ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ
(ਖ਼ਬਰਸਾਰ)
ਬਾਜਾਖਾਨਾ -- ਕੁਝ ਲੋਕ ਸਮਾਜ ਹਮੇਸ਼ਾ ਨਵੀਆਂ ਅਤੇ ਨਰੋਈ ਕਿਸਮ ਦੀ ਰਵਾਇਤਾਂ ਕਾਇਮ ਕਰਕੇ ਤੰਦਰੁਸਤ ਅਤੇ ਨਰੋਆ ਸਿਰਜਣ ਦੀਆਂ ਕੋਸ਼ਿਸ਼ਾਂ ਵਿਚ ਮਸਰੂਫ਼ ਰਹਿੰਦੇ ਹਨ। ਕੁਦਰਤ ਪ੍ਰੇਮੀ ਅਤੇ ਵਿਗਿਆਨਕ ਵਿਚਾਰਧਾਰਾ ਦੇ ਲੇਖਕ ਅਮਰਜੀਤ ਢਿੱਲੋਂ ਗੋਬਿੰਦਗੜ (ਦਬੜ•ੀਖਾਨਾ) ਨੇ ਆਪਣੇ ਕੈਨੇਡੀਅਨ ਬੇਟੇ ਮਨੋਹਰਦੀਪ ਢਿੱਲੋਂ ਦੇ ਵਿਆਹ ਸਮੇਂ ਇਸ ਤਰ•ਾਂ ਹੀ ਕਰਨ ਦਾ ਯਤਨ ਕੀਤਾ। ਸਭ ਤੋਂ ਪਹਿਲਾਂ ਉਹਨਾਂ ਇਹ ਵਿਆਹ ਬਿਨਾ ਕਿਸੇ ਦਾਜ ਦਹੇਜ ਦੇ ਕੀਤਾ ਜਦੋਂ ਕਿ ਅੱਜ ਕੱਲ• ਕੈਨੇਡੀਅਨ ਲੜਕਿਆਂ ਦੇ ਮਾਤਾ ਪਿਤਾ ਬੋਲੀ ਲਾਉਂਦੇ ਹਨ ਅਤੇ 50- 50 ਲੱਖ ਰੁਪੈ 'ਚ ਸੌਦੇ ਹੁੰਦੇ ਹਨ। ਲੜਕੀ ਅਮਨਦੀਪ ਕੌਰ ਮਾਨ ਜੋ ਕਿ ਲੈਕਚਰਾਰ ਹੈ ਲੜਕੇ ਦੀ ਆਪਣੀ ਪਸੰਦ ਸੀ ਅਤੇ ਮਨੋਹਰਦੀਪ ਢਿੱਲੋਂ ਕੈਨੇਡਾ 'ਚ ਕੰਪਿਊਟਰ ਅਪਰੇਟਰ ਅਤੇ ਇਕ ਟਰੱਕਿੰਗ ਕੰਪਨੀ ਸੁਪਰਵਾਈਜ਼ਰ ਹੈ ਜੋ ਲੜਕੀ ਦੀ ਪਸੰਦ ਸੀ। ਫਗਵਾੜਾ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਖੇ ਸਿੱਖੀ ਰਹਿਤ ਮਰਿਯਾਦਾ ਅਨੁਸਾਰ ਅਨੰਦ ਕਾਰਜ ਕਰਨ ਤੋਂ ਬਾਦ ਸਭ ਤੋਂ ਪਹਿਲਾਂ ਇਸ ਜੋੜੀ ਨੇ ਗੁਰਦਵਾਰਾ ਸਾਹਿਬ ਦੇ ਵਿਹੜੇ 'ਚ ਦੁਸਹਿਰੀ ਅੰਬ ਦੇ ਬੂਟੇ ਲਾਏ, ਇਹ ਬੂਟੇ ਇਥੋਂ ਹੀ ਨਾਲ ਲੈ ਕੇ ਗਏ ਸਨ।

ਉਸਤੋਂ ਬਾਦ ਨਵੀਂ ਕਿਤਾਬ ਰਿਲੀਜ਼ ਕਰਨ ਦੀ ਰਸਮ ਕੀਤੀ ਗਈ। ਲੇਖਕ ਅਮਰਜੀਤ ਢਿੱਲੋਂ ਨੇ ਆਪਣੀ ਨਵੀਂ ਕਿਤਾਬ ਇਹਨਾਂ ਦੋਵਾਂ ਬੱਚਿਆਂ ਦੇ ਨਾਮ ਸਮੱਰਿਪਤ ਕੀਤੀ ਹੈ ਅਤੇ ਇਹਨਾਂ ਦੇ ਸ਼ਗਨ ਮੌਕੇ ਹਾਜਰ ਸ਼ਖਸ਼ੀਅਤਾਂ ਤੋਂ ਹੀ ਇਹ ਕਿਤਾਬ ਰਿਲੀਜ਼ ਕਰਵਾਈ ਗਈ। ਇਹ ਕਿਤਾਬ ਗੁਲਾਮ ਪ੍ਰਥਾ ਦਾ ਖਾਤਮਾ ਕਰਨ ਵਾਲੇ ( ਲਕੜਹਾਰੇ ਮਜ਼ਦੂਰ ਤੋਂ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚੇ) ਅਮਰੀਕਾ ਦਾ ਪਿਤਾਮਾ ਕਹਾਉਣ ਵਾਲੇ ਮਹਾਨ ਵਿਅੱਕਤੀ ਅਬਰਾਹਮ ਲਿੰਕਨ ਬਾਰੇ ਹ,ੈ ਜੋ ਜ਼ਿੰਦਗੀ 'ਚ ਸੰਘਰਸ਼ ਕਰਨ ਅਤੇ ਸੱਚਾ ਸੁੱਚਾ ਮਨੁੱਖ ਬਨਣ ਦੀ ਪ੍ਰੇਰਨਾ ਦਿੰਦੀ ਹੈ। ਸਮੁੱਚੀ ਬਰਾਤ 'ਚ ਪੜ•ੇ ਲਿਖੇ ਵਿਅੱਕਤੀਆਂ ਨੂੰ ਇਹ ਪੁਸਤਕ ਤੋਹਫੇ ਦੇ ਤੌਰ 'ਤੇ ਦਿਤੀ ਗਈ। ਪਿੰਡ ਦਬੜ•ੀਖਾਨਾ ਪਹੁੰਚਣ 'ਤੇ ਵੀ ਇਸ ਜੋੜੀ ਵਲੋਂ ਪਿੰਡ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਆਮਰਪਾਲੀ ਅੰਬ ਦੇ ਪੌਦੇ ਲਗਾਏ ਗਏ। ਇਸ ਮੌਕੇ ਹਾਜਰ ਪਤਵੰਤਿਆਂ ਨੇ ਕੈਨੇਡਾ ਦੇ ਪੱਕੇ ਵਸਨੀਕ ਲੜਕੇ ਵਲੋਂ ਅਤੇ ਉਸਦੇ ਪਿਤਾ ਵਲੋਂ ਬਿਨਾ ਕਿਸੇ ਦਾਜ ਦੇ ਵਿਆਹ ਕਰਨ, ਇਸ ਮੌਕੇ ਪੌਦੇ ਲਾਉਣ ਅਤੇ ਕਿਤਾਬ ਰਿਲੀਜ਼ ਕਰਨ ਵਰਗੇ ਨਿਵੇਕਲੇ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਲੇਖਕ ਪਾਠਕ ਮੰਚ ਬਾਜਾਖਾਨਾ ਦੇ ਪ੍ਰਧਾਨ ਵਾਸਦੇਵ ਸ਼ਰਮਾ, ਗਾਇਕ ਅਦਾਕਾਰ ਹਰਭਜਨ ਮਾਨ ਦੇ ਮਾਮਾ ਅਤੇ ਆਪ ਆਗੂ ਨਛੱਤਰ ਸਿੰਘ ਸਿੱਧੂ, ਉਜਾਗਰ ਸਿੰਘ ਢਿੱਲੋਂ ਭਗਤਾ ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਸਲਾਹਕਾਰ ਕਮੇਟੀ ਮੈਂਬਰ ਜੀਤ ਸਿੰਘ ਗਿੱਲ,ਪੰਜਾਬੀ ਸਾਹਿਤ ਸਭਾ ਜੈਤੋ ਦੇ ਪ੍ਰਧਾਨ ਦਰਸ਼ਨ ਸਿੰਘ ਬਲ•ਾੜੀਆ, ਹੰਸ ਰਾਜ ਵਿਦਿਅਕ ਸੰਸਥਾਵਾਂ ਬਾਜਾਖਾਨਾ ਦੇ ਐਮ ਡੀ ਉਪਿੰਦਰ ਸ਼ਰਮਾ,ਅਗਰਵਾਲ ਸਭਾ ਬਾਜਾਖਾਨਾ ਦੇ ਪ੍ਰਧਾਨ ਜੀਵਨ ਗਰਗ,ਗੋਬਿੰਦਗੜ ਦੇ ਸਰਪੰਚ ਗੁਰਦਿਤ ਸਿੰਘ ਢਿੱਲੋਂ,ਗੁਰਪ੍ਰੀਤ ਮਾਨ ਮੌੜ,ਗੁਰਮੀਤ ਸਿੰਘ ਬਰਾੜ ਜੈਤੋ,ਗੁਰਜੰਟ ਸਿੰਘ ਪੁੰਨੀ ਅਤੇ ਹੋਰ ਨਾਮਵਰ ਸ਼ਖਸੀਅਤਾਂ ਹਾਜਰ ਸਨ।
ਕਰਮਜੀਤ ਕੌਰ