ਮਾਪਿਅਾਂ ਦਾ ਸਤਿਕਾਰ ਕਰੋ
(ਲੇਖ )
ੲਿੱਕ ਗੱਲ ਤਾ ਸਾਰਾ ਜੱਗ ਕਹਿ ਦਿੰਦਾ ਕਿ ਧੀਅਾਂ ਦਾ ਸਤਿਕਾਰ ਕਰੋ ਪੁੱਤਰਾਂ ਵਾਗੂੰ ਸਤਿਕਾਰ ਕਰੋ, ਪਰ ਕੋੲੀ ਧੀਅਾਂ ਨੂੰ ਵੀ ਕਹਿ ਦਿੳੁ ਕਿ ਅਾਪਣੇ ਮਾਤਾ ਪਿਤਾ ਦੀ ੲਿੱਜਤ ਦਾ ਖਿਅਾਲ ਕਰੋ, ਥਾਂ -ਥਾਂ ਤੇ ਅਾਪਣੇ ਮਾਪਿਅਾਂ ਦੀ ੲਿੱਜਤ ਨੂੰ ਨਿਲਾਮ ਨਾ ਕਰੋ, ਕਾਲਜਾਂ ਬੱਸ ਸਟੈਡਾਂ ਤੇ ਅਾਮ ਵੇਖਿਅਾ ਜਾਦਾ ਕਿ ਮੁੰਡੇ ਕੁੜੀਅਾਂ ਜੋ ਕਾਲਜਾਂ ਵਿੱਚ ਪੜਨ ਜਾਦੇ ਅਾ, ੳੁਹ ਪੜਨ ਦੀ ਬਿਜਾੲੇ ਪਿਅਾਰ ਦੇ ਚੱਕਰਾਂ ਵਿੱਚ ਪੈ ਕੇ ਮਾਪਿਅਾਂ ਦੀ ੲਿੱਜਤ ਮਿੱਟੀ ਰੋਲਦੇ ਅਾ, ੳੁਧਰ ਮਾਪਿਅਾਂ ਦੇ ਪੈਸੇ ਦੀ ਬਰਬਾਦੀ ਕਰਦੇ ਅਾ, ਮਾਪੇ ਕਰਜ ਥੱਲੇ ਦੱਬ ਜਾਦੇ ਅਾ, ਕਰਜੇ ਥੱਲੇ ਦੱਬਿਅਾ ਪਿੳੁ ਜਦ ਗਲ ਵਿੱਚ ਰੱਸਾਂ ਪਾ ਕੇ ਖੁਦਕਸੀ ਕਰਦਾ ਤਾ ਫਿਰ ਬੱਚਿਅਾਂ ਦੀ ਸੂਰਤ ਟਿਕਾਣੇ ਅਾੳੁਦੀ ਅਾ ਪਹਿਲਾ ਕਿੳੁ ਨਹੀ? ਹਰ ਬੱਚੇ ਨੂੰ ਚਾਹੀਦਾ ਜੋ ਮਾਪੇ ਤੁਹਾਡੇ ਲੲੀ ਸਾਰੀ ੳੁਮਰ ਕਮਾੲੀ ਕਰਦੇ ਅਾ ਤੇ ਸੁਪਨੇ ਵੇਖਦੇ ਅਾ ਕਿ ਸਾਡੇ ਬੱਚੇ ਅਫਸਰ ਬਣ ਕੇ ਸਾਨੂੰ ਸੁੱਖ ਦੇਣਗੇ ਤੇ ਅਸੀ ਅਰਾਮ ਦੀ ਜਿੰਦਗੀ ਬਤੀਤ ਕਰਾਗੇ, ਮਾਪਿਅਾਂ ਨੂੰ ਕੀ ਪਤਾ ਕਿ ਪਿਅਾਰ ਦੇ ਚੱਕਰਾਂ ਵਿੱਚ ਪੲੀ ਮਾੜੀ ਅੌਲਾਦ ਅਫਸਰ ਨਹੀ, ੳੁਹਨਾਂ ਦੇ ਗਲ ਵਿੱਚ ਰੱਸਾ ਪੈਣ ਦੀ ਤਿਅਾਰੀ ਕਰ ਰਹੀ ਅਾ, ਪਿਅਾਰ ਦੇ ਚੱਕਰਾਂ ਵਿੱਚ ਪੈ ਕੇ ਨੌਜਵਾਨ ਪੀੜੀ ਮਾਪਿਅਾਂ ਦੀ ੲਿੱਜਤ ਮਿੱਟੀ ਵਿੱਚ ਰੋਲ ਕੇ ਮਾਪਿਅਾ ਦੇ ਮੱਥੇ ਤੇ ਨਾ ਲਹਿਣ ਵਾਲਾ ਕਲੰਕ ਲਾ ਰਹੀ ਅਾ, ੲਿਹ ਤਾੜੀ ਦੋਹੇ ਹੱਥੀ ਵੱਜਦੀ ਅਾ ਜੇ ਮੁੰਡੇ ਮਾੜੇ ਅਾ ਤਾ ਬਰਾਬਰ ਦੀਅਾ ਭਾਗੀਦਾਰ ਕੁੜੀਅਾ ਵੀ ਨੇ।