ਖ਼ਬਰਸਾਰ

  •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
  •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
  •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
  •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
  •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
  •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
  •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
  • ਮੇਰੀ ਰਾਜਸਥਾਨ ਯਾਤਰਾ (ਸਫ਼ਰਨਾਮਾ )

    ਰਾਜਵਿੰਦਰ ਸਿੰਘ ਰਾਜਾ   

    Cell: +91 95691 04777
    Address:
    ਸ੍ਰੀ ਮੁਕਤਸਰ ਸਾਹਿਬ India
    ਰਾਜਵਿੰਦਰ ਸਿੰਘ ਰਾਜਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕਿਸੇ ਸਿਆਣੇ ਨੇ ਠੀਕ ਹੀ ਕਿਹਾ ਹੈ ਕਿ 'ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ'। ਜਿਸ ਤਰ•ਾਂ ਹਿਮਾਚਲ ਨੂੰ ਦੇਵ-ਭੂਮੀ ਕਿਹਾ ਜਾਂਦਾ ਹੈ, ਓਸੇ ਤਰ•ਾਂ ਰਾਜਸਥਾਨ ਨੂੰ ਵੀ ਦੇਵ-ਭੂਮੀ ਕਹਿਣਾ ਕੋਈ ਅਤਕਥਨੀ ਨਹੀ ਹੋਵੇਗਾ। ਮੈਂ ਆਪਣੇ ਦੋਸਤ ਜਸਵੀਰ ਸ਼ਰਮਾ ਦੱਦਾਹੂਰ ਨੂੰ ਕਿਹਾ ਕਿ ਆਪਾਂ ਹਿਮਾਚਲ ਦੀ ਯਾਤਰਾ ਤਾਂ ਬਹੁਤ ਵਾਰ ਕਰ ਚੁੱਕੇ ਹਾਂ, ਇਸ ਵਾਰ ਆਪਾਂ ਰਾਜਸਥਾਨ ਦੀ ਯਾਤਰਾ ਤੇ ਜਾਵਾਂਗੇ। ਤੇ ਉਹਨਾਂ ਕਿਹਾ ਕਿ ਸਮਾ ਆਉਣ ਤੇ ਆਪਾਂ ਜਰੂਰ ਚੱਲਾਂਗੇ। ਅਚਾਨਕ ਇਕ ਦਿਨ ਰਾਜਾ ਮੁਨਸ਼ੀ ਅਬੋਹਰ ਵਾਲੇ ਦਾ ਮੈਨੂੰ ਫੋਨ ਆਇਆ ਕਿ ਆਪਾਂ ਰਾਜਸਥਾਨ ਦੀ ਯਾਤਰਾ ਤੇ ਚੱਲੀਏ, ਤਾਂ ਮੈਂ ਆਪਣੇ ਸਾਥੀ ਜਸਵੀਰ ਸ਼ਰਮਾ ਨੂੰ ਵੀ ਤਿਆਰ ਕਰ ਲਿਆ। ਅਸੀ ਦੋਵੇਂ ਤਿਆਰ ਹੋ ਕੇ ਦੱਸੀ ਹੋਈ ਜਗ•ਾ ਤੇ ਪਹੁੰਚ ਗਏ। ਉੱਥੇ ਸਾਡੇ ਬਹੁਤ ਸਾਰੇ ਦੋਸਤ ਬਾਬਾ, ਗੁਰਵਿੰਦਰ, ਸੇਤੀਆ, ਭਿੰਦਰ, ਨਿੰਦਰ, ਪਾਲ, ਕਾਲਾ, ਸੁਨੀਲ, ਜਸਵਿੰਦਰ ਜੱਸਾ ਪਹਿਲਾਂ ਹੀ ਪਹੁੰਚ ਚੁੱਕੇ ਸਨ। ਉਹਨਾਂ ਨੇ ਕਰੂਜ਼ਰ (ਟੈਕਸੀ) ਕਿਰਾਏ ਤੇ ਕੀਤੀ ਹੋਈ ਸੀ। ਸਾਰੇ ਜਣੇ ਜਾਣ ਲਈ ਕਾਹਲੇ ਸਨ। ਗੱਡੀ ਦਾ ਡਰਾਇਵਰ ਪਿਰਥੀ ਬੜਾ ਸਮਝਦਾਰ ਡਰਾਈਵਰ ਸੀ। ਉਸਨੇ ਸਾਡਾ ਸਾਰਾ ਸਮਾਨ ਗੱਡੀ ਦੀ ਛੱਤ ਤੇ ਬੰਨ• ਦਿੱਤਾ ਤੇ ਉੱਤੋਂ ਤਰਪਾਲ ਪਾ ਦਿੱਤੀ, ਕਿਉਂਕਿ ਮੌਸਮ ਖ਼ਰਾਬ ਹੋਣ ਦੇ ਅਸਾਰ ਬਣ ਚੁੱਕੇ ਸਨ। 
    ਬਾਬਾ ਅਤੇ ਜੱਸੇ ਨੇ ਕਿਹਾ ਕਿ 'ਬਾਈ ਜੀ ਥੋੜੀ-ਥੋੜੀ ਰੋਟੀ ਖਾ ਲਈਏ, ਫੇਰ ਆਪਾਂ ਚੱਲਾਂਗੇ'। ਛੋਲੀਏ ਦੀ ਸਬਜ਼ੀ ਅਤੇ ਅਚਾਰ ਨਾਲ ਸਾਰਿਆਂ ਨੇ ਲੋੜ ਅਨੁਸਾਰ ਰੋਟੀ ਖਾਧੀ ਅਤੇ ਅਸੀ ਚੱਲ ਪਏ। ਰਾਤ ਦਾ ਸਮਾਂ ਹੋਣ ਕਾਰਨ ਸਾਰੇ ਪਾਸੇ ਚੁੱਪ ਛਾ ਚੁੱਕੀ ਸੀ। ਡਰਾਈਵਰ ਨੇ ਗੱਡੀ ਗਲੀਆਂ ਵਿੱਚੋਂ ਦੀ ਕੱਢ ਕੇ ਜਾਣ ਲਈ ਸਿੱਧੇ ਰਾਹ ਤਾ ਪਾ ਲਈ। ਸਾਰੇ ਜਣੇ ਚੁੱਪ ਚਾਪ ਬੈਠੇ ਸਨ, ਮੈਂ ਚੁੱਪ ਤੋੜਦਿਆਂ ਪੁੱਛਿਆ ਕਿ 'ਪਹਿਲਾਂ ਆਪਣਾ ਕਿੱਥੇ ਜਾਣ ਦਾ ਪ੍ਰੋਗਰਾਮ ਹੈ? ਵਿੱਚੋਂ ਕੋਈ ਝੱਟ ਬੋਲਿਆ 'ਪਹਿਲਾਂ ਆਪਾਂ ਮਹਿੰਦੀਪੁਰ ਜਾਵਾਂਗੇ'। ਇਸ ਤਰ•ਾਂ ਰਾਤ ਦਾ ਵਕਤ ਸੀ, ਪਰ ਅਸੀ ਹਾਸਾ ਮਜਾਕ ਕਰਦੇ ਜਾ ਰਹੇ ਸੀ। ਆਉਣ ਜਾਣ ਵਾਲੀਆਂ ਹੋਰ ਗੱਡੀਆਂ ਦੀ ਲਾਈਟਾਂ ਬਹੁਤ ਤੇਜ਼ ਹੋ ਕੇ ਲੰਘ ਜਾਂਦੀਆਂ ਸਨ। 
    ਰਾਤ ਦੇ 2 ਵੱਜ ਚੁੱਕੇ ਸਨ ਅਤੇ ਡਰਾਈਵਰ ਉਬਾਸੀ ਲੈ ਰਿਹਾ ਸੀ, ਗੱਡੀ ਇਕ ਖੱਡੇ ਵਿੱਚ ਵੱਜਣ ਕਾਰਨ ਸਾਡੇ ਇਕਦਮ ਚੌਂਕ ਗਏ ਅਤੇ ਡਰਾਈਵਰ ਨੂੰ ਪੁੱਛਿਆ 'ਓਹ ਭਾਈ ਸਾਬ•, ਨੀਂਦ ਤਾਂ ਨਹੀ ਆ ਰਹੀ ! ਕਿਸੇ ਹੋਟਲ ਤੇ ਗੱਡੀ ਰੋਕ ਚਾਹ-ਚੂਹ ਪੀਏ'। ਡਰਾਈਵਰ ਨੇ ਅੱਗੇ ਜਾ ਕੇ ਗੱਡੀ ਹੋਟਲ ਤੇ ਰੋਕ ਦਿੱਤੀ। ਸੇਤੀਆ ਜੋ ਕਿ ਸਾਡੀ ਯਾਤਰਾ ਦਾ ਖਜਾਨਚੀ ਵੀ ਸੀ, ਉਸਨੇ ਚਾਹ ਦਾ ਆਰਡਰ ਦਿੱਤਾ। ਚਾਹ ਪੀਣ ਤੋਂ ਬਾਅਦ ਸਾਰਿਆਂ ਦੀ ਸੁਸਤੀ ਲਹਿ ਗਈ ਅਤੇ ਤਰੋਤਾਜਾ ਹੋ ਗਏ। ਸੁਨੀਲ ਅਤੇ ਜੱਸ ਬੋਲੇ 'ਆਓ ਬਾਈ ਜੀ ਤਾਸ਼ ਖੇਡੀਏ'। ਉਹਨਾਂ ਨੇ ਗੱਡੀ ਦੀ ਅੰਦਰਲੀ ਲਾਈਟ ਚਾਲੂ ਕਰ ਦਿੱਤੀ ਤੇ ਸਾਰੇ ਜਣੇ ਤਾਸ਼ ਖੇਡਣ ਲਈ ਤਿਆਰ ਹੋ ਗਏ। ਸਾਰੇ ਜਣੇ ਇਕ ਦੂਜੇ ਨੂੰ ਹਰਾਉਣ ਲਈ ਉਤਾਵਲੇ ਸਨ। ਤਾਸ਼ ਖੇਡਣ ਵਾਲੇ ਨਾਲੋਂ ਤਾਸ਼ ਵੇਖਣ ਵਾਲੇ ਨੂੰ ਜਿਆਦਾ ਅਨੰਦ ਆ ਰਿਹਾ ਸੀ। ਰਾਜਾ ਮੁਨਸ਼ੀ ਬੜਾ ਸ਼ਰਾਰਤੀ ਸੀ, ਉਹ ਹਾਰਨ ਵਾਲਾ ਸੀ ਤਾਂ ਉਸਨੇ ਇਕਦਮ ਗੱਡੀ ਦੀ ਲਾਈਟ ਬੰਦ ਕਰਕੇ ਬੋਲਿਆ 'ਬਾਈ ਜੀ ਲਾਈਟ ਚਲੀ ਗਈ' ਸਾਰੇ ਹੱਸਣ ਲੱਗ ਪਏ। ਰਾਤ ਬੀਤਦੀ ਹੋਈ ਜਾ ਰਹੀ ਸੀ। 
    ਸਵੇਰ ਦੇ 6 ਵਜੇ ਅਸੀ ਮਹਿੰਦੀਪੁਰ ਧਾਮ ਪਹੁੰਚ ਚੁੱਕੇ ਸਾਂ। ਪਿਰਥੀ ਡਰਾਈਵਰ ਨੇ ਇਕ ਹੋਟਲ ਵਿੱਚ ਗੱਡੀ ਰੋਕੀ ਅਤੇ 2 ਕਮਰੇ ਬੁੱਕ ਕਰਵਾ ਲਏ। ਕਮਰਿਆਂ ਵਿੱਚ ਗਰਮ ਪਾਣੀ ਆਦਿ ਦਾ ਵਧੀਆ ਪ੍ਰਬੰਧ ਸੀ। ਸਾਰੇ ਜਣੇ ਜਾਣ ਸਾਰ ਲੇਟ ਗਏ। ਲਗਭਗ 2 ਘੰਟੇ ਬਾਅਦ ਸਾਰੇ ਜਣੇ ਵਾਰੀ-ਵਾਰੀ ਨਾਲ ਨਹਾਉਣ ਲੱਗੇ। ਨਹਾਉਣ ਤੋਂ ਬਾਅਦ ਸੇਤੀਆ ਨੇ ਹੋਟਲ ਵਾਲਿਆਂ ਨੂੰ ਚਾਹ ਦਾ ਆਡਰ ਦਿੱਤਾ। ਚਾਹ ਨਾਲ ਭੁਜੀਆ, ਬਿਸਕੁਟ ਵਗੈਰਾ ਖਾ ਕੇ ਅਸੀ ਕਮਰਿਆਂ ਨੂੰ ਜਿੰਦਰਾ ਲਾ ਦਿੱਤਾ ਅਤੇ ਮੰਦਰ ਵੱਲ ਨੂੰ ਚੱਲ ਪਏ। 
    ਠੰਡੀ ਹਵਾ ਚੱਲ ਰਹੀ ਸੀ, ਮੀਂਹ ਦਾ ਮੌਸਮ ਬਣ ਚੁੱਕਾ ਸੀ। ਅਸੀ ਮੰਦਰ ਦੀ ਰੇਲਿੰਗ ਵਿੱਚੋਂ ਲੰਘ ਕੇ ਅੰਦਰ ਮੱਥਾ ਟੇਕਿਆ ਅਤੇ ਪ੍ਰਸ਼ਾਦ ਲੈ ਕੇ ਬਾਹਰ ਆ ਗਏ। ਮੰਦਰ ਵਿੱਚ ਭੀੜ ਵਧਦੀ ਜਾ ਰਹੀ ਸੀ ਅਤੇ ਸਾਰਿਆਂ ਨੂੰ ਭੁੱਖ ਵੀ ਲੱਗ ਚੁੱਕੀ ਸੀ। ਅਸੀ ਬਜਾਰ ਵਿੱਚੋਂ ਲੰਘਦੇ ਹੋਏ ਹੋਟਲ ਦੇ ਕਮਰਿਆਂ ਤੱਕ ਪਹੁੰਚ ਗਏ। ਸੇਤੀਆ ਨੇ ਹੋਟਲ ਵਾਲਿਆਂ ਤੋਂ ਦਾਲ ਰੋਟੀ ਮੰਗਵਾਈ ਅਤੇ ਸਾਰਿਆਂ ਨੇ ਕਮਰੇ ਵਿੱਚ ਬੈਠ ਕੇ ਖਾਧੀ। ਬਾਹਰ ਬੜੀ ਤੇਜ਼ ਮੀਂਹ ਪੈ ਰਿਹਾ ਸੀ, ਜਿਸ ਕਰਕੇ ਹੁਣ ਬਾਹਰ ਜਾਣਾ ਮੁਸ਼ਕਿਲ ਸੀ। ਮੀਂਹ ਦੇ ਘਟਣ ਤੇ ਅਸੀ ਆਪਣੀ ਯਾਤਰਾ ਦੇ ਅਗਲੇ ਪੜਾਅ ਲਈ ਰਵਾਨਾ ਹੋਏ, ਜੋ ਕਿ ਅਜਮੇਰ ਦਾ ਸੀ। 
    ਅਜਮੇਰ ਬਹੁਤ ਸੋਹਣਾ ਸ਼ਹਿਰ ਸੀ, ਅਸੀ ਆਪਣੀ ਗੱਡੀ ਇਕ ਸਟੈਂਡ ਵਿੱਚ ਲਾਈ ਅਤੇ ਦਰਗਾਹ ਵੱਲ ਚੱਲ ਪਏ। ਪਿਆਰੇ ਪਾਠਕੋ ਮੈਂ ਇਹ ਦੱਸਣਾ ਚਹੁੰਦਾ ਹਾਂ ਕਿ ਇਹ ਇਕ ਬਹੁਤ ਹੀ ਮਹੱਤਵਪੂਰਨ ਦਰਗਾਹ ਹੈ। ਇਸ ਜਗ•ਾ ਤੇ ਬਹੁਤ ਦੂਰੋਂ-ਦੂਰੋਂ ਲੋਕ ਆਉਂਦੇ ਹਨ। ਅਸੀ ਵੀ ਦਰਗਾਹ ਦੇ ਅੰਦਰ ਪਹੁੰਚ ਗਏ, ਭੀੜ ਬਹੁਤ ਜਿਆਦਾ ਸੀ। ਅਸੀ ਸਾਰਿਆਂ ਨੇ ਮੱਥਾ ਟੇਕਿਆ ਅਤੇ ਪ੍ਰਸ਼ਾਦ ਲੈ ਕੇ ਇਕ ਪਾਸੇ ਬੈਠ ਗਏ। ਚਾਰੇ ਪਾਸਿਓਂ ਗੁਲਾਬ ਦੀ ਮਹਿਕ ਆ ਰਹੀ ਸੀ। ਥੋੜਾ ਚਿਰ ਰੁਕਣ ਤੋਂ ਬਾਅਦ ਅਸੀ ਬਜ਼ਾਰ ਵੱਲ ਚੱਲ ਪਏ। ਬਜ਼ਾਰ ਵਿੱਚੋਂ ਬੱਚਿਆਂ ਲਈ ਕੁਝ ਖਿਲੌਣੇ ਆਦਿ ਖ੍ਰੀਦੇ ਅਤੇ ਵਾਪਸ ਗੱਡੀ ਕੋਲ ਆ ਕੇ ਅਗਲੇ ਪੜਾਅ ਪੁਸ਼ਕਰ ਲਈ ਚੱਲ ਪਏ। 
    ਗੱਲਾਂ ਬਾਤਾਂ ਕਰਦੇ ਅਸੀ ਬਜ਼ਾਰਾਂ ਵਿੱਚੋਂ ਦੀ ਪੁਸ਼ਕਰ ਵੱਲ ਵਧਦੇ ਜਾ ਰਹੇ ਸਾਂ। ਪੁਸ਼ਕਰ ਵਾਲੇ ਰਸਤੇ ਵਿੱਚ ਕਈ ਵਿਦੇਸ਼ੀ ਲੋਕ (ਅੰਗਰੇਜ਼) ਵੀ ਆ ਜਾ ਰਹੇ ਸਨ। ਬਾਬੇ ਨੇ ਸਾਰਿਆਂ ਨੂੰ ਦੱਸਿਆ ਕਿ ਪੁਸ਼ਕਰ ਵੇਖਣ ਬਾਹਰਲੇ ਮੁਲਕ ਤੋਂ ਬਹੁਤ ਸਾਰੇ ਲੋਕ ਆਉਂਦੇ ਹਨ। 
    ਗੱਲਾਂ-ਗੱਲਾਂ 'ਚ ਅਸੀ ਪੁਸ਼ਕਰ ਪਹੁੰਚ ਗਏ। ਡਰਾਈਵਰ ਨੇ ਦੱਸਿਆ ਕਿ ਇਸ ਜਗ•ਾ ਤੇ ਇਤਿਹਾਸਕ ਸ੍ਰੀ ਗੁਰੂਦੁਆਰਾ ਸਾਹਿਬ ਹੈ, ਆਪਾਂ ਪਹਿਲਾਂ ਉੱਥੇ ਚਲਦੇ ਹਾਂ। ਅਸੀ ਗੱਡੀ ਪਾਰਕਿੰਗ ਵਿੱਚ ਲਾਈ ਅਤੇ ਗੁਰੂਦੁਆਰਾ ਸਾਹਿਬ ਵੱਲ ਚੱਲ ਪਏ। ਸਾਰਿਆਂ ਨੇ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪ੍ਰਸ਼ਾਦ ਲਿਆ ਅਤੇ ਬਾਹਰ ਆ ਗਏ। ਦੁਪਹਿਰ ਦੇ ਲਗਭਗ 12 ਵੱਜ ਚੁੱਕੇ ਸਨ ਤੇ ਸਾਰਿਆਂ ਨੂੰ ਭੁੱਖ ਵੀ ਲੱਗ ਚੁੱਕੀ ਸੀ, ਤਾਂ ਗੁਰੂਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। 
    ਬਜ਼ਾਰ ਵਿੱਚੋਂ ਦੀ ਹੁੰਦੇ ਹੋਏ ਅਸੀ ਬ੍ਰਹਮਾ ਮੰਦਰ ਵੀ ਗਏ। ਬਜ਼ਾਰੋ ਕੁਝ ਸਮਾਨ ਖ੍ਰੀਦਿਆ ਅਤੇ ਯਾਤਰਾ ਦੇ ਅਗਲੇ ਪੜਾਅ ਸਾਲਾਸਰ ਧਾਮ ਲਈ ਰਵਾਨਾ ਹੋ ਗਏ। ਰਸਤੇ ਵਿੱਚ ਅਸੀ ਕਿਸੇ ਪਿੰਡ ਵਿੱਚੋਂ ਲੰਘ ਰਹੇ ਸਾਂ, ਦੂਰ-ਦੂਰ ਟਿੱਬੇ ਹੀ ਟਿੱਬੇ ਨਜ਼ਰ ਆ ਰਹੇ ਸਨ। ਜਸਵੀਰ ਸ਼ਰਮਾ ਨੇ ਸਾਨੂੰ ਦੱਸਿਆ ਕਿ ਏਥੋਂ ਦੇ ਲੋਕ ਬਹੁਤ ਮਿਹਨਤੀ ਹਨ, ਜਿਸ ਕਰਕੇ ਇਹ ਸਰੀਰ ਪੱਖੋਂ ਫਿੱਟ ਹੁੰਦੇ ਹਨ। ਗੱਲਾਂ ਕਰਦੇ-ਕਰਦੇ ਅਸੀ ਰਾਮਦੇਵ ਮੰਦਰ ਕੋਲ ਪਹੁੰਚ ਗਏ, ਜੋ ਕਿ ਸੜ•ਕ ਤੇ ਹੀ ਬਣਿਆ ਹੋਇਆ ਸੀ। ਅਸੀ ਆਪਣੀ ਗੱਡੀ ਸਾਈਡ ਤੇ ਲਗਾ ਦਿੱਤੀ ਅਤੇ ਮੰਦਰ ਜਾ ਕੇ ਆਏ। ਸਾਰੇ ਜਣਿਆਂ ਨੂੰ ਚਾਹ ਦੀ ਤੋੜ ਲੱਗੀ ਹੋਈ ਸੀ ਤਾਂ ਸੇਤੀਆ ਨੇ ਚਾਹ ਦਾ ਆਡਰ ਦਿੱਤਾ। ਚਾਹ ਪੀਂਦੇ-ਪੀਂਦੇ ਮੇਰਾ ਧਿਆਨ ਮੋਰ ਤੇ ਪਿਆ, ਅਸੀ ਦੇਖਿਆ ਆਸ-ਪਾਸ ਕਈ ਮੋਰ ਫਿਰਦੇ ਸਨ। ਅਸੀ ਮੋਰ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਮੋਰ ਡਰ ਕੇ ਦੂਰ ਭੱਜ ਜਾਂਦੇ ਸਨ। 
    ਪਿਰਥੀ (ਡਰਾਈਵਰ) ਨੇ ਗੱਡੀ ਸਟਾਰਟ ਕੀਤੀ ਅਤੇ ਅਸੀ ਅੱਗੇ ਵੱਲ ਵਧੇ। ਰਸਤੇ ਵਿੱਚ ਜਸਵੀਰ ਸ਼ਰਮਾ ਬੋਲੇ ਉਹ ਜਿਹੜੇ ਖੂਹ ਹਨ, ਉਸ ਵਿੱਚ ਮੀਂਹ ਦਾ ਪਾਣੀ ਇਕੱਠਾ ਹੁੰਦਾ ਹੈ।' ਛੋਲੇ ਅਤੇ ਸਰ•ੋਂ ਦੀ ਲਹਿਰਾਉਂਦੀ ਫਸਲ ਵੱਖਰਾ ਨਜਾਰਾ ਪੇਸ਼ ਕਰ ਰਹੀ ਸੀ, ਖੇਤਾਂ ਨੂੰ ਸਾਰੇ ਪਾਸਿਓਂ ਸਰਕੰਡਿਆਂ ਨਾਲ ਬੰਦ ਕੀਤਾ ਸੀ। ਗੱਲਾਂ ਕਰਦੇ-ਕਰਦੇ ਅਸੀ ਰਾਤ ਦੇ ਕਰੀਬ 9 ਵਜੇ ਸਾਲਾਸਰ ਧਾਮ ਪਹੁੰਚ ਚੁੱਕੇ ਸਾਂ। ਉੱਥੇ ਪਹੁੰਚ ਕੇ ਡਰਾਈਵਰ ਨੇ ਸਾਰਾ ਸਮਾਨ ਗੱਡੀ ਤੋਂ ਲਾਹ ਦਿੱਤਾ ਅਤੇ ਅਸੀ ਇਕ ਧਰਮਸ਼ਾਲਾ ਵਿੱਚ 2 ਕਮਰੇ ਕਿਰਾਏ ਤੇ ਲੈ ਲਏ। ਰਾਤ ਕਾਫੀ ਹੋ ਚੁੱਕੀ ਸੀ, ਸਾਰੇ ਜਣਿਆਂ ਨੇ ਆਪੋ ਆਪਣੇ ਬੈਗ ਕਮਰਿਆਂ ਵਿੱਚ ਰੱਖ ਦਿੱਤੇ ਅਤੇ ਲੰਗਰ ਛਕਣ ਵੱਲ ਚੱਲ ਪਏ। 
    ਸਵੇਰ ਹੋਈ ਤਾਂ ਅਸੀ ਨਹਾ ਧੋ ਕੇ ਮੰਦਰ ਵਿੱਚ ਮੱਥਾ ਟੇਕਿਆ ਅਤੇ ਬਜ਼ਾਰ ਵਿੱਚ ਘੁੰਮਣ ਫਿਰ ਚਲ ਪਏ। ਬਜਾਰ ਵਿੱਚੋਂ ਅਸੀ ਲੱਡੂਆਂ ਦੇ ਡੱਬੇ ਲਏ, ਕਿਉਂਕਿ ਸਾਲਾਸਰ ਦੇ ਲੱਡੂ ਬਹੁਤ ਮਸ਼ਹੂਰ ਹਨ। ਘੁੰਮਣ ਫਿਰਨ ਤੋਂ ਬਾਅਦ ਅਸੀ ਕਿਸੇ ਹੋਟਲ ਤੋਂ ਚਾਹ-ਪਾਣੀ ਪੀਤਾ ਅਤੇ ਅੱਗੇ ਵਧਣ ਦੀ ਤਿਆਰੀ ਕੀਤੀ। ਸਾਰੇ ਜਣੇ ਖੁਸ਼ ਸਨ ਅਤੇ ਯਾਤਰਾ ਦਾ ਅਨੰਦ ਮਾਣ ਰਹੇ ਸਨ। ਰਸਤੇ ਵਿੱਚ ਮੁਨਸ਼ੀ ਰਾਜੇ ਨੇ ਤਾਸ਼ ਖੇਡਣ ਲਈ ਕਿਹਾ ਤਾਂ ਸਾਰੇ ਜਣੇ ਤਿਆਰ ਹੋ ਗਏ, ਪਰ ਪਾਲ ਨੂੰ ਤਾਸ਼ ਨਹੀ ਖਿਡਾਇਆ ਗਿਆ ਕਿਉਂਕਿ ਉਹ ਤਾਸ਼ ਖੇਡਦਾ-ਖੇਡਦਾ ਲੜ ਪੈਂਦਾ ਸੀ, ਇਹ ਉਸਦਾ ਸੁਭਾਅ ਜਿਹਾ ਸੀ। ਆਪਸੀ ਗੱਲਾਂ ਬਾਤਾਂ ਵਿੱਚ ਪਤਾ ਨਹੀ ਲੱਗਿਆ ਕਿ ਅਸੀ ਕਦੋਂ ਸਰਦਾਰ ਸ਼ਹਿਰ ਆ ਗਏ। ਗੁਰਵਿੰਦਰ ਬੋਲਿਆ 'ਬਾਬਾ ਜੀ ਮਾਤਾ ਇੱਛਪੂਰਨ ਦਾ ਮੰਦਰ ਵੀ ਵੇਖਕੇ ਚੱਲਾਂਗੇ' ਤਾਂ ਅਸੀ ਉੱਥੇ ਵੀ ਜਾ ਕੇ ਦਰਸ਼ਨ ਕੀਤੇ। ਮੰਦਰ ਵਿੱਚ ਚਾਹ-ਪਾਣੀ ਦਾ ਚੰਗਾ ਪ੍ਰਬੰਧ ਸੀ, ਸਾਰੇ ਜਣਿਆਂ ਨੇ ਗਰਮ-ਗਰਮ ਚਾਹ ਪੀਤੀ। 
    ਭਿੰਦਰ ਨੇ ਡਰਾਈਵਰ ਨੂੰ ਕਿਹਾ 'ਬਾਈ ਜੀ ਥੋੜਾ ਜਾ ਜਲਦੀ ਕਰੋ, ਘਰੋਂ ਫੋਨ ਆ ਰਹੇ ਹਨ, ਕਿਉਂਕਿ ਹੁਣ ਸਾਡੀ ਯਾਤਰਾ ਦੀ ਘਰ ਵਾਪਸੀ ਸੀ। ਲਗਾਤਾਰ 5 ਦਿਨਾਂ ਦੀ ਇਸ ਯਾਤਰਾ ਤੋਂ ਬਾਅਦ ਸਾਰਿਆਂ ਨੂੰ ਵਿਛੜਨਾ ਔਖਾ ਲੱਗ ਰਿਹਾ ਸੀ। ਸਾਰੇ ਜਣੇ ਇਕ ਦੂਜੇ ਨਾਲ ਅਗਲੇ ਸਾਲ ਆਉਣ ਦਾ ਵਾਅਦਾ ਕਰ ਰਹੇ ਸਨ। ਸ਼ਹਿਰ ਵਾਪਸ ਆ ਕੇ ਸਾਰਿਆਂ ਨੇ ਇਕ ਦੂਜੇ ਨਾਲ ਹੱਥ ਮਿਲਾਇਆ ਅਤੇ ਆਪਣੇ-ਆਪਣੇ ਰਾਹ ਤੁਰ ਪਏ। ਡਰਾਈਵਰ ਆਪਣੀ ਗੱਡੀ ਲੈ ਕੇ ਆਪਣੇ ਰਸਤੇ ਚੱਲ ਪਿਆ। ਗੱਡੀ ਪਿੱਛੇ ਲਿਖੀਆਂ ਇਹ ਸਤਰਾਂ ਮੈਨੂੰ ਮੁੜ-ਮੁੜ ਯਾਦ ਆ ਰਹੀਆਂ ਸਨ ਕਿ 'ਮਾਨਾਂ ਮਰ ਜਾਨਿਆਂ ਪਿੱਛੇ ਯਾਦਾਂ ਰਹਿ ਜਾਣੀਆਂ'.