ਮੈਰਿਜ ਪੈਲੇਸ ਤੇ ਸੋਫੀ ਆਦਮੀ (ਲੇਖ )

ਜਸਕਰਨ ਲੰਡੇ   

Cell: +91 94176 17337
Address: ਪਿੰਡ ਤੇ ਡਾਕ -- ਲੰਡੇ
ਮੋਗਾ India 142049
ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


sildenafil

best place to buy viagra online ps.portalavis.net best place to buy viagra online

albuterol inhaler

albuterol inhaler read here albuterol inhaler
ਵਿਆਹ ਜਿੱਥੇ ਦੋ ਦਿਲਾਂ ਦਾ ਮੇਲ ਕਿਹਾ ਜਾਂਦਾ ਹੈ ਜਾਂ ਕਹਿ ਲਓ ਦੋ ਦਿਲਾਂ ਦਾ ਮੇਲ ਨੂੰ ਸਮਾਜ ਵਲੋਂ ਦਿੱਤੀ ਪ੍ਰਵਾਨਗੀ ਨੂੰ ਵਿਆਹ ਕਿਹਾ ਜਾਂਦਾ ਹੈ। ਇਸ ਖੁਸ਼ੀ ਵਿੱਚ ਨੱਚਣਾ ਟੱਪਣਾ ਖੁਸ਼ੀ ਮਨਾਉਣੀ ਸਮਾਜਕ ਰੀਤੀ ਰਿਵਾਜ ਹਨ। ਇਸ ਖੁਸ਼ੀ ਵਿੱਚ ਇਕੱਠ ਕਰਨਾ ਕਦੇ ਮਜਬੂਰੀ ਹੁੰਦਾ ਸੀ। ਪੁਰਾਣੇ ਜ਼ਮਾਨੇ ਵਿੱਚ ਵਿਆਹ ਸਾਰੇ ਰਿਸ਼ਤੇਦਾਰ, ਯਾਰ, ਮਿੱਤਰ ਸਕੇ ਸਬੰਧੀ ਵਿੱਤ ਮੁਤਾਬਕ ਪੈਸੇ ਆਦਿ ਦੀ ਮਦਦ ਦੇ ਕੇ ਵਿਆਹ ਕਰਦੇ ਸਨ। ਇਸ ਤਰ੍ਹਾਂ ਵਿਆਹ ਕਰਨ ਵਾਲੇ 'ਤੇ ਬਹੁਤਾ ਬੋਝ ਨਹੀਂ ਸੀ ਪੈਂਦਾ। ਹੁਣ ਜਿਆਦਾਤਰ ਲੋਕ ਬੋਝ ਵੱਧ ਬਣਦੇ ਹਨ। ਸ਼ਗਨ ਇੱਕ ਜਣਾ ਦਿੰਦਾ ਹੈ, ਉਹ ਵੀ ਸੌ ਰੁਪਏ ਤੇ ਨਾਲ ਦੋ ਜਾਣੇ ਹੋਰ ਆ ਜਾਂਦੇ ਹਨ। ਉਹ ੫੦੦ ਰੁਪਏ ਦਾ ਖਾ ਪੀ ਕੇ ਚਲੇ ਜਾਂਦੇ ਹਨ। 
ਲੋਕ ਅੱਕੇ ਜੰਝ ਇਸ ਕਰਕੇ ਲੈ ਕੇ ਜਾਂਦੇ ਸਨ ਕਿ ਜੰਝ ਤੁਰ ਕੇ ਜਾਂਦੀ ਸੀ। ਰਾਹ ਵਿੱਚ ਡਾਕ ਲੁਟੇਰੇ ਆਦਿ ਜੰਝ ਲੁੱਟ ਲੈਂਦੇ ਸਨ। ਇੱਥੇ ਹੀ ਬੱਸ ਨਹੀਂ, ਕਈ ਵਾਰ ਡੋਲੀ ਵੀ ਲੁੱਟ ਲਈ ਜਾਂਦੀ ਸੀ। ਇੰਨ੍ਹਾਂ ਦੇ ਬਚਾਅ ਲਈ ਜ਼ਿਆਦਾ ਬੰਦਿਆਂ ਦੀ ਲੋੜ ਸੀ। ਉਹ ਜ਼ਿਆਦਾ ਲੋਕ ਡੋਲੀ ਵਾਰੀ ਵਾਰੀ ਚੁੱਕ ਕੇ ਲੈ ਜਾਂਦੇ ਸਨ। ਪਰ ਹੁਣ ਇਹ ਇੱਕ ਫੈਸ਼ਨ ਹੀ ਬਣ ਗਿਅ। ਫਜ਼ੂਲ ਖਰਚੀ ਕਰਕੇ ਆਮ ਲੋਕ ਕਰਜ਼ੇ ਦੇ ਬੋਝ ਹੇਠ ਆ ਰਹੇ ਹਨ। ਕਰਜ਼ਾ ਇਸ ਦਾ ਇੱਕ ਹੋਰ ਮਾਰੂ ਪੱਖ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ। 
ਅੱਜ ਕੱਲ੍ਹ ਪੈਲੇਸ ਸੱਭਿਆਚਾਰ ਨੇ ਵਿਆਹ ਵਿੱਚ ਕਈ ਨਵੇਂ ਰੰਗ ਭਰ ਦਿੱਤੇ ਹਨ। ਸਭ ਤੋਂ ਮਾਰੂ ਹੈ ਵਿਆਹ ਸਮੇਂ ਪੈਲੇਸ ਵਿੱਚ ਮੀਟ, ਸ਼ਰਾਬ ਦੀ ਖੁੱਲੀ ਵਰਤੋਂ। ਅੱਜ ਕੱਲ੍ਹ ਸ਼ਾਇਦ ਹੀ ਕੋਈ ਅਜਿਹਾ ਵਿਆਹ ਹੋਵੇਗਾ ਜਿੱਥੇ ਮੀਟ ਸ਼ਰਾਬ ਦੀ ਵਰਤੋਂ ਨਾ ਹੁੰਦੀ ਹੋਵੇ। ਕਦੇ ਜ਼ਮਾਨਾ ਸੀ ਜਦੋਂ ਨੌਜਵਾਨ ਪੁੱਤ ਆਪਣੇ ਬਾਪ ਸਾਹਮਣੇ ਸ਼ਰਾਬ ਪੀਣੀ ਤਾਂ ਕਿਧਰੇ ਹੱਥ ਲਾਉਣਾ ਹੀ ਜ਼ੁਰਮ ਸਮਝਦਾ ਸੀ। ਪਿਤਾ ਵੀ ਆਪਣੇ ਪੁੱਤ ਸਾਹਮਣੇ ਸ਼ਰਾਬ ਨਹੀਂ ਸੀ ਪੀਂਦਾ। ਅੱਜ ਕੱਲ੍ਹ ਮੈਰਿਜ ਪੈਲੇਸਾਂ ਵਿੱਚ ਪਿਉ ਪੁੱਤ ਇਕੱਠੇ ਹੀ ਸ਼ਰਾਬ ਪੀਂਦੇ ਹਨ ਤੇ ਇਕੱਠੇ ਹੀ ਆਰਕੈਸਟਰਾ ਨਾਲ ਨੱਚਦੇ ਹਨ। ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਵਿਸ਼ੇਸ਼ ਅੰਗ ਸ਼ਰਮ ਹਯਾ ਦਾ ਕਤਲ ਹੋ ਰਿਹਾ ਹੈ। ਸ਼ਰਾਬ ਨਾ ਪੀਣ ਵਾਲੇ ਦਾ ਜੋ ਹਾਲ ਪੈਲੇਸ ਵਿੱਚ ਹੁੰਦਾ ਹੈ। ਉਹ ਮੈਂ ਇੱਕ ਘਟਨਾ ਸ਼ਬਦਾਂ ਰਾਹੀਂ ਦੱਸ ਰਿਹਾ ਹਾਂ।
ਪਿਛਲੇ ਦਿਨੀਂ ਮੇਰੇ ਚਾਚੇ ਦੇ ਲੜਕੇ ਦਾ ਵਿਆਹ ਸੀ। ਜਦੋਂ ਬਰਾਤ ਪੈਲੇਸ ਵਿੱਚ ਪਹੁੰਚੀ ਤਾਂ ਚਾਹ ਪੀਣ ਤੋਂ ਬਾਅਦ ਆਨੰਦ ਕਾਰਜ ਕਰਨ ਲਈ ਗੁਰਦੁਆਰੇ ਜਾਣਾ ਸੀ। ਉੱਥੇ ਕੋਈ ਵੀ ਆਦਮੀ ਬਗੈਰ ਮੁੰਡੇ ਦੇ ਮਾਂ ਬਾਪ ਤੋਂ ਗੁਰਦੁਆਰੇ ਜਾਣ ਲਈ ਤਿਆਰ ਹੀ ਨਹੀਂ ਸੀ। ਜਿਸਨੂੰ ਪੁੱਛਿਆ ਤਕਰੀਬਨ ਹਰ ਕੋਈ ਨਾ ਕੋਈ ਬਹਾਨਾ ਬਣਾ ਰਿਹਾ ਸੀ। ਜ਼ਿਆਦਾ ਤਰ ਲੋਕਾਂ ਦਾ ਇਹੀ ਬਹਾਨਾ ਸੀ। 'ਬਾਈ ਜੀ ਮੈਂ ਮੱਛੀ ਦੇ ਪਕੌੜੇ ਤੇ ਆਮਲੇਟ ਖਾ ਲਿਆ ਹੈ।' ਜਦੋਂ ਅਸੀਂ ਆਨੰਦ ਕਾਰਜ਼ ਕਰਵਾ ਕੇ ਵਾਪਸ ਆਏ ਤਾਂ ਸਾਰੇ ਪੈਲੇਸ ਦੀ ਹੀ ਜਿਵੇਂ ਛਿੱਟ ਛਿੱਟ ਲਾਹੀ ਹੋਈ ਸੀ। ਕੁੱਝ ਚਿਰ ਬੈਠਣ ਤੋਂ ਬਾਅਦ ਮੈਂ ਰਿਸ਼ਤੇਦਾਰਾਂ ਨੂੰ ਮਿਲਣ ਚਲਾ ਗਿਆ। ਜਿਸ ਕੋਲ ਵੀ ਗਿਆ ਤਕਰੀਬਨ ਹਰ ਇੱਕ ਨੇ ਹੀ ਮੈਨੂੰ ਆਪਣੀ ਕੁਰਸੀ ਹੇਠੋਂ ਕੱਢ ਕੇ ਮੇਰੇ ਮੂਹਰੇ ਪੀਣ ਲਈ ਸ਼ਰਾਬ ਦਾ ਪੈੱਗ ਪੇਸ਼ ਕੀਤਾ। ਮੈਂ ਜਦੋਂ ਕਹਿੰਦਾ, "ਬਾਈ ਮੈਂ ਸ਼ਰਾਬ ਨਹੀਂ ਪੀਂਦਾ, ਤਾਂ ਅੱਗੋ ਜਵਾਬ ਮਿਲਦਾ ਸਾਨੂੰ ਪਤਾ ਐ ਤੂੰ ਨਹੀਂ ਪੀਂਦਾ । ਪਰ ਵਿਆਹ ਸ਼ਾਦੀ ਵਿੱਚ ਕੋਈ ਡਰ ਨਹੀਂ ਹੁੰਦਾ। ਲਾ ਲਾਲ ਛਿੱਟ ਕੁ ਇਹ ਦਿਨ ਰੋਜ਼ ਰੋਜ਼ ਨਹੀਂ ਆਉਂਦੇ" । 
ਸ਼ਗਨ ਹੋਣ ਤੋਂ ਬਾਅਦ ਫਿਰ ਮੇਰੀ ਭਾਲ ਸ਼ੁਰੂ ਹੋ ਗਈ ਸੀ।ਮੇਰੇ ਦੋਨੋਂ ਜੀਜਿਆ ਨੇ ਮੈਨੂੰ ਆਪੋਂ ਆਪਣਾ ਅਸਲਾ ਸੌਂਪ ਦਿੱਤਾ ਅਤੇ ਕਹਿਣ ਲੱਗੇ , " ਸਾਥੋਂ ਕਿਤੇ ਚੱਲ੍ਹ ਹੀ ਨਾ ਜਾਣ"।ਮੇਰੇ ਚਾਚਾ ਜੀ , "ਮੈਨੂੰ ਕਹਿਣ ਭਾਈ ਤੂੰ ਸੋਫੀ ਐ ਮੁੰਡੇ ਕੁੜੀ ਨਾਲ ਜਾਹ ਫੇਰਾ ਪਾ ਕੇ ਆਉਣਾ ਐ"। ਮੈਂ ਕਿਹਾ "ਫੇਰਾ ਤਾਂ ਪਿੰਡ ਬਾਹਰ ਪਾਉਂਦੇ ਹੁੰਦੇ ਹਨ। ਆਪਾਂ ਤਾਂ ਪਹਿਲਾਂ ਹੀ ਪਿੰਡੋਂ ਬਾਹਰ ਪੈਲੇਸ ਵਿੱਚ ਹਾ"ਂ। ਮੇਰਾ ਚਾਚਾ ਕਹਿਣ ਲੱਗਾ ਕਿ ,"ਤੂੰ ਬਹੁਤ ਕਾਮਰੇਡੀ ਨਾ ਘੋਲ"। ਮੈਂ ਬੇਵੱਸ ਹੋਇਆ ਸੋਚ ਰਿਹਾ ਸੀ ਸੋਫੀ ਬੰਦੇ ਦਾ ਕੀ ਵਿਆਹ ਹੁੰਦਾ ਹੈ। ਵਿਆਹ ਦਾ ਮਜ਼ਾ ਤਾਂ ਪੀਤੀ ਵਾਲੇ ਹੀ ਲੈ ਰਹੇ ਸਨ। ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਇਹ ਵਿਆਹ ਨਹੀਂ, ਬੱਚਿਆਂ ਨੂੰ ਮੀਟ ਸ਼ਰਾਬ ਖਾਣ ਪੀਣ ਦਾ ਟਰੇਨਿੰਗ ਕੈਂਪ ਲਗਦਾ ਹੈ। ਪੈਲੇਸ ਵਿੱਚ ਸ਼ਰਾਬ ਨਾਲ ਰੱਜ ਕੇ ਨਿਕਲਦੇ ਲੋਕਾਂ ਨਾਲ ਜੋ ਸੜਕਾਂ ਤੇ ਹੁੰਦੀ ਐ ਉਹ ਤੁਸੀਂ ਹਰ ਰੋਜ਼ ਅਖ਼ਬਾਰਾਂ ਵਿੱਚ ਹੀ ਪੜ੍ਹ ਲੈਂਦੇ ਹੋਵੋਗੇ। ਕੀ ਆਪਾਂ ਹੁਣ ਸਦੇ ਵਿਆਹਾਂ ਵੱਲ ਨਹੀਂ ਪਰਤ ਸਕਦੇ?