ਕਵਿਤਾਵਾਂ

  •    ਬਾਬਾ ਨਾਨਕਾ / ਜੱਗਾ ਸਿੰਘ (ਕਵਿਤਾ)
  •    ਇਹ ਦੇਸ਼ ਮੇਰਾ ਹੈ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਿਸੇ ਦੀ ਗੱਲ / ਗੁਰਾਂਦਿੱਤਾ ਸਿੰਘ ਸੰਧੂ (ਗੀਤ )
  •    ਡਾਕਟਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਅਮਲਾਂ ਬਾਝੋਂ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਖੇਡ ਤਕਦੀਰਾਂ ਦੀ / ਮਨਦੀਪ ਗਿੱਲ ਧੜਾਕ (ਕਵਿਤਾ)
  •    ਬੜਾ ਸਕੂਨ ਹੈ ਮੈਨੂੰ / ਪੱਪੂ ਰਾਜਿਆਣਾ (ਕਵਿਤਾ)
  •    ਗ਼ਜ਼ਲ / ਤ੍ਰੈਲੋਚਨ ਲੋਚੀ (ਵੀਡੀਉ) / ਜਸਬੀਰ ਸਿੰਘ ਸੋਹਲ (ਗ਼ਜ਼ਲ )
  •    ਯਾਦਾਂ ਪਿੰਡ ਦੀਆਂ / ਚਰਨਜੀਤ ਪਨੂੰ (ਕਵਿਤਾ)
  •    ਲਾਹਨਤਾਂ / ਕੌਰ ਰੀਤ (ਕਵਿਤਾ)
  •    ਬਿਰਹੋਂ-ਰਿਸ਼ਤੇ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਕੁਦਰਤ 'ਤੇ ਜੀਵਨ / ਹਰਦੇਵ ਸਿੰਘ (ਕਵਿਤਾ)
  •    ਸਹਿਜੇ ਸਹਿਜੇ ਰੇ ਮਨਾ / ਹਰਦੇਵ ਚੌਹਾਨ (ਕਵਿਤਾ)
  •    ਮੜੀ ਦਾ ਦੀਵਾ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਅੱਜ ਦਾ ਸੱਚ / ਲੱਕੀ ਚਾਵਲਾ (ਕਵਿਤਾ)
  • ਹੀਰ (ਭਾਗ-6) (ਕਿੱਸਾ ਕਾਵਿ)

    ਵਾਰਿਸ ਸ਼ਾਹ   

    Address:
    ਸ਼ੇਖੂਪੁਰਾ Pakistan
    ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    156. ਸਈਆਂ ਪਿੰਡ ਨੂੰ ਜਾਣ ਪਿੱਛੋਂ ਹੀਰ ਤੇ ਰਾਂਝੇ ਦਾ ਇਕੱਠੇ ਪੈ ਜਾਣਾ
    ਜਦੋਂ ਲਾਲ ਖਜੂਰਿਉ ਖੇਡ ਸੱਈਆਂ ਸਭੇ ਘਰੋ ਘਰੀ ਉਠ ਚੱਲੀਆਂ ਨੀ
    ਰਾਂਝਾ ਹੀਰ ਨਿਆਰੜੇ ਹੋ ਸੁੱਤੇ ਕੰਧਾਂ ਨਦੀ ਦੀਆਂ ਮਹੀਂ ਨੇ ਮੱਲੀਆਂ ਨੀ
    ਪਏ ਵੇਖ ਕੇ ਦੋਹਾਂ ਇਕੱਠਿਆਂ ਨੂੰ ਟੰਗਾਂ ਲੰਙੇ ਦੀਆਂ ਤੇਜ਼ ਹੋ ਚੱਲੀਆਂ ਨੀ
    ਪਰ੍ਹੇ ਵਿੱਚ ਕੈਦੋ ਆਨ ਪੱਗ ਮਾਰੀ ਚਲੋ ਵੇਖ ਲੋ ਗੱਲਾਂ ਅਵੱਲੀਆਂ ਨੀ

    157. ਚੂਚਕ ਘੋੜੇ ਚੜ੍ਹ ਕੇ ਬੇਲੇ ਨੂੰ
    ਪਰ੍ਹੇ ਵਿੱਚ ਬੇਗ਼ੈਰਤੀ ਕੁੱਲ ਹੋਈ ਚੋਭ ਵਿੱਚ ਕਲੇਜੜੇ ਦੇ ਚਸਕਦੀ ਏ
    ਬੇਸ਼ਰਮ ਹੈ ਟਪ ਕੇ ਸਿਰੇ ਚੜ੍ਹਦਾ ਭਲੇ ਆਦਮੀ ਦੀ ਜਾਨ ਧਸਕਦੀ ਏ
    ਚੂਚਕ ਘੋੜੇ ਤੇ ਤੁਰਤ ਅਸਵਾਰ ਹੋਇਆ ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ ਏ
    ਸੁੰਬ ਘੋੜੇ ਦੇ ਕਾੜ ਹੀ ਕਾੜ ਵੱਜਣ ਸੁਣਦਿਆਂ ਹੀਰ ਰਾਂਝੇ ਤੋਂ ਖਿਸਕਦੀ ਏ
    ਉਠ ਰਾਂਝਨਾ ਵੇ ਬਾਬਲ ਆਂਵਦਾ ਈ ਨਾਲੇ ਗੱਲ ਕਰਦੀ ਨਾਲੇ ਰਿਸ਼ਕਦੀ ਏ
    ਮੈਨੂੰ ਛੱਡ ਸਹੇਲੀਆਂ ਨੱਸ ਗਈਆਂ ਮਕਰ ਨਾਲ ਹੌਲੀ ਹੌਲੀ ਬੁਸਕਦੀ ਏ
    ਵਾਰਸ ਸ਼ਾਹ ਜਿਉਂ ਮੋਰਚੇ ਬੈਠ ਬਿੱਲੀ ਸਾਹ ਘੁਟ ਜਾਂਦੀ ਨਾਹੀਂ ਕੁਸਕਦੀ ਏ

    158. ਚੂਚਕ ਨੇ ਬੇਲੇ ਵਿਚ ਹੀਰ ਨੂੰ ਰਾਂਝੇ ਨਾਲ ਦੇਖਣਾ
    ਮਹਿਰ ਵੇਖ ਕੇ ਦੋਹਾਂ ਇਕੱਲਿਆਂ ਨੂੰ ਗੁੱਸਾ ਖਾਇਕੇ ਹੋਇਆਈ ਰੱਤ ਵੰਨਾ
    ਇਹ ਵੇਖ ਨਿਘਾਰ ਖ਼ੁਦਾਇ ਦਾ ਜੀ ਬੇਲੇ ਵਿੱਚ ਇਕੱਲਿਆਂ ਫਿਰਨ ਰੰਨਾਂ
    ਅਖੀਂ ਨੀਵੀਆਂ ਰੱਕ ਕੇ ਠੁਮਕ ਚੱਲੀ ਹੀਰ ਕੱਛ ਵਿੱਚ ਮਾਰ ਕੇ ਬਾਲ ਸ਼ੰਨਾ
    ਚੂਚਕ ਆਖਦਾ ਰਖ ਤੂੰ ਜਮ੍ਹਾਂ ਖਾਤਰ ਤੇਰੇ ਸੋਟਿਆਂ ਨਾਲ ਮੈ ਲਿੰਗ ਭੰਨਾਂ

    159. ਹੀਰ ਦਾ ਬਾਪ ਨੂੰ ਉੁੱੱਤਰ
    ਮਹੀਂ ਛਡ ਮਾਹੀ ਉਠ ਜਾਹਏ ਭੁੱਖਾ ਉਸ ਦੇ ਖਾਣ ਦੀ ਖਬਰ ਨਾ ਕਿਸੇ ਲੀਤੀ
    ਭੱਤਾ ਫੇਰ ਨਾ ਕਿਸੇ ਲਿਆਵਨਾ ਈ ਏਦੂੰ ਪਿਛਲੀ ਬਾਬਲਾ ਹੋਈ ਬੀਤੀ
    ਮਸਤ ਹੋ ਬੇਹਾਲ ਤੇ ਮਹਿਰ ਖਲਾ ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ
    ਕਿਤੇ ਨੱਢੀ ਦਾ ਚਾ ਵਿਵਾਹ ਕੀਚੈ ਇਹ ਮਹਿਰ ਨੇ ਜਿਉ ਦੇ ਵਿੱਚ ਸੀਤੀ

    160. ਰਾਂਝੇ ਦੇ ਭਰਾਵਾਂ ਨੂੰ ਖਬਰ ਹੋਣੀ
    ਜਦੋਂ ਰਾਂਝਣਾ ਜਾਇ ਕੇ ਚਾਕ ਲੱਗਾ ਮਹੀਂ ਸਾਂਭੀਆਂ ਚੂਚਕ ਸਿਆਲ ਦੀਆਂ ਨੀ
    ਲੋਕਾਂ ਤਖ਼ਤ ਹਜ਼ਾਰੇ ਵਿੱਚ ਜਾ ਕਿਹਾ ਕੌਮਾਂ ਓਸ ਅੱਗੇ ਵੱਡੇ ਮਾਲ ਦੀਆਂ ਨੀ
    ਭਾਈਆਂ ਰਾਂਝੇ ਦਿਆਂ ਸਿਆਲਾਂ ਨੂੰ ਇਹ ਲਿਖਿਆ ਜ਼ਾਤਾਂ ਮਹਿਰਮ ਜ਼ਾਤ ਦੇ ਹਾਲ ਦੀਆਂ ਨੀ
    ਮੌਜੂ ਚੌਧਰੀ ਦਾ ਪੁੱਤ ਚਾਕ ਲਾਇਉ ਇਹ ਕੁਦਰਤਾਂ ਜ਼ੁਲਜਲਾਲ ਦੀਆਂ ਨੀ
    ਸਾਥੋਂ ਰੁਸ ਆਇਆ ਤੁਸਾਂ ਮੋੜ ਘੱਲੋ ਇਹਨੂੰ ਵਾਹਰਾਂ ਰਾਤ ਦਿੰਹ ਭਾਲਦੀਆਂ ਨੀ
    ਜਨਾ ਭੋਏਂ ਤੋਂ ਰੁੱਸ ਕੇ ਉਠ ਆਇਆ ਕਿਆਰੀਆਂ ਬਣੀਆਂ ਪਈਆਂ ਓਸ ਲਾਲ ਦੀਆਂ ਨੀ
    ਸਾਥੋਂ ਵਾਹੀਆਂ ਬੇਚੀਆਂ ਲਏ ਦਾਣੇ ਅਤੇ ਮਾਨੀਆਂ ਪਿਛਲੇ ਸਾਲ ਦੀਆਂ ਨੀ
    ਸਾਥੋਂ ਘੜੀ ਨਾ ਵਿਸਰੇ ਵੀਰ ਪਿਆਰਾ ਰੋ ਰੋ ਭਾਬੀਆਂ ਏਸ ਦੀਆਂ ਜਾਲਦੀਆਂ ਨੀ
    ਮਹੀਂ ਚਾਰਦਿਆਂ ਵਢਿਓਸ ਨਕ ਸਾਡਾ ਸਾਥੇ ਖੂਣੀਆਂ ਏਸ ਦੇ ਮਾਲ ਦੀਆਂ ਨੀ
    ਮਝੀਂ ਕਟਕ ਨੂੰ ਦੇ ਕੇ ਖਿਸ਼ਕ ਜਾਸੀ ਸਾਡਾ ਨਹੀਂ ਜ਼ੰਮਾਂ ਫਿਰੋ ਭਾਲਦੀਆਂ ਨੀ
    ਇਹ ਸੂਰਤਾਂ ਠਗ ਜੋ ਵੇਖਦੇ ਹੋ ਵਾਰਸ ਸ਼ਾਹ ਉਕੀਰ ਦੇ ਨਾਲ ਦੀਆਂ ਨੀ

    161. ਭਰਾਵਾਂ ਨੇ ਚੂਚਕ ਨੂੰ ਚਿੱਠੀ ਲਿਖਣੀ
    ਤੁਸੀਂ ਘਲ ਦੇਹੋ ਤਾਂ ਅਹਿਸਾਨ ਹੋਵੇ ਨਹੀਂ ਚਲ ਮੇਲਾ ਅਸੀਂ ਆਵਨੇ ਹਾਂ
    ਗਲ ਪਲੜਾ ਪਾਏ ਕੇ ਵੀਰ ਸਭੇ ਅਸੀL ਰੁਠੜਾ ਵੀਰ ਮਨਾਵਨੇ ਹਾਂ
    ਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ ਤਦੋਂ ਪਏ ਪਕਾ ਪਕਾਵਨੇ ਹਾਂ
    ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ ਵਾਰਸ ਸ਼ਾਹ ਨੂੰ ਨਾਲ ਲਿਆਵਨੇ ਹਾਂ

    162. ਚਿੱਠੀ ਦਾ ਉੱਤਰ
    ਚੂਚਕ ਸਿਆਲ ਨੇ ਲਿਖਿਆ ਰਝਿਆਂ ਨੂੰ ਨੱਢੀ ਹੀਰ ਦਾ ਚਾਕ ਉਹ ਮੁੰਡੜਾ ਜੇ
    ਸਾਡਾ ਪਿੰਡ ਡਰਦਾ ਓਸ ਚਾਕ ਕੋਲੋਂ ਸਿਰ ਮਾਪਿਆਂ ਦੇ ਓਹਦਾ ਕੁੰਡੜਾ ਜੇ
    ਅਸਾਂ ਜਟ ਹੈ ਜਾਨ ਕੇ ਚਾਕ ਲਾਇਆ ਦੇਈਏ ਤਰਾਹ ਜੇ ਜਾਣੀਏ ਗੁੰਡੜਾ ਜੇ
    ਇਹ ਗਭਰੂ ਘਰੋਂ ਕਿਉਂ ਕਢਿਉ ਜੇ ਲੰਙਾ ਨਹੀਂ ਕੰਮ ਚੋਰ ਨਾ ਟੁੰਡਰਾ ਜੇ
    ਸਿਰ ਸੋਂਹਦੀਆਂ ਬੋਦੀਆਂ ਨੱਢੜੇ ਦੇ ਕੰਨੀਂ ਲਾਡਲੇ ਦੇ ਬਣੇ ਬੁੰਦੜਾ ਜੇ
    ਵਾਰਸ ਸ਼ਾਹ ਨਾ ਕਿਸੇ ਨੂੰ ਜਾਨਦਾ ਹੈ ਪਾਸ ਹੀਰ ਦੇ ਰਾਤ ਦਿੰਹੁ ਹੁੰਦੜਾ ਜੇ

    163. ਰਾਂਝੇ ਦੀਆਂ ਭਾਬੀਆਂ ਨੂੰ ਹੀਰ ਦਾ ਉੁੱੱਤਰ
    ਘਰ ਆਈਆਂ ਦੌਲਤਾਂ ਕੌਣ ਮੋੜੇ ਕੋਈ ਬੰਨ੍ਹ ਪਿੰਡੋਂ ਕਿਸੇ ਟੋਰਿਆ ਈ
    ਅਸਾਂ ਜੀਵੰਦਿਆਂ ਨਹੀਂ ਜਵਾਬ ਦੇਣਾ ਸਾਡਾ ਰੱਬ ਨੇ ਜੋੜਨਾ ਜੋੜਿਆ ਈ
    ਖ਼ਤਾਂ ਚਿੱਠੀਆਂ ਅਤੇ ਸੁਨੇਹਿਆਂ ਤੇ ਕਿਸੇ ਲੁਟਿਆ ਮਾਲ ਨਾ ਮੋੜਿਆ ਈ
    ਜਾਏ ਭਾਈਆਂ ਭਾਬੀਆਂ ਪਾਸ ਜਮ ਜਮ ਕਿਸੇ ਨਾਹੀਉਂ ਹਟਕਿਆ ਹੋੜਿਆ ਈ
    ਵਾਰਸ ਸ਼ਾਹ ਸਿਆਲਾਂ ਦੇ ਬਾਗ਼ ਵਿੱਚੋਂ ਏਸ ਫੁਲ ਗੁਲਾਬ ਦਾ ਤੋੜਿਆ ਈ

    164. ਹੀਰ ਨੂੰ ਚਿੱਠੀ ਦਾ ਉੁੱੱਤਰ
    ਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ ਖ਼ਤ ਹੀਰ ਸਿਆਲ ਨੂੰ ਲਿਖਿਆ ਈ
    ਸਾਥੋਂ ਛੈਲ ਸੂ ਅੱਧ ਵੰਡਾਏ ਸੁੱਤੀ ਲੋਕ ਯਾਰੀਆਂ ਕਿਧਰੋਂ ਸਿਖਿਆ ਈ
    ਦੇਵਰ ਚੰਨ ਸਾਡਾ ਸਾਥੋਂ ਰੁੱਸ ਆਇਆ ਬੋਲ ਬੋਲ ਕੇ ਖਰਾ ਤ੍ਰਿਖਿਆ ਈ
    ਸਾਡਾ ਲਾਲ ਮੋੜੋ ਸਾਨੂੰ ਖੈਰ ਘੱਤੋ ਜਾਨੋ ਕਮਲੀਆਂ ਨੂੰ ਪਾਈ ਭਿਖਿਆ ਈ
    ਕੁੜੀਏ ਸਾਂਭ ਨਾਹੀਂ ਮਾਲ ਰਾਂਝਿਆਂ ਦਾ ਕਰ ਸਾਰਦਾ ਦੀਦੜਾ ਤ੍ਰਿਖਿਆ ਈ
    ਝੁਟ ਕੀਤਿਆਂ ਲਾਲ ਨਾ ਹਥ ਆਵਨ ਸੋਈ ਮਿਲੇ ਜੋ ਤੋੜ ਦਾ ਲਿਖਿਆ ਈ
    ਕੋਈ ਢੂੰਡਦੋ ਖਡੇਰੜਾ ਕੰਮ ਜੋਗਾ ਅਜੇ ਇਹ ਨਾ ਯਾਰੀਆਂ ਸਿਖਿਆ ਈ
    ਵਾਰਸ ਸ਼ਾਹ ਲੈ ਚਿੱਠੀਆਂ ਦੌੜਿਆਈ ਕੰਮ ਕਾਸਦਾ ਦਾ ਮੀਆਂ ਸਿਖਿਆ ਈ

    165. ਹੀਰ ਨੂੰ ਚਿੱਠੀ ਮਿਲੀ
    ਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ ਨੱਢੀ ਹੀਰ ਨੇ ਤੁਰਤ ਪੜ੍ਹਾਇਆ ਈ
    ਸਾਰੇ ਮੁਆਮਲੇ ਅਤੇ ਵਝਾਪ ਸਾਰੇ ਗਿਲਾ ਲਿਖਿਆ ਵਾਚ ਸੁਨਾਇਆ ਈ
    ਘੱਲੋ ਮੋੜ ਕੇ ਦੇਵ ਅਸਾਡੜੇ ਨੂੰ ਮੁੰਡਾ ਰੁੱਸ ਹਜ਼ਾਰਿਉਂ ਆਇਆ ਈ
    ਹੀਰ ਸੱਦ ਕੇ ਰਾਂਝਨੇ ਯਾਰ ਤਾਈ ਸਾਰਾ ਮੁਆਮਲਾ ਖੋਲ ਸੁਨਾਇਆ ਈ

    166. ਭਾਬੀਆਂ ਨੂੰ ਰਾਂਝੇ ਨੇ ਆਪ ਉੁੱੱਤਰ ਲਿਖਾਉਣਾ
    ਭਾਈਆਂ ਭਾਬੀਆਂ ਚਾ ਜਵਾਬ ਦਿੱਤਾ ਸਾਨੂੰ ਦੇਸ ਥੀਂ ਚਾ ਤ੍ਰਾਹਿਉ ਨੇ
    ਭੋਏਂ ਖੋਹ ਕੇ ਬਾਪ ਦਾ ਲਿਆ ਵਿਰਸਾ ਮੈਨੂੰ ਆਪਣੇ ਗਲੋਂ ਚਾ ਲਾਹਿਉ ਨੇ
    ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ ਕੋਈ ਸੱਚ ਨਾ ਕੌਲ ਨਿਭਾਇਉ ਨੇ
    ਰਲ ਰਨ ਖ਼ਸਮਾਂ ਮੈਨੂੰ ਠਿਠ ਕੀਤਾ ਮੇਰਾ ਅਰਸ਼ ਦਾ ਕਿੰਗਰਾ ਢਾਇਉ ਨੇ
    ਨਿਤ ਬੋਲੀਆਂ ਮਾਰੀਆਂ ਜਾ ਸਿਆਲੀਂ ਮੇਰਾ ਕਢਨਾ ਦੇਸ ਥੀਂ ਚਾਹਿਉ ਨੇ
    ਅਸੀਂ ਹੀਰ ਸਿਆਲ ਦੇ ਚਾਕ ਲੱਗੇ ਜੱਟੀ ਮਹਿਰ ਦੇ ਨਾਲ ਦਿਲ ਫਾਹਿਉ ਨੇ
    ਹੁਣ ਚਿੱਠੀਆਂ ਲਿਖ ਕੇ ਘੱਲਦੀਆਂ ਨੇ ਰਾਖਾ ਖੇਤੜੀ ਨੂੰ ਜਦੋਂ ਚਾਹਿਉ ਨੇ
    ਵਾਰਸ ਸ਼ਾਹ ਸਮਝਾ ਜਟੇਟੀਆਂ ਨੂੰ ਸਾਡੇ ਨਾਲ ਮੱਥਾ ਕੇਹਾ ਡਾਹਿਉ ਨੇ

    167. ਹੀਰ ਨੇ ਉੁੱੱਤਰ ਲਿਖਣਾ
    ਹੀਰ ਪੁਛ ਕੇ ਮਾਹੀੜੇ ਆਪਣੇ ਤੋਂ ਲਿਖਵਾ ਜਵਾਬ ਚਾ ਟੋਰਿਆ ਈ
    ਤੁਸਾਂ ਲਿਖਿਆ ਸੋ ਅਸਾਂ ਵਾਚਿਆ ਏ ਸਾਨੂੰ ਵਾਚਦਿਆਂ ਈ ਲੱਗਾ ਝੋਰਿਆ ਈ
    ਅਸੀਂ ਧੀਦੋਂ ਨੂੰ ਚਾ ਮਹੀਂਵਾਲ ਕੀਤਾ ਕਦੀ ਤੋੜਨਾ ਤੇ ਨਹੀਂ ਤੋੜਿਆ ਈ
    ਕਦੀ ਪਾਨ ਨਾ ਵਲ ਥੇ ਫੇਰ ਪਹੁੰਚੇ ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ
    ਗੰਗਾ ਹੱਡੀਆਂ ਮੁੜਦੀਆਂ ਨਹੀਂ ਗਈਆਂ ਵਕਤ ਗਏ ਨੂੰ ਫੇਰ ਕਿਸ ਮੋੜਿਆ ਈ
    ਹੱਥੋਂ ਛੁਟੜੇ ਵਾਹਰੀਂ ਨਹੀਂ ਮਿਲਦੇ ਵਾਰਸ ਛਡਨਾ ਤੇ ਨਾਹੀਂ ਛੋੜਿਆ ਈ

    168. ਉੁੱੱਤਰ ਭਰਜਾਈਆਂ
    ਜੇ ਤੂੰ ਸੋਹਨੀ ਹੋਇਕੇ ਪਵੇਂ ਸੌਕਣ ਅਸੀਂ ਇੱਕ ਥੀਂ ਇੱਕ ਚੜ੍ਹੇਂਦੀਆਂ ਹਾਂ
    ਰਬ ਜਾਨਦਾ ਹੈ ਸਭੇ ਉਮਰ ਸਾਰੀ ਏਸ ਮਹਿਬੂਬ ਦੀਆਂ ਬੰਦੀਆਂ ਹਾਂ
    ਅਸੀਂ ਏਸ ਦੇ ਮਗਰ ਦੀਵਾਨੀਆਂ ਹਾਂ ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ ਹਾਂ
    ਓਹ ਅਸਾਂ ਦੇ ਨਾਲ ਹੈ ਚੰਨ ਬਣਦਾ ਅਸਾਂ ਖਿੱਤੀਆਂ ਨਾਲ ਸੋਹੰਦੀਆਂ ਹਾਂ
    ਉਹ ਮਾਰਦਾ ਗਾਲੀਆਂ ਦੇ ਸਾਨੂੰ ਅਸੀਂ ਫੇਰ ਮੁੜ ਚੋਖਨੇ ਹੋਂਦੀਆਂ ਹਾਂ
    ਜਿਸ ਵੇਲੜੇ ਦਾ ਸਾਥੋਂ ਰੁਸ ਆਇਆ ਅਸੀਂ ਹੰਝਰੋਂ ਰੱਤ ਦੀਆਂ ਰੋਂਦੀਆਂ ਹਾਂ
    ਇਹਦੇ ਥਾਂ ਗ਼ੁਲਾਮ ਹੋਰ ਲਉ ਸਾਥੋਂ ਮਮਨੂਨ ਅਹਿਸਨ ਦੀਆਂ ਹੁਨੀਆਂ ਹਾਂ
    ਰਾਂਝੇ ਲਾਅਲ ਬਾਝੋਂ ਅਸੀਂ ਖੁਆਰ ਹੋਈਆਂ ਕੂੰਜਾਂ ਡਾਰ ਥੀਂ ਅਸੀਂ ਵਿਛੁਨੀਆਂ ਹਾਂ
    ਜੋਗੀ ਲੋਕਾਂ ਨੂੰ ਮੁੰਨ ਕੇ ਕਰਨ ਚੇਲੇ ਅਸੀਂ ਏਸ ਦੇ ਇਸ਼ਕ ਨੇ ਮੁੰਨੀਆਂ ਹਾਂ
    ਵਾਰਸ ਸ਼ਾਹ ਰਾਂਝੇ ਅੱਗੇ ਹਥ ਜੋੜੇਂ ਤੇਰੇ ਪ੍ਰੇਮ ਦੀ ਅੱਗ ਨੇ ਭੁੰਨੀਆਂ ਹਾਂ

    169. ਹੀਰ ਦਾ ਉੱਤਰ
    ਚੂਚਕ ਸਿਆਲ ਥੋਂ ਲਿਖ ਕੇ ਨਾਲ ਚੋਰੀਂ ਹੀਰ ਸਿਆਲ ਨੇ ਕਹੀ ਬਤੀਤ ਹੈ ਨੀ
    ਸਾਡੀ ਖ਼ੈਰ ਤੁਸਾਡੜੀ ਖੈਰ ਚਾਹਾਂ ਚਿੱਠੀ ਖਤ ਦੇ ਲਿਖਣ ਦੀ ਰੀਤ ਹੈ ਨੀ
    ਹੋਰ ਰਾਂਝੇ ਦੀ ਗੱਲ ਜੋ ਲਿਖਿਆ ਜੇ ਏਹਾ ਬਾਤ ਮੇਰੀ ਅਨਾਨੀਤ ਹੈ ਨੀ
    ਰੱਖਾਂ ਚਾ ਮੁਸਹਫ ਕੁਰਆਨ ਇਸ ਨੂੰ ਕਸਮ ਖਾਇਕੇ ਵਿੱਚ ਮਸੀਤ ਹੈ ਨੀ
    ਤੁਸੀਂ ਮਗਰ ਕਿਉਂ ਏਸ ਦੇ ਉਠ ਪਈਆਂ ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨੀ
    ਅਸੀਂ ਤ੍ਰਿੰਜਨਾਂ ਵਿੱਚ ਜਾਂ ਬਹਿਨੀਆਂ ਹਾਂ ਸਾਨੂੰ ਗਾਵਨਾ ਏਸ ਦਾ ਗੀਤ ਹੈ ਨੀ
    ਦਿੰਹੇਂ ਛੇੜ ਮੱਝੀਂ ਵੜੇ ਝਲ ਬੇਲੇ ਏਸ ਮੁੰਡੜੇ ਦੀ ਏਹਾ ਰੀਤ ਹੈ ਨੀ
    ਰਾਤੀਂ ਆਨ ਇੱਲਾਹ ਨੂੰ ਯਾਦ ਕਰਦਾ ਵਾਰਸ ਸ਼ਾਹ ਦੇ ਨਾਲ ਉਦਮੀਤ ਹੈ ਨੀ

    170. ਚਾਲੂ
    ਨੀ ਮੈਂ ਘੋਲ ਘੱਤੀ ਇਹਦੇ ਮੁਖੜੇ ਤੋਂ ਪਾਉ ਦੁਧ ਚਾਵਲ ਇਹਦਾ ਕੂਤ ਹੈ ਨੀ
    ਇਲ-ਲਿਲਾਹ ਜੱਲਿਆਂ ਪਾਂਵਦਾ ਹੈ ਜ਼ਿਕਰ ਹਯ ਤੇ ‘ਲਾਯਮੂਤ’ ਹੈ ਨੀ
    ਨਹੀਂ ਭਾਬੀਆਂ ਬੇ ਕਰਤੂਤ ਕਾਈ ਸੱਭਾ ਲੜਨ ਨੂੰ ਬਣੀ ਮਜ਼ਬੂਤ ਹੈ ਨੀ
    ਜਦੋਂ ਤੁਸਾਂ ਥੇਸੀ ਗਾਲੀਆਂ ਦੇਂਦੀਆਂ ਸਾਉ ਇਹਤਾਂ ਊਤਨੀ ਦਾ ਕੋਈ ਊਤ ਹੈ ਨੀ
    ਮਾਰਿਆ ਤੁਸਾਂ ਦੇ ਮੇਹਣੇ ਗਾਲੀਆਂ ਦਾ ਇਹ ਤਾਂ ਸੁਕ ਕੇ ਹੋਇਆ ਤਾਬੂਤ ਹੈ ਨੀ
    ਸੌਂਪ ਪੀਰਾਂ ਨੂੰ ਝਲ ਵਿੱਚ ਛੇੜਨੀ ਹਾਂ ਇਹਦੀ ਮੱਦਤੇ ਖਿਜ਼ਰ ਤੇ ਲੂਤ ਹੈ ਨੀ
    ਵਾਰਸ ਸ਼ਾਹ ਫਿਰੇ ਉਹਦੇ ਮਗਰ ਲੱਗਾ ਅੱਜ ਤਕ ਓਹ ਰਿਹਾ ਅਨਛੂਤ ਹੈ ਨੀ

    171. ਰਾਂਝੇ ਦੀਆਂ ਭਰਜਾਈਆਂ ਦਾ ਉੁੱੱਤਰ
    ਸਾਡਾ ਮਾਲ ਸੀ ਸੋ ਤੇਰਾ ਹੋ ਗਿਆ ਜ਼ਰਾ ਵੇਖਨਾ ਬਿਰਾ ਖ਼ੁਦਾਈਆਂ ਦਾ
    ਤੂੰ ਹੀ ਚਟਿਆ ਸੀ ਤੂੰ ਹੀ ਪਾਲਿਆ ਸੀ ਨਾ ਇਹ ਭਾਬੀਆਂ ਦਾ ਤੇ ਨਾ ਭਾਈਆਂ ਦਾ
    ਸ਼ਾਹੂਕਾਰ ਹੋ ਬੈਠੀ ਏਂ ਮਾਰ ਬੈਲੀ ਖੋਹ ਬੈਠੀ ਹੈਂ ਮਾਲ ਤੂੰ ਸਾਈਆਂ ਦਾ
    ਅੱਗ ਲੈਣ ਆਈ ਘਰ ਸਾਂਭਿਉਈ ਏਹ ਤੇਰਾ ਹੈ ਬਾਪ ਨਾ ਮਾਈਆਂ ਦਾ
    ਗੁੰਡਾ ਹੱਥ ਆਇਆ ਤੁਸਾਂ ਗੁੰਡੀਆਂ ਨੂੰ ਅੰਨ੍ਹੀ ਚੂਹੀ ਬੋਥੀਆਂ ਧਾਈਆਂ ਦਾ
    ਵਾਰਸ ਸ਼ਾਹ ਦੀ ਮਾਰ ਈ ਵੱਗੀ ਹੀਰੇ ਜੇਹਾ ਖੋਹਿਉ ਈ ਵੀਰ ਤੂੰ ਭਾਈਆਂ ਦਾ

    172. ਹੀਰ ਦਾ ਉੱਤਰ
    ਤੁਸੀਂ ਏਸ ਦੇ ਖਿਆਲ ਨਾ ਪਵੋ ਅੜੀਉ ਨਹੀਂ ਖੱਟੀ ਕੁਝ ਏਸ ਬਪਾਰ ਉਤੋਂ
    ਨੀ ਮੈਂ ਜਿਊਂਦੀ ਏਸ ਬਿਨ ਰਹਾਂ ਕੀਕੂੰ ਘੋਲ ਘੋਲ ਘੱਤੀ ਰਾਂਝੇ ਯਾਰ ਉੱਤੋਂ
    ਝੱਲਾਂ ਬੇਲਿਆਂ ਵਿੱਚ ਇਹ ਫਿਰੇ ਭੌਂਦਾ ਸਿਰ ਵੇਚਦਾ ਮੈਂ ਗੁਨਾਹਗਾਰ ਉੱਤੋਂ
    ਮੇਰੇ ਵਾਸਤੇ ਕਾਰ ਕਮਾਂਵਦਾ ਹੈ ਮੇਰੀ ਜਿੰਦ ਘੋਲੀ ਇਹਦੀ ਕਾਰ ਉੱਤੋਂ
    ਤਦੋਂ ਭਾਬੀਆਂ ਸਾਕ ਨਾ ਬਣਦੀਆਂ ਸਨ ਜਦੋਂ ਸੁਟਿਆ ਪਕੜ ਪਹਾੜ ਉੱਤੋਂ
    ਘਰੋਂ ਭਾਈਆਂ ਚਾ ਜਵਾਬ ਦਿੱਤਾ ਏਨ੍ਹਾਂ ਭੋਏਂ ਦੀਆਂ ਪੱਟੀਆਂ ਚਾਰ ਉੱਤੋਂ
    ਨਾਉਮੀਦ ਹੋ ਵਤਨ ਨੂੰ ਛਡ ਟੁਰਿਆ ਮੋਤੀ ਤੁਰੇ ਜਿਉਂ ਪਟ ਦੀ ਤਾਰ ਉੱਤੋਂ
    ਬਿਨਾ ਮਿਹਨਤਾਂ ਮਿਸਕਲੇ ਲੱਖ ਫੇਰੋ ਨਹੀਂ ਮੋਰਚਾ ਜਾਏ ਤਲਵਾਰ ਉੱਤੋਂ
    ਇਹ ਮਿਹਣਾ ਲਹੇ ਗਾ ਕਦੇ ਨਾਹੀਂ ਏਸ ਸਿਆਲਾਂ ਦੀ ਸੱਥ ਸਲਵਾੜ ਉੱਤੋਂ
    ਨੱਢੀ ਆਖਸਨ ਝਘੜਦੀ ਨਾਲ ਲੋਕਾਂ ਏਸ ਸੋਹਣੇ ਭੰਬੜੇ ਯਾਰ ਉੱਤੋਂ
    ਵਾਰਸ ਸ਼ਾਹ ਸਮਝਾ ਤੂੰ ਭਾਬੀਆਂ ਨੂੰ ਹੁਣ ਮੁੜੇ ਨਾਲ ਲਖ ਹਜ਼ਾਰ ਉੱਤੋਂ

    173. ਚੂਚਕ ਦੀ ਅਪਣੇ ਭਰਾਵਾਂ ਨਾਲ ਸਲਾਹ
    ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ ਕਿਤੇ ਹੀਰ ਨੂੰ ਚਾ ਪਰਨਾਈਏ ਜੀ
    ਆਖੋ ਰਾਂਝੇ ਨਾਲ ਵਿਵਾਹ ਦੇਸਾਂ ਇੱਥੇ ਬੰਨੜੇ ਚਾ ਮੰਗਾਈਏ ਜੀ
    ਹੱਥੀਂ ਆਪਣੀ ਕਿਤੇ ਸਾਮਾਨ ਕੀਚੇ ਜਾਨ ਬੁਝ ਕੇ ਲੀਕ ਨਾ ਲਾਈਏ ਜੀ
    ਭਾਈਆਂ ਆਖਿਆ ਚੂਚਕਾ ਇਹ ਮਸਲਹਤ ਅਸੀਂ ਖੋਲ ਕੇ ਚਾ ਸੁਣਾਈਏ ਜੀ
    ਵਾਰਸ ਸ਼ਾਹ ਫਕੀਰ ਪ੍ਰੇਮ ਸ਼ਾਹੀ ਹੀਰ ਓਸ ਥੋਂ ਪੁਛ ਮੰਗਾਈਏ ਜੀ

    174. ਭਾਈਆਂ ਦਾ ਚੂਚਕ ਨੂੰ ਉੁੱੱਤਰ
    ਰਾਂਝਿਆਂ ਨਾਲ ਨਾ ਕਦੀ ਹੈ ਸਾਕ ਕੀਤਾ ਨਹੀਂ ਦਿੱਤੀਆਂ ਅਸਾਂ ਕੁੜਮਾਈਆਂ ਵੋ
    ਕਿੱਥੋਂ ਰੁਲਦੀਆਂ ਗੋਲੀਆ ਆਈਆਂ ਨੂੰ ਵਿੱਜਣ ਏਹ ਸਿਆਲਾਂ ਦੀਆਂ ਜਾਈਆਂ ਵੋ
    ਨਾਲ ਖੇੜਿਆਂ ਦੇ ਇਹ ਸਾਕ ਕੀਚੇ ਦਿੱਤੀ ਮਸਲਹਤ ਸਭਨਾਂ ਭਾਈਆਂ ਵੋ
    ਭਲਿਆਂ ਸਾਕਾਂ ਦੇ ਨਾਲ ਚਾ ਸਾਕ ਕੀਚੇ ਧੁਰੋਂ ਇਹ ਜੇ ਹੁੰਦੀਆਂ ਆਈਆਂ ਵੋ
    ਵਾਰਸ ਸ਼ਾਹ ਅੰਗਿਆਰਿਆਂ ਭਖਦਿਆਂ ਭੀ ਕਿਸੇ ਵਿੱਚ ਬਾਰੂਦ ਸ਼ਪਾਈਆਂ ਵੋ

    175. ਖਿੜਿਆਂ ਨੇ ਕੁੜਮਾਈ ਲਈ ਨਾਈ ਭੇਜਣਾ
    ਖੇੜਿਆਂ ਭੇਜਿਆਂ ਅਸਾਂ ਥੇ ਇੱਕ ਨਾਈ ਕਰਨ ਮਿੰਨਤਾਂ ਚਾ ਅਹਿਸਾਨ ਕੀਚੇ
    ਭਲੇ ਜਟ ਬੂਹੇ ਉੱਤੇ ਆ ਬੈਠੇ ਇਹ ਛੋਕਰੀ ਉਨ੍ਹਾਂ ਨੂੰ ਦਾਨ ਕੀਚੇ
    ਅਸਾਂ ਭਾਈਆਂ ਇਹ ਸਲਾਹ ਦਿੱਤੀ ਕਿਹਾ ਅਸਾਂ ਸੋ ਸਭ ਪਰਵਾਨ ਕੀਚੇ
    ਅੰਨ ਧਨ ਦਾ ਕੁਝ ਵਸਾਹ ਨਾਹੀਂ ਅਤੇ ਬਾਹਾਂ ਦਾ ਨਾ ਗੁਮਾਨ ਕੀਚੇ
    ਜਿੱਥੇ ਰਬ ਦੇ ਨਾਉਂ ਦਾ ਜ਼ਿਕਰ ਆਇਆ ਲਖ ਬੋਟੀਆਂ ਚਾ ਕੁਰਬਾਨ ਕੀਚੇ
    ਵਾਰਸ ਸ਼ਾਹ ਮੀਆਂ ਨਾਹੀਂ ਕਰੋ ਆਕੜ ਫਰਊਨ ਜਿਹਿਆਂ ਵਲ ਧਿਆਨ ਕੀਚੇ

    176. ਚੂਚਕ ਨੇ ਪੈਂਚਾ ਨੂੰ ਸੱਦਣਾ
    ਚੂਚਕ ਫੇਰ ਕੇ ਗੰਢ ਸੱਦਾ ਘੱਲੇ ਆਵਨ ਚੌਧਰੀ ਸਾਰਿਆਂ ਚੱਕਰਾਂ ਦੇ
    ਹੱਥ ਦੇ ਰੁਪਈਆ ਪੱਲੇ ਪਾ ਸ਼ੱਕਰ ਸਵਾਲ ਪਾਂਵਦੇ ਛੋਹਰਾਂ ਬੱਕਰਾਂ ਦੇ
    ਲਾਗੀਆਂ ਆਖਿਆ ਸਨ ਨੂੰ ਸਨ ਮਿਲਿਆ ਤੇਰਾ ਸਾਕ ਹੋਇਆ ਨਾਲ ਠੱਕਰਾਂ ਦੇ
    ਧਰਿਆ ਢੋਲ ਜਟੇਟੀਆਂ ਦੇਣ ਵੇਲਾਂ ਛੰਨੇ ਲਿਆਂਵਦੀਆਂ ਦਾਣਿਆਂ ਸ਼ੱਕਰਾਂ ਦੇ
    ਰਾਂਝੇ ਹੀਰ ਸੁਣਿਆ ਦਿਲਗੀਰ ਹੋਏ ਦੋਵੇਂ ਦੇਣ ਗਾਲੀਂ ਨਾਲ ਅੱਕਰਾਂ ਦੇ

    177. ਖਿੜਿਆਂ ਨੂੰ ਵਧਾਈਆਂ
    ਮਿਲੀ ਜਾ ਵਧਾਈ ਜਾਂ ਖੇੜਿਆਂ ਨੂੰ ਲੁੱਡੀ ਮਾਰ ਕੇ ਝੁੰਬੜਾਂ ਘਤਦੇ ਨੀ
    ਛਾਲਾਂ ਲਾਇਨ ਅਪੁੱਠੀਆਂ ਖੁਸ਼ੀ ਹੋਏ ਮਜਲਸਾਂ ਖੇਡਦੇ ਵੱਤਦੇ ਨੀ
    ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੀ
    ਵਾਰਸ ਸ਼ਾਹ ਵੀ ਸ਼ੀਰਨੀ ਵੰਡਿਆ ਨੇ ਵੱਡੇ ਦੇਗਚੇ ਦੁੱਧ ਤੇ ਭੱਤ ਦੇ ਨੀ

    178. ਹੀਰ ਦਾ ਮਾਂ ਨਾਲ ਕਲੇਸ਼
    ਹੀਰ ਮਾਉਂ ਦੇ ਨਾਲ ਆ ਲੜਨ ਲੱਗੀ ਤੁਸਾਂ ਸਾਕ ਕੀਤਾ ਨਾਲ ਜ਼ੋਰੀਆਂ ਦੇ
    ਕਦੋ ਮੰਗਿਆ ਮੁਨਸ ਮੈਂ ਆਖ ਤੈਨੂੰ ਵੈਰ ਕੱਢਿਉਈ ਕਿਨ੍ਹਾਂ ਖੋਰੀਆਂ ਦੇ
    ਹੁਣ ਕਰੇਂ ਵਲਾ ਕਿਉਂ ਅਸਾਂ ਕੋਲੋਂ ਇਹ ਕੰਮ ਨਾ ਹੁੰਦੇ ਨੀ ਚੋਰੀਆਂ ਦੇ
    ਜਿਹੜੇ ਹੋਨ ਬੇਅਕਲ ਚਾ ਲਾਂਵਦੇ ਨੀ ਇੱਟ ਮਾੜੀਆਂ ਦੀ ਵਿੱਚ ਮੋਰੀਆਂ ਦੇ
    ਚਾ ਚੁਗ਼ਦ ਨੂੰ ਕੂੰਜ ਦਾ ਸਾਕ ਦਿੱਤੋ ਪਰੀ ਬੰਧਆ ਜੇ ਗਲ ਢੋਰੀਆਂ ਦੇ
    ਵਾਰਸ ਸ਼ਾਹ ਮੀਆਂ ਗੰਨਾ ਜੱਗ ਸਾਰਾ ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ

    179. ਹੀਰ ਨੇ ਰਾਂਝੇ ਨਾਲ ਸਲਾਹ ਕਰਨੀ
    ਹੀਰ ਆਖਦੀ ਰਾਂਝਿਆ ਕਹਿਰ ਹੋਇਆ ਏਥੋਂ ਉਠ ਕੇ ਚਲ ਜੇ ਚੱਲਨਾ ਈ
    ਦੋਨੋਂ ਉਠ ਕੇ ਲੰਮੜੇ ਰਾਹ ਪੇਈਏ ਕੋਈ ਅਸਾਂ ਨੇ ਦੇਸ ਨਾ ਮੱਲਣਾ ਈ
    ਜਦੋਂ ਝੁੱਗੜੇ ਵੜੀ ਮੈਂ ਖੇੜਿਆਂ ਦੇ ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈ
    ਮਾਂ ਬਾਪ ਨੇ ਜਦੋਂ ਵਿਆਹ ਟੋਰੀ ਕੋਈ ਅਸਾਂ ਦਾ ਵੱਸ ਨਾ ਚੱਲਣਾ ਈ
    ਅਸੀਂ ਇਸ਼ਕੇ ਦੇ ਆਨ ਮੈਦਾਨ ਰੁਧੇ ਬੁਰਾ ਸੂਰਮੇ ਨੂੰ ਰਣੋਂ ਹੱਲਣਾ ਈ
    ਵਾਰਸ ਸ਼ਾਹ ਜੇ ਅਨਕ ਫਰਾਕ ਛੁੱਟੇ ਇਹ ਕਟਕ ਫਿਰ ਆਖ ਕਿਸ ਝੱਲਣਾ ਈ

    180. ਰਾਂਝੇ ਦਾ ਹੀਰ ਨੂੰ ਉੁੱੱਤਰ
    ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ ਨਾਲ ਚੋਰੀਆਂ ਅਤੇ ਉਧਾਲਿਆਂ ਦੇ
    ਕਿੜਾਂ ਪੌਂਦੀਆਂ ਮੁਠੇ ਸਾਂ ਦੇਸ ਵਿੱਚੋਂ ਕਿਸੇ ਸੁਣੇ ਸਨ ਖੂਹਣੀਆਂ ਗਾਲਿਆਂ ਦੇ
    ਠੱਗੀ ਨਾਲ ਤੂੰ ਮਝੀਂ ਚਰਾ ਲਿਉਂ ਏਹੋ ਰਾਹ ਨੇ ਰੰਨਾਂ ਦੀਆਂ ਚਾਲਿਆਂ ਦੇ
    ਵਾਰਸ ਸ਼ਾਹ ਸਰਾਫ ਸਭ ਜਾਣਦੇ ਨੀ ਐਬ ਖੋਟਿਆਂ ਭੰਨਿਆਂ ਰਾਲੀਆਂ ਦੇ

    181. ਹੀਰ ਦੇ ਵਿਆਹ ਦੀ ਤਿਆਰੀ
    ਚੂਚਕ ਸਿਆਲ ਦੇ ਕੌਲ ਵਸਾਰ ਘੱਤੇ ਜਦੋਂ ਹੀਰ ਪਾਇਆ ਮਾਈਆਂ ਨੇ
    ਕੁੜੀਆਂ ਝੰਗ ਸਿਆਲ ਦੀਆਂ ਧੁਮਲਾ ਹੋ ਸਭੇ ਪਾਸ ਰੰਝੇਟੇ ਦੇ ਆਈਆਂ ਨੇ
    ਉਹਦੇ ਵਿਆਹ ਦੇ ਸਭ ਸਾਮਾਨ ਹੋਏ ਗੰਢੀਂ ਫੇਰੀਆਂ ਦੇਸ ਤੇ ਨਾਈਆਂ ਨੇ
    ਹੁਣ ਤੇਰੀ ਰੰਝੇਟਿਆ ਗੱਲ ਕੀਕੂੰ ਤੂੰ ਭੀ ਰਾਤ ਦਿੰਹੁ ਮਹੀਂ ਚਰਾਈਆਂ ਨੇ
    ਆ ਵੇ ਮੂਰਖਾ ਪੁੱਛ ਤੂੰ ਨਢੜੀ ਨੂੰ ਮੇਰੇ ਨਾਲ ਤੂੰ ਕੇਹੀਆਂ ਚਾਈਆਂ ਨੇ
    ਹੀਰੇ ਕਹਿਰ ਕੀਤੋ ਰਲ ਨਾਲ ਬਿਹਾਈਆਂ ਸਭਾ ਖਲੋ ਖਲ ਚਾ ਗਵਾਈਆਂ ਨੇ
    ਜੇ ਤੂੰ ਅੰਤ ਮੈਨੂੰ ਪਿੱਛਾ ਦੇਵਨਾ ਸੀ ਏਡੀਆਂ ਮਿਹਨਤਾਂ ਕਾਹੇ ਕਰਾਈਆਂ ਨੇ
    ਏਹੀ ਹੱਦ ਹੀਰੇ ਤੇਰੇ ਨਾਲ ਸਾਡੀ ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੇ
    ਤੈਨੂੰ ਵਿਆਹ ਦੇ ਵੱਡੇ ਸਿੱਘਾਰ ਹੋਵੇ ਅਤੇ ਖੇੜਿਆਂ ਘਰੀਂ ਵਧਾਈਆਂ ਨੇ
    ਖਾ ਕਸਮ ਸੌਗੰਦ ਤੂੰ ਘੋਲ ਪੀਤੀ ਡੋਬ ਸੁਟਿੱਉ ਪੂਰੀਆਂ ਪਾਈਆਂ ਨੇ
    ਬਾਹੋਂ ਪਕੜ ਕੇ ਟੋਰ ਦੇ ਕਢ ਦੇਸੋਂ ਓਵੇਂ ਤੋੜ ਨੈਣਾਂ ਜਿਵੇਂ ਲਾਈਆਂ ਨੇ
    ਯਾਰ ਯਾਰ ਥੀਂ ਜੁਦਾ ਕਰ ਦੂਰ ਹੋਵੇ ਮੇਰੇ ਬਾਬ ਤਕਦੀਰ ਲਖਾਈਆਂ ਨੇ
    ਵਾਰਸ ਸ਼ਾਹ ਨੂੰ ਠਗਿਉ ਦਗ਼ਾ ਦੇ ਕੇ ਜੇਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ

    182. ਰਾਂਝੇ ਦਾ ਉੱਤਰ
    ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏਂ ਘੁਟ ਵੱਟ ਕੇ ਦੁਖੜਾ ਪੀਵਨਾ ਏਂ
    ਮੇਰੇ ਸਬਰ ਦੀ ਦਾਦ ਜੇ ਰਬ ਦਿੱਛੀ ਖੇੜੀਂ ਹੀਰ ਸਿਆਲ ਲਾ ਜੀਵਨਾ ਏ
    ‘ਯੌਮਾ ਤਸ਼ੱਕਾਕਸ ਸਮਾ ਆਉ ਫਿਲਗਮਾਮੇ’ ਸਾਰੇ ਦੇਸ ਵਿੱਚ ਇਹ ਗੰਮ ਬੀਵਨਾ ਏ
    ‘ਯੌਮਾ ਤੁਬੱਦ......ਲਾਲੁਲ ਅਰਦੋ ਗੈਰਲ ਅਰਦੇ’
    ਅੰਬਰ ਪਾਟੜੇ ਨੂੰ ਕਹਿਏ ਸੀਵਨਾ ਏ
    ਸਬਰ ਦਿਲਾਂ ਦੇ ਮਾਰ ਜਹਾਨ ਪੁੱਟਨ ਉੱਚੀ ਕਾਸਨੂੰ ਅਸਾਂ ਬਕੀਵਨਾ ਏ
    ਤੁਸਾਂ ਕਮਲੀਆਂ ਇਸ਼ਕ ਥੀਂ ਨਹੀਂ ਵਾਕਫ ਨ੍ਹਿਉਂ ਲਾਵਣਾ ਨਿਮ ਦਾ ਪੀਵਨਾਂ ਏ
    ਵਾਰਸ ਸ਼ਾਹ ਜੀ ਚੁਪ ਥੀਂ ਦਾਦ ਪਾਈਏ ਬੋਲਿਆਂ ਨਹੀਂ ਵਹੀਵਨਾ ਏ

    183. ਸਹੇਲੀਆਂ ਨੇ ਹੀਰ ਕੋਲ ਆਉਣਾ
    ਰਲ ਹੀਰ ਥੇ ਆਈਆਂ ਫੇਰ ਸੱਭੇ ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ
    ਸੋਟਾ ਗੰਝਲੀ ਕੰਬਲੀ ਸੁਟ ਕੇ ਤੇ ਛੱਡ ਦੇਸ ਪਰਦੇਸ ਨੂੰ ਚੱਲਿਆ ਈ
    ਜੇ ਤੂੰ ਅੰਤ ਉਹਨੂੰ ਪਿੱਛਾ ਦੇਵਨਾ ਸੀ ਉਸ ਦਾ ਕਾਲਜਾ ਕਾਸ ਨੂੰ ਸੱਲਿਆ ਈ
    ਅਸਾਂ ਏਤਨੀ ਗੱਲ ਮਾਅਲੂਮ ਕੀਤੀ ਤੇਰਾ ਨਿੱਕਲ ਈਮਾਨ ਹੁਣ ਚੱਲਿਆ ਈ
    ਬੇਸਿਦਕ ਹੋਈ ਏ ਸਿਦਕ ਹਾਰਿਉਈ ਤੇਰਾ ਸਿਦਕ ਈਮਾਨ ਹੁਣ ਹੱਲਿਆ ਈ
    ਉਹਦਾ ਵੇਖਕੇ ਹਾਲ ਅਹਿਵਾਲ ਸਾਰਾ ਸਾਡਾ ਰੋਂਦੀਆਂ ਨੀਰ ਨਾ ਠੱਲਿਆ ਈ
    ਹਾਏ ਹਾਏ ਮੁਠੀ ਫਿਰੇ ਨੇਕ ਨੀਤੀ ਉਹਨੂੰ ਸੱਖਣਾ ਕਾਸ ਨੂੰ ਘਲਿਆ ਈ
    ਨਿਰਾਸ ਵੀ ਰਾਸ ਲੈ ਇਸ਼ਕ ਕੋਲੋਂ ਸਕਲਾਤ ਦੇ ਬੈਆਂ ਨੂੰ ਚੱਲਿਆ ਈ
    ਵਾਰਸ ਹੱਕ ਦੇ ਥੋਂ ਜਦੋਂ ਇਸ਼ਕ ਕੁੱਥਾ ਅਰਥ ਰਬ ਦਾ ਤਦੋਂ ਤਰਥੱਲਿਆ ਈ

    184. ਹੀਰ ਦਾ ਉੱਤਰ
    ਹੀਰ ਆਖਿਆ ਓਸ ਨੂੰ ਕੁੜੀ ਕਰਕੇ ਬੁੱਕਲ ਵਿੱਚ ਲੁਕਾ ਲਿਆਇਆ ਜੇ
    ਮੇਰੀ ਮਾਉਂ ਤੇ ਬਾਪ ਥੋਂ ਕਰੋ ਪਰਦਾ ਗੱਲ ਕਿਸੇ ਨਾ ਮੂਲ ਸੁਨਾਇਆ ਜੇ
    ਆਮੋ ਸਾਮਣਾ ਆਇਕੇ ਕਰੇ ਝੇੜਾ ਤੁਸੀਂ ਮੁਨਸਫ ਹੋਇ ਮੁਕਾਇਆ ਜੇ
    ਜਿਹੜੇ ਹੋਣ ਸੱਚੇ ਸਈ ਛੁਟ ਜਾਸਨ ਡੰਨ ਝੂਠਿਆਂ ਨੂੰ ਤੁਸੀਂ ਲਾਇਆ ਜੇ
    ਮੈਂ ਆਖ ਥੱਕੀ ਓਸ ਕਮਲੜੇ ਨੂੰ ਲੈ ਕੇ ਉਠ ਚਲ ਵਕਤ ਘੁਸਾਇਆ ਜੇ
    ਮੇਰਾ ਆਖਨਾ ਓਸ ਦਾ ਕੰਨ ਕੀਤਾ ਹੁਣ ਕਾਸ ਨੂੰ ਡੁਸਕਣਾ ਲਾਇਆ ਜੇ
    ਵਾਰਸ ਸ਼ਾਹ ਮੀਆਂ ਇਹ ਵਕਤ ਘੁੱਥਾ ਕਿਸੇ ਪੀਰ ਨੂੰ ਹੱਥ ਨਾ ਆਇਆ ਜੋ

    185. ਰਾਂਝੇ ਦਾ ਹੀਰ ਕੋਲ ਆਉਣਾ
    ਰਾਤੀਂ ਵਿੱਚ ਰਲਾਇਕੇ ਮਾਹੀੜੇ ਨੂੰ ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੀ
    ਹੀਰ ਆਖਿਆ ਜਾਂਦੇ ਨੂੰ ਬਿਸਮਿੱਲਾ ਅੱਜ ਦੌਲਤਾਂ ਮੈਂ ਘਰੀਂ ਪਾਈਆਂ ਨੀ
    ਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ ਅਸੀਂ ਦੇਖਣੇ ਆਈਆਂ ਮਾਈਆਂ ਨੀ
    ਸੂਰਜ ਚੜ੍ਹੇਗਾ ਮਗ਼ਰਬੋ ਜਿਵੇਂ ਕਿਆਮਤ ਤੌਬਾ ਤਰਕ ਕਰ ਕੁਲ ਬੁਰਾਈਆਂ ਨੀ
    ਜਿਨ੍ਹਾਂ ਮਝੀਂ ਦਾ ਚਾਕ ਸਾਂ ਸਣੇ ਨੱਢੀ ਸੋਈ ਖੇੜਿਆਂ ਦੇ ਹੱਥ ਆਈਆਂ ਨੀ
    ਓਸੇ ਵਕਤ ਜਵਾਬ ਹੈ ਮਾਲਕਾਂ ਨੂੰ ਹਿਕ ਧਾੜਵੀਆਂ ਜਾਂ ਅੱਗੇ ਲਾਈਆਂ ਨੀ
    ਇਹ ਸਹੇਲੀਆਂ ਸਾਕ ਤੇ ਸੈਨ ਤੇਰੇ ਸਭੇ ਮਾਸੀਆਂ ਫੁਫੀਆਂ ਤਾਈਆਂ ਨੀ
    ਤੁਸਾਂ ਵੌਹਟੀਆਂ ਬਨਣ ਦੀ ਨੀਤ ਬੱਧੀ ਲੀਕਾਂ ਹੱਦ ਤੇ ਪੁੱਜ ਕੇ ਲਾਈਆਂ ਨ
    ਅਸਾਂ ਕੇਹੀ ਹੁਣ ਆਸ ਹੈ ਨੱਢੀਏ ਨੀ ਜਿੱਥੇ ਖੇੜਿਆਂ ਜ਼ਰਾਂ ਵਿਖਆਈਆਂ ਨੀ
    ਵਾਰਸ ਸ਼ਾਹ ਇੱਲਾਹ ਨੂੰ ਸੌਂਪ ਹੀਰੇ ਸਾਨੂੰ ਛੱਡ ਕੇ ਹੋਧਰ ਲਾਈਆਂ ਨੀ

    186. ਖਿੜਿਆਂ ਦਾ ਬਰਾਹਮਣਾ ਤੋਂ ਸਾਹਾ ਕਢਾਉਣਾ
    ਖੇੜਿਆਂ ਸਾਹਾ ਸੁਧਾਇਆ ਬਾਹਮਣਾਂ ਥੋਂ ਭਲੀ ਤਿੱਥ ਮਹੂਰਤ ਤੇ ਵਾਰ ਮੀਆਂ
    ਨਾਂਵ੍ਹੇ ਸਾਵਣੋ ਰਾਤ ਸੀ ਵੀਰਵਾਰੀ ਲਿਖ ਘਲਿਆ ਇਹ ਨਿਰਵਾਰ ਮੀਆਂ
    ਪਹਿਰ ਰਾਤ ਨੂੰ ਆਣ ਨਿਕਾਹ ਲੈਣਾ ਵਿਲ ਲਾਵਨੀ ਨਹੀਂ ਜ਼ਿਨਹਾਰ ਮੀਆਂ
    ਓਥੇ ਖੇੜਿਆਂ ਪੁਜ ਸਾਮਾਨ ਕੀਤੇ ਏਥੇ ਸਿਆਲ ਭੀ ਹੋਏ ਤਿਆਰ ਮੀਆਂ
    ਰਾਂਝੇ ਦੁਆ ਕੀਤੀ ਜੰਜ ਆਵੰਦੀ ਨੂੰ ਕਾਈ ਗ਼ੈਬ ਦੇ ਕਟਕ ਤੇ ਧਾੜ ਮੀਆਂ
    ਵਾਰਸ ਸ਼ਾਹ ਸਿਰਬਾਲੜਾ ਨਾਲ ਹੋਇਆ ਹੱਥ ਤੀਰ ਕਾਨੀ ਤਲਵਾਰ ਮੀਆਂ