ਕਵਿਤਾਵਾਂ

  •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
  •    ਛੱਲਾ / ਲੱਕੀ ਚਾਵਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
  •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
  •    ਮਤਲਬ / ਹਰਦੀਪ ਬਿਰਦੀ (ਕਵਿਤਾ)
  •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
  •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
  •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
  •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
  • ਮਿਸ਼ਰ ਦੇ ਲੋਕਾਂ ਦੇ ਨਾਮ (ਕਵਿਤਾ)

    ਸਤੀਸ਼ ਠੁਕਰਾਲ ਸੋਨੀ   

    Email: thukral.satish@yahoo.in
    Phone: +91 1682 270599
    Cell: +91 94173 58393
    Address: ਮਖੂ
    ਫਿਰੋਜ਼ਪੁਰ India
    ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਤੁਸਾਂ  ਕਰ ਵਿਖਾਇਆ 
    ਮਿਸ਼ਰ ਦੇ ਬਾਸ਼ਿੰਦਿਉ
    ਤੁਸਾਂ ਕਰ ਵਿਖਾਇਆ 

    ਅਸੀਂ  ਭਾਵੇਂ ਜਿਸਮਾਨੀ ਤੌਰ ਤੇ 
    ਸ਼ਾਮਿਲ ਨਹੀਂ ਸਾਂ 
    ਸੰਘਰਸ਼  ਕਰ ਰਹੇ ਤੁਹਾਡੇ  ਸੂਰਮਿਆਂ  ਵਿਚਕਾਰ 
    ਪਰ ਜਿਹਨੀ ਤੋਰ ਤੇ ਹਾਮੀ ਭਰਦੇ ਹਾਂ ਤੁਹਾਡੀ  ਦ੍ਰਿੜਤਾ  ਦੀ 

    ਤੁਹਾਡੇ ਜਜ਼ਬਿਆਂ  ਨੇ 
    ਤੁਹਾਡੀ ਸੋਚ ਦੀ ਉਂਗਲ  ਫੜ 
    ਸਮੇਂ  ਦੀ ਤਖਤੀ ਤੇ 
    ਜੋ ਪੂਰਨੇ ਪਾ ਦਿਤੇ ਨੇ 
    ਉਸਦੀ  ਚਿਣਗ 
    ਰਹਿੰਦੀ  ਦੁਨੀਆਂ  ਤੱਕ 
    ਮਨ ਮਸਤਕ ਦੀਆਂ ਬਰੂਹਾਂ  ਉਤੇ 
    ਦਸਤਕ ਦੇਂਦੀ  ਰਹੂੰ
    ਸਾਨੂੰ ਵੀ ਸ਼ਾਮਿਲ ਸਮਝੋ 
    ਆਪਣੇ ਜਸ਼ਨ ਦਿਆਂ ਰੰਗਾਂ ਵਿਚ 

    ਅੱਜ ਕਾਇਰੋ ( ਕਾਹਿਰਾ )
    ਦੁਨਿਆ ਦੇ ਨਕਸ਼ੇ ਤੇ 
    ਵਿਲੱਖਣ ਪਹਿਚਾਨ ਦਾ ਧੁਰਾ ਬਣ  ਬਹੁੜਿਆ 
    ਤੇ ਪੂਰੇ ਵਿਸ਼ਵ ਲਈ  ਰਾਹ ਦਸੇਰਾ ਹੋ ਨਿਬੜਿਆ 
    ਕਾਹਿਰਾ ਦਾ ਤਹਰੀਰ  ਚੌਕ

    ਤੁਸਾਂ ਦੱਸ  ਦਿੱਤਾ 
    ਕਿ ਨਿਜਾਮ ਸਦਾ ਲਈ 
    ਬੰਦੁਆ  ਮਜਦੂਰ  ਬਣਿਆ  ਨਹੀਂ ਰਹਿ ਸਕਦਾ 
    ਤੇ ਨਾ ਹੀ ਸੱਤਾ
    ਬਹੁਤੀ ਦੇਰ 
    ਕਿਸੇ ਦੀ ਰਖੇਲ  ਬਣਾ ਕੇ  ਰੱਖੀ ਜਾ ਸਕਦੀ ਹੈ 

    ਹੱਕਾਂ ਲਈ ਜੂਝਦੀ 
    ਸਬਰ ਦੇ ਅੰਤਿਮ  ਹੱਦ  ਟੱਪ 
    ਅਸਲੋਂ ਹੀ ਘਿਸ  ਚੁੱਕੀ 
    ਕਿਰਤੀਆਂ ਦੀ  ਦਾਤੀ 
    ਜਦੋਂ  ਨਿਡਰਤਾ , ਦ੍ਰਿੜਤਾ  ਤੇ ਏਕੇ ਦੇ ਸੇਕ  ਨਾਲ 
    ਤਿਖੀ  ਹੋਈ ਹੁੰਦੀ ਹੈ 
    ਤਾਂ ਚਰੀਆਂ ਤਾਂ  ਕੀ 
    ਤਖਤੋ -ਤਾਜਾਂ ਦੀ ਸ਼ਾਮਤ  ਵੀ ਆ ਜਾਂਦੀ ਹੈ 
    ਜਦੋਂ  ਤਹਿਰੀਰ ਚੌਕ ਵਾਂਗ 
    ਤਹਿਰੀਕ
    ਨਵੀਂ ਤਵਾਰੀਖ ਸਿਰਜਦੀ ਹੈ 
    ਉਦੋਂ  ਇਤਿਹਾਸ  ਹਾਸ਼ੀਆ ਹੋ ਜਾਂਦਾ 
    ਤੇ ਵਕ਼ਤ 
    ਵਰਤਮਾਨ ਦੇ  ਖਾਲੀ ਸਫੇ ਤੇ 
    ਹੱਕ  - ਸਚ  ਦੀ ਨਵੀਂ ਇਬਾਰਤ ਲਿਖਦਾ 

    ਤੇ ਤੁਸਾਂ 
    ਇਹ  ਸੱਚ ਕਰ ਵਿਖਾਇਆ 
    ਮਿਸ਼ਰ ਦੇ ਬਾਸ਼ਿੰਦਿਉ
    ਤੁਸਾਂ ਕਰ ਵਿਖਾਇਆ ।