ਪੁਸਤਕ ਚਰਚਾ ਅਤੇ ਲੇਖਕਾਂ ਦਾ ਸਨਮਾਨ (ਖ਼ਬਰਸਾਰ)


ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਗੁਰਸ਼ਰਨ ਕੌਰ ਵਾਲੀਆ, ਸਰਪ੍ਰਸਤ ਕੁਲਵੰਤ ਸਿੰਘ, ਡਾ. ਗੁਰਬਚਨ ਸਿੰਘ ਰਾਹੀ ਅਤੇ ਕਵੀ ਜਗਜੀਵਨ ਮੀਤ (ਚੰਡੀਗੜ੍ਹ) ਸ਼ਾਮਿਲ ਹੋਏ। ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਵਖ ਵਖ ਜ਼ਿਲ੍ਹਿਆਂ ਤੋਂ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਚੇਤਨਾ ਪੈਦਾ ਕਰਨ ਲਈ ਨਿਰੰਤਰ ਕਾਰਜਸ਼ੀਲ ਹੈ। ਗੁਰਸ਼ਰਨ ਕੌਰ ਵਾਲੀਆ ਨੇ ਕਿਹਾ ਕਿ ਲੰਮੇ ਸਮੇਂ ਤੋਂ ਕੰਮ ਕਰ ਰਹੀ ਪੰਜਾਬੀ ਸਾਹਿਤ ਸਭਾ ਦਾ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਯੋਗਦਾਨ ਮੁੱਲਵਾਨ ਹੈ ਅਤੇ ਇਸ ਸਭਾ ਨੇ ਵਿਸ਼ਾਲ ਪੱਧਰ ਤੇ ਆਪਣੀ ਪਛਾਣ ਬਣਾਈ ਹੈ। ਇਸ ਸਮਾਗਮ ਵਿਚ ਅਧਿਆਪਿਕਾ-ਕਵਿੱਤਰੀ ਰਾਮੇਸ਼ਵਰੀ ਘਾਰੂ ਰਚਿਤ ਪਲੇਠੀ ਕਾਵਿ ਪੁਸਤਕ ‘ਸੱਚ ਦੀ ਲੋਅ` ਉਪਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਅਧਿਆਪਕ-ਲੇਖਕ ਸ੍ਰੀ ਬਲਕਾਰ ਸਿੰਘ ਪੂਨੀਆ ਰਚਿਤ ਪਲੇਠੇ ਬਾਲ ਕਾਵਿ ਸੰਗ੍ਰਹਿ ‘ਭਾਲੂ ਅਤੇ ਜ਼ੈਬਰੇ ਦੀ ਲੜਾਈ` ਦਾ ਲੋਕ ਅਰਪਣ ਵੀ ਕੀਤਾ ਗਿਆ। ਇਹਨਾਂ ਦੋਵਾਂ ਪੁਸਤਕਾਂ ਬਾਰੇ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਸ਼ਖਸੀਅਤਾਂ ਤੋਂ ਇਲਾਵਾ ਆਲੋਚਕ ਡਾ. ਲੱਛਮੀ ਨਾਰਾਇਣ ਭੀਖੀ, ਰਾਜ ਕੁਮਾਰ ਘਾਰੂ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ, ਦਵਿੰਦਰ ਪਟਿਆਲਵੀ ਆਦਿ ਨੇ ਵਖ ਵਖ ਪੱਖਾਂ ਬਾਰੇ ਚਰਚਾ ਕੀਤੀ।ਸਮਾਗਮ ਦੇ ਦੂਜੇ ਹਿੱਸੇ ਵਿਚ ਪੰਜਾਬੀ ਸਾਹਿਤ ਸਭਾ ਨਾਲ ਵਰ੍ਹਿਆਂ ਤੋਂ ਜੁੜੇ ਹੋਏ ਪ੍ਰੋ. ਕੁਲਵੰਤ ਸਿੰਘ ਗਰੇਵਾਲ, ਡਾ. ਮਹੇਸ਼ ਗੌਤਮ ਅਤੇ ਜਸਵੰਤ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੂੰ ਹੁਣੇ ਹੁਣੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਵਖ ਵਖ ਖੇਤਰਾਂ ਲਈ ਵੱਕਾਰੀ ਪੁਰਸਕਾਰ ਪ੍ਰਾਪਤ ਹੋਏ ਹਨ।ਇਹਨਾਂ ਸ਼ਖਸੀਅਤਾਂ ਬਾਰੇ ਪ੍ਰੋਫੈਸਰ ਕ੍ਰਮਵਾਰ ਸੁਭਾਸ਼ ਸ਼ਰਮਾ, ਡਾ. ਜੀ.ਐਸ.ਆਨੰਦ ਅਤੇ ਨਵਦੀਪ ਸਿੰਘ ਮੁੰਡੀ ਨੇ ਸਨਮਾਨ ਪੱਤਰ ਪੇਸ਼ ਕੀਤੇ। ਕੁਲਵੰਤ ਸਿੰਘ, ਜਗਜੀਵਨ ਮੀਤ ਚੰਡੀਗੜ੍ਹ, ਰਾਮੇਸ਼ਵਰੀ ਘਾਰੂ ਅਤੇ ਬਲਕਾਰ ਸਿੰਘ ਪੂਨੀਆ ਨੇ ਵਿਸ਼ੇਸ਼ ਕਵਿਤਾਵਾਂ ਪੇਸ਼ ਕੀਤੀਆਂ।

     
ਸਮਾਗਮ ਦੇ ਦੂਜੇ ਦੌਰ ਵਿਚ ਕੌਰ ਮਨਦੀਪ ਨੇ ਸਾਰੰਗੀ ਨਾਲ ਗੀਤ ਪ੍ਰਸਤੁੱਤ ਕੀਤੇ। ਉਪਰੰਤ ਚਰਨ ਪੁਆਧੀ, ਧਰਮਿੰਦਰ ਸ਼ਾਹਿਦ ਖੰਨਾ, ਸੁਰਿੰਦਰ ਕੌਰ ਬਾੜਾ (ਸਰਹਿੰਦ), ਹਰਦੇਵ ਸਿੰਘ ਪਾਤੜਾਂ, ਮਨਜੀਤ ਪੱਟੀ, ਸੁਖਦੇਵ ਸਿੰਘ ਸ਼ਾਂਤ, ਮਾਸਟਰ ਹਰਦੇਵ ਸਿੰਘ ਪਾਤੜਾਂ, ਹਰੀਦੱਤ ਹਬੀਬ, ਜਗਪਾਲ ਸਿੰਘ ਚਹਿਲ, ਗੁਰਬਚਨ ਸਿੰਘ ਵਿਰਦੀ, ਜੀ.ਐਸ.ਮੀਤ ਪਾਤੜਾਂ, ਲਛਮਣ ਸਿੰਘ ਤਰੌੜਾ, ਬਲਬੀਰ ਸਿੰਘ ਦਿਲਦਾਰ, ਸਰਦੂਲ ਸਿੰਘ ਭੱਲਾ, ਗੁਰਚਰਨ ਸਿੰਘ ਪੱਬਾਰਾਲੀ, ਦੀਦਾਰ ਖ਼ਾਨ, ਪ੍ਰੀਤਮ ਪਰਵਾਸੀ, ਸਜਨੀ,ਸੁਖਜਿੰਦਰ ਸਿੰਘ,ਗੁਰਦਰਸ਼ਨ ਗੁਸੀਲ, ਸ਼ਰਵਣ ਕੁਮਾਰ ਵਰਮਾ, ਯੂ.ਐਸ.ਆਤਿਸ਼, ਦਰਸ਼ਨ ਸਿੰਘ, ਕਰਨ, ਸ਼ਰਵਣ ਕੁਮਾਰ ਵਰਮਾ,ਸਜਨੀ, ਨਿਰਪਜੋਤ ਕੌਰ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ, ਮਾਸਟਰ ਜਗਦੇਵ ਸਿੰਘ ਘੁੰਗਰਾਲੀ ਆਦਿ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਨੇ ਵੰਨ ਸੁਵੰਨੇ ਵਾਲੇ ਵਿਸ਼ਿਆਂ ਵਾਲੀਆਂ ਲਿਖਤਾਂ ਸਾਂਝੀਆਂ ਕੀਤੀਆਂ। ਇਸ ਸਮਾਗਮ ਵਿਚ ਅਜੀਤ ਸਿੰਘ ਰਾਹੀ, ਪ੍ਰਿੰਸੀਪਲ ਰਾਜ ਕੁਮਾਰ,ਸੂਰਜ, ਲਖਵਿੰਦਰ ਜੁਲਕਾਂ, ਗੁਰਜੋਤ ਕੌਰ, ਸੁਖਦੇਵ ਕੌਰ, ਦਲੀਪ ਸਿੰਘ, ਕਰਨੈਲ ਸਿੰਘ, ਬਲਜੀਤ ਸਿੰਘ ਮੂਰਤੀਕਾਰ,ਹਰਦੀਪ ਸਿੰਘ ਸਰਾਲਾ, ਸੁਖਬੀਰ ਸਿੰਘ ਵਜੀਦਪੁਰ, ਮੋਹਣ ਸਿੰਘ, ਸਰਬਰਿੰਦਰ ਕੌਰ ਕੌੜਾ,ਅਮਨਦੀਪ ਕੌਰ,ਜਸਵੰਤ ਸਿੰਘ ਤੂਰ, ਅੰਜੂ ਜਿੰਦਲ,ਗਗਦੀਪ ਸਮਾਣਾ, ਰੇਖਾ ਰਾਣੀ, ਰਣਬੀਰ ਸਿੰਘ, ਰਾਜਵੰਤ ਸਿੰਘ, ਗੁਰਕ੍ਰਿਪਾਲ ਸਿੰਘ, ਜਸਪਾਲ ਕੌਰ, ਅਮਰੀਕ ਸਿੰਘ ਬਰਾੜ, ਕਰਮਜੀਤ ਕੌਰ, ਆਰਤੀ ਗਰੇਵਾਲ, ਹਰਬੰਸ ਸਿੰਘ ਜਵਾਲਾਪੁਰ ਆਦਿ ਸਾਹਿਤ ਪ੍ਰੇਮੀ ਸ਼ਾਮਲ ਸਨ। ਮੰਚ ਸੰਚਾਲਨ ਦਵਿੰਦਰ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।

ਦਵਿੰਦਰ ਪਟਿਆਲਵੀ