ਚੱਲੋ", ਆਇਸ਼ਾ ਨੇ ਰਾਜੇਸ਼ ਨੂੰ ਕਿਹਾ।
"ਨਹੀਂ ਆਇਸ਼ਾ ਅੱਜ ਮੈਂ ਚੰਡੀਗੜ੍ਹ ਇੱਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਾ ਹੈ", ਰਾਜੇਸ਼ ਨੇ ਜਵਾਬ ਦਿੱਤਾ।
"ਠੀਕ ਹੈ ਮੇਰੇ ਘਰਦੇ ਉੱਥੋਂ ਥੋੜ੍ਹਾ ਕੁ ਦੂਰ ਹੀ ਰਹਿੰਦੇ ਨੇ, ਮੈਨੂੰ ਛੱਡ ਕੇ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਜਾਣਾ ਤੇ ਵਾਪਸੀ ਮੈਨੂੰ ਲੈ ਆਉਣਾ", ਆਇਸ਼ਾ
ਉਤਸ਼ਾਹਿਤ ਹੁੰਦਿਆਂ ਕਿਹਾ।
"ਪਲੀਜ਼ ਆਇਸ਼ਾ ਬੇਵਕੁਫ਼ੀ ਵਾਲੀ ਗੱਲ ਨਾ ਕਰ ਮੇਰਾ ਟਾਇਮ ਬਹੁਤ ਕੀਮਤੀ ਏ, ਤੇਰੇ ਤੇ ਖਰਾਬ ਨਹੀਂ ਕਰ ਸਰਦਾ। ਤੈਨੂੰ ਪਤਾ ਵੀ ਏ ਅੱਜ ਵੋਮੈਨ ਸਪੈਸ਼ਲ ਹੈ, ਉੱਥੇ ਮੇਰੀ ਗੈਰ-ਹਾਜ਼ਰੀ ਇਸਤਰੀ ਵਿੰਗ ਨੂੰ ਵੀ ਚੁਬੇਗੀ, ਮੇਰਾ ਬੋਟਵੈਂਕ ਘੱਟ ਜਾਵੇਗਾ", ਕਹਿ ਕੇ ਰਾਜੇਸ਼ ਘਰੋਂ ਬਾਹਰ ਨਿਕਲ ਗਿਆ।
ਆਇਸ਼ਾ ਨੂੰ ਸਮਝ ਨਹੀਂ ਆ ਰਿਹਾ ਸੀ, ਵੋਮੈਨ-ਡੇ ਮੇਰੇ ਲਈ ਸਪੈਸ਼ਲ ਹੈ ਜਾਂ ਵੋਟਬੈਂਕ ਲਈ ਜਾਂ ਫਿਰ ਮੇਰੇ ਪਤੀ ਲਈ…।