ਮੈਂ ਰਾਹੀ ਔਖੇ ਰਾਹਾਂ ਦਾ
(ਕਵਿਤਾ)
buy sertraline 100mg
buy antidepressant online
charamin.com sertraline visa
ਮੈਂ ਕਿਹੜੇ ਵੇਲੇ ਜਨਮ ਲਿਆ,
ਉਦੋਂ ਸਮਾਂ ਬਹੁਤ ਹੀ ਭਾਰਾ ਸੀ।
ਮੈਂ ਰੋਂਦਾ ਤੇ ਜੱਗ ਹੱਸਦਾ ਸੀ,
ਪਰ ਕੋਈ ਨੀ ਚਲਦਾ ਚਾਰਾ ਸੀ£
ਮੈਂ ਰਾਹੀ ਔਖੇ ਰਾਹਾਂ ਦਾ...
ਮੈਂ ਧੰਨਵਾਦੀ ਓਸ ਰੱਬ ਦਾ ਜੀ,
ਜਿਸ ਔਖੇ ਵੇਲੇ ਮਦਦ ਕੀਤੀ।
ਸੋਚਿਆ ਮਾਤਲੋਕ 'ਚ ਆਏ ਹਾਂ,
ਸਗੋਂ ਦੁੱਖਾਂ ਨਾਲ ਝੋਲੀ ਭਰੀ।
ਮੈਂ ਰਾਹੀ ਔਖੇ ਰਾਹਾਂ ਦਾ...
ਮੇਰੇ ਸਿਰ ਤੇ ਬੋਝ ਹੈ ਫਿਕਰਾਂ ਦਾ,
ਨਾ ਚੱਕ ਸਕਦਾ ਨਾ ਲਾਹ ਸਕਦਾ।
ਮੈਨੂੰ ਆਪਣੇ ਰਾਹ ਦਾ ਪਤਾ ਨਹੀ,
ਨਾ ਪਤਾ ਕਿਸੇ ਨੂੰ ਬਤਾ ਸਕਦਾ।
ਮੈਂ ਰਾਹੀ ਔਖੇ ਰਾਹਾਂ ਦਾ...
ਹੁਣ ਸਮਾਂ ਭਿਆਨਕ ਆਇਆ,
ਨਾ ਭੈਣ ਤੇ ਨਾ ਕੋਈ ਭਾਈ ਏ।
ਐਥੇ ਤਰਸ ਕਿਸੇ ਨੂੰ ਆਵੇ ਨਾ,
ਜਾਂਦਾ ਹਰ ਕੋਈ ਖੱਲ• ਲਾਹੀ ਏ।
ਮੈਂ ਰਾਹੀ ਔਖੇ ਰਾਹਾਂ ਦਾ...
ਮੈਨੂੰ ਹਰ ਕੋਈ ਨਫਰਤ ਕਰਦਾ ਏ,
ਮੇਰੇ ਅੰਦਰ ਪਿਆਰ ਹਰੇਕ ਲਈ।
'ਸੁੱਖਾ' ਮੁਆਫੀ ਮੰਗਦਾ ਹਰ ਕੋਲੋਂ,
ਜੇ ਕਿਸੇ ਨੂੰ ਹੈ ਕੋਈ ਗੱਲ ਕਹੀ।
ਮੈਂ ਰਾਹੀ ਔਖੇ ਰਾਹਾਂ ਦਾ...
..ਮੇਰੇ ਸਿਰ ਤੇ ਬੋਝ ਹੈ ਫਿਕਰਾਂ ਦਾ,
ਨਾ ਚੱਕ ਸਕਦਾ ਨਾ ਲਾਹ ਸਕਦਾ।