ਹੋ ਗਈ ਮੇਰੀ ਖੇਤੀ ਪੱਕ ਕੇ ਤੇਰੇ ਰੰਗ ਵਰਗੀ ਮੁਟਿਆਰੇ,
ਕਣਕਾਂ 'ਤੇ ਰੂਪ ਚੜਿ•ਆ ਆ ਕੇ ਵੇਖ ਲੈ ਪਤਲੀਏ ਨਾਰੇ।
ਪੱਕ ਗਈ ਹਾੜੀ ਢੋਲ ਵਾਢੀਆਂ ਦਾ ਵੱਜਿਆ,
ਖੇਤਾਂ ਵਿੱਚ ਮੇਲਾ ਨੀਂ ਵਿਸਾਖੀ ਵਾਲਾ ਲੱਗਿਆ,
ਵੇਖੇ ਲੈ ਤੂੰ ਆਪ ਆਣਕੇ, ਕੰਮ ਘਰ ਦੇ ਸਾਂਭਕੇ ਸਾਰੇ।
ਹੋ ਗਈ ਮੇਰੀ ਖੇਤੀ .............................
ਸ਼ਗਨਾ ਦਾ ਵੇਹੜਾ ਬਣੀ ਜੱਟ ਦੀ ਜ਼ਮੀਨ ਨੀ,
ਵੇਖ ਕਿਵੇਂ ਖੇਤਾਂ ਵਿੱਚ ਨੱਚਦੀ ਮਸ਼ੀਨ ਨੀ,
ਐਤਕੀਂ ਫਸਲ ਵੇਚਕੇ ਤੇਰੇ ਗਹਿਣੇ ਮੈਂ ਬਣਾਦੂੰ ਸਾਰੇ।
ਹੋ ਗਈ ਮੇਰੀ ਖੇਤੀ .............................
ਪਾਣੀ ਕੱਢ ਬੰਬੀ ਦੀ ਸਵਿੱਚ ਆਨ ਕਰਕੇ,
ਮਹਿੰਦੀ ਵਾਲੇ ਹੱਥਾਂ ਨਾ' ਪਿਆਦੇ ਬੁੱਕ ਭਰਕੇ,
ਵੱਟ ਤੇ ਵਖਾਈਂ ਤੁਰਕੇ ਤੇਰੇ ਵੇਖ ਲਵਾਂ ਲੱਕ ਦੇ ਹੁਲਾਰੇ।
ਹੋ ਗਈ ਮੇਰੀ ਖੇਤੀ .............................
ਚਬੱਚੇ ਵਿੱਚ ਪੈਂਦੇ ਪਾਣੀ ਦਾ ਫੁਹਾਰਾ ਬੜਾ ਵੱਖਰਾ,
ਟਾਹਲੀ ਥੱਲੇ ਬਹਿਣ ਦਾ ਨਜ਼ਾਰਾ ਬੜਾ ਵੱਖਰਾ,
ਗੁਰਾਂਦਿਤਾ ਵੇਖੇ ਫ਼ਸਲਾਂ ਸੋਨਾ ਖੇਤਾਂ 'ਚ ਮਾਰੇ ਲਸ਼ਕਾਰੇ,
ਹੋ ਗਈ ਮੇਰੀ ਖੇਤੀ ਪੱਕਕੇ ਤੇਰੇ ਰੰਗ ਵਰਗੀ ਮੁਟਿਆਰੇ।