ਖ਼ਬਰਸਾਰ

  •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
  •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
  •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
  •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
  •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
  •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
  •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
  • ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ (ਖ਼ਬਰਸਾਰ)


    prednisolone online

    prednisolone side effects
    ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਕਲਾਂ ਵੱਲੋਂ ਮੰਚ ਦੇ ਸਰਕਰਦਾ ਮੈਬਰ ਗੀਤਕਾਰ ਯੋਧਾ ਬਰਾੜ ਲੰਗੇਆਣਾ ਨੂੰ ਕੈਨੇਡਾ ਦਾ ਪੱਕਾ ਵੀਜ਼ਾ ਮਿਲਣ ਤੇ ਉਸਦੀ ਕੈਨੇਡਾ ਰਵਾਨਗੀ ਸਮੇਂ ਇੱਕ ਸਨਮਾਨ ਸਮਾਰੋਹ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਪਿੰਡ ਦੇ ਜੰਮਪਲ ਮਹਿੰਦਰ ਸਿੰਘ ਬਰਾੜ ਜੋ ਪੰਜਾਬ ਰਾਜ ਬਿਜਲੀ ਬੋਰਡ 'ਚ ਪਿਛਲੇ ਲੰਬੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਪਦਉਨਤ ਹੋ ਕੇ ਚੀਫ ਇੰਜੀਨੀਅਰ ਵੈਸਟ ਜ਼ੋਨ ਬਠਿੰਡਾ ਨਿਯੁਕਤ ਹੋਏ ਹਨ ਅਤੇ ਨਾਮਵਾਰ ਗੀਤਕਾਰ ਯੋਧਾ ਬਰਾੜ ਲੰਗੇਆਣਾ ਨੂੰ ਕੈਨੇਡਾ ਦਾ ਪੱਕਾ ਵੀਜ਼ਾ ਮਿਲਣ ਅਤੇ ਜਸਪਾਲ ਸਿੰਘ ਪੰਜਗਰਾਂਈ ਜੋ ਫਿਲਮੀ ਸੈਂਸਰ ਬੋਰਡ ਭਾਰਤ ਸਰਕਾਰ ਦੇ ਮੈਂਬਰ ਚੁਣੇ ਗਏ ਹਨ ਇੰਨ੍ਹਾਂ ਦੀਆਂ ਮੁੱਖ ਪ੍ਰਾਪਤੀਆ ਨੂੰ ਮੱਦੇਨਜ਼ਰ ਰੱਖਦਿਆਂ ਉਕਤ ਪ੍ਰਮੁੱਖ ਸਖਸ਼ੀਅਤਾਂ ਦਾ ਤਾਈ ਨਿਹਾਲੀ ਕਲਾ ਮੰਚ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੰਚ ਦੇ ਨੁਮਾਇੰਦਿਆਂ ਜ਼ੈਲਦਾਰ ਸਾਧੂ ਸਿੰਘ, ਨੰਬਰਦਾਰ ਸਾਧੂ ਰਾਮ, ਕੰਵਲਜੀਤ ਭੋਲਾ ਲੰਡੇ, ਨੰਬਰਦਾਰ ਗੁਰਤੇਜ ਸਿੰਘ, ਜਗਰੂਪ ਸਿੰਘ ਬਰਾੜ, ਅਮਰਜੀਤ ਸਿੰਘ ਆੜਤੀਆ, ਗਮਦੂਰ ਸਿੰਘ, ਮਲਕੀਤ ਸਿੰਘ ਥਿੰਦ, ਗੀਤਕਾਰ ਬੇਅੰਤ ਸਿੰਘ ਬਰਾੜ, ਕਵੀ ਗੁਰਮੇਜ ਸਿੰਘ ਗੇਜਾ, ਰਣਬੀਰ ਰਾਣਾ, ਗੁਰਮੀਤ ਸਿੰਘ ਡੱਬਵਾਲੀ, ਮਾਸਟਰ ਸਰਬਜੀਤ ਸਿੰਘ, ਹਰਮਨ ਸਿੰਘ, ਸੁਖਦੇਵ ਸਿੰਘ, ਜਸਵੀਰ ਭਲੂਰੀਆ, ਸਾਧੂ ਸਿੰਘ ਧੰਮੂ, ਰਾਜਵੀਰ ਭਲੂਰੀਆ ਵੱਲੋਂ ਚੀਫ ਇੰਜੀਨੀਅਰ ਮਹਿੰਦਰ ਸਿੰਘ ਬਰਾੜ, ਗੀਤਕਾਰ ਯੋਧਾ ਬਰਾੜ ਅਤੇ ਜਸਪਾਲ ਸਿੰਘ ਪੰਜਗਰਾਂਈ ਦਾ ਵਿਸ਼ੇਸ ਸਨਮਾਨ ਕੀਤਾ ਗਿਆ, ਮੰਚ ਦੇ ਨੁਮਾਇੰਦੇ ਕੰਵਲਜੀਤ ਭੋਲਾ ਲੰਡੇ ਵੱਲੋਂ ਉਕਤ ਸਨਮਾਨਿਤ ਸਖਸ਼ੀਅਤਾਂ ਦੇ ਜ਼ਿੰਦਗੀ ਸਫਰਨਾਮੇ ਤੇ ਵਿਸਥਾਰਪੂਰਵਕ ਰੌਸ਼ਨੀ  ਪਾਈ ਗਈ ਅਤੇ ਸਮੂਹ ਪਤਵੰਤੇ  ਆਗੂਆਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ।ਅਖੀਰ ਵਿੱਚ ਮੰਚ ਵੱਲੋਂ ਹਾਸਰਸ ਕਮੇਡੀ ਕਲਾਕਾਰ ਸਰੂਪ ਪਰਿੰਦਾ ਅਤਰੋ ਅਤੇ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਦੇ ਪਿਤਾ ਅਮਰ ਸਿੰਘ ਮਹਿੰਦੀਰੱਤਾ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਜ਼ਲੀਆਂ ਭੇਟ ਕੀਤੀਆਂ ਗਈਆਂ।