ਛੱਲਾ ਰੱਖਿਆ ਤੂੜੀ ਤੇ,
ਰੱਬ ਕੋਲੋਂ ਪੁੱਤ ਮੰਗਦੈਂ,
ਧੀ ਸੁੱਟ ਕੇ ਰੂੜੀ ਤੇ।
ਛੱਲਾ ਰੱਖਿਆ ਝੀਲਾਂ ਤੇ,
ਮਾਪਿਆ ਨੂੰ ਪਾਣੀ ਨਾ ਪੁੱਛੇਂ,
ਸੇਵਾ ਕਰਦੈਂ ਛਬੀਲਾਂ ਤੇ।
ਛੱਲਾ ਰੱਖਿਆ ਬਾਰੀ ਤੇ,
ਦੁੱਖ ਦੇਵੇਂ ਦੂਜਿਆਂ ਨੂੰ,
ਰੋਵੇਂ ਆਪਣੀ ਵਾਰੀ ਤੇ।
ਛੱਲਾ ਰੱਖਿਆ ਗਾਨੀ ਤੇ,
ਢਲਜੂ ਦੁਪਿਹਰ ਵਾਂਗਰਾਂ,
ਕਾਹਦਾ ਮਾਣ ਜਵਾਨੀ ਤੇ।
ਛੱਲਾ ਰੱਖਿਆ ਨੀਂਹਾਂ ਤੇ,
ਪੁੱਤਾਂ ਨੇ ਜ਼ਮੀਨ ਵੰਡਣੀ,
ਦੁੱਖ ਵੰਡਣੇ ਧੀਆਂ ਨੇ।