ਮੇਰੀਆਂ ਧੀਆਂ ਮੇਰੇ ਪੁੱਤਰ
(ਕਵਿਤਾ)
ਮੇਰੀਆਂ ਧੀਆਂ ਮੇਰੇ ਪੁੱਤਰ
ਮੇਰੀਆਂ ਇਹ ਜਾਇਦਾਦਾਂ
ਮੇਰਾ ਕੰਮ, ਮੇਰਾ ਰੁੱਤਬਾ
ਰੁੱਲ ਨਾ ਜਾਵੇ ਵਿੱਚ ਖਾਬਾ
ਹੋਸ਼ ਦੇ ਵਿੱਚ ਬੇ-ਹੋਸ਼ ਨੇ ਰਹਿੰਦੇ
ਪਰ ਪੀ ਕੇ ਕਹਿਣ ਸ਼ਰਾਬਾਂ
ਜ਼ੁਲਮ ਬਹੁਤ ਹੋ ਰਿਹਾ,
ਧੱਕਾ ਬਹੁਤ ਹੋ ਰਿਹਾ…………..।
ਅੱਗੇ ਹੋਵਣ ਦੀ ਵਾਰੀ ਜਦ ਆਵੇ
ਆਪਣਾ ਕੋਈ ਜਦ ਰੱਸੇ ਤੁੜਾਵੇ
ਉਸ ਦੇ ਸਭ ਫੇਰ ਗਲ ਪੈ ਜਾਵਣ
ਅੱਗੇ ਹੋ ਜਦ ਕੋਈ ਸਮਝਾਵੇ
ਬਚ ਕੇ ਰਹਿ
ਜ਼ੁਲਮ ਬਹੁਤ ਹੋ ਰਿਹਾ,
ਧੱਕਾ ਬਹੁਤ ਹੋ ਰਿਹਾ…………..।
ਕਿਵੇਂ ਹੋਊ ਸੁਧਾਰ ਫੇਰ ਇੱਥੇ
ਹਰ ਕੋਈ ਜਦੋਂ ਤਮਾਸ਼ਾ ਦੇਖੇ
ਅੱਖੀਆਂ ਉਤਾਂਹ ਨਾ ਚੁੱਕ ਕੋਈ ਦੇਖੇ
ਜਦ ਗਲ ਸੱਚੀ ਕੋਈ ਕਹਿ ਜਾਵੇ
ਜ਼ੁਲਮ ਬਹੁਤ ਹੋ ਰਿਹਾ,
ਧੱਕਾ ਬਹੁਤ ਹੋ ਰਿਹਾ…………..।
ਧੀਆਂ ਭੈਣਾਂ ਦੀ ਇੱਜ਼ਤ ਸਸਤੀ
ਜਲ ਗਈ ਇੱਕ ਗਰੀਬਾਂ ਦੀ ਬਸਤੀ
ਵੋਟਾਂ ਤੋਂ ਜਦ ਜ਼ਿੰਦਗੀ ਸਸਤੀ
ਦੱਸੋ ਕੋਈ ਅੱਗ ਕਿਵੇਂ ਬੁਝਾਵੇ
ਜ਼ੁਲਮ ਬਹੁਤ ਹੋ ਰਿਹਾ,
ਧੱਕਾ ਬਹੁਤ ਹੋ ਰਿਹਾ…………..।
ਅੱਗੇ ਆਵੋ ਦੇਸ਼ ਬਚਾਵੋ
ਇੱਕ ਦੂਜੇ ਦੇ ਸਿਰ ਨਾ ਲਾਵੋ
ਖੁਦ ਸਮਝੋ ਨਾ ਹੋਰ ਸਮਝਾਵੋ
"ਬੁੱਕਣਵਾਲੀਆ" ਵਾਸਤੇ ਪਾਵੇ
ਜ਼ੁਲਮ ਬਹੁਤ ਹੋ ਰਿਹਾ,
ਧੱਕਾ ਬਹੁਤ ਹੋ ਰਿਹਾ…………..।