ਖ਼ਬਰਸਾਰ

  •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
  •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
  •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
  •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
  •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
  •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
  •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
  • ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ (ਖ਼ਬਰਸਾਰ)


    tamoxifen uk price

    tamoxifen uk open tamoxifen 20 online

    ਟੋਰਾਂਟੋ -- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਮਾਰਚ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਓਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀ ਘੋਲ ਬਾਰੇ ਅਤੇ ਨਾਲ ਹੀ, ਵਰਲਡ ਡਰਾਮਾ ਡੇਅ ਬਾਰੇ ਗੱਲਬਾਤ ਕੀਤੀ ਗਈ।
    ਕਾਫ਼ਲਾ ਸੰਚਾਲਕ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਜਿੱਥੇ 23 ਮਾਰਚ ਦੀ ਸ਼ਾਮ ਬਰਤਾਨਵੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਲ਼ੇ ਤਿੰਨ ਸ਼ਹੀਦਾਂ: ਭਗਤ ਸਿੰਘ, ਰਾਜਗੁਰੂ, ਤੇ ਸੁਖਦੇਵ ਦੇ ਖ਼ੂਨ ਨਾਲ਼ ਰੰਗੀ ਹੋਈ ਹੈ ਓਥੇ ਦੇਸ਼ ਵਿਚਲੀ ਗ਼ੁਲਾਮੀ ਨਾਲ਼ ਲੋਹਾ ਲੈਣ ਵਾਲ਼ੇ ਸੂਰਮਿਆਂ ਵਿੱਚੋਂ ਪਾਸ਼ ਨੇ ਇਸ ਦੀ ਸਵੇਰ ਨੂੰ ਆਪਣੇ ਖ਼ੂਨ ਦਾ ਰੰਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਾਸ਼ ਵਰਗੇ ਪ੍ਰਗਤੀਵਾਦੀਆਂ ਨੇ ਭਗਤ ਸਿੰਘ ਦੇ ਅਧੂਰੇ ਸੁਪਨਿਆਂ ਨੂੰ ਪੂਰਿਆਂ ਕਰਨ ਲਈ ਆਪਣੀਆਂ ਜਾਨਾਂ ਵਾਰੀਆਂ ਓਥੇ ਅੱਜ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਚੱਲ ਰਿਹਾ ਘੋਲ਼ ਦੇਸ਼ ਦੇ ਉਜਲੇ ਭਵਿੱਖ ਦੀ ਆਸ ਬੰਨ੍ਹਾ ਰਿਹਾ ਹੈ।


    ਕਨ੍ਹਈਆ ਕੁਮਾਰ ਦੇ ਜੇਲ੍ਹੋਂ ਛੁੱਟਣ ਬਾਅਦ ਦਿੱਤੇ ਭਾਸ਼ਨ ਅਤੇ ਉਸਦੇ ਜੇਲ੍ਹ ਜਾਣ ਦਾ ਕਾਰਨ ਬਣੇ ਭਾਸ਼ਨ ਦੇ ਅਹਿਮ ਨੁਕਤਿਆਂ ਦੀ ਵੀਡੀਓ ਸਾਂਝੀ ਕਰਦਿਆਂ ਕੁਲਵਿੰਦਰ ਨੇ ਕਿਹਾ ਕਿ ਭਾਰਤ ਵਿਚਲੀਆਂ ਖੱਬੇ-ਪੱਖੀ ਤਾਕਤਾਂ ਦੇ ਟੁਕੜੀਆਂ ਵਿੱਚ ਵੰਡੇ ਜਾਣ ਤੋਂ ਬਾਅਦ ਜੋ ਨਿਰਾਸ਼ਾ ਪੈਦਾ ਹੋਈ ਸੀ ਉਸਦਾ ਬਦਲ ਵਿਦਿਆਰਥੀ ਆਗੂ ਕਨ੍ਹਈਆ ਦੇ ਭਾਸ਼ਨਾਂ ਵਿੱਚੋਂ ਸਾਫ਼ ਵਿਖਾਈ ਦੇ ਰਿਹਾ ਹੈ। ਉਨਾਂ੍ਹ ਕਿਹਾ ਕਿ ਆਪਣੀ ਖੱਬੇ-ਪੱਖੀ ਵਿਚਾਰਧਾਰਾ ਲਈ ਦੁਨੀਆਂ ਭਰ ਵਿੱਚ ਜਾਣੀ ਜਾਂਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੀਐੱਚਡੀ ਲੈਵਲ ਦੇ ਵਿਦਿਆਰਥੀਆਂ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੀ ਵਿਚਾਰਧਾਰਾ ਨਾਲ ਜੁੜਨਾ ਇਸ ਗੱਲ ਦੀ ਆਸ ਬੰਨ੍ਹਾਉਂਦਾ ਹੈ ਕਿ ਬੁੱਢੀ ਹੋ ਗਈ ਖੱਬੇਪੱਖੀ ਲੀਡਰਸ਼ਿਪ ਨੂੰ ਪਿਛਾਂਹ ਧੱਕ ਕੇ ਇਹ ਨੌਜਵਾਨ ਅੱਗੇ ਵਧਣਗੇ ਅਤੇ ਦੇਸ਼ ਦੀ ਜਨਤਾ ਦੀ ਅਗਵਾਈ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕੁਝ ਅਰਸੇ ਦੌਰਾਨ ਲੋਕਾਂ ਦੇ ਠਾਠਾਂ ਮਾਰਦੇ ਮੁਹਾਣਾਂ ਦਾ 'ਆਮ ਆਦਮੀ ਪਾਰਟੀ' ਨਾਲ਼ ਜੁੜਨਾ ਜਾਂ ਅੱਨਾ ਹਜ਼ਾਰੇ ਦੇ ਸਮਰਥਨ ਵਿੱਚ ਸੜਕਾਂ 'ਤੇ ਉਤਰਨਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਲੋਕ ਇਨਕਲਾਬ ਚਾਹੁੰਦੇ ਹਨ ਪਰ ਉਨ੍ਹਾਂ ਕੋਲ਼ ਕੋਈ ਲੀਡਰ ਨਹੀਂ ਹੈ ਜਦਕਿ ਕਨ੍ਹਈਆ ਕੁਮਾਰ ਨੇ ਉਸ ਲੀਡਰਸ਼ਿਪ ਦੀ ਆਸ ਬੰਨ੍ਹਾਈ ਹੈ।

    ਉਂਕਾਰਪ੍ਰੀਤ ਨੇ ਕਿਹਾ ਕਿ ਨਿਰਸੰਦੇਹ ਕਨ੍ਹਈਆ ਇੱਕ ਵਧੀਆ ਲੀਡਰ ਹੋਣ ਦੀ ਆਸ ਬੰਨ੍ਹਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਲੇਖਕ ਵਰਗ ਦਾ ਫ਼ਰਜ਼ ਬਣਦਾ ਹੈ ਕਿ ਅਜਿਹੇ ਘੋਲ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਅਜਿਹੇ ਉਪਰਾਲੇ ਦੀ ਮਦਦ ਕੀਤੀ ਜਾਵੇ। ਡਾæ ਅਮਰਜੀਤ ਸਿੰਘ ਨੇ ਵੀ ਕਿਹਾ ਕਿ ਲੇਖਕਾਂ ਦਾ ਇਖਲਾਕੀ ਫ਼ਰਜ਼ ਬਣਦਾ ਹੈ ਕਿ ਅਜਿਹੇ ਸਮੇਂ ਅੱਗੇ ਆਉਣ 'ਤੇ ਇਨ੍ਹਾਂ ਨੌਜਵਾਨਾਂ ਦਾ ਸਾਥ ਦੇਣ।

    ਇਸ ਤੋਂ ਬਾਅਦ ਵਰਲਡ ਡਰਾਮਾ ਡੇਅ ਬਾਰੇ ਗੱਲ-ਬਾਤ ਸ਼ੁਰੂ ਹੋਈ। ਬ੍ਰਜਿੰਦਰ ਗੁਲਾਟੀ ਨੇ ਯੂਨੈਸਕੋ ਲਈ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਵੱਲੋਂ ਚੁਣੇ ਨਾਟਕਕਾਰ ਐਨਾਟੋਲੀ ਵਾਸੀਲਿਯਵ ਦਾ 2016 ਦੇ ਥੀਏਟਰ ਡੇਅ 'ਤੇ ਦਿੱਤਾ ਸੰਦੇਸ਼ ਵੀ ਪੜ੍ਹ ਕੇ ਸਾਂਝਾ ਕੀਤਾ। ਐਨਾਟੋਲੀ ਦਾ ਕਹਿਣਾ ਹੈ ਕਿ ਅੱਜ ਦੇ ਕੰਪਿਊਟਰ ਦੇ ਯੁੱਗ ਵਿੱਚ ਇਸ ਦੀ ਬਹੁਤ ਲੋੜ ਹੈ ਖ਼ਾਸ ਕਰ ਜਿਹੜਾ ਥੀਏਟਰ ਸਾਨੂੰ ਦੇਖਣ ਨੂੰ ਨਹੀਂ ਮਿਲਣਾ ਚਾਹੀਦਾ, ਉਹ ਹੈ ਦਹਿਸ਼ਤਵਾਦ ਦਾ। ਨਸਲਾਂ, ਜਾਤਾਂ ਦੇ ਝਗੜੇ ਤੇ ਆਮ ਬਾਜ਼ਾਰਾਂ ਵਿੱਚ ਵਹਿੰਦੇ ਖ਼ੂਨ ਵਾਲਾ ਥੀਏਟਰ ਨਹੀਂ ਚਾਹੀਦਾ। ਨਾਲ ਹੀ ਐਤਵਾਰ, 28 ਮਾਰਚ ਨੂੰ ਹੋਣ ਵਾਲੇ ਅਤੇ ਉਂਕਾਰਪ੍ਰੀਤ ਦੇ ਲਿਖੇ ਨਾਟਕ "ਰੋਟੀ ਵਾਇਆ ਲੰਡਨ" ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਿਸ ਵਿੱਚ ਜਸਪਾਲ ਢਿੱਲੋਂ ਹੀ ਅਦਾਕਾਰ ਵੀ ਹੈ ਅਤੇ ਡਾਇਰੈਕਟਰ ਵੀ।

    ਕਵਿਤਾ ਦੇ ਦੌਰ ਵਿੱਚ ਬ੍ਰਜਿੰਦਰ ਨੇ ਜਗਦੰਬਾ ਪ੍ਰਕਾਸ਼ ਮਿਸ਼ਰ ਦੀ ਸ਼ਹੀਦਾਂ ਬਾਰੇ ਗ਼ਜ਼ਲ ਸੁਣਾਈ। ਉਂਕਾਰਪ੍ਰੀਤ ਨੇ ਆਪਣੀ ਲਿਖੀ ਗ਼ਜ਼ਲ ਤੇ ਗੀਤ ਵੀ ਸੁਣਾਇਆ। ਸੁਖਚਰਨਜੀਤ ਕੌਰ ਨੇ ਇੱਕ ਗੀਤ ਪੂਰੀ ਲੈਅ ਵਿੱਚ ਗਾਇਆ ਜਿਸ ਦਾ ਆਨੰਦ ਸਭ ਨੇ ਉਠਾਇਆ। ਇਕਬਾਲ ਬਰਾੜ ਨੇ ਵੀ ਸ਼ਹੀਦਾਂ ਨੂੰ ਯਾਦ ਕਰਦਿਆਂ ਆਪਣੀ ਜਾਦੂ ਭਰੀ ਆਵਾਜ਼ ਵਿੱਚ ਗੀਤ ਸੁਣਾਏ।

    ਗਿਣਤੀ ਪੱਖੋਂ ਘੱਟ ਪਰ ਵਿਚਾਰਾਂ ਪੱਖੋਂ ਭਰਵੀਂ ਇਸ ਮੀਟਿੰਗ ਵਿੱਚ ਕਾਫ਼ਲੇ ਦੀਆਂ ਮੀਟਿੰਗਾਂ ਨੂੰ ਮਿਆਰੀ ਬਣਾਈ ਰੱਖਣ ਬਾਰੇ ਵੀ ਵਿਚਾਰ ਕੀਤੀ ਗਈ। ਚਾਹ ਪਾਣੀ ਦਾ ਇੰਤਜ਼ਾਮ ਮਨਮੋਹਣ ਗੁਲਾਟੀ ਨੇ ਸੰਭਾਲਿਆ। ਇਸ ਮੀਟਿੰਗ ਵਿੱਚ ਹਾਜ਼ਿਰ ਸਾਥੀਆਂ ਵਿੱਚ ਹੋਰਨਾਂ ਤੋਂ ਇਲਾਵਾ ਅਮਰਜੀਤ ਬਣਵੈਤ, ਪੂਰਨ ਸਿੰਘ ਪਾਂਧੀ, ਨਾਟਕਕਾਰ ਜਸਪਾਲ ਢਿੱਲੋਂ, ਅਤੇ ਇੰਦਰਜੀਤ ਢਿੱਲੋਂ ਵੀ ਹਾਜ਼ਿਰ ਸਨ।