ਕਹਿੰਦੇ ਨੇ ਇਹ ਦੁਨੀਆਂ ਗੋਲ ਹੈ,
ਤੇ ਬੜੀ ਛੋਟੀ ਹੈ .......
ਪਰ
ਸਾਰੀ ਉਮਰ ਬੀਤ ਜਾਂਦੀ ਹੈ,
ਰੂਹ ਦਾ ਹਾਣੀ ਭਾਲਦਿਆਂ।
ਭੇਖ ਫ਼ਕੀਰੀ ਦਾ ਵੀ ਕਰ ਕੇ,
ਕੀ ਲੈਣਾ ......
ਮੁੱਦਤਾਂ ਬਾਅਦ ਹੈ ਮੇਲ਼ ਹੋਂਿੲਆ,
ਬੱਸ ਰੱਜ ਕੇ ਜੀ ਲੈਣਾ,
ਬੱਸ ਰੱਜ ਕੇ ਜੀ ਲੈਣਾ।
ਮਾਇਆ ਜਾਲ ਤੋਂ ਬਾਹਰ,
ਨਿਕਲ ਕੇ ਵੀ ਦੇਖ ਜ਼ਰਾ,
ਝੁੱਗੀਆਂ ਵਾਲੇ ਕੁਝ ਲੋਕ ਵੀ,
ਖੁਸ਼ ਨੇ ਇੱਥੇ ...
ਬੱਸ ਉਹਨਾਂ ਨੇ,
ਸਬਰ ਨਾਲ ਜਿਊਣਾ ਹੈ ਸਿੱਖ ਲਿਆ।
ਸੁਰ ਤੇ ਤਾਲ ਦੇ ਸੰਗਮ ਤੋਂ ਬਿਨ ਵੀ,
ਗਾਏ ਜਾ ਸਕਦੇ ਨੇ,
ਗੀਤ ਦਰਦਾਂ ਦੇ.....
ਬਸ਼ਰਤੇ ਦਿਲ ‘ਜਖ਼ਮੀ’ ਹੋਣਾ ਚਾਹੀਦਾ ਹੈ।
ਰਿਸ਼ਤਿਆਂ ਦੇ ਇਹ ‘ਚਾਬੁਕ’,
ਰੋਜ਼ ਛੱਡ ਦਿੰਦੇ ਨੇ ਨਿਸ਼ਾਨ,
ਤੇ ਫਿਰ ਵੀ .....
ਇਹ ਲਹੂ-ਲੁਹਾਣ ਪਿੰਡਾ,
ਵਿਛ ਜਾਂਦਾ ਹੈ ....
ਉਹੀ ਰਿਸ਼ਤੇ ਬਚਾਉਣ ਲਈ