ਖ਼ਬਰਸਾਰ

  •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
  •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
  •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
  •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
  •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
  •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
  •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
  • ਮਾਨਵ ਅਤੇ ਕੁਦਰਤ (ਲੇਖ )

    ਹਰਦੇਵ ਸਿੰਘ   

    Cell: +91 98552 50922
    Address: ਰਾਮਗੜ• ਚੂੰਘਾਂ
    ਸ੍ਰੀ ਮੁਕਤਸਰ ਸਾਹਿਬ India
    ਹਰਦੇਵ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    amoxicillin rash

    amoxicillin 500mg cost
    ਮਾਨਵ ਅਤੇ ਕੁਦਰਤ ਇਕ ਦੂਸਰੇ ਤੋਂ ਬਿਨ•ਾਂ ਅਧੂਰੇ ਹਨ। ਕੁਦਰਤ ਮਾਨਵ ਤੋਂ ਮਿਹਨਤ ਦੇ ਬਦਲੇ ਖੁਸ਼ਹਾਲੀ ਦਿੰਦੀ ਹੈ, ਖੁਸ਼ਹਾਲੀ ਮਾਨਵ ਦੀ ਖੁਸ਼ੀ ਹੈ। ਖੁਸ਼ੀ ਤੋਂ ਵੱਡੀ ਮਾਨਵ ਜੀਵਨ ਵਿੱਚ ਕੋਈ ਦੌਲਤ ਨਹੀ, ਕੁਦਰਤ ਮਾਨਵ ਤੋਂ ਪੂਜਾ ਨਹੀਂ ਮਿਹਨਤ ਮੰਗਦੀ ਹੈ, ਮਿਹਨਤ ਖੁਸ਼ੀ ਦਾ ਸੋਮਾ ਹੈ। ਮਾਨਵ ਜੀਵਨ ਦੀ ਵਡਿਆਈ ਇਹ ਹੈ ਕਿ ਮਾਨਵ ਕੁਦਰਤ ਨਾਲ ਇਕ ਸੁਰ ਹੋ ਕੇ ਕੁਦਰਤ ਦੇ ਰਹੱਸ ਮਾਨਣ ਦੇ ਸਮਰੱਥ ਹੈ, ਰਹੱਸ ਮਾਣੇ ਹੀ ਜਾਂਦੇ ਹਨ ਤਰਕੇ ਨਹੀ। ਕੁਦਰਤ ਦੇ ਖ਼ਜਾਨਿਆਂ ਦਾ ਲਾਭ ਲੈਣ ਦੀ ਮਾਨਵ ਕੋਲ ਬੇਹੱਦ ਸਮਰੱਥਾ ਹੈ। ਮਾਨਵੀ ਜੀਵਨ ਦਾ ਸਿਧਾਂਤ ਨਵੇਂ ਮਾਰਗ ਲੱਭਣਾ, ਜੀਵਨ ਮਾਨਣ ਲਈ ਹੈ ਭੋਗਣ ਲਈ ਨਹੀ। ਜੀਵਨ ਵਰਤਣ ਲਈ ਹੈ, ਸੰਭਾਲਣ ਲਈ ਨਹੀ, ਜੀਵਨ ਬੇਸ਼ਕੀਮਤੀ ਰਤਨਾਂ ਦੀ ਪਟਾਰੀ ਹੈ ਜਿਸ ਵਿੱਚ ਹੱਥ ਪਾਇਆ ਖਾਲੀ ਨਹੀ ਜਾਂਦਾ। ਹੀਲਾ ਜਰੂਰ ਕਰਨਾ ਪੈਂਦਾ ਹੈ। ਮਿਹਨਤ ਤੇ ਯਤਨਾਂ ਦੁਆਰਾ ਹੀ ਜੀਵਨ ਮੁੱਲਵਾਣ ਬਣਦਾ ਹੈ, ਕਿਸਮਤ ਦੇ ਸਹਾਰੇ ਜੀਣਾ, ਗੁਜ਼ਾਰੇ ਲਈ ਜੀਣਾ ਮਾਨਵੀ ਜੀਵਨ ਦਾ ਮਨੋਰਥ ਨਹੀ। ਇਹ ਸੋਚ ਤਾਂ ਪਸ਼ੂ ਬਿਰਤੀ ਮਾਨਵ ਦੀ ਪਦਾਇਸ਼ ਹੈ। ਮਾਨਵ ਦੀ ਸਮਰੱਥਾ ਤਾਂ ਲਾਸਾਨੀ ਹੈ, ਅਥਾਹ ਤਾਕਤ ਦਾ ਮਾਲਕ ਹੈ। ਮਾਨਵ ਮਿਹਨਤ ਨਾਲ ਰੇਤਲੇ ਥਲਾਂ ਵਿੱਚੋਂ ਕੇਸੂ ਦੇ ਫੁੱਲ ਪੈਦਾ ਕਰਨ ਦੇ ਸਮਰੱਥ ਹੈ। ਦਾਰਸਨਿਕ ਆਰਸਤੂ ਦਾ ਕਥਨ ਹੈ ਕਿ ਮਾਨਵ ਚਾਹੇ ਤਾਂ ਤੁਰ ਕੇ ਵੀ ਚੰਨ• ਤੇ ਪਹੁੰਚ ਸਕਦਾ ਹੈ। 
    ਨਵੇਂ ਰਾਹ ਲੱਭਣੇ ਸਰਬਸ਼ਕਤੀ ਮਾਨਵ ਦੀ ਪਹਿਚਾਣ ਹੋਣ ਦੀ ਨਿਸ਼ਾਨੀ ਹੈ। ਨਵੀਂ ਤੇ ਉਸਾਰੂ ਸੋਚ ਮਾਨਵ ਦੀ ਕਾਮਯਾਬੀ ਹੈ। ਨਵੀਂ ਤੇ ਨੇਕ ਸੋਚ ਮਾਨਵ ਨੂੰ ਖੁਸ਼ਹਾਲ ਬਣਾਉਂਦੀ ਹੈ। ਲੋੜ ਹੈ ਆਪਣੀ ਮਾਨਸਿਕਤਾ ਨੂੰ ਸੁਤੰਤਰ ਬਣਾਈ ਰੱਖਣਾ। ਹਰ ਸਮੇਂ ਦੇ ਮਾਨਵ ਦਾ ਤੌਖਲਾ ਰਿਹਾ ਕਿ ਪਿਛਲਿਆਂ ਸਮਿਆਂ ਵਿੱਚ ਜੀਵਨ ਸੌਖਾ ਸੀ, ਜੋ ਕਿ ਮਾਨਵ ਦੀ ਵੱਡੀ ਭੁੱਲ ਤੇ ਗਲਤ ਫਹਿਮੀ ਹੈ। ਬਿਨ•ਾਂ ਸ਼ੱਕ ਗੁਜ਼ਰਿਆ ਹੋਇਆ ਸਮਾਂ ਚੰਗੇਰਾ ਤੇ ਸੁਆਦਲਾ ਲੱਗਦਾ ਹੈ, ਕਿਉਂਕਿ ਉਹ ਦੁਬਾਰਾ ਮੁੜ ਕੇ ਵਾਪਸ ਨਹੀ ਆਉਂਦਾ। ਮਾਨਵ ਦਾ ਇਹ ਤੌਖਲਾ ਸਰਵ ਵਿਆਪੀ ਨਹੀ ਹੈ। ਵਿਚਾਰਨ ਯੋਗ ਗੱਲ ਹੈ ਕਿ ਜੇ ਅਸੀ ਆਪਣੇ ਜੀਵਨ ਦੇ ਅਤੀਤ ਵੱਲ ਝਾਤੀ ਮਾਰੀਏ ਤਾਂ ਉਹ ਸਮਾਂ ਵੀ ਅੱਜ ਵਾਂਗ ਸਾਨੂੰ ਔਖਾ ਜਾਪਦਾ ਸੀ। ਵਰਤਮਾਨ ਸਮੇਂ ਦੀ ਔਖਿਆਈ ਇਹ ਹੁੰਦੀ ਹੈ ਕਿ ਉਹ ਸਾਡੀਆਂ ਉਮੀਦਾਂ ਤੇ ਖਰਾ ਨਹੀ ਉੱਤਰਦਾ। 
    ਜੇਕਰ ਅਸੀ ਆਪਣੀ ਮਾਨਸਿਕਤਾ ਅਗੇਤਰ ਬਣਾ ਲਈਏ ਤਾਂ ਜੀਵਨ ਵਿੱਚ ਖੁਸ਼ੀਆਂ ਬਹਾਰ ਲੈ ਆਈਏ। ਜੀਵਨ ਦੇ ਪਿਆਲੇ ਨੂੰ ਖੁਸ਼ੀ ਚਾਵਾਂ ਨਾਲ ਭਰ ਕੇ ਜੀਵਨ ਰਸ ਮਾਣੀਏ। ਨਵੀਂ ਸੋਚ ਉਤਸ਼ਾਹੀ ਵਿਆਕਤੀ ਨੂੰ ਨਾਜੁਕ ਹਲਾਤਾਂ ਵਿੱਚੋਂ ਉੱਭਰਨ ਦੀ ਸ਼ਕਤੀ ਦਿੰਦੀ ਹੈ। ਜੀਵਨ ਕੋਈ ਖਤਰਿਆਂ ਨਾਲ ਭਰਪੂਰ ਨਹੀ, ਜੀਵਨ ਤਰੱਕੀ ਦੇ ਅਵਸਰਾਂ ਦਾ ਖ਼ਜਾਨਾ ਹੈ। ਹਰ ਕਦਮ ਤੇ ਅੱਗੇ ਵਧਣ ਦੀ ਗੁਜਾਇਸ਼ ਹੈ। ਨਵੀਂ ਸੋਚ ਉਤਪਨ ਕਰਕੇ ਜੀਵਨ ਦੇ ਹਰ ਪਲ ਨੂੰ ਚੰਗੇਰਾ ਤੇ ਅਨੰਦਮਈ ਬਣਾਇਆ ਜਾ ਸਕਦਾ ਹੈ। 
    ਅਜੋਕੇ ਸਮੇਂ ਦਾ ਵਿੱਦਿਅਕ ਵਿਅਕਤੀ ਬੇਰੁਜ਼ਗਾਰੀ ਦੇ ਤੌਖਲੇ ਕਾਰਨ ਜੀਵਨ ਦੀ ਸਭ ਤੋਂ ਵੱਡੀ ਭੁੱਲ (ਗਲਤੀ) ਕਰ ਬਹਿੰਦਾ ਹੈ, ਜਿਸ ਨੂੰ ਸੁਧਾਰਿਆ ਹੀ ਨਹੀ ਜਾ ਸਕਦਾ। ਜੋ ਕਿ ਕਦਾਚਿਤ ਠੀਕ ਨਹੀ। ਕਮਾਨੋਂ ਸ਼ੁੱਟਿਆ ਤੀਰ, ਲੰਘਿਆ ਵਕਤ ਤੇ ਜੀਵਨ ਦੁਬਾਰਾ ਨਹੀ ਮਿਲਦਾ। ਰੋਜ਼ਗਾਰ ਦੇ ਮੌਕੇ ਜਿੰਨ•ੇ ਆਧੁਨਿਕ ਯੁਗ ਵਿੱਚ ਅੱਜ ਹਨ ਪਿਛਲੇ ਸਮਿਆਂ ਵਿੱਚ ਨਹੀ ਸਨ। ਜਿੰਨ•ੇ ਮਾਰਗ ਹੁਣ ਹਨ ਇਹਨਾਂ ਦਾ ਥੋੜਾ ਜਿਹਾ ਭਾਗ ਪਹਿਲਾਂ ਨਹੀ ਸੀ। ਮਾਨਵ ਕੋਲ ਵਸੀਲੇ ਘੱਟ ਸਨ, ਪਰ ਅੱਜ ਵਸੀਲਿਆਂ ਦੀ ਭਰਮਾਰ ਹੈ। ਤਕਲੀਫ ਹੈ ਮਾਨਵ ਦੀ ਮਾਨਸਿਕਤਾ ਦੀ, ਜੋ ਪਾਇਆ ਉਹ ਬੇਸਵਾਦ, ਬੇ-ਲਚਕ ਹੋ ਗਿਆ। ਜੋ ਪਾਸ ਹੈ ਉਸਦਾ ਸੁਖ ਮਾਨਣ ਦੀ ਜਾਂਚ ਨਹੀ ਸਿੱਖਦਾ, ਜਿਸ ਕਰਕੇ ਮਾਨਵ ਦੀ ਸ਼ਿਕਾਇਤ ਰਹਿੰਦੀ ਹੈ ਕਿ ਸਮਾਂ ਔਖਾ ਆ ਗਿਆ ਹੈ। ਮਾਨਵੀ ਸੋਚ ਹੀ ਸਮੇਂ ਦੀ ਨਿੰਦਕ ਹੈ। ਸਮਾਂ ਬੜਾ ਦੁਰਲੱਭ ਹੈ, ਕੁਦਰਤ ਦੇ ਅਨਮੋਲ ਖ਼ਜਾਨੇ ਅਮੁੱਕ ਹਨ ਜਿਸ ਵਿੱਚ ਹੱਥ ਪਾਉਣ ਦੀ ਦੇਰ ਹੈ, ਇਸ ਵਿੱਚ ਏਨ•ਾਂ ਕੁਝ ਪਿਆ ਹੈ ਕਿ ਮਾਨਵ ਆਪਣੀ ਜੋ ਸਮਰੱਥਾ ਅਨੁਸਾਰ ਹਾਸਿਲ ਕਰ ਸਕਦਾ ਹੈ। ਕੁਦਰਤ ਕਿਸੇ ਨਾਲ ਬੇ-ਇਨਸਾਫੀ ਨਹੀ ਕਰਦੀ, ਕੁਦਰਤ ਦੀਆਂ ਫ਼ਸਲਾਂ ਭਰ-ਭਰ ਪੱਕਦੀਆਂ ਹਨ। ਹਰ ਇੱਕ ਨੂੰ ਵਾਢੀ ਕਰਨ ਦਾ ਅਧਿਕਾਰ ਹੈ। ਲੋੜ ਹੈ ਯਤਨ ਤੇ ਹੀਆ ਕਰਨ ਦੀ। 
    ਮਾਨਵ ਦੀ ਉਦਾਸੀ ਦਾ ਸਾਰਾ ਕਾਰਨ ਦਿਲਚਪਸੀਆਂ ਦਾ ਘਾਟਾ, ਸਭ ਪੁਰਾਣੇ ਹੋ ਜਾਣ ਦੀਆਂ ਬਿਮਾਰੀਆਂ ਹਨ। ਨਵੀਂ ਸੋਚ ਉਸਾਰੀ ਜਾਵੇ, ਉਮੰਗ ਪੈਦਾ ਕੀਤੀ ਜਾਵੇ। ਇਹ ਬਿਮਾਰੀਆਂ ਜਾਂਦੀਆਂ ਨਹੀ ਲੱਭਣਗੀਆਂ। ਦਿਲ ਵਿੱਚ ਖੁਸ਼ੀ ਦੇ ਫੁੱਲ ਖਿੜੇ ਹੋਣ ਤਾਂ ਕੱਲਰਾਂ ਵਿੱਚ ਵੀ ਗੁਲਜ਼ਾਰ ਦਿਖਾਈ ਦਿੰਦੀ ਹੈ।