buy amoxicillin over the counter
buy antibiotics online
online buy amoxicillin over the counter
ਕਾਕੇ ਸਾਡੇ ਦੀ ਸੁਣਾਵਾਂ ਥੋਨੂੰ ਨਵੀ ਗੱਲ ਜੀ,
ਸਾਰੇ ਟੱਬਰ ਚ ਮੱਚੀ ਪਈ ਐ ਹੱਲ ਚੱਲ ਜੀ, ਘਟ ਚੱਲੀਏਜ਼ਮੀਰ,ਮਰੀ ਤ੍ਰੇਹ-ਭੁੱਖ ਜੀ,
ਸਾਡੇ ਕਾਕੇ ਨੇ ਬਣਾਲੀ ਹੁਣ ਫੇਸਬੁੱਕ ਜੀ।
ਵਾਈਫਾਈ ਇੰਟਰਨੈਟ,ਟੱਚ ਲਿਆ ਮੋਬਾਇਲ ਜੀ,
ਹੋਰ ਸਾਡੇ ਕਾਕੇ ਨੂੰ ਹੈਨੀਂ ਖਾਸ਼ ਵੈਲ ਜੀ,
ਕੰਨ ਪਾੜਵੇਂ ਪਟਾਕੇ ਬੁੱਲਟ ਲਵੇ ਚੁੱਕ ਜੀ,
ਸਾਡੇ ਕਾਕੇ ਨੇ ਬਣਾਲੀ ਹੁਣ ਫੇਸਬੁੱਕ ਜੀ।
ਫੇਸਬੁੱਕੀਏ ਬਣਾਏ ਨਵੇਂ-ਨਵੇਂ ਯਾਰ ਜੀ,
ਵੱਟਸਐਪ ਤੇ ਸੁਨੇਹੇ ਹਜ਼ਾਰਾ ਦੇ ਹਜ਼ਾਰ ਜੀ,
ਕਿਹੜਾ ਖੰਗ ਜਾਉ ਮੂਹਰੇ ਲਵਾਂਗੇ ਚੁੱਕ ਜੀ,
ਸਾਡੇ ਕਾਕੇ ਨੇ ਬਣਾਲੀ ਹੁਣ ਫੇਸਬੁੱਕ ਜੀ।
ਕੰਨੀ ਮੁੰਦਰਾਂ ਪਵਾਈਆਂ,ਫਿਰੇ ਰਾਂਝਾ ਬਣਿਆ,
ਸੀਨਾ ਸੂਟਿਆਂ ਦੇ ਨਾਲ ਉਹਦਾ ਪਿਆ ਛਂਣਿਆ,
ਡੌਲ੍ਹੇ ਟੈਟੂਆਂ ਵਾਲੇ ਦੇਵਾਂਗੇ ਡੰਡੇ ਡੁੱਕ ਜੀ,
ਸਾਡੇ ਕਾਕੇ ਨੇ ਬਣਾਲੀ ਹੁਣ ਫੇਸਬੁੱਕ ਜੀ।
ਪੜਾਈ ਵਾਲੀਆਂ ਕਿਤਾਬਾਂ ਗੁੱਠੇ ਲਾਈ ਜਾਦਾਂ ਏ,
ਪੱਠੇ ਉੱਲੂਆਂ ਦੇ ਸਭ ਨੂੰ ਬਣਾਈ ਜਾਦਾਂ ਏ,
ਯਾਰਾ-ਬੇਲੀਆਂ 'ਚ ਅੱਗੇ ਨਾਲੋਂ ਵਧੀ ਠੁੱਕ ਜੀ,
ਸਾਡੇ ਕਾਕੇ ਨੇ ਬਣਾਲੀ ਹੁਣ ਫੇਸਬੁੱਕ ਜੀ।
ਸਾਡੀ ਗੱਲ ਨਾ ਹੁਣ ਉਹਦੇ ਕੰਨ ਤੱਕ ਭਾਂਵਦੀ,
ਚਾਹ,ਦਾਲ-ਰੋਟੀ ਸਭ ਸੁੱਕ ਸੜ ਜਾਂਵਦੀ,
ਦਿਮਾਗ ਕਿਸੇ ਪਾਸਿਉ ਨਾ ਜਾਵੇ ਭੋਰਾ ਉੱਕ ਜੀ,
ਸਾਡੇ ਕਾਕੇ ਨੇ ਬਣਾਲੀ ਹੁਣ ਫੇਸਬੁੱਕ ਜੀ।
ਸੋਚੇ 'ਲੰਗੇਆਣਾ ਸਾਧੂ'ਵਿਗੜੀ ਕਹਾਣੀ ਜੀ,
ਕਾਕੇ ਫੇਸਬੁੱਕਾਂ ਤੇ ਹੀ ਬਣੇ ਰਾਜੇ-ਰਾਣੀ ਜੀ,
ਚੱਟੀ ਜਾਂਦੀ ਇਹੇ ਨਿੱਤ ਨਵੇਂ-ਨਵੇਂ ਰੁੱਖ ਜੀ,
ਸਾਡੇ ਕਾਕੇ ਨੇ ਬਣਾਲੀ ਹੁਣ ਫੇਸਬੁੱਕ ਜੀ।