ਲੋਕਾਂ ਨੂੰ ਸਹਿਣੀ ਪੈਦੀ ਜਿਲਤ ਨਿੱਤ ਹੀ ਸਰਕਾਰ ਦੀ
ਸ਼ਾਇਦ ਪੀੜ੍ਹ ਘੱਟ ਹੋਵੇ ਲੱਗੀ ਤਿਖੀ ਕਟਾਰ ਦੀ
ਆਪਣੇ ਘਰ ਵੀ ਸਹਿਮ ਵਿਚ ਰਹਿੰਦਾ ਹੈ ਘਰ ਦਾ ਮਾਲਕ
ਕਿਉਂ ਬੈਠੈਂ ਘਰ ਬੇਗਾਨੇ ਆਏ ਸੰਮਨ ਸਰਕਾਰ ਦੀ
ਦਿਨ ਕਢਣੇ ਪੈਂਦੇ ਲੁਕ ਕੇ ਧੀ ਭੈਣ ਮਹਿਫੂਜ਼ ਰਹੇ
ਘਰ ਸੁਰਖੀ ਨਾ ਬਣ ਜੇ ਸ਼ਹਿਰ ਦੇ ਅਖਬਾਰ ਦੀ
ਕੱਦ ਲੈ ਜਾਏ ਪੁਲਸ ਉਠਾਕੇ ਪਿੰਜ ਦਏ ਉਹ ਰੂੰ ਵਾਂਗੂੰ
ਗਲੀ ਵੀ ਹੋ ਜਾਏ ਗੁੰਗੀ ਧਮਕ ਸੁਣ ਹੌਲਦਾਰ ਦੀ
ਨੰਨੀਆਂ ਛਾਵਾਂ ਦੀ ਗੁੱਤ ਰਾਹਾਂ ਚ ਖੋਹੀ ਜਾਂਦੀ
ਧਾੜ ਜਿਵੇਂ ਲੁੱਟ ਲੈਂਦੀ ਸੀ ਪਤ ਕਾਬਲ ਕੰਧਾਰ ਦੀ
ਇਹ ਕਹਿਣ ਦੀ ਹਿੰਮਤ ਮੁੱਕ ਗਈ ਅੱਜ ਬੰਦੇ ਵਿੱਚੋਂ
ਬਾਸੀ ਵੀ ਕੁੱਝ ਹਸਤੀ ਹੈ ਨਹੀਂ ਉਹ ਵਸਤ ਬਜ਼ਾਰ ਦੀ