ਖ਼ਬਰਸਾਰ

  •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
  •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
  •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
  •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
  •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
  •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
  •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
  • ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ (ਪੁਸਤਕ ਪੜਚੋਲ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕਾਰਵਾਂ ਚਲਦਾ ਰਹੇ ਡਾ.ਮਨਜੀਤ ਸਿੰਘ ਬੱਲ ਦੇ ਜ਼ਿੰਦਗੀ ਦੇ ਤਜ਼ਰਬਿਆਂ ਦੇ ਆਧਾਰ ਤੇ ਖਲੋਤੇ ਲੋਕਾਂ ਦਾ ਸਫਰ ਹੈ, ਜਿਹੜੇ ਸਮਾਜ ਪ੍ਰਤੀ ਚਿੰਤਾਤੁਰ ਹੀ ਨਹੀਂ ਅਤੇ ਨਿੱਜੀ ਮੁਫ਼ਾਦਾਂ ਵਿਚ ਹੀ ਉਲਝੇ ਰਹਿੰਦੇ ਹਨ। ਇਸ ਪੁਸਤਕ ਵਿਚ ਉਸ ਨੇ ਆਪਣੀ ਸਰਕਾਰੀ ਨੌਕਰੀ ਦੇ ਫ਼ਰਜ ਨਿਭਾਉਂਦਿਆਂ ਅਤੇ ਨਿੱਜੀ ਤੌਰ ਤੇ ਵੱਖ ਵੱਖ ਥਾਵਾਂ ਤੇ ਜਾ ਕੇ ਆਪਣੀ ਮਾਨਸਿਕ ਤ੍ਰਿਪਤੀ ਲਈ ਇਕੱਤਰ ਕੀਤੀ ਜਾਣਕਾਰੀ ਦਾ ਦਸਤਾਵੇਜ਼ ਲੋਕਾਂ ਦੀ ਕਚਹਿਰੀ ਵਿਚ ਰੱਖ ਦਿੱਤਾ ਹੈ। ਇਸ ਪੁਸਤਕ ਨੂੰ ਪੜ•ਦਿਆਂ ਇਹ ਮਹਿਸੂਸ ਹੋਇਆ ਹੈ ਕਿ ਉਹ ਸਿਰਫ ਇੱਕ ਡਾਕਟਰ ਹੀ ਨਹੀਂ ਜਿਹੜਾ ਮਰੀਜ਼ਾਂ ਦੀਆਂ ਪੀੜਾਂ ਦੇ ਪਰਾਗੇ ਨੂੰ ਹਰਨ ਕਰਦਾ ਹੈ ਸਗੋਂ ਉਹ ਤਾਂ ਇੱਕ ਸਰਬਪੱਖੀ ਸ਼ਖ਼ਸ਼ੀਅਤ ਵਾਲਾ ਕਲਾ ਪ੍ਰੇਮੀ, ਰੰਗ ਕਰਮੀ, ਸੰਗੀਤਕਾਰ, ਗਾਇਕ, ਕਲਾਕਾਰ, ਕਵੀ, ਸਾਹਿਤਕਾਰ, ਖ਼ੋਜੀ ਵਿਦਵਾਨ ਅਤੇ ਸਰਬਕਲਾ ਸੰਪੂਰਨ ਵਿਅਕਤੀ ਹੈ। ਉਸਨੇ ਭਾਵੇਂ ਕਿਸੇ ਮੰਦਿਰ, ਮਸਜਿਦ, ਗੁਰਦੁਆਰੇ, ਸੈਰ ਸਪਾਟੇ ਵਾਲੇ ਜਾਂ ਕਿਸੇ ਇਤਿਹਾਸਕ ਸਥਾਨ ਦੀ ਯਾਤਰਾ ਕੀਤੀ ਹੋਵੇ ਤਾਂ ਵੀ ਉਸਨੂੰ ਰੌਚਿਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਪਾਠਕਾਂ ਨੂੰ ਉਨ•ਾਂ ਥਾਵਾਂ ਤੇ ਜਾ ਕੇ ਯਾਤਰਾ ਕਰਨ ਦੀ ਖਿੱਚ ਪੈਦਾ ਹੋ ਸਕੇ। ਦੇਸ਼ ਦੀ ਵੰਡ ਦਾ ਦਰਦ ਹੰਢਾਉਂਦਾ ਵੀ ਉਹ ਇਹ ਸਾਬਤ ਕਰਦਾ ਹੈ ਕਿ ਸਰਕਾਰਾਂ ਦੇ ਅਜਿਹੇ ਕਦਮ ਇਨਸਾਨਾ ਦੀ ਇਨਸਾਨੀਅਤ ਵਿਚ ਵੰਡੀਆਂ ਨਹੀਂ ਪਾ ਸਕਦੇ ਸਗੋਂ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੀਆਂ ਭਾਵਨਾਵਾਂ ਵਿਚ  ਸਮਾਨਤਾ ਅਜੇ ਵੀ ਬਰਕਰਾਰ ਹੈ, ਭਾਵੇਂ ਉਹ ਇੱਕ ਦੂਜੇ ਦੇਸ਼ ਦੀਆਂ ਬੰਦਸ਼ਾਂ ਵਿਚ ਬੰਨ•ੇ ਹੋਏ ਹਨ। ਆਮ ਤੌਰ ਤੇ ਉਸਦਾ ਗਲਬਾਤੀ ਢੰਗ ਰਸਦਾਇਕ ਅਤੇ ਰੌਚਿਕ ਹੈ ਪ੍ਰੰਤੂ ਕਈ ਥਾਵਾਂ ਤੇ ਨੀਰਸ ਵੀ ਬਣ ਜਾਦਾ ਹੈ ਜਦੋਂ ਉਹ ਹਰ ਥਾਂ ਦੀ ਜਾਣਕਾਰੀ ਵਿਸਥਾਰ ਨਾਲ ਦਿੰਦਾ ਹੈ। ਵੈਸੇ ਉਹ ਸ਼ਬਦਾਵਲੀ ਲੋਕਧਾਰਾ ਵਿਚੋਂ ਲੈਣ ਦੀ ਕੋਸ਼ਿਸ਼ ਕਰਦਾ ਹੈ। ਡਾਕਟਰ ਬੱਲ ਵੱਲੋਂ ਆਪਣੀ ਯਾਤਰਾ ਦੌਰਾਨ ਨਿੱਕੀਆਂ ਨਿੱਕੀਆਂ ਘਟਨਾਵਾਂ ਦਾ ਲਿਖਣਾ ਇਹ ਵੀ ਸਾਬਤ ਕਰਦਾ ਹੈ ਕਿ ਇਨਸਾਨ ਨੂੰ ਵਕਤ ਅਜਾਈਂ ਨਹੀਂ ਗੁਆਉਣਾ ਚਾਹੀਦਾ ਸਗੋਂ ਹਰ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਉਹ ਨਸ਼ਿਆਂ ਦੀ ਨਾਮੁਰਾਦ ਬਿਮਾਰੀ ਤੇ ਕਟਾਖ਼ਸ਼ ਕਰਦਾ ਹੋਇਆ ਇਸ ਤੋਂ ਖ਼ਹਿੜਾ ਛੁਡਾਉਣ ਦੀ ਤਾਕੀਦ ਕਰਦਾ ਹੈ। ਕੁਦਰਤ ਦੀਆਂ ਦਾਤਾਂ ਆ ਆਨੰਦ ਮਾਨਣ ਲਈ ਵੀ ਪ੍ਰੇਰਦਾ ਹੈ ਕਿਉਂਕਿ ਮੁਫ਼ਤ ਵਿਚ ਮਿਲਣ ਵਾਲੀ ਹਰ ਵਸਤੂ ਨੁਕਸਾਨਦਾਂਿਕ ਨਹੀਂ ਹੁੰਦੀ। ਉਸਨੇ ਇਸ ਪੁਸਤਕ ਕਈ ਰੰਗ ਵਖੇਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਸ ਵਿਚ ਯਾਤਰਾ, ਸਵੈ ਜੀਵਨੀ, ਰੇਖਾ ਚਿੱਤਰ, ਹੋਰ ਸੂਬਿਆਂ ਵਿਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਸਮਾਜਿਕ ਬੁਰਾਈਆਂ ਤੇ ਵੀ ਹੱਥ ਅਜ਼ਮਾਏ ਹਨ। ਕੁਤਿਆਂ ਦੀਆਂ ਸਮੁੱਚੇ ਪੰਜਾਬ ਵਿਚ ਫਿਰਦੀਆਂ ਡਾਰਾਂ ਬਾਰੇ ਜਾਣਕਾਰੀ ਦੇ ਕੇ ਅੰਮ੍ਰਿਤਸਰ, ਫਰੀਦਕੋਟ ਅਤੇ ਪਟਿਆਲਾ ਦੀਆਂ ਸਮਾਨਤਾਵਾਂ ਦਾ ਜ਼ਿਕਰ ਕਰਨਾ ਮਨੁਖਤਾ ਨੂੰ ਚੇਤੰਨ ਕਰਨ ਦੀਆਂ ਕੋਸ਼ਿਸ਼ਾਂ ਹਨ। ਵਹਿਮਾਂ ਭਰਮਾਂ ਵਿਚੋਂ ਬਾਹਰ ਕੱਢਣ ਲਈ ਹੀ ਜੁੰਮ•ੇ ਸ਼ਾਹ ਬਾਰੇ ਲਿਖਣਾ, ਅੰਗਦਾਨ ਦੀ ਪ੍ਰਵਿਰਤੀ ਨੂੰ ਹਰਮਨ ਪਿਆਰਾ ਕਰਨ ਲਈ ਡਾ.ਜਸਲੀਨ ਕੌਰ ਦੇ ਮਾਪਿਆਂ ਦੀ ਫਰਾਕ ਦਿਲੀ ਦੱਸਦਾ, ਥਾਣਿਆਂ ਵਿਚ ਇਸਤਰੀਆਂ ਦਾ ਹੁੰਦਾ ਸੈਕਸ ਸ਼ੋਸ਼ਣ ਜੇਲ• ਦੇ ਮੈਡੀਕਲ ਕੈਂਪ ਰਾਹੀਂ ਲਿਖਣਾ ਅਤੇ ਸਮਾਜ ਵਿਚ ਹੇਰਾ ਫ਼ੇਰੀ ਅਤੇ ਭਰਿਸ਼ਟਾਚਾਰ ਦਾ ਭਾਂਡਾ ਰੇਲ ਦੇ ਸਫਰ ਵਿਚ ਵਰਨਣ ਕਰਨਾ ਡਾਕਟਰ ਮਨਜੀਤ ਸਿੰਘ ਬੱਲ ਦੀ ਲੇਖਣੀ ਦੀਆਂ ਵਿਸ਼ੇਸ਼ਤਾਈਆਂ ਹਨ। ਉਹ ਮਿਲਾਵਟਖ਼ੋਰੀ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਅਤੇ ਖ਼ੁਦਗਰਜੀ ਵਰਗੀਆਂ ਅਲਾਮਤਾਂ ਤੋਂ ਬਚਣ ਦੀ ਪ੍ਰੇਰਨਾ ਕਰਦਾ ਹੋਇਆ ਆਰਗਾਨਿਕ ਫਸਲਾਂ ਬੀਜਣ ਲਈ ਸੁਚੇਤ ਕਰਦਾ ਹੈ।ਕਾਰਵਾਂ ਚਲ ਰਿਹਾ ਹੈ ਪ੍ਰੰਤੂ ਲੋਕ ਸੁਤੇ ਪਏ ਹਨ, ਸਮਾਜਿਕ ਬੁਰਾਈਆਂ ਪ੍ਰਤੀ ਅਵੇਸਲੇ ਹਨ। ਡਾ.ਬੱਲ ਨੇ ਇਨ•ਾਂ ਲੇਖਾਂ ਰਾਹੀਂ ਲੋਕਾਂ ਨੂੰ ਲਾਮਬੰਦ ਹੋ ਕੇ ਸਮਾਜਿਕ ਬੁਰਾਈਆਂ ਦੇ ਵਿਰੁਧ ਇੱਕਮੁਠ ਹੋਣ ਲਈ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕੀਤੀ ਹੈ।