ਜਿੰਦਗੀ 'ਚ ਇਕ ਵਾਰ ਮਿਲਦੇ ਮਾਪੇ (ਲੇਖ )

ਰਾਜਵਿੰਦਰ ਸਿੰਘ ਰਾਜਾ   

Cell: +91 95691 04777
Address:
ਸ੍ਰੀ ਮੁਕਤਸਰ ਸਾਹਿਬ India
ਰਾਜਵਿੰਦਰ ਸਿੰਘ ਰਾਜਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਾਪੇ ਸ਼ਬਦ ਦੋ ਅੱਖ਼ਰ ਦਾ ਮੇਲ ਹੈ ਮਾਂ+ਪਿਉ, ਇਸ ਨੂੰ ਜੋੜ ਕੇ ਮਾਪੇ ਬਣਦਾ ਹੈ। ਬੱਚੇ ਦੇ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਮਾਪਿਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸਭ ਤੋਂ ਪਹਿਲਾਂ ਮਾਂ ਇਕ ਅਜਿਹਾ ਸ਼ਬਦ ਹੈ, ਜਿਸਦੇ ਸਾਹਮਣੇ ਦੂਸਰੇ ਸ਼ਬਦ ਫਿੱਕੇ ਪੈ ਜਾਂਦੇ ਹਨ। ਸਭ ਤੋਂ ਪਹਿਲਾਂ ਮਾਂ ਇਕ ਧੀ ਦੇ ਰੂਪ ਵਿੱਚ, ਕਿਸੇ ਦੀ ਭੈਣ, ਫਿਰ ਘਰਵਾਲੀ 'ਤੇ ਫਿਰ ਮਾਂ ਦੇ ਦੌਰ ਵਿੱਚੋਂ ਗੁਜ਼ਰਦੀ ਹੈ। ਕਿਸੇ ਕਵੀ ਨੇ ਠੀਕ ਹੀ ਕਿਹਾ ਹੈ ਕਿ ''ਮਾਵਾਂ ਠੰਡੀਆਂ ਛਾਵਾਂ''। ਮਾਂ-ਬਾਪ ਹੀ ਬੱਚੇ ਦਾ ਚੰਗਾ ਸੋਚਦੇ ਹਨ। ਛੋਟੇ ਹੁੰਦਿਆਂ ਬੱਚਾ ਜਦ ਪਿਸ਼ਾਬ ਕਰਦਾ ਹੈ ਤਾਂ ਮਾਂ ਉਸਨੂੰ ਚੁੱਕ ਕੇ ਸੁੱਕੇ ਪਾਸੇ ਪਾ ਦਿੰਦੀ ਹੈ, ਪਰ ਆਪ ਗਿੱਲੇ ਥਾਂ ਤੇ ਪੈ ਜਾਂਦੀ ਹੈ। ਕਲੀਆਂ ਦੇ ਬਾਦਸ਼ਾਹ, ਲੋਕ ਗਾਇਕ ਸਵ: ਕੁਲਦੀਪ ਮਾਣਕ ਜੀ ਨੇ ਗਾਇਆ ਕਿ ''ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ''। ਇਸ ਵਿੱਚ ਉਨ੍ਹਾ ਮਾਂ ਤੋਂ ਕੋਈ ਵੱਡਾ ਨਹੀਂ ਦੱਸਿਆ, ਰੱਗਾਇਆ ਕਿ ''ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ''। ਇਸ ਵਿੱਚ ਉਨ੍ਹਾ ਮਾਂ ਤੋਂ ਕੋਈ ਵੱਡਾ ਨਹੀਂ ਦੱਸਿਆ, ਰੱਬ ਦੀ ਪੂਜਾ ਮਾਂ ਦੀ ਪੂਜਾ ਬਰਾਬਰ ਦੱਸੀ ਗਈ ਹੈ। ਇਸ ਸੰਸਾਰ ਵਿੱਚ ਮਾਤਾ-ਪਿਤਾ ਤੋਂ ਵੱਡਾ ਕੋਈ ਗੁਰੂ ਨਹੀ। 
ਕਿਸੇ ਸਿਆਣੇ ਨੇ ਠੀਕ ਹੀ ਕਿਹਾ ਕਿ ਪੁੱਤ ਤਾਂ ਕੁਪੱਤ ਹੋ ਸਕਦੇ ਹਨ, ਪਰ ਮਾਪੇ ਕਦੇ ਕਮਾਪੇ ਨਹੀ ਹੁੰਦੇ। ਇਕ ਮਾਂ ਆਪਣੇ ਬੱਚਿਆਂ ਲਈ ਸੁੱਖਾਂ ਸੁੱਖਦੀ ਹੈ ਕਿ ਮੇਰਾ ਬੱਚਾ ਓਹ ਕੰਮ ਕਰ ਲਵੇ, ਇਸ ਨੂੰ ਨੌਕਰੀ ਮਿਲ ਜਾਵੇ। ਉਹ ਆਪਣੇ ਬੱਚਿਆਂ ਲਈ ਫਿਕਰਮੰਦ ਰਹਿੰਦੇ ਹਨ 'ਤੇ ਸਮਾਂ ਆਉਣ ਤੇ ਉਹਨਾਂ ਦੀ ਸ਼ਾਦੀ ਕਰ ਦਿੰਦੇ ਹਨ। ਉਹ ਸੋਚਦੇ ਹਨ ਕਿ ਹੁਣ ਉਹ ਆਪਣੀ ਜਿੰਦਗੀ ਅਰਾਮ ਨਾਲ ਬਤੀਤ ਕਰਨਗੇ। ਪੁੱਤਾਂ-ਧੀਆਂ ਦੇ ਵਿਆਹ ਤੋਂ ਬਾਅਦ ਮਾਪੇ ਉਹਨਾਂ ਦੇ ਘਰ ਔਲਾਦ ਦੀ ਸੁੱਖ ਮੰਗਦੇ ਹਨ। ਪੁੱਤਰ ਦੇ ਘਰ ਬੱਚੇ ਦੀ ਦਾਤ ਪਾ ਕੇ ਬੜੇ ਖੁਸ਼ ਹੁੰਦੇ ਹਨ ਅਤੇ ਬੱਚੇ ਨੂੰ ਪਾ ਕੇ ਆਪਣੇ ਸੁੱਖ-ਦੁੱਖ ਵੀ ਭੁੱਲ ਜਾਂਦੇ ਹਨ। ਜਦੋਂ ਮਾਪਿਆਂ ਦਾ ਪੁੱਤਰ ਬਾਹਰਲੇ ਮੁਲਕ ਕੰਮ ਕਰਨ ਲਈ ਜਾਂਦਾ ਹੈ ਤਾਂ ਸਾਰੇ ਘਰ ਦੇ ਮੈਂਬਰ ਉਸ ਨਾਲ ਫੋਨ ਤੇ ਗੱਲ ਕਰਨ ਤੇ ਆਪਣਾ-ਆਪਣਾ ਸਮਾਨ ਲਿਆਉਣ ਲਈ ਕਹਿਣਗੇ, ਪਰ ਮਾਂ ਇਕ ਅਜਿਹੀ ਹੈ ਜੋ ਆਪਣੇ ਬੱਚੇ ਨੂੰ ਕਹਿੰਦੀ ਹੈ ਕਿ ''ਪੁੱਤ ਰੋਟੀ ਟਾਈਮ ਨਾਲ ਖਾ ਲਿਆ ਕਰ।''
ਕਈ ਵਾਰ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ ਕਿ ਛੋਟੀ ਉਮਰ ਦੇ ਬੱਚਿਆਂ ਦੀ ਮਾਂ ਮਰ ਜਾਂਦੀ ਹੈ। ਉਹ ਬੱਚੇ ਵਿਲਕਦੇ ਰਹਿੰਦੇ ਹਨ, ਗਲੀਆਂ ਵਿੱਚ ਨੰਗ-ਧੜੰਗੇ ਫਿਰਦੇ ਹਨ। ਇਹ ਵੇਖ ਕੇ ਦਿਲ ਦਹਿਲ ਜਾਂਦਾ ਹੈ 'ਤੇ ਆਪ ਮੁਹਾਰੇ ਹੀ ਮੂੰਹੋਂ ਨਿਕਲਦਾ ਹੈ 'ਰੱਬਾ ਕਿਸੇ ਦੀ ਮਾਂ ਨਾ ਮਰੇ''। ਕਿਸੇ ਕਵੀ ਨੇ ਕਿਹਾ ਹੈ ਕਿ ''ਕਾਵਾਂ ਕਾਵਾਂ..ਕਾਵਾਂ ਜਦੋਂ ਮਰ ਜਾਣ ਮਾਵਾਂ, ਟੁਕੜੇ ਖੋਹ ਲਏ ਕਾਵਾਂ''। ਰਿਸ਼ਤੇ ਤਾਂ ਹੋਰ ਬਹੁਤ ਸਾਰੇ ਹਨ ਜਿਵੇਂ ਚਾਚੀਆਂ, ਤਾਈਆਂ 'ਤੇ ਮਾਮੀਆਂ, ਪਰ ਮਾਂ-ਬਾਪ ਵਰਗਾ ਰਿਸ਼ਤਾ ਕਦੇ ਨਹੀ ਮਿਲਦਾ। ਕੋਈ ਵੀ ਇਨਸਾਨ ਨਾਲ ਜਦ ਕੋਈ ਘਟਨਾ ਵਾਪਰਦੀ ਹੈ ਤਾਂ ਉਸਦੇ ਮੂਹੋਂ ''ਹਏ ! ਮਾਂ'' ਨਿਕਲਦਾ ਹੈ। ਇਕ ਮਾਂ ਬਾਪ ਹੀ ਹੈ, ਜੋ ਬੱਚਿਆਂ ਦੇ ਹਰ ਦੁੱਖ-ਸੁੱਖ ਨਾਲ ਖੜ•ਦੇ ਹਨ। ਜਿਸ ਘਰ ਵਿੱਚ ਮਾਂ-ਬਾਪ ਹਨ ਉਹਨਾਂ ਨੂੰ ਕਿਸੇ ਵੀ ਤੀਰਥ ਯਾਤਰਾ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਮਾਂ-ਬਾਪ ਦੀ ਸੇਵਾ ਹੀ ਉਸਦੀ ਅਸਲੀ ਤੀਰਥ ਯਾਤਰਾ ਹੈ। 
ਪੁਰਾਣੇ ਸਮੇਂ ਵਿੱਚ ਸਰਵਨ ਪੁੱਤਰ ਨੇ ਆਪਣੇ ਮਾਪਿਆਂ ਦੀ ਬੜੀ ਸੇਵਾ ਕੀਤੀ। ਸਰਵਨ ਦੇ ਮਾਪੇ ਬਿਰਧ ਸਨ, ਉਹ ਯਾਤਰਾ ਕਰਨਾ ਚਹੁੰਦੇ ਸਨ ਪਰ ਖੁਦ ਜਾ ਨਹੀ ਸਕਦੇ ਸਨ। ਪਰ ਸਰਵਨ ਨੇ ਉਹਨਾਂ ਨੂੰ ਇਕ ਵਹਿੰਗੀ ਵਿੱਚ ਪਾ ਕੇ ਦੋਨਾਂ ਦੀ ਇਹ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। 
ਜਿਸ ਤਰ੍ਹਾ ਬਾਪ-ਬੇਟਾ, ਮਾਂ-ਧੀ ਦਾ ਰਿਸ਼ਤਾ ਬੜਾ ਗੂੜਾ ਹੁੰਦਾ ਹੈ। ਮਾਂ-ਧੀ ਆਪਣੀ ਗੱਲ ਇਕ ਦੂਜੇ ਨਾਲ ਸਾਂਝੀਆਂ ਕਰ ਲੈਂਦੀਆਂ ਹਨ। ਧੀ ਨੂੰ ਆਪਣੀ ਮਾਂ ਤੇ ਮਾਣ ਹੁੰਦਾ ਹੈ। ਕਈ ਵਾਰ ਮਾਂ ਦੇ ਮਰਨ ਤੋਂ ਬਾਅਦ ਧੀ ਵੀ ਆਪਣੇ ਪੇਕੇ ਆਉਣਾ ਘੱਟ ਕਰ ਦਿੰਦੀ ਹੈ, ਕਿਉਂਕਿ ਭਰਾ-ਭਰਜਾਈਆਂ ਉਸ ਤੋਂ ਮੂੰਹ ਮੋੜ ਲੈਂਦੇ ਹਨ। ਕਿਸੇ ਗਾਇਕ ਨੇ ਠੀਕ ਹੀ ਗਾਇਆ ਹੈ ਕਿ ''ਮਾਂ ਮੈਂ ਮੁੜ ਨਹੀ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ''। 
ਜਦੋਂ ਅਸੀ ਬੱਚੇ ਹੁੰਦੇ ਸਾਂ ਤਾਂ ਸਾਨੂੰ ਜੰਗਲ ਪਾਣੀ ਦਾ ਪਤਾ ਨਹੀ ਸੀ ਹੁੰਦਾ, ਤੇ ਅਸੀ ਕੱਪੜੇ ਵਿੱਚ ਕਰ ਦਿੰਦੇ ਸਾਂ। ਸਾਡੇ ਮਾਪੇ ਹੀ ਉਸਨੂੰ ਸਾਫ ਕਰਦੇ ਸਨ। ਹੁਣ ਮਾਪੇ ਬਿਰਧ ਅਵਸਥਾ ਵਿੱਚ ਆ ਕੇ ਉਹ ਬੱਚਿਆਂ ਵਾਂਗ ਹੋ ਜਾਂਦੇ ਹਨ, ਕਿਉਂਕਿ ਦਿਮਾਗ ਕੰਮ ਘੱਟ ਕਰਨ ਲੱਗ ਜਾਂਦਾ ਹੈ, ਉੱਚਾ ਸੁਨਣ ਲੱਗ ਜਾਂਦਾ ਹੈ 'ਤੇ ਆਪਣੇ ਜੰਗਲ ਪਾਣੀ ਦਾ ਪਤਾ ਨਹੀ ਲੱਗਦਾ। ਪਰ ਅਸੀ ਉਹਨਾਂ ਨਾਲ ਗਲਤ ਵਰਤਾਰਾ ਕਰਦੇ ਹਾਂ, ਜੋ ਕਿ ਗਲਤ ਹੈ। ਜਿਵੇਂ ਮਾਂ-ਬਾਪ ਨੇ ਸਾਨੂੰ ਸਾਂਭਿਆ ਅੱਜ ਉਹਨਾਂ ਨੂੰ ਸਾਡੀ ਲੋੜ ਹੈ। ਸੋ, ਅਸੀ ਮਾਪਿਆਂ ਦਾ ਕਰਜ ਸਾਰੀ ਉਮਰ ਨਹੀ ਲਾਹ ਸਕਦੇ। ਆਮ ਤੌਰ ਤੇ ਵੇਖਣ ਨੂੰ ਮਿਲ ਰਿਹਾ ਹੈ ਕਿ ਕਈ ਮਾਂ-ਬਾਪ ਬਿਰਧ ਆਸ਼ਰਮ ਵਿੱਚ ਰਹਿ ਰਹੇ ਹਨ। ਜਿਸ ਮਾਂ ਬਾਪ ਨੇ ਆਪਣੀ ਔਲਾਦ ਨੂੰ ਕਦੀਂ ਅੱਖੋਂ ਓਹਲੇ ਨਹੀਂ ਕੀਤਾ ਅੱਜ ਉਹ ਮਾਂ-ਬਾਪ ਘਰ ਛੱਡਣ ਲਈ ਮਜ਼ਬੂਰ ਹਨ।  
ਇਕ ਗੱਲ ਜਰੂਰ ਯਾਦ ਰੱਖੋ, ਜਿਸ ਤਰ੍ਹਾ ਸਾਡੇ ਮਾਂ ਬਾਪ ਹਨ, ਕੱਲ• ਨੂੰ ਅਸੀ ਵੀ ਮਾਂ-ਬਾਪ ਬਣਾਂਗੇ। ਮਾਂ-ਬਾਪ ਇਕ ਘਰ ਦੇ ਜਿੰਦਰੇ ਵਾਂਗ ਹਨ। ਕਿਉਂਕਿ ਉਹਨਾਂ ਦੇ ਘਰ ਹੋਣ ਤੇ ਅਸੀ ਘਰ ਖੁੱਲ੍ਹਾ ਛੱਡ ਕੇ ਬਾਹਰ ਕੰਮ ਤੇ ਜਾ ਸਕਦੇ ਹਾਂ। ਅਸੀ ਉਹਨਾਂ ਦੇ ਘਰ ਵਿੱਚ ਹੋਣ ਤੇ ਫਿਕਰਮੰਦ ਹੋ ਜਾਂਦੇ ਹਾਂ, ਭਾਂਵੇ ਉਹ ਬੁੱਢੇ ਹੀ ਹਨ। ਮਾਪਿਆਂ ਦਾ ਦਿਲ ਨਾਂ ਦੁਖਾਉ, ਕਿਉਂਕਿ ਤੁਹਾਡੇ ਵੱਲੋਂ ਦਿੱਤੇ ਦੁੱਖ ਨਾਲ ਉਹਨਾਂ ਦਾ ਦਿਲ ਦੁਖੀ ਹੁੰਦਾ ਹੈ। ਸਾਰੀ ਉਮਰ ਉਹਨਾਂ ਨੇ ਸਾਡੇ ਲਈ ਸੋਚਿਆ, ਹੁਣ ਬਿਰਧ ਅਵਸਥਾ ਵਿਚ ਸਾਨੂੰ ਉਹਨਾਂ ਨੂੰ ਖੁਸ਼ੀ-ਖੁਸ਼ੀ ਰੱਖਣਾ ਚਾਹੀਦਾ ਹੈ। ਸਾਨੂੰ ਉਹਨਾਂ ਨਾਲ ਹੱਸ ਖੇਡ ਕੇ ਸਮਾਂ ਬਤੀਤ ਕਰਨਾ ਚਾਹੀਦਾ ਹੈ, ਕਿਉਂਕਿ ਜਿੰਦਗੀ ਦਾ ਕੋਈ ਭਰੋਸਾ ਨਹੀ। ਮਾਪੇ ਇਕ ਵਾਰ ਮਿਲਦੇ ਹਨ। ਕਿਸੇ ਗਾਇਕ ਨੇ ਸਹੀ ਗਾਇਆ ਹੈ : 
''ਤਿੰਨ ਰੰਗ ਨਹੀਂ ਲੱਭਣੇ ਬੀਬਾ, 
ਹੁਸਨ ਜਵਾਨੀ 'ਤੇ ਮਾਪੇ''