amoxicillin without insurance
antibiotic without insurance
bollebygdsbil.se amoxicillin without prescription
ਪਿੱਪਲਾਂ ਦੀ ਛਾਂਵੇ ਬੈਠੇ ਤਪਦੇ ਰਹਿੰਦੇ ਹਾਂ
ਆਪਣੇ ਹੀ ਅੰਦਰ ਦੀ ਅੱਗ "ਚ " ਮਚਦੇ ਰਹਿੰਦੇ ਹਾਂ ।
ਰੇਤਾ ਉੱਤੇ ਪੈੜਾਂ ਵਾਂਗਰ ਹਸਤੀ ਹੋ ਗਈ
ਪਲ ਦੋ ਪਲ ਦੀ ਹੌਦ ਪਿਛੋਂ ਮਿਟਦੇ ਰਹਿੰਦੇ ਹਾਂ ।
ਬੰਦ ਲਿਫਾਫੇ ਵਿਚ ਮੋਹੱਬਤ ਦਾ ਪੈਗਾਮ ਹਾਂ
ਖੋਲੇਗਾ ਕੋਈ ਆਣ ਕੇ ਇਹ ਤਕਦੇ ਰਹਿੰਦੇ ਹਾਂ ।
ਮੰਡੀ ਦੇ ਵਿਚ ਰਹੇ ਚਲਦਾ ਨਾਮ ਸਾਡਾ ਵੀ
ਪੱਲਿਓਂ ਦਮੜੀ ਦੇ ਕੇ ਵੀ ਅਸੀਂ ਵਿਕਦੇ ਰਹਿੰਦੇ ਹਾਂ ।
ਪੁੱਛ ਵੀ ਲੈ ਬੇਸ਼ੱਕ ਤੂ ਵਗਦੀ "ਵਾ ਨੂੰ ਰੋਕ ਕੇ
ਤੇਰੇ ਆਵਣ ਦੀ ਖਬਰ ਅਸੀਂ ਪੁਛਦੇ ਰਹਿੰਦੇ ਹਾਂ ।
ਇਸ ਤਰਾਂ ਤੂ ਰਮ ਗਿਆਂ ਵਿਚ ਮੇਰੇ ਸਾਹਿਬਾ
ਜ਼ਰਰੇ ਜ਼ਰਰੇ :ਚੋਂ" ਤੈਨੂੰ ਹੁਣ ਤਕਦੇ ਰਹਿੰਦੇ ਹਾਂ ।
ਮੁਕ ਨਾ ਜਾਵਣ ਤੇਰੀਆਂ ਇਹ ਬਾਤਾਂ ਐ "ਸੋਨੀ "
ਸੰਝ ਸਵੇਰੇ ਅੱਲਾ ਮੁਹਰੇ ਸੁਖਦੇ ਰਹਿੰਦੇ ਹਾਂ ।
ਪਿੱਪਲਾਂ ਦੀ ਛਾਂਵੇ ਬੈਠੇ ਤਪਦੇ ਰਹਿੰਦੇ ਹਾਂ
ਆਪਣੇ ਹੀ ਅੰਦਰ ਦੀ ਅੱਗ "ਚ " ਮਚਦੇ ਰਹਿੰਦੇ ਹਾਂ ।