ਮਨ ਦੀ ਸ਼ਾਂਤੀ
(ਮਿੰਨੀ ਕਹਾਣੀ)
Amitriptyline for Nerve Pain
amitriptyline for back pain
redirect buy antidepressants uk
ਇਕ ਪਿੰਡ ਵਿੱਚ ਲੋਕਾਂ ਨੇ ਆਪਣੇ ਮਨ ਦੀ ਸ਼ਾਂਤੀ ਲਈ ਬਾਬਿਆਂ ਦਾ ਦੀਵਾਨ ਆਪਣੇ ਪਿੰਡ ਵਿਚ ਲਵਾਇਆ। ਆਸੇ ਪਾਸੇ ਦੇ ਕਈ ਪਿੰਡਾਂ ਵਿੱਚੋਂ ਵੀ ਭਾਰੀ ਗਿਣਤੀ ਵਿੱਚ ਲੋਕ ਬਾਬਾ ਹਨੇਰ ਦਾਸ ਜੀ ਦੇ ਪਰਵਚਨ ਸੁਣਨ ਲਈ ਆਏ ਕਥਾ ਤਿੰਨ ਤਕ ਚਲਦੀ ਰਹੀ। ਬਾਬਾ ਕਥਾ ਕਰਦੇ ਵਾਰ ਵਾਰ ਇਹ ਕਹਿੰਦੇ ਭਾਈ ਮਾਇਆ ਦਾ ਤਿਆਗ ਕਰੋ। ਜਦੋਂ ਵੀ ਬਾਬਾ ਜੀ ਇਹ ਕਹਿੰਦੇ ਤਾਂ ਉਹਨਾਂ ਦੇ ਅੱਗੇ ਪਿਆ ਮਾਇਆ ਦਾ ਢੇਰ ਹੋਰ ਉਚਾ ਹੁੰਦਾ ਜਾਂਦਾ। ਆਖ਼ਰੀ ਦਿਨ ਕਥਾ ਸਮਾਪਤੀ ਤੇ ਬਾਅਦ ਬਾਬਿਆਂ ਨੇ ਸਟੇਜ਼ ਉੱਪਰ ਖੜੇ ਹੋ ਕੇ ਸਾਰੀ ਸੰਗਤ ਨੂੰ ਕਿਹਾ, 'ਮੈਨੂੰ ਆਸ ਹੈ, ਤੁਹਾਡੇ ਮਨ ਨੂੰ ਸ਼ਾਂਤੀ ਮਿਲ ਗਈ ਹੋਵੇਗੀ। ਜੇ ਕਿਸੇ ਨੂੰ ਸ਼ਾਂਤੀ ਨਹੀ ਮਿਲੀ ਤਾਂ ਉਹ ਮੇਰੇ ਕੋਲ ਆ ਕੇ ਆਪਣੀ ਸਮੱਸਿਆ ਦੱਸ ਦੇਵੇ, ਮੈਂ ਉਸਦਾ ਵੀ ਹੱਲ ਕਰ ਦਿੰਦਾ ਹਾਂ ਤਾਂ ਕਿ ਉਹਦੇ ਮਨ ਨੂੰ ਵੀ ਸ਼ਾਂਤੀ ਮਿਲ ਸਕੇ। ਐਨੇ ਵੱਡੇ ਇਕੱਠ ਵਿੱਚੋਂ ਇਕ ਆਦਮੀ ਤੇ ਇਕ ਔਰਤ ਸਟੇਜ਼ ਉੱਪਰ ਆਏ। ਪਹਿਲਾਂ ਉਸ ਆਦਮੀ ਨੇ ਹੱਥ ਜੋੜ ਕੇ ਬਾਬਿਆਂ ਨੂੰ ਬੇਨਤੀ ਕੀਤੀ, 'ਬਾਬਾ ਜੀ ਮੈਂ ਖ਼ੇਤੀ ਕਰਦਾ ਹਾਂ, ਮੇਰੀਆਂ ਲਗਾਤਾਰ ਤਿੰਨ ਫ਼ਸਲਾਂ ਮਾਰੀਆਂ ਗਈਆਂ। ਮੇਰੇ ਸਿਰ ਐਨਾ ਕਰਜ਼ਾ ਹੋ ਗਿਆ ਜੋ ਵਾਪਸ ਨਹੀ ਕਰ ਸਕਦਾ। ਹੁਣ ਮੇਰੇ ਮਨ ਨੂੰ ਸ਼ਾਂਤੀ ਤਾਂ ਕੀ ਨੀਂਦ ਵੀ ਨਹੀਂ ਆਉਂਦੀ। ਜਿਵੇਂ ਤੁਸੀ ਕਹਿੰਦੇ ਸੀ, 'ਭਾਈ ਮਾਇਆ ਦਾ ਤਿਆਗ ਕਰੋ।' ਬਾਬਾ ਜੀ ਜੇ ਤੁਸੀ ਮਾਇਆ ਦਾ ਤਿਆਗ ਕਰੋ, ਜਿਹੜੀ ਮਾਇਆ ਤੁਹਾਡੇ ਅੱਗੇ ਪਈ ਹੈ ਮੈਨੂੰ ਦੇ ਦਿਓ ਤਾਂ ਮੈਂ ਆਪਣਾ ਸਾਰਾ ਕਰਜ਼ ਲਾਹ ਦੇਵਾਂਗਾ ਤਾਂ ਮੇਰੇ ਮਨ ਨੂੰ ਸ਼ਾਂਤੀ ਆ ਜਾਵੇਗੀ। ਇਸ ਤਰ• ਹੀ ਉਸ ਔਰਤ ਨੇ ਕਿਹਾ ਬਾਬਾ ਜੀ ਮੇਰਾ ਪਤੀ ਹਾਰਟ ਦਾ ਮਰੀਜ਼ ਹੈ, ਮੇਰੇ ਕੋਲ ਕੋਈ ਪੈਸਾ ਨਹੀਂ। ਉਸਦਾ ਇਲਜ਼ ਕਰਵਾਉਣ ਲਈ ਜੇ ਇਹ ਪੈਸਾ ਮੈਨੂੰ ਦੇ ਦਿਓ ਤਾਂ ਮੇਰੇ ਘਰ ਵਾਲੇ ਦੀ ਜਾਨ ਬਚ ਸਕਦੀ ਹੈ। ਮੇਰਾ ਘਰ ਵਸ ਸਕਦਾ ਤੇ ਮੇਰੇ ਮਨ ਨੂੰ ਵੀ ਸ਼ਾਂਤੀ ਆ ਜਾਵੇਗੀ। ਜਦੋਂ ਉਹਨਾਂ ਨੇ ਬਾਬਾ ਜੀ ਤੋਂ ਇਹ ਮਾਇਆ ਲੈਣ ਦੀ ਗੱਲ ਕੀਤੀ ਤਾਂ ਬਾਬਿਆਂ ਨੇ ਆਪਣੇ ਸੇਵਕਾਂ ਨੂੰ ਗੁੱਝਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਸਾਰੀ ਮਾਇਆ ਇਕ ਬੈਗ ਵਿੱਚ ਪਾ ਕੇ ਗੱਡੀ ਵਿੱਚ ਰੱਖ ਦਿੱਤੀ। ਸੰਤ ਫ਼ਤਿਹ ਬੁਲਾ ਕੇ ਤੁਰਦੇ ਹੋਏ ਉਹਨਾਂ ਦੋਹਾਂ ਦੀ ਮਨ ਦੀ ਸ਼ਾਂਤੀ ਸੰਤਾਂ ਦੀ ਗੱਡੀ ਦੀ ਧੂੜ ਵਿੱਚ ਗੁਆਚ ਗਈ।