ਮੇਰੇ ਦਿਲ ਵਿੱਚ ਲਾਕੇ ਡੇਰੇ ਹੁਣ ਜਾਣ ਦਾ ਬਹਾਨਾ ਲਭਦਾ,
ਉਹ ਜਿਹੜਾ ਲਾਉਂਦਾ ਹੈ ਬਹਾਨਾ ਭੋਰਾ ਮੈਨੂੰ ਨਹੀਂ ਫੱਬਦਾ |
ਦਿਲ ਵਾਲਾ ਦੁਖੜਾ ਸੁਣਾਵਾਂ ਕਿਸ ਨੂੰ ਕਿਸੇ ਨਾ ਇਹ ਸੁਣਿਆ,
ਰਿਹਾ ਦਰ ਦਰ ਭਟਕਦਾ ਹੱਲ ਨਹੀਂ ਹੁੰਦਾ ਮੇਰੇ ਇਸ ਯੱਬ ਦਾ |
ਮੈਨੂੰ ਦਵੇ ਨਾ ਸਹਾਰਾ ਕੋਈ ਜੱਗ ਤੇ ਸਹਾਰਾ ਮੇਰਾ ਉਹ ਇੱਕ ਸੀ,
ਉਹਦੇ ਜਾਣ ਪਿੱਛੋਂ ਰਹਿ ਗਿਆ ਬਸ ਸਹਾਰਾ ਉਸ ਰੱਬ ਦਾ|
ਯਾਰ ਵਸੇ ਰਹਿਣ ਸਭ ਸੇ ਜੱਗ ਤੇ ਨਾ ਕਿਸੇ ਦਾ ਯਾਰ ਵਿਛੜੇ,
ਔਖਾ ਹੁੰਦਾ ਸਹਿਣਾ ਯਾਰ ਵਿਛੋੜਾ ਮੰਗਾਂ ਤਾਹੀਂ ਭਲਾ ਸਭਦਾ|
ਦਬੀ ਦਬੀ ਹਰ ਖਵਾਹਿਸ਼ ਮੇਰੀ ਉਹਦੇ ਜਾਣ ਦਾ ਡਰ ਮਾਰਦਾ,
ਜਿਹੜੇ ਚੱਬੇ ਨਹੀਂ ਸੀ ਕੋੜੇ ਪਲ ਉਹ ਵੀ ਅੱਕ ਵਾਂਗੂੰ ਚਬਦਾ|