ਕਵਿਤਾਵਾਂ

  •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
  •    ਛੱਲਾ / ਲੱਕੀ ਚਾਵਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
  •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
  •    ਮਤਲਬ / ਹਰਦੀਪ ਬਿਰਦੀ (ਕਵਿਤਾ)
  •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
  •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
  •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
  •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
  • ਪ੍ਰਾਪਤੀ (ਕਹਾਣੀ)

    ਵਰਿੰਦਰ ਅਜ਼ਾਦ   

    Email: azad.asr@gmail.com
    Cell: +91 98150 21527
    Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
    ਅੰਮ੍ਰਿਤਸਰ India 143001
    ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਬਲਕਾਰ ਤੇ ਬਲਵਿੰਦਰ ਦੋਵੇਂ ਸੱਕੇ ਭਰਾ ਸਨ ਤੇ ਘਰੋਂ ਬਹੁਤ ਸੌਖੇ ਸਨ। ਬਲਕਾਰ ਸਿੰਘ ਦੁਨੀਆਂਦਾਰੀ ਵੱਲ ਪੂਰਾ ਪੂਰਾ ਖਿਆਲ ਦੇਂਦਾ। ਉਹ ਅਕਸਰ ਹੀ ਕਹਿੰਦਾ ਅਗਰ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਘਰ ਪ੍ਰਵਾਰ ਵਿੱਚ ਰਹਿ ਕੇ। ਰੱਬ ਦੀ ਪ੍ਰਾਪਤੀ ਬਾਹਰ ਜੰਗਲਾਂ ਵਿੱਚ ਭਟਕਣ ਨਾਲ ਨਹੀਂ ਹੁੰਦੀ। ਰੱਬ ਦੀ ਪ੍ਰਾਪਤੀ ਤਾਂ ਆਪਣੇ ਟੱਬਰ 'ਚ ਰਹਿ ਕੇ ਹੁੰਦੀ ਹੈ। ਰੱਬ ਤਾਂ ਬੰਦੇ ਦੇ ਅੰਦਰ ਵੱਸਦਾ ਹੈ ਬਸ ਲੋੜ ਹੈ ਉਸ ਨੂੰ ਪਹਿਚਾਣ ਦੀ। ਨੇਕੀ ਤੇ ਸੁੱਚੀ ਕਮਾਈ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ।
    ਬਲਵਿੰਦਰ ਸਿੰਘ ਇਸ ਦੇ ਬਿਲਕੁਲ ਉਲਟ। ਉਹ ਅਕਸਰ ਆਖਦਾ! ਭਲਾ ਰੱਬ ਘਰ 'ਚੋਂ ਹੀ ਲੱਭਦਾ ਹੈ ਇਹ ਸਭ ਫਜ਼ੂਲ ਗੱਲਾਂ ਹਨ। ਪਰ ਪ੍ਰਵਾਰ 'ਚੋਂ ਤਾਂ ਬੰਦਾ ਮਾਂ-ਪਿਓ, ਭੈਣ-ਭਰਾ, ਬਾਲ-ਬੱਚੇ, ਜਨਾਨੀ ਅਤੇ ਹੋਰ ਸੱਕੇ ਸਬੰਧਾਂ 'ਚ ਫਸਿਆ ਰਹਿੰਦਾ ਹੈ। ਬੰਦਾ ਬਿਲਕੁਲ ਬੈਰਾਗੀ ਹੋਵੇ। ਸੱਚੇ ਰੱਬ ਦੀ ਬੰਦਗੀ ਬੈਰਾਗ 'ਚ ਹੈ। ਟੱਬਰ ਵਾਲੇ ਤਾਂ ਬੰਦੇ ਨੂੰ ਮੋਹ ਮਾਇਆ 'ਚ ਫਸਾਈ ਛੱਡਦੇ ਹਨ। ਆਹ ਘਰ ਪ੍ਰਵਾਰ ਹੀ ਬੰਦੇ ਨੂੰ ਨਰਕ ਭੇਜਦਾ ਹੈ।
    ਇਨ੍ਹਾਂ ਖਿਆਲਾਂ ਨੂੰ ਲੈ ਕੇ ਬਲਵਿੰਦਰ ਘਰੋਂ ਬਾਹਰ ਨਿਕਲ ਗਿਆ। ਮਾਂ-ਪਿਓ, ਭੈਣ ਭਰਾ ਸਭ ਨੇ ਬਥੇਰਾ ਮਥਾ ਮਾਰਿਆ ਪਰ ਸਭ ਫਜ਼ੂਲ ਸੀ। ਉਸ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਉਸਨੇ ਘਰ ਵਾਲਿਆਂ ਨੂੰ ਸਾਫ-ਸਾਫ ਆਖ ਦਿੱਤਾ।
    'ਅਗਰ ਤੁਸੀਂ ਨਰਕਾਂ 'ਚ ਜਾਣਾ ਹੈ ਤਾਂ ਜਾਉ ਮੈਨੂੰ ਕਿਉਂ ਆਪਣੇ ਨਾਲ ਘਸੀਟਦੇ ਹੋ...?
    ਨਾਲੇ ਇਹ ਗੱਲ ਵੀ ਹੈ ਜਦ ਕੋਈ ਬੰਦਾ ਜਾਣ ਤੇ ਆ ਜਾਂਦਾ ਹੈ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ। ਬਲਵਿੰਦਰ ਨੂੰ ਬਾਹਰ ਕਈ ਸੰਤ-ਮਹੰਤ ਮਿਲੇ। ਕੁਝ ਰੱਬ ਤੱਕ ਪਹੁੰਚੇ, ਕੁਝ ਜੀਵਨ ਤੋਂ ਭੱਜੇ ਹੋਏ, ਕੁਝ ਹੱਡ ਰਾਮੀ ਤੇ ਕੁਝ ਪਖੰਡੀ, ਕੁਝ ਦੁਖਾਂ ਤਕਲੀਫਾਂ ਤੋਂ ਭੱਜੇ ਹੋਏ ਤੇ ਕੁਝ ਵੈਸੇ ਹੀ ਵੱਡੇ ਵੱਡੇ ਘਰਾਂ ਦੇ ਲੋਕ ਰੱਬ ਦੀ ਪ੍ਰਾਪਤੀ ਵਾਸਤੇ ਸੰਤ ਮਹੰਤ ਬਣੇ ਹੋਏ।
    ਉਧਰ ਬਲਕਾਰ ਕਾਰੋਬਾਰ ਕਰਨ ਲੱਗ ਪਿਆ। ਉਸ ਦਾ ਵਿਆਹ ਹੋ ਗਿਆ, ਬਾਲ ਬੱਚੇ ਅੱਗੋਂ ਬੱਚਿਆਂ ਦੇ ਬੱਚੇ। ਸਮਾਂ ਆਪਣੀ ਚੱਲੇ ਚੱਲਦਾ ਗਿਆ। ਦੋਵੇਂ ਭਰਾ ਬੁੱਢੇ ਹੋ ਗਏ। ਜ਼ਿੰਦਗੀ ਦੇ ਇਸ ਗੇੜ 'ਚ ਦੋਵਾਂ ਭਰਾਵਾਂ ਦਾ ਇੱਕ ਵਾਰੀ ਫਿਰ ਮੇਲ ਹੋਇਆ। ਦੋਵੇਂ ਭਰਾ ਚਿਰਾਂ ਮਗਰੋਂ ਮਿਲੇ ਤਾਂ ਆਪਣੇ ਜੀਵਨ ਦੀ ਆਪਣੀ ਆਪਣੀ ਗੱਲ ਦਸਣ ਲੱਗੇ।
    ਬਲਵਿੰਦਰ ਦੇ ਬਲਕਾਰ ਨੂੰ ਕਿਹਾ।
    'ਵੇਖ ਬਲਕਾਰ ਭਾਈ ਤੂੰ ਤਾਂ ਆਪਣਾ ਜੀਵਨ ਖਰਾਬ ਕਰ ਲਿਆ ਹੈ...। ਆਹ ਨਾਸ਼ ਵਾਨ ਸੰਸਾਰ 'ਚ ਕੁਝ ਵੀ ਤਾਂ ਨਹੀਂ ਰਖਿਆ। ਤੂੰ ਤਾਂ ਬੱਚਿਆਂ ਦੇ ਮੋਹ 'ਚ ਸਾਰੀ ਜ਼ਿੰਦਗੀ ਫਸਿਆ ਰਿਹਾ। ਪੈਸੇ ਕਮਾਉਣ ਦੀ ਖਾਤਰ ਤੂੰ ਕਈ ਪਾਪ ਕੀਤੇ, ਝੂਠ ਸੱਚ ਬੋਲਿਆ। ਮੈਨੂੰ ਤਾਂ ਤੇਰੇ ਤੇ ਤਰਸ ਆਉਂਦਾ ਪਿਆ ਹੈ। ਹੁਣ ਤੂੰ ਸਿੱਧਾ ਨਰਕਾਂ 'ਚ ਜਾਏਗਾ ਤੇ ਮੈਂ ਸਵਰਗਾਂ 'ਚ। ਆਹ ਵੇਖ ਮੈਂ ਕਿੰਨੀਆਂ ਰਿਧੀਆਂ ਸਿਧੀਆਂ ਪ੍ਰਾਪਤ ਕਰ ਲਈਆਂ...।
    'ਦੇਖ ਭਾਈ ਬਲਵਿੰਦਰ ਇਹ ਠੀਕ ਹੈ ਕਿ ਤੈਨੂੰ ਆਪਣੀ ਭਗਤੀ ਤੇ ਮਾਣ ਹੈ। ਮੈਂ ਕੋਈ ਤੇਰੀ ਤਰ੍ਹਾਂ ਭਗਤੀ ਨਹੀਂ ਕੀਤੀ। ਹਾਂ ਆਪਣਾ ਫਰਜ਼ ਜ਼ਰੂਰ ਪੂਰਾ ਕੀਤਾ ਹੈ। ਮੇਰਾ ਚੰਗਾ ਕਾਰੋਬਾਰ ਹੈ ਬੱਚੇ ਲਾਇਕ ਹਨ ਤੇ ਮੇਰੇ ਮਨ ਨੂੰ ਬੜੀ ਸ਼ਾਂਤੀ ਹੈ...।
    'ਭਾਈ ਬਲਕਾਰ ਇਹ ਹੀ ਤਾਂ ਤੇਰੀ ਭੁੱਲ ਹੈ। ਮੈਂ ਆਪਣੀ ਸ਼ਕਤੀ ਨਾਲ ਮੀਂਹ ਪਾ ਸਕਦਾ ਹੈ.. ਅੱਗ ਲਾ ਸਕਦਾ ਹਾਂ..'।
    'ਅੱਛਾ ਜੇ ਤੈਨੂੰ ਆਪਣੀ ਭਗਤੀ ਤੇ ਇੰਨਾ ਹੀ ਮਾਣ ਹੈ ਤਾਂ ਆਹ ਜੋ ਸਾਹਮਣੇ ਡੰਡਾ ਪਿਆ ਹੈ ਮੇਰੇ ਕੋਲ ਲਿਆ, ਬਿਨਾਂ ਹੱਥ ਲਾਏ'।
    ਬਲਵਿੰਦਰ ਲਈ ਇਹ ਗੱਲ ਬੜੀ ਚੈਲੰਜ ਵਾਲੀ ਸੀ। ਬਲਵਿੰਦਰ ਨੇ ਬੜੇ ਜੰਤਰ-ਮੰਤਰ ਮਾਰੇ ਪਰ ਸਭ ਫਜ਼ੂਲ ਸਨ। ਉਸ ਨੇ ਬੜੀ ਸਿਰ ਖਪਾਈ ਕੀਤੀ, ਸਭ ਫਜ਼ੂਲ ਸੀ। ਕੋਈ ਗੱਲ ਨਾ ਬਣੀ। ਬਲਵਿੰਦਰ ਹਾਰ ਥੱਕ ਬੈਠ ਗਿਆ।
    ਬੱਸ ਬਲਵਿੰਦਰ ਤੂੰ ਤਾਂ ਹਾਰ ਗਿਆ, ਹੁਣ ਵੇਖ ਤੂੰ ਮੇਰੀ ਸ਼ਕਤੀ।
    ਇਧਰ ਆ ਸੋਨੂੰ ਬੇਟਾ...।
    ਆਇਆ ਦਾਦਾ ਜੀ।
    ਛੋਟਾ ਜਿਹਾ ਬੱਚਾ ਬਲਕਾਰ ਦੀ ਗੱਲ ਸੁਣੀ ਤੇ ਆ ਗਿਆ।
    'ਸੋਨੂੰ ਪੁੱਤ ਆਹ ਸਾਹਮਣੇ ਡੰਡਾ ਪਿਆ ਹੈ ਉਸ ਨੂੰ ਲਿਆ ਕੇ ਮੈਨੂੰ ਦੇ ਦੇ...'
    'ਅੱਛਾ ਦਾਦਾ ਜੀ'
    ਆਹ ਲਫ਼ਜ਼ ਸੁਣ ਕੇ ਬੱਚਾ ਦੌੜਿਆ ਗਿਆ ਤੇ ਛੇਤੀ ਨਾਲ ਡੰਡਾ ਚੁੱਕ ਲਿਆਇਆ ਤੇ ਬਲਕਾਰ ਨੂੰ ਦੇ ਦਿੱਤਾ। ਬਲਕਾਰ ਨੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ।
    'ਦੇਖ ਬਲਵਿੰਦਰ ਵੀਰ, ਸਵਰਗ ਨਰਕ ਬਾਰੇ ਮੈਂ ਕੁਝ ਨਹੀਂ ਜਾਣਦਾ ਹਾਂ, ਇੰਨਾ ਜ਼ਰੂਰ ਜਾਣਦਾ ਹਾਂ ਕਿ ਜੇ ਕੁਝ ਮੈਂ ਪ੍ਰਾਪਤ ਕਰ ਲਿਆ ਹੈ ਉਸ ਮੁਕਾਬਲੇ ਤੂੰ ਕੁਝ ਨਹੀਂ ਕੀਤਾ।
    ਬਲਵਿੰਦਰ ਬਲਕਾਰ ਦਾ ਮੂੰਹ ਵੇਖਦਾ ਰਹਿ ਗਿਆ।