ਟੱਪੇ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy antidepressants mastercard

buy antidepressants mastercard

ਦਿੱਲੀ ਦੀ ਹਵਾੲੀਅਾਂ ਨੇ, 
ਪੰਜ ਅਾਬੀ ਧਰਤੀ ਨੂੰ, 
ਲੁੱਟਣ ਬਾਬਾਂ ਬਣਾੲੀਅਾਂ ਨੇ ।

ਅਾਪੇ ਗੈਰਤਾਂ ਲਾਹੀਅਾਂ ਨੇ, 
ਜਿਹਨਾਂ ਸਿਰਾਂ ਕਦੇ ਪੱਗ ਸੋਭਦੀ, 
ੳੁਹਨਾਂ ਟੋਪੀਅਾਂ ਪਾੲੀਅਾਂ ਨੇ ।

ੲਿਹਨਾਂ ਮੂਲੋਂ ਤੁੜਾੲੀਅਾਂ ਨੇ, 
ਜਾੲੇ ਪੰਜਾਬੀ ਦਿਅਾਂ ਨੂੰ, 
ਹਮਕੋ ਤੁਮਕੋ ਸਿਖਾੲੀਅਾਂ ਨੇ ।

ਖਿਅਾਲੀ ਮਹਿਲ ਖਵ੍ਹਾਬਾਂ ਦਾ, 
ਦਿੱਲੀ ਅਾੲੀ ਬਣ ਧਾੜ੍ਹਵੀ, 
ਪਾਣੀ ਲੁੱਟ ਪੰਜ ਅਾਬਾਂ ਦਾ ।

ਪਰਦਾ ਅਕਲ 'ਤੇ ਕਰ ਦਿੱਤਾ, 
ਪੱਟੀ ਬੰਨ੍ਹ ਹੱਕਾਂ ਅਾਪਣਿਅਾਂ ਨੂੰ, 
ਅਾਪੇ ਗਹਿਣੇ ਜਾ ਧਰ ਦਿੱਤਾ ।

ਕੁਫ਼ਰ ਡਾਢ੍ਹਾ ਤੁਲਾੲਿਅਾ ੲੇ, 
ਜਿੳੁਂਦਾ ਗੁਰਾਂ ਦੇ ਨਾਓਂ ਸੀ ਜਿਹੜਾ,
ਬੰਦਾ ਪੂਜ ਬਣਾੲਿਅਾ ੲੇ ।

ਸ਼ੇਰਾਂ ਖੱਸੀ ਬਣਾੲੇ ਦਿੱਤਾ, 
ਸ਼ਮਸ਼ੀਰਾਂ ਵਾਲੇ ਹੱਥਾਂ 'ਚ ੲਿਹਨਾਂ, 
ਲਿਅਾ ਝਾੜੂ ਫੜਾੲੇ ਦਿੱਤਾ ।

ਅਾਪੇ ਗੋਡਣੀਅਾਂ ਲਾੳੁਂਦੇ ਨੇ, 
ਮਾਰ ਕਾਬਲ ਕੰਧਾਰ ਸੀ ਜਿਹਨਾਂ,
ਘਰ ਅਾਪਣਾ ਢੁਹਾੳੁਂਦੇ ਨੇ ।

ਦੋਸ਼ ਅਾਪਣੀ ਖਰਾਬੀਅਾਂ ਨੂੰ, 
ਦਿੱਲੀ ਵਾਲਾ ਰਾਹ ਤੱਕਦਾ, 
ਕਦੋਂ ਅਾ ਹੱਕੇ ਪੰਜਾਬੀਅਾਂ ਨੂੰ ।

ਟੇਕਾਂ ਗੈਰਾਂ 'ਤੇ ਲਾੲੀਅਾਂ ਨੇ, 
ਮਿੱਟੀ ਦਿਅਾ ਵਾਰਸਾ ਓੲੇ, 
ਤੂੰ ਵਿਰਾਸਤਾਂ ਰੁਲਾੲੀਅਾਂ ਨੇ ।

ਕਿੳੁਂ ਤਾਰੀਖ਼ ਭੁਲਾੲੀ ੲੇ, 
ਖੰਡੇ ਵਾਲੇ ਹੱਥਾਂ ਨੇ ਕੰਵਲ, 
ਦਿੱਲੀ ਵੀ ਝੁਕਾੲੀ ੲੇ ।