ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ (ਖ਼ਬਰਸਾਰ)


tamoxifen uk price

tamoxifen uk smpc read tamoxifen 10 mg online
ਯੂਥ ਵੈਲਫੇਅਰ ਕਲੱਬ ਪਿੰਡ ਦੱਦਾਹੂਰ ਜ਼ਿਲ੍ਹਾ ਮੋਗਾ ਵੱਲੋਂ ਸਮੂਹ ਨਗਰ-ਨਿਵਾਸੀਆਂ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਰਮਨਪ੍ਰੀਤ ਸਿੰਘ ਦੀ ਯੋਗ ਅਗਾਈ ਹੇਠ ਪਿੰਡ ਦੀ ਸੱਥ 'ਚ ਨਾਮਵਾਰ ਸਾਹਿਤਕਾਰ ਜਸਵੀਰ ਸ਼ਰਮਾਂ ਦੱਦਾਹੂਰ, ਵਿਅੰਗਕਾਰ ਸਾਧੂ ਰਾਮ ਲੰਗੇਆਣਾ ਅਤੇ ਪੱਤਰਕਾਰ ਅਮਜ਼ਦ ਹੁਸੈਨ ਖਾਂ ਦੀਆਂ ਵਧੀਆ ਸਾਹਿਤਕ ਸਰਗਰਮੀਆਂ ਨੂੰ ਮੱਦੇਨਜ਼ਰ ਰੱਖਦਿਆਂ ਵਿਸ਼ੇਸ਼ ਸਨਮਾਨ ਸਬੰਧੀ ਸਾਹਿਤਕ ਸਨਮਾਨ ਸਮਾਰੋਹ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂਆਤ 'ਚ ਮੰਚ ਸੰਚਾਲਕ ਐਨ.ਐਸ.ਰੱਖੜਾ ਵੱਲੋਂ ਪਹੁੰਚੇ ਹੋਏ ਪਤਵੰਤਿਆ ਅਤੇ ਲੇਖਕਾਂ ਬਾਰੇ ਸੰਖੇਪ ਰੂਪ 'ਚ ਆਪਸੀ ਜਾਣ-ਪਛਾਣ ਕਰਵਾਈ ਗਈ ਉਪਰੰਤ ਨਿਰੰਜਣ ਸਿੰਘ ਮੁਕਤਸਰੀ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦੀ ਸਾਹਿਤਕ ਜੀਵਣੀ ਅਤੇ ਗੁਰਮੇਜ ਸਿੰਘ ਗੇਜਾ ਵੱਲੋਂ ਸਾਧੂ ਰਾਮ ਲੰਗੇਆਣਾ ਦੇ ਸਾਹਿਤਕ ਸਫਰ ਅਤੇ ਇਕਬਾਲ ਸਿੰਘ ਸੰਘਾ ਵੱਲੋਂ ਪੱਤਰਕਾਰ ਅਮਜ਼ਦ ਹੁਸੈਨ ਖਾਂ ਦੀਆਂ ਪੱਤਰਕਾਰੀ ਸੇਵਾਵਾਂ ਸੰਬੰਧੀ ਚਾਨਣਾ ਪਾਇਆ ਗਿਆ। ਇਸਦੇ ਨਾਲ ਹੀ ਉਕਤ ਸਨਮਾਨਿਤਯੋਗ ਸਖਸ਼ੀਅਤਾਂ ਵੱਲੋਂ ਅਤੇ ਬਾਕੀ ਲੇਖਕਾਂ ਅਵਤਾਰ ਸਿੰਘ ਮੁਕਤਸਰੀ, ਸ਼੍ਰੀਮਤੀ ਬੀਰਬਾਲਾ ਸੱਦੀ, ਸੁਰਿੰਦਰ ਸ਼ਰਮਾਂ ਮਾਣੂੰਕੇ, ਗੁਰਮੇਜ ਸਿੰਘ ਗੇਜਾ ਲੰਗੇਆਣਾ, ਦੇਬੀ ਲੰਗੇਆਣਾ, ਅੰਮ੍ਰਿਤ ਭੇਖਾ, ਧਰਮਾ ਜੈਮਲਵਾਲਾ, ਬੂਟਾ ਸਿੰਘ ਗੁਲਾਮੀ ਵਾਲਾ, ਗੁਰਦੀਪ ਸਿੰਘ ਚੀਮਾ, ਇਕਬਾਲ ਸਿੰਘ ਮਨਾਵਾ ਵੱਲੋਂ ਆਪੋ-ਆਪਣੀਆਂ ਤਾਜ਼ੀਆਂ ਕਲਮਾਂ ਦੇ ਕਲਾਮ ਪੇਸ਼ ਕਰਕੇ ਮਾਹੌਲ ਨੂੰ ਚਾਰ ਚੰਨ ਲਗਾਏ ਗਏ। ਉਪਰੰਤ ਕਲੱਬ ਪ੍ਰਧਾਨ ਰਮਨਪ੍ਰੀਤ ਸਿੰਘ, ਮੀਤਪ੍ਰਧਾਨ ਅਰਸ਼ਦੀਪ ਸਿੰਘ, ਤਰਲੋਕ ਸਿੰਘ, ਹਰਪ੍ਰੀਤ ਸਿੰਘ, ਕੁੱਤਰ ਸਿੰਘ, ਸੁਖਵੀਰ ਸਿੰਘ, ਸੁਖਬੀਰ ਸਿੰਘ, ਨਵਜੀਤ ਸਿੰਘ, ਰਾਜਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਵੀਰ ਸਿੰਘ, ਤਰਸੇਮ ਸਿੰਘ, ਹਰਸਿਮਰਨਜੀਤ ਸਿੰਘ, ਸੰਦੀਪ ਸਿੰਘ, ਬਾਬਾ ਸਾਧੂ ਸਿੰਘ, ਰਾਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਜੁਗਰਾਜ ਸਿੰਘ ਵੱਲੋਂ ਸਾਹਿਤਕਾਰ ਜਸਵੀਰ ਸ਼ਰਮਾ ਦੱਦਾਹੂਰ, ਡਾ.ਸਾਧੂ ਰਾਮ ਲੰਗੇਆਣਾ ਅਤੇ ਅਮਜ਼ਦ ਹੁਸੈਨ ਖਾਂ ਦਾ ਭਾਈ ਮੰਨਾ ਸਿੰਘ ਯਾਦਗਾਰੀ ਸਨਮਾਨ ਚਿੰਨ੍ਹਾਂ ਅਤੇ ਗਰਮ ਲੋਈਆ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਖੀਰ ਵਿੱਚ ਲਵਪ੍ਰੀਤ ਸਿੰਘ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਤਹਿ ਦਿਲੋਂ ਅਤੀ ਧੰਨਵਾਦ ਕੀਤਾ ਗਿਆ। 

ਜਸਵੀਰ ਭਲੂਰੀਆ