abortion pill usa legal uk
abortion pill online
ਪੰਜਾਬ ਵਿੱਚ ਨਵੀਆਂ ਇਹ ਰੀਝਾਂ ਉੱਠੀਆਂ
ਮੇਲਾ ਵੇਖਣਾ ਤੇ ਖੇਡਾਂ ਦੀਆਂ ਚਾਵਾਂ ਮੁੱਕੀਆਂ
ਮੁੰਡੇ ਕੁੜੀਆਂ ਦੇ ਨੇਚਰਾਂ 'ਚ ਦੋਸ਼ ਹੋ ਗਿਆ
ਗਿੱਧਾ, ਭੰਗੜਾ, ਤ੍ਰਿਞਣ ਅਲੋਪ ਹੋ ਗਿਆ
ਸੱਭਿਆਚਾਰ ਸਾਥੋਂ ਆਪੇ ਹੱਥ ਰੋਕ ਹੋ ਗਿਆ।
ਗੱਭਰੂ ਪੰਜਾਬੀ ਭਗਤ ਸਿੰਘ ਭੁੱਲ ਗਏ
ਫੈਂਸੀ ਅੰਗਰੇਜ਼ੀ ਫੈਸ਼ਨਾਂ ਤੇ ਡੁੱਲ ਗਏ
ਰੇਸ਼ਮੀ ਉਹ ਨਾਲੇ, ਸੂਟ ਪਾਉਣੇ ਭੁੱਲੀਆਂ
ਅੱਜ ਕੁੜੀਆਂ ਦਾ ਜੀਨਾਂ ਵਿੱਚ ਸ਼ੌਂਕ ਹੋ ਗਿਆ
ਗਿੱਧਾ, ਭੰਗੜਾ, ਤ੍ਰਿਞਣ ਅਲੋਪ ਹੋ ਗਿਆ
ਸੱਭਿਆਚਾਰ ਸਾਥੋਂ ਆਪੇ ਹੱਥ ਰੋਕ ਹੋ ਗਿਆ।
ਖੇਤਾਂ ਵਿੱਚ ਮੁਟਿਆਰ ਭੱਤਾ ਲੈ ਕੇ ਆਉਂਦੀ ਸੀ
ਮਾਹੀ ਨਾਲ ਪਿਆਰ ਵਾਲੀ ਬਾਤ ਪਾਉਂਦੀ ਸੀ
ਹੁਣ ਫੋਨ ਵਿੱਚ 'ਲਿਆਵਾਂ ਦੱਸ ਕੀ? ਪੁੱਛਦੀ
ਜਾਣਾ ਖੇਤਾਂ ਵਿੱਚ ਜਿਵੇਂ ਪਰਲੋਕ ਹੋ ਗਿਆ
ਗਿੱਧਾ, ਭੰਗੜਾ, ਤ੍ਰਿਞਣ ਅਲੋਪ ਹੋ ਗਿਆ
ਨੌਜਵਾਨਾਂ ਵਿੱਚ ਨਸ਼ਿਆ ਦੀ ਲੱਤ ਲੱਗਗੀ
ਵਿੱਚ ਫਿਕਰਾਂ ਦੇ ਇਹਨਾਂ ਨੇ ਜਵਾਨੀ ਦੱਬਤੀ
ਲੜ• ਲੱਗੇ ਜਿਹੜੇ ਮੌਤ ਵਾਲਾ ਰਾਹ ਤੁਰਗੇ
ਕਦੇ ਮਿਲੇ ਨਾ ਉਹ ਡੁੱਬਦਾ ਸ੍ਰੋਤ ਹੋ ਗਿਆ
ਸੱਭਿਅਚਾਰ ਸਾਥੋਂ ਆਪੇ ਹੱਥ ਰੋਕ ਹੋ ਗਿਆ
ਕਦੇ ਮੁੜ ਕੇ ਇਹ ਆਊ ਮੈਂ ਉਡੀਕ ਕਰਦਾ
ਰੱਬਾ ਇਹਤੋਂ ਬਿਨਾ ਪੰਜਾਬ ਜਾਵੇ ਨਿੱਤ ਮਰਦਾ
ਬਲਜੀਤ ਚੜ•ੇ ਗੱਡਿਆਂ ਦੇ ਰਾਹ ਮਿੱਥਦਾ
ਅੱਜ ਲਿਖਣ ਦਾ ਉਹਦੇ ਵਿੱਚ ਜੋਸ਼ ਹੋ ਗਿਆ
ਗਿੱਧਾ, ਭੰਗੜਾ, ਤ੍ਰਿਞਣ ਅਲੋਪ ਹੋ ਗਿਆ
ਗਿੱਧਾ, ਭੰਗੜਾ, ਤ੍ਰਿਞਣ ਅਲੋਪ ਹੋ ਗਿਆ
ਸੱਭਿਆਚਾਰ ਸਾਥੋਂ ਆਪੇ ਹੱਥ ਰੋਕ ਹੋ ਗਿਆ।