ਅਣਸੁਲਝੇ ਸਵਾਲ (ਮਿੰਨੀ ਕਹਾਣੀ)

ਹਰਦੀਪ ਬਿਰਦੀ   

Email: deepbirdi@yahoo.com
Cell: +91 90416 00900
Address:
Ludhiana India 141003
ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


where can i buy naltrexone

where to buy low dose naltrexone

ਰਾਜ ਦਾ ਮੋਟਰਸਾਇਕਲ ਚੋਰੀ ਹੋ ਗਿਆ | ਰਾਜ ਨੇ ਆਸ ਪਾਸ ਬਹੁਤ ਭਾਲ ਕੀਤੀ  ਪਰ ਕਿਤੇ ਨਾ ਮਿਲਿਆ ਤਾਂ ਹਾਰਕੇ ਪੁਲਿਸ ਰਿਪੋਰਟ ਲਿਖਾਉਣ ਚਲਾ ਗਿਆ ਉਦੋਂ ਰਾਤ ਦੇ 10.30 ਦਾ ਸਮਾਂ ਸੀ | ਪੁਲਿਸ ਵਾਲਿਆਂ ਨੇ ਕਿਹਾ , " ਸਾਹਬ ਰਾਊਂਡ ਤੇ ਨੇ ਉਹਨਾਂ ਦੇ ਆਇਆਂ ਤੇ ਕੰਮ ਹੋਣਾ"|
ਰਾਤ 12 ਵਜੇ ਜਦ ਸਾਹਬ ਆਏ ਤਾਂ ਸਾਦੇ ਕਾਗਜ਼ ਤੇ ਬੇਨਤੀ ਲੈਕੇ ਤੇ ਉਸਦਾ ਮੋਬਾਇਲ ਨੰਬਰ ਲਿਖਾਕੇ ਉਹਨਾਂ ਰਾਜ ਨੂੰ ਜਾਣ ਲਈ ਕਿਹਾ "| ਰਾਜ ਨੇ ਰਿਪੋਰਟ ਦੀ ਕਾਪੀ ਮੰਗੀ ਤਾਂ ਉਹਨਾਂ ਨੇ ਕਿਹਾ ਕਿ, "ਲਿਖੀ ਗਈ ਫਿਕਰ ਨਾ ਕਰ" | 
ਰਾਜ ਨੂੰ ਵੀ ਪਤਾ ਸੀ ਕਿ ਇਹ ਰਿਪੋਰਟ ਨਹੀਂ ਲਿਖੀ ਗਈ ਪਰ ਉਹ ਕੀ ਕਰਦਾ ਤੇ ਘਰ ਚਲਾ ਗਿਆ | ਤਿੰਨ ਚਾਰ ਲੰਘਣ ਤੇ ਜਦ ਮੋਟਰਸਾਇਕਲ ਨਹੀਂ ਮਿਲਿਆ ਤਾਂ ਯਾਰਾਂ ਦੋਸਤਾਂ ਦੇ ਕਹਿਣ ਤੇ ਕਿ ਰਿਪੋਰਟ ਲਿਖਾ ਰਾਜ ਫੇਰ ਚੋੰਕੀ ਚਲਾ ਗਿਆ | ਰਾਜ ਚੌਂਕੀ ਪੁੱਜਾ ਤਾਂ ਚੌਂਕੀ ਦੇ ਬਾਹਰ ਹੀ ਅਪਣਾ ਮੋਟਰਸਾਇਕਲ ਮਿੱਟੀ ਦੇਖਕੇ ਖੁਸ਼ ਤੇ ਹੈਰਾਨ ਹੋਇਆ | ਅੰਦਰ ਜਾਕੇ ਜਦ ਮੋਟਰਸਾਇਕਲ ਬਾਰੇ ਗੱਲ ਕੀਤੀ ਤਾਂ ਪੁਲਿਸ ਵਾਲਾ ਕੱਚਾ ਜਿਹਾ ਹੋਕੇ ਕਹਿਣ ਲੱਗਾ , " ਮਿਲ ਗਿਆ ਵਈ ਮਿਲ ਗਿਆ ਵਈ, ਬਹੁਤ ਔਖਾ ਮਿਲਿਆ, ਏਦਾਂ ਕਰ ਸ਼ਾਮ ਨੂੰ ਆ ਸੱਤ ਵਜੇ ਸਾਹਬ ਨੇ ਉਦੋਂ ਮਿਲਣਾ, ਆਵਦੇ ਰਿਹਾਇਸ਼ ਦੇ ਸਬੂਤ ਲਿਆਈਂ ਤੇ ਥੋੜਾ ਬਹੁਤ ਖਰਚਾ ਪਾਣੀ ਵੀ ਲਿਆਈਂ, ਬੜਾ ਤੇਲ ਲੱਗ ਗਿਆ ਸਾਡਾ, ਜੀਪ ਪਿੱਛੇ ਭਜਾਈ ਵੀਹ ਕਿਲੋਮੀਟਰ, ਤਾਂ ਕਿਤੇ ਜਾਕੇ  ਫੜੇ ਬੰਦੇ, ਬੜਾ ਔਖਾ ਕੀਤਾ " |
ਰਾਜ ਜਦ ਅੱਧੇ ਮਨ ਨਾਲ ਖੜਾ ਹੋਇਆ ਤੇ ਫੇਰ ਸ਼ਾਂਮ ਨੂੰ ਸੱਤ ਵਜੇ ਆਇਆ ਤਾਂ ਚਾਰ ਸੌ ਰੁਪੈ ਸਾਹਬ ਦੇ ਕਹਿਣ ਤੇ ਦੇ ਦਿੱਤੇ ਤਾਂ ਸਾਹਬ ਕਹਿਣ ਲੱਗਾ ਇਹ ਵੀ ਰੱਖ ਲਾ ਕੀ ਕਰਨੇ ਅਸੀਂ "|
ਰਾਜ ਨੇ ਕਿਹਾ, " ਸਾਹਬ ਮੈਂ ਤਾਂ ਦਿਹਾੜੀ ਦਾਰ ਬੰਦਾ ਹਾਂ" ਤਾਂ ਸਾਹਿਬ ਕਹਿਣ ਲੱਗਾ ਕਿ, "ਅਸੀਂ ਕਿਹੜਾ ਖਾਨਦਾਨੀ ਅਮੀਰ ਆਂ ਤੇਰ ਵਰਗੇ ਆਂ,  ਹਿੰਮਤ ਕਰ " | ਤੇ ਏਨਾ ਕਹਿ ਕਹਾ ਕਰਕੇ ਰਾਜ ਨੇ ਹਜ਼ਾਰ ਰੁਪੈ ਦਿੱਤੇ ਤੇ ਰਾਜ ਵਿਚਾਰਾ ਦੁਖੀ ਮਨ ਨਾਲ ਉਸਦੀ ਮੁੱਠੀ ਗਰਮ ਕਰਦਾ ਹੋਇਆ ਅਪਣੇ ਮੋਟਰਸਾਇਕਲ ਵੱਲ ਵਧਿਆ | ਦੇਖਿਆ ਕਿ ਮੋਟਰਸਾਇਕਲ ਦੀ ਬੈਟਰੀ ਕਢੀ ਹੋਈ ਸੀ ਤੇ ਟਾਇਰ ਪੈਂਚਰ ਸਨ | ਰਾਜ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਜੇ ਮੋਟਰਸਾਇਕਲ ਫੜ ਲਿਆ ਸੀ ਤਾਂ ਉਸਦੀ ਸੂਚਨਾ ਉਸਨੂੰ ਕਿਉਂ ਨਹੀਂ ਸੀ ਦਿੱਤੀ ਗਈ, ਚੋਰੀ ਵਾਲੇ ਦਿਨ ਉਸਦੀ ਰਿਪੋਰਟ ਕਿਉਂ ਨਹੀਂ ਸੀ ਲਿਖੀ ਗਈ, ਜੇ ਮੋਟਰਸਾਇਕਲ ਦਾ ਪਿੱਛਾ ਕੀਤਾ ਸੀ ਤਾਂ ਇਸਦੇ ਟਾਇਰ ਹੁਣ ਕਿਉਂ ਪੈਂਚਰ ਸਨ ਤੇ ਬੈਟਰੀ ਕਿੱਥੇ ਗਈ? ਤੇ ਮੈਂ ਪੈਸੇ ਉਸ ਕੰਮ ਲਈ ਕਿਉਂ ਦਿੱਤੇ ਜਿਸ ਦੀ ਤਨਖਾਹ ਉਹਨਾਂ ਨੂੰ ਸਰਕਾਰ ਦੇ ਰਹੀ ਹੈ |