ਖ਼ਬਰਸਾਰ

  •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
  •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
  •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
  •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
  •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
  •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
  •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  • ਹੀਰ (ਭਾਗ-8) (ਕਿੱਸਾ ਕਾਵਿ)

    ਵਾਰਿਸ ਸ਼ਾਹ   

    Address:
    ਸ਼ੇਖੂਪੁਰਾ Pakistan
    ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    221. ਹੀਰ ਨੇ ਰਾਂਝੇ ਨੂੰ ਕਿਹਾ
    ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ ਸਾਡੇ ਵੱਸ ਥੀਂ ਗੱਲ ਬੇਵੱਸ ਹੋਈ
    ਕਾਜ਼ੀ ਮਾਪਿਆਂ ਜ਼ਾਲਮਾਂ ਬੰਨ੍ਹ ਟੋਰੀ ਸਾਡੀ ਤੈਂਦੜੀ ਦੋਸਤੀ ਭੱਸ ਹੋਈ
    ਘਰ ਖੇੜਿਆਂ ਦੇ ਨਹੀਂ ਵਸਨਾ ਮੈਂ ਸਾਡੀ ਉਨ੍ਹਾਂ ਦੇ ਨਾਲ ਖਰਖ਼ਸ ਹੋਈ
    ਜਾਂ ਜੀਵਾਂ ਗੀ ਮਿਲਾਂ ਗੀ ਰਬ ਮੇਲੇ ਹਾਲ ਸਾਲ ਤਾਂ ਦੋਸਤੀ ਬਸ ਹੋਈ

    222. ਰਾਂਝੇ ਦਾ ਉੁੱੱਤਰ
    ਜੋ ਕੁਝ ਵਿੱਚ ਰਜ਼ਾ ਦੇ ਲਿਖ ਛੁੱਟਾ ਮੂੰਹੋਂ ਬਸ ਨਾ ਆਖੀਏ ਭੈੜੀਏ ਨੀ
    ਸੁਙਾ ਸਖਣਾ ਚਾਕ ਨੂੰ ਰਖਿਉਈ ਮੱਥੇ ਭੌਰੀਏ ਚੰਦਰੀਏ ਬਹਿੜੀਏ ਨੀ
    ਮੰਤਰ ਕੀਲ ਨਾ ਜਾਣੀਏ ਡੂਮਨੇ ਦਾ ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀ
    ਇੱਕ ਯਾਰ ਦੇ ਨਾਂ ਤੇ ਫਿਦਾ ਹੋਈਏ ਮੁਹਰਾ ਦੇ ਕੇ ਇੱਕੇ ਨਬੇੜੀਏ ਨੀ
    ਦਗ਼ਾ ਦੇਵਨਾ ਹੋਵੇ ਤਾਂ ਜੀਈਰੇ ਨੂੰ ਪਹਿਲੇ ਰੋਜ਼ ਹੀ ਚਾ ਖਦੇੜੀਏ ਨੀ
    ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ ਏਡੇ ਪਿੱਟਣੇ ਨਾ ਸਹੇੜੀਏ ਨੀ
    ਵਾਰਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ ਸ਼ੀਸ਼ੇ ਸ਼ਰਬਰਾਂ ਦੇ ਨਾਹੀਂ ਛੇੜੀਏ ਨੀ

    223. ਹੀਰ ਦਾ ਉੱਤਰ
    ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ ਤੁਰਤ ਹੋ ਫਕੀਰ ਤੈਂ ਆਵਨਾ ਈ
    ਕਿਸੇ ਜੋਗੀ ਥੇ ਜਾਇਕੇ ਬਣੀਂ ਚੇਲਾ ਸਵਾਹ ਲਾਇਕੇ ਕੰਨ ਪੜਾਵਣਾ ਈ
    ਸੱਭਾ ਜ਼ਾਤ ਸਫਾਤ ਬਰਬਾਦ ਕਰਕੇ ਅਤੇ ਠੀਕ ਤੈਂ ਸੀਸ ਮੁਨਾਵਣਾ ਈ
    ਤੂੰ ਹੀ ਜੀਂਵਦਾ ਦੀਦ ਨਾ ਦਏਂ ਸਾਨੂੰ ਅਸਾਂ ਵੱਤ ਨਾ ਜਿਊਂਦਿਆਂ ਆਵਨਾ ਨੀ

    224. ਰਾਂਝੇ ਨੇ ਸਿਆਲਾਂ ਨੂੰ ਗਾਲਾਂ ਕੱਢਣੀਆਂ
    ਰਾਂਝੇ ਆਖਿਆ ਸਿਆਲ ਗਲ ਗਏ ਸਾਰੇ ਅਤੇ ਹੀਰ ਭੀ ਛਡ ਈਮਾਨ ਚੱਲੀ
    ਸਿਰ ਹੇਠਾਂ ਕਰ ਲਿਆ ਫੇਰ ਮਹਿਰ ਚੂਚਕ ਜਦੋਂ ਸਥ ਵਿੱਚ ਆਨ ਕੇ ਗੱਲ ਹੱਲੀ
    ਧੀਆਂ ਵੇਚਦੇ ਕੌਲ ਜ਼ਬਾਨ ਹਾਰਨ ਮਹਿਰਾਬ ਮੱਥੇ ਅਤੇ ਧੌਣ ਚੱਲੀ
    ਯਾਰੋ ਸਿਆਲਾਂ ਦੀਆਂ ਦਾੜ੍ਹੀਆਂ ਦੇਖਦੇ ਹੋ ਜਿਹੀ ਮੁੰਡ ਮੰਗਵਾੜ ਮਸਰ ਪੱਲੀ
    ਵਾਰਸ ਸ਼ਾਹ ਮੀਆਂ ਧੀ ਸੋਹਣੀ ਨੂੰ ਗਲ ਵਿਚ ਚਾ ਪਾਂਵਦੇ ਹੈ ਟੱਲੀ

    225. ਉਹੀ ਚਲਦਾ
    ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ ਗੋਜ਼ ਸ਼ੁਤਰ ਹੈ ਕੌਲ ਰੂਸਤਾਈਆਂ ਦਾ
    ਪੱਤਾਂ ਹੋਣ ਇੱਕੀ ਜਿਸ ਜਟ ਤਾਈ ਸੋਈ ਅਸਲ ਭਰਾ ਹੈ ਭਾਈਆਂ ਦਾ
    ਜਦੋਂ ਬਹਿਣ ਅਰੂੜੀ ਤੇ ਅਕਲ ਆਵੇ ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ
    ਸਿਰੋਂ ਲਾਹ ਕੇ ਚੁਤੜਾਂ ਹੇਠ ਦਿੰਦੇ ਮਜ਼ਾ ਆਵਨੇ ਤਦੋਂ ਸਫਾਈਆਂ ਦਾ
    ਜੱਟੀ ਜਟ ਦੇ ਸਾਂਗ ਤੇ ਹੋਣ ਰਾਜ਼ੀ ਫੜੇ ਮੁਗ਼ਲ ਤੇ ਵੇਸ ਗੇਲਾਈਆਂ ਦਾ
    ਧੀਆਂ ਦੇਣੀਆਂ ਕਰਨ ਮੁਸਾਫਰਾਂ ਨੂੰ ਵੇਚਣ ਹੋਰਧਰੇ ਮਾਲ ਜਵਾਈਆਂ ਦਾ
    ਵਾਰਸ ਸ਼ਾਹ ਨਾ ਮੁਹਤਬਰ ਜਾਣਨਾ ਜੇ ਕੌਲ ਜਟ ਸੰਸਾਰ ਕਸਾਈਆਂ ਦਾ

    226. ਉੱਤਰ ਰਾਂਝਾ
    ਪੈਂਚਾਂ ਪਿੰਡ ਦੀਆਂ ਸੱਚ ਥੀਂ ਤਰਕ ਕੀਤਾ ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ
    ਪਹਿਲਾਂ ਹੋਰਨਾਂ ਨਾਲ ਇਕਰਾਰ ਕਰਕੇ ਤੁਅਮਾਂ ਵੇਖ ਦਾਮਾਦ ਫਿਰ ਹੋਰ ਕੀਤੇ
    ਗੱਲ ਕਰੀਏ ਈਮਾਨ ਦੀ ਕੱਢ ਛੱਡਨ ਪੈਂਚ ਪਿੰਡ ਦੇ ਠਗ ਤੇ ਚੋਰ ਕੀਤੇ
    ਅਸ਼ਰਾਫ ਦੀ ਗੱਲ ਮਨਜ਼ੂਰ ਨਾਹੀਂ ਚੋਰ ਚੌਧਰੀ ਅਤੇ ਲੰਡੂਰ ਕੀਤੇ
    ਕਾਉਂ ਬਾਗ਼ ਦੇ ਵਿੱਚ ਕਲੋਲ ਕਰਦੇ ਕੂੜਾ ਫੋਲਨੇ ਦੇ ਉਤੇ ਮੋਰ ਕੀਤੇ
    ਜ਼ੋਰੋ ਜ਼ੋਰ ਵਿਵਾਹ ਲੈ ਗਏ ਖੇੜੇ ਅਸਾਂ ਰੋ ਬਹੁਤੇਰੜੇ ਸ਼ੋਰ ਕੀਤੇ
    ਵਾਰਸ ਸ਼ਾਹ ਜੋ ਅਹਿਲ ਈਮਾਨ ਆਹੇ ਤਿੰਨ੍ਹਾਂ ਜਾ ਡੇਰੇ ਵਿੱਚ ਗੋਰ ਕੀਤੇ

    227. ਉਹੀ ਚਾਲੂ
    ਯਾਰੋ ਠਗ ਸਿਆਲ ਤਹਿਕੀਕ ਜਾਨੋ ਧੀਆਂ ਠਗਣੀਆਂ ਸਭ ਸਖਾਂਵਦੇ ਜੇ
    ਪੁੱਤਰ ਠਗ ਸਰਦਾਰਾਂ ਦੇ ਮਿੱਠਿਆਂ ਹੋ ਉਹਨੂੰ ਮਹੀਂ ਦਾ ਚਾਕ ਬਨਾਂਵਦੇ ਜੇ
    ਕੌਲ ਹਾਰ ਜ਼ਬਾਨ ਦਾ ਸਾਕ ਖੋਹਣ ਚਾ ਪਿਵੰਦ ਹਨ ਹੋਰ ਧਿਰ ਲਾਂਵਦੇ ਜੇ
    ਦਾੜ੍ਹੀ ਸ਼ੇਖ਼ ਦੀ ਛੁਰਾ ਕਸਾਈਆ ਦਾ ਬੈਠ ਪਰ੍ਹੇ ਵਿੱਚ ਪੈਂਚ ਸਦਾਂਵਦੇ ਜੇ
    ਜਟ ਚੋਰ ਤੇ ਯਾਰ ਤਰਾਹ ਮਾਰਨ ਡੰਡੀ ਮੋਹੰਦੇ ਤੇ ਸੰਨ੍ਹਾਂ ਲਾਂਵਦੇ ਜੇ
    ਵਾਰਸ ਸ਼ਾਹ ਇਹ ਜਟ ਨੇ ਠਗ ਸਭੇ ਤਰੀ ਠਗਨੇ ਜਟ ਝਨ੍ਹਾਂ ਦੇ ਜੇ

    228. ਉੱਤਰ ਰਾਂਝਾ
    ਡੋਗਰ ਜਟ ਈਮਾਨ ਨੂੰ ਵੇਚ ਖਾਂਦੇ ਧੀਆਂ ਮਾਰਦੇ ਤੇ ਪਾੜ ਲਾਂਵਦੇ ਜੇ
    ਤਰਕ ਕੌਲ ਹਦੀਸ ਦੇ ਨਿਤ ਕਰਦੇ ਚੋਰੀ ਯਾਰੀਆਂ ਬਿਆਜ ਕਮਾਂਵਦੇ ਜੇ
    ਜੇਹੇ ਆਪ ਥੀਵਨ ਤੇਹੀਆਂ ਔਰਤਾਂ ਨੇ ਬੇਟੇ ਬੇਟੀਆਂ ਚੋਰੀਆਂ ਲਾਂਵਦੇ ਜੇ
    ਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ ਉਸ ਦੀ ਵੱਡੀ ਤਾਅਰੀਫ ਸੁਣਾਵਦੇ ਜੇ
    ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ ਉਹਨੂੰ ਮਿਹਣਾ ਮੁਤੱਫੀ ਲਾਂਵਦੇ ਜੇ
    ਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ ਦੇਖੋ ਰਬ ਤੇ ਮੌਤ ਭੁਲਾਂਵਦੋ ਜੇ
    ਵਾਰਸ ਸ਼ਾਹ ਮੀਆਂ ਦੋ ਦੋ ਖਸਮ ਹੁੰਦੇ ਨਾਲ ਬੇਟੀਆਂ ਵੈਰ ਕਮਾਂਵਦੇ ਜੇ

    229. ਹੀਰ ਦੇ ਗਾਨੇ ਦੀ ਰਸਮ
    ਜਦੋਂ ਗਾਂਨੜੇ ਦੇ ਦਿਨ ਪੁਜ ਮੁੱਕੇ ਲੱਸੀ ਮੁੰਦਰੀ ਖੇਡਨੇ ਆਈਆਂ ਨੇ
    ਪਈ ਧੁਮ ਕੇਹਾ ਗਾਂਨੜੇ ਦੀ ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ
    ਸੈਦਾ ਲਾਲ ਪੀਹੜੇ ਉਤੇ ਆ ਬੈਠਾ ਕੁੜੀਆਂ ਵੁਹਟੜੀ ਪਾਸ ਬਹਾਈਆਂ ਨੇ
    ਪਕੜ ਹੀਰ ਦੇ ਹੱਥ ਪਰਾਤ ਪਾਏ ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ
    ਵਾਰਸ ਸ਼ਾਹ ਮੀਆਂ ਨੈਨਾਂ ਹੀਰ ਦਿਆਂ ਨੇ ਵਾਂਗ ਬੱਦਲਾਂ ਝੰਬਰਾਂ ਲਾਈਆਂ ਨੇ

    230. ਹੀਰ ਦੇ ਜਾਣ ਪਿੱਛੋਂ ਰਾਂਝਾ ਹੈਰਾਨ
    ਘਰ ਖੇੜਿਆਂ ਦੇ ਜਦੋਂ ਹੀਰ ਆਈ ਚੁਕ ਗਏ ਤਗਾਦੜੇ ਅਤੇ ਝੇੜੇ
    ਵਿੱਚ ਸਿਆਲਾਂ ਦੇ ਚੁਪ ਚਣਕ ਹੋਈ ਅਤੇ ਖੁਸ਼ੀ ਹੋ ਫਿਰਦੇ ਨੇ ਸਭ ਖੇੜੇ
    ਫੌਜਦਾਰ ਤਗੱਈਅਰ ਹੋ ਆਨ ਬੈਠਾ ਕੋਈ ਓਸ ਦੇ ਪਾਸ ਨਾ ਪਾਏ ਫੇਰੇ
    ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗੱਲਾਂ ਅਤੇ ਰਾਂਝੇ ਦੀਆਂ ਭਾਬੀਆਂ ਕਰਨ ਝੇੜੇ
    ਚਿੱਠੀ ਲਿਖ ਕੇ ਹੀਰ ਦੀ ਉਜ਼ਰ ਖ਼ਾਹੀ ਜਿਵੇਂ ਮੋਏ ਨੂੰ ਪੁਛੀਏ ਹੋ ਨੇੜੇ
    ਹੋਈ ਲਿਖੀ ਰਜ਼ਾ ਦੀ ਰਾਂਝਿਆ ਵੇ ਸਾਡੇ ਅੱਲੜੇ ਘਾ ਸਨ ਤੂੰ ਉਚੇੜੇ
    ਮੁੜ ਕੇ ਆ ਨਾ ਵਿਗੜਿਆ ਕੰਮ ਤੇਰਾ ਲਟਕੰਦੜਾ ਘਰੀਂ ਤੂੰ ਪਾ ਫੇਰੇ
    ਜਿਹੜੇ ਫੁਲ ਦਾ ਨਿਤ ਤੂੰ ਰਹੇਂ ਰਾਖਾ ਓਸ ਫੁਲ ਨੂੰ ਤੋੜ ਲੈ ਗਏ ਖੇੜੇ
    ਜੈਂਦੇ ਵਾਸਤੇ ਫਿਰੇਂ ਤੂੰ ਵਿੱਚ ਝੱਲਾਂ ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ
    ਕੋਈ ਨਹੀਂ ਵਸਾਹ ਕੰਵਾਰੀਆਂ ਦਾ ਐਵੇਂ ਲੋਕ ਨਿਕੰਮੜੇ ਕਰਨ ਝੇੜੇ
    ਤੂੰ ਤਾਂ ਮਿਹਨਤਾਂ ਸੈਂ ਦਿੰਹੁ ਰਾਤ ਕਰਦਾ ਵੇਖ ਕੁਦਰਤਾਂ ਰਬ ਦੀਆਂ ਕੌਣ ਫੇਰੇ
    ਓਸ ਜੂਹ ਵਿੱਚ ਫੇਰ ਨਾ ਪੀਣ ਪਾਣੀ ਖੁਸ ਜਾਨ ਜਾਂ ਖੱਪਰਾਂ ਮੂੰਹੋਂ ਹੇੜੇ
    ਕਲਸ ਜ਼ਰੀ ਦਾ ਚਾੜ੍ਹੀਏ ਜਾ ਰੋਜ਼ੇ ਜਿਸ ਵੇਲੜੇ ਆਣ ਕੇ ਵੜੇਂ ਵਿਹੜੇ
    ਵਾਰਸ ਸ਼ਾਹ ਇਹ ਨਜ਼ਰ ਸੀ ਅਸਾਂ ਮੰਨੀ ਖੁਆਜਾ ਖਿਜ਼ਰ ਚਰਾਗ਼ ਦੇ ਲਏ ਪੇੜੇ

    231. ਰਾਂਝੇ ਦਾ ਉੱਤਰ
    ਭਾਬੀ ਖਿਜ਼ਾਂ ਦੀ ਰੁੱਤ ਜਾਂ ਆਨ ਪੁੰਨੀ ਭੌਰ ਆਸਰੇ ਤੇ ਪਏ ਜਾਲਦੇ ਨੀ
    ਸੇਵਨ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ ਫੇਰ ਫੁਲ ਲੱਗਣ ਨਾਲ ਡਾਲਦੇ ਨੀ
    ਅਸਾਂ ਜਦੋਂ ਕਦੋਂ ਉਨ੍ਹਾਂ ਪਾਸ ਜਾਣਾ ਜਿਹੜੇ ਮਹਿਰਮ ਅਸਾਡੜੇ ਹਾਲ ਦੇ ਨੀ
    ਜਿਨ੍ਹਾਂ ਸੂਲੀਆਂ ਤੇ ਜਾਏ ਝੂਟੇ ਮਨਸੂਰ ਹੋਰੀਂ ਸਾਡੇ ਨਾਲ ਦੇ ਨੀ
    ਵਾਰਸ ਸ਼ਾਹ ਜੋ ਗਏ ਸੋ ਨਹੀਂ ਮੁੜਦੇ ਲੋਕ ਅਸਾਂ ਥੋਂ ਆਵਨਾ ਭਾਲਦੇ ਨੇ

    232. ਉਹੀ ਚਲਦਾ
    ਮੌਜੂ ਚੌਧਰੀ ਦਾ ਪੁੱਤ ਚਾਕ ਲੱਗਾ ਇਹ ਪੇਖਨੇ ਜ਼ੁਉਲਜਲਾਲ ਦੇ ਨੀ
    ਏਸ ਇਸ਼ਕ ਪਿੱਛੇ ਮਰਨ ਲੜਣ ਸੂਰੇ ਸਫਾਂ ਡੋਬਦੇ ਖੂਹਣੀਆਂ ਗਾਲਦੇ ਨੀ
    ਭਾਬੀ ਇਸ਼ਕ ਥੋਂ ਨੱਸ ਕੇ ਤੇ ਉਹ ਜਾਂਦੇ ਪੁੱਤਰ ਹੋਣ ਜੋ ਕਿਸੇ ਕੰਗਾਲ ਦੇ ਨੀ
    ਮਾਰੇ ਬੋਲੀਆਂ ਦੇ ਘਰੀਂ ਨਹੀਂ ਵੜਦੇ ਵਾਰਸ ਸ਼ਾਹ ਹੋਰੀਂ ਫਿਰਨ ਭਾਲਦੇ ਨੀ

    233. ਰਾਂਝੇ ਦਾ ਉੁੱੱਤਰ ਜਗ ਦੀ ਰੀਤ ਬਾਰੇ
    ਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ ਗਏ ਕਰਮ ਤੇ ਭਾਗ ਨਾ ਆਂਵਦੇ ਨੀ
    ਗਈ ਗੱਲ ਜ਼ਬਾਨ ਥੀਂ ਤੀਰ ਛੁੱਟਾ ਗਏ ਰੂਹ ਕਲਬੂਤ ਨਾ ਆਂਵਦੇ ਨੀ
    ਗਈ ਜਾਨ ਜਹਾਨ ਥੀਂ ਛੱਡ ਜੁੱਸਾ ਗਏ ਹੋਰ ਸਿਆਨ ਫਰਮਾਂਵਦੇ ਨੀ
    ਮੁੜ ਏਤਨੇ ਫੇਰ ਜੇ ਆਂਵਦੇ ਨਹੀਂ ਰਾਂਝੇ ਯਾਰ ਹੋਰੀਂ ਮੁੜ ਆਂਵਦੇ ਨੀ
    ਵਾਰਸ ਸ਼ਾਹ ਮੀਆ ਸਾਨੂੰ ਕੌਣ ਸੱਦੇ ਭਾਈ ਭਾਬੀਆਂ ਹੁਨਰ ਚਲਾਂਵਦੇ ਨੀ

    234. ਉਹੀ ਚਾਲੂ
    ਅੱਗੇ ਵਾਹੀਉਂ ਚਾ ਗਵਾਇਉਂ ਨੇ ਹੁਣ ਇਸ਼ਕ ਥੀਂ ਚਾ ਗਵਾਂਦੇ ਨੇ
    ਰਾਂਝੇ ਯਾਰ ਹੋਰਾਂ ਥਾਪ ਛੱਡੀ ਕਿਤੇ ਜਾਇਕੇ ਕੰਨ ਪੜਾਂਵਦੇ ਨੇ
    ਇੱਕੋ ਆਪਣੀ ਜਿੰਦ ਗਵਾਂਦੇ ਨੇ ਇੱਕੇ ਹੀਰ ਜੱਟੀ ਬੰਨ੍ਹ ਲਿਆਂਵਦੇ ਨੇ
    ਵੇਖੋ ਜੱਟ ਹੁਣ ਫੰਦ ਚਲਾਂਵਦੇ ਨੇ ਬਣ ਚੇਲੜੇ ਘੋਨ ਹੋ ਆਵਦੇ ਨੇ

    235. ਹੀਰ ਦੇ ਸੌਹਰਿਆ ਦੀ ਸਲਾਹ
    ਮਸਲਹਤ ਹੀਰ ਦਿਆਂ ਸੌਹਰਿਆਂ ਇਹ ਕੀਤੀ ਮੁੜ ਹੀਰ ਨਾ ਪੱਈਅਰੇ ਘੱਲਣੀ ਜੇ
    ਮਤ ਚਾਕ ਮੁੜ ਚੰਬੜੇ ਵਿੱਚ ਭਾਈਆਂ ਇਹ ਗੱਲ ਕਸਾਖ ਦੀ ਚੱਲਣੀ ਜੇ
    ਆਖਰ ਰੰਨ ਦੀ ਜ਼ਾਤ ਬੇਵਫਾ ਹੁੰਦੀ ਜਾ ਪਈੜੇ ਘਰੀਂ ਇਹ ਮੱਲਣੀ ਜੇ
    ਵਾਰਸ ਸ਼ਾਹ ਦੇ ਨਾਲ ਨਾ ਮਿਲਣ ਦੀਜੇ ਇਹ ਗੱਲ ਨਾ ਕਿਸੇ ਉਲੱਥਣੀ ਜੇ

    236. ਇੱਕ ਵਹੁਟੀ ਹੱਥ ਹੀਰ ਦਾ ਸੁਨੇਹਾ
    ਇੱਕ ਵਹੁਟੜੀ ਸਹੁਰੇ ਚੱਲੀਂ ਸਿਆਲੀਂ ਆਈ ਹੀਰ ਥੇ ਲੈ ਸਨੇਹਿਆਂ ਨੂੰ
    ਤੇਰੇ ਪਈੜੇ ਚਲੀ ਹਾਂ ਦੇ ਗੱਲਾਂ ਖੋਲ ਕਿੱਸਿਆਂ ਜੇਹਿਆਂ ਕੇਹਿਆਂ ਨੂੰ
    ਤੇਰੇ ਸਹੁਰਿਆਂ ਤੁਧ ਪਿਆਰ ਕੇਹਾ ਕਰੋ ਗਰਮ ਸਨੇਹਿਆਂ ਬੇਹਿਆਂ ਨੂੰ
    ਤੇਰੀ ਗਭਰੂ ਨਾਲ ਹੈ ਬਣੀ ਕੇਹੀ ਵੌਹਟੀਆਂ ਦਸਦੀਆ ਨੇ ਅਸਾਂ ਜੇਹਿਆਂ ਨੂੰ
    ਹੀਰ ਆਖਿਆ ਓਸ ਦੀ ਗੱਲ ਐਵੇਂ ਵੈਰ ਰੇਸ਼ਮਾਂ ਨਾਲ ਜੋ ਲੇਹਿਆਂ ਨੂੰ
    ਵਾਰਸ ਕਾਫ ਤੇ ਅਲਿਫ ਤੇ ਲਾਮ ਬੋਲੇ ਕੀ ਆਖਣਾ ਜੇਹਿਆਂ ਤੇਹਿਆਂ ਨੂੰ

    237. ਆਪਣੇ ਦੇਸ ਨੂੰ ਸੁਨੇਹਾ
    ਹੱਥ ਬੰਨ੍ਹ ਗਲ ਵਿੱਚ ਪਾ ਪੱਲਾ ਕਹੀਂ ਦੇਸ ਨੂੰ ਦੁਆ ਸਲਾਮ ਮੇਰਾ
    ਘੁਟ ਵੈਰੀਆਂ ਦੇ ਵੱਸ ਪਾਇਉ ਨੇ ਸਈਆਂ ਚਾ ਵਸਾਰਿਆ ਨਾਮ ਮੇਰਾ
    ਮਝੋ ਵਾਹ ਵਿੱਚ ਡੋਬਿਆਂ ਮਾਪਿਆਂ ਨੇ ਓਹਨਾਂ ਨਾਲ ਨਾਹੀਂ ਕੋਈ ਕਾਮ ਮੇਰਾ
    ਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀਂ ਇੱਕ ਏਤਨਾ ਕਹੀਂ ਪੈਗ਼ਾਮ ਮੇਰਾ
    ਵਾਰਸ ਨਾਲ ਬੇਵਾਰਸਾਂ ਰਹਿਮ ਕੀਤੇ ਮਿਹਰਬਾਂ ਹੋ ਕੇ ਆਉ ਸ਼ਾਮ ਮੇਰਾ

    238. ਹੀਰ ਨੂੰ ਰਾਂਝੇ ਦੀ ਤਲਬ
    ਤਰੁੱਟੇ ਕਹਿਰ ਕਲੂਰ ਸਿਰ ਤੱਤੜੀ ਦੇ ਤੇਰੇ ਬਿਰਹਾ ਫਰਾਕ ਦੀ ਕੁਠੀਆਂ ਮੈ
    ਸੁੰਜੀ ਤਰਾਟ ਕਲੇਜੜੇ ਵਿੱਚ ਧਾਨੀ ਲਹੀਂ ਜਿਊਣਾ ਮਰਨ ਤੇ ਉਠੀਆਂ ਮੈਂ
    ਚਰ ਪਵਨ ਰਾਤੀਂ ਘਰ ਸੁੱਤਿਆਂ ਦੇ ਵੇਖੋ ਹਿੰਦੁ ਬਾਜ਼ਾਰ ਵਿੱਚ ਮੁੱਠੀਆਂ ਮੈਂ
    ਜੋਗੀ ਹੋਇਕੇ ਆ ਜੇ ਮਿਲੇ ਮੈਨੂੰ ਕਿਸੇ ਅੰਬਰੋਂ ਮਿਹਰ ਦਿਉਂ ਤਰੁਠੀਆਂ ਮੈਂ
    ਨਹੀਂ ਛਡ ਘਰ ਬਾਰ ਉਜਾੜ ਵੈਸਾਂ ਨਹੀਂ ਵਸਨਾ ਤੇ ਨਾਹੀਂ ਵੁੱਠੀਆਂ ਮੈਂ
    ਵਾਰਸ ਸ਼ਾਹ ਪਰੇਮ ਦੀਆਂ ਛਟੀਆਂ ਨੇ ਮਾਰ ਫੱਟੀਆਂ ਜੁੱਟੀਆਂ ਕੁੱਠੀਆਂ ਮੈਂ

    239. ਵਹੁਟੀ ਦੀ ਪੁੱੱਛ ਗਿੱਛ
    ਵਹੁਟੀ ਆਨ ਕੇ ਸਾਹੁਰੇ ਵੜੀ ਜਿਸ ਦਿਨ ਪੁੱਛੇ ਚਾਕ ਸਿਆਲਾਂ ਦਾ ਕੇਹੜਾ ਨੀ
    ਮੰਗੂ ਚਾਰਦਾ ਸੀ ਜਿਹੜਾ ਚੂਚਕੇ ਦਾ ਮੁੰਡਾ ਤਖਤ ਹਜ਼ਾਰੇ ਦਾ ਜੇਹੜਾ ਨੀ
    ਜਿਹੜਾ ਆਸ਼ਕਾਂ ਵਿੱਚ ਮਸ਼ਹੂਰ ਰਾਂਝਾ ਸਿਰ ਓਸ ਦੇ ਇਸ਼ਕ ਦਾ ਸਿਹਰਾ ਨੀ
    ਕਿਤੇ ਦਾਇਰੇ ਇੱਕੇ ਮਸੀਤ ਹੁੰਦਾ ਕੋਈ ਓਸ ਦਾ ਕਿਤੇ ਹੈ ਵਿਹੜਾ ਨੀ
    ਇਸ਼ਕ ਪੱਟ ਤਰੱਟੀਆਂ ਗਾਲੀਆਂ ਨੇਂ ਉੱਜੜ ਗਈਆਂ ਦਾ ਵਿਹੜਾ ਕਿਹੜਾ ਨੀ

    240. ਸਿਆਲਾਂ ਦੀਆਂ ਕੁੜੀਆਂ ਨੇ ਕਿਹਾ
    ਕੁੜੀਆਂ ਆਖਿਆ ਛੈਲ ਹੈ ਮੱਸ ਭਿੰਨਾ ਛੱਡ ਬੈਠਾ ਹੈ ਜਗ ਤੇ ਸਭ ਝੇੜੇ
    ਸੱਟ ਵੰਝਲੀ ਅਹਿਲ ਫਕੀਰ ਹੋਇਆ ਜਿਸ ਰੋਜ਼ ਦੇ ਹੀਰ ਲੈ ਗਏ ਖੇੜੇ
    ਵਿੱਚ ਬੇਲਿਆਂ ਕੂਕਦਾ ਫਿਰੇ ਕਮਲਾ ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ
    ਕੋਈ ਓਸ ਦੇ ਨਾਲ ਨਾ ਗੱਲ ਕਰਦਾ ਬਾਝ ਮੰਤਰੋਂ ਨਾਗ ਨੂੰ ਕੌਣ ਛੇੜੇ
    ਕੁੜੀਆਂ ਆਖਿਆ ਜਾਉ ਵਿਲਾਉ ਓਸ ਨੂੰ ਕਿਵੇਂ ਘੇਰ ਕੇ ਮਾਂਦਰੀ ਕਰੋ ਨੇੜੇ

    241. ਕੁੜੀਆਂ ਉਹਨੂੰ ਰਾਂਝੇ ਕੋਲ ਲੈ ਗਈਆਂ
    ਕੁੜੀਆਂ ਜਾ ਵਲਾਇਆ ਰਾਂਝਨੇ ਨੂੰ ਫਿਰੇ ਦੁਖ ਤੇ ਦਰਦਾ ਦਾ ਲੱਦਿਆ ਈ
    ਆ ਘਿਨ ਸਨੇਹੜਾ ਸੱਜਨਾਂ ਦਾ ਤੈਨੂੰ ਹੀਰ ਸਿਆਲ ਨੇ ਸੱਦਿਆ ਈ
    ਤੇਰੇ ਵਾਸਤੇ ਮਾਪਿਆਂ ਘਰੋਂ ਕੱਢੀ ਅਸਾਂ ਸਾਹੁਰਾ ਪਈਅੜਾ ਰੋਇਆ ਈ
    ਤੁਧ ਬਾਝ ਲੀ ਜਿਊਨਾ ਹੋਗ ਮੇਰਾ ਵਿੱਚ ਸਿਆਲਾਂ ਦੇ ਜਿਉ ਕਿਉਂ ਅਡਿਆ ਈ
    ਝਬ ਹੋ ਫਕੀਰ ਤੇ ਪਹੁੰਚ ਮੈਥੇ ਓਥੇ ਝੰਡੜਾ ਕਾਸ ਨੂੰ ਗੱਡਿਆ ਈ
    ਵਾਰਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ ਦੰਮਾਂ ਬਾਝ ਗ਼ੁਲਾਮ ਕਰ ਛੱਡਿਆ ਈ

    242. ਰਾਂਝੇ ਨੇ ਹੀਰ ਨੂੰ ਚਿੱਠੀ ਲਿਖਵਾਈ
    ਮੀਏਂ ਰਾਂਝੇ ਨੇ ਮੁਲਾਂ ਨੂੰ ਜਾ ਕਿਹਾ ਚਿੱਠੀ ਲਿਖੋ ਜੀ ਸੱਜਨਾ ਪਿਆਰਿਆਂ ਨੂੰ
    ਤੁਸਾਂ ਸਾਹੁਰੇ ਜਾ ਆਰਾਮ ਕੀਤਾ ਅਸੀਂ ਢੋਏ ਹਾਂ ਸੂਲ ਅੰਗਿਆਰਿਆਂ ਨੂੰ
    ਅੱਗ ਲੱਗ ਕੇ ਜ਼ਮੀਂ ਆਸਮਾਨ ਸਾੜੇ ਚਾ ਲਿੱਖਾਂ ਜੇ ਦੁਖੜਿਆਂ ਸਾਰਿਆਂ ਨੂੰ
    ਮੈਥੋਂ ਠਗ ਕੇ ਮਹੀਂ ਚਰਾ ਲਿਉਂ ਰੰਨਾਂ ਸੱਚ ਨੇ ਤੋੜਦੀਆਂ ਤਾਰਿਆਂ ਨੂੰ
    ਚਾਕ ਹੋਕੇ ਵੱਤ ਫਕੀਰ ਹੋਸਾਂ ਕੇਹਾ ਮਾਰਿਉ ਅਸਾਂ ਵਿਚਾਰਿਆਂ ਨੂੰ
    ਗਿਲਾ ਲਿਖੋ ਜੋ ਯਾਰ ਨੇ ਲਿਖਿਆ ਏ ਸੱਜਨ ਲਿਖਦੇ ਜਿਵੇਂ ਪਿਆਰਿਆਂ ਨੂੰ
    ਵਾਰਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ ਕਿਵੇਂ ਜਿੱਤੀਏ ਮੁਆਮਲਿਆਂ ਹਾਰਿਆਂ ਨੂੰ

    243. ਉਹੀ ਚਾਲੂ
    ਤੈਨੂੰ ਚਾ ਸੀ ਵੱਡਾ ਵਿਵਾਹ ਵਾਲਾ ਭਲਾ ਹੋਇਆ ਜੇ ਝਬ ਵਹੀਜੇਏ ਨੀ
    ਐਥੋਂ ਨਿਕਲ ਗਈ ਏਂ ਬੁਰੇ ਦਿਹਾਂ ਵਾਂਗੂੰ ਅੰਤ ਸਾਹੁਰੇ ਜਾ ਪਤੀਜੀਏਂ ਨੀ
    ਰੰਗ ਰੱਤਈਏ ਵੌਹਟੀਏ ਖੇੜਿਆ ਦੀਏ ਕੈਦੋ ਲੰਙੇ ਦੀ ਘੁੰਡ ਭਤੀਜੀਏ ਨੀ
    ਚੁਲੀਂ ਪਾ ਪਾਣੀ ਦੁੱਖਾਂ ਨਾਲ ਪਾਲੀ ਕਰਮ ਸੈਦੇ ਦੇ ਮਾਪਿਆਂ ਸੇਜੀਏ ਨੀ
    ਕਾਸਦ ਜਾਇਕੇ ਹੀਰ ਨੂੰ ਖਤ ਦਿੱਤਾ ਇਹ ਲੈ ਚਾਕ ਦਾ ਲਿਖਿਆ ਲੀਝੀ ਏਂ ਨੀ

    244. ਉੱਤਰ ਹੀਰ
    ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ ਰੱਬਾ ਮੇਲ ਤੂੰ ਚਿਰੀਂ ਵਿਛੁਲਿਆਂ ਨੂੰ
    ਹੱਥੀਂ ਮਾਪਿਆਂ ਦਿੱਤੀ ਸਾਂ ਜ਼ਾਲਮਾਂ ਨੂੰ ਲੱਗਾ ਲੂਣ ਕਲੇਜਿਆਂ ਭੁਨਿਆਂ ਨੂੰ
    ਮੌਤ ਅਤੇ ਸੰਜੋਗ ਨਾ ਟਲੇ ਮੂਲੇ ਕੌਣ ਮੋੜਦਾ ਸਾਹਿਆਂ ਪੁਨਿਆਂ ਨੂੰ
    ਜੋਗੀ ਹਇਕੇ ਆ ਤੂੰ ਸੱਜਨਾਂ ਵੋ ਕੌਣ ਜਾਣਦਾ ਜੋਗੀਆਂ ਮੁਨਿਆਂ ਨੂੰ

    245. ਉਹੀ ਚਾਲੂ
    ਕਾਇਦ ਆਬਖੋਰ ਦੇ ਖਿੱਚੀ ਵਾਗ ਕਿਸਮਤ ਕੋਇਲ ਲੰਕ ਦੇ ਬਾਗ ਦੀ ਗਈ ਦਿੱਲੀ
    ਮੈਨਾ ਲਈ ਬੰਗਾਲਿਉ ਚਾਕ ਕਮਲੇ ਖੇੜਾ ਪਿਆ ਅਜ਼ ਗ਼ੈਬ ਦੀ ਆਣ ਬਿੱਲੀ
    ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ ਹੀਰ ਨਾਹੀਉ ਇਸ਼ਕ ਦੇ ਵਿੱਚ ਢਿੱਲੀ
    ਕੋਈ ਜਾਇਕੇ ਪਕੜ ਫਕੀਰ ਕਾਮਲ ਫਕਰ ਮਾਰਦੇ ਵਿੱਚ ਰਜ਼ਾ ਕਿੱਲੀ
    ਵਾਰਸ ਸ਼ਾਹ ਮਸਤਾਨੜਾ ਹੋ ਲੱਲੀ ਸੇਲ੍ਹੀ ਗੋਦੜੀ ਬੰਨ੍ਹ ਹੋ ਸ਼ੈਖ਼ ਚਿੱਲੀ

    246. ਹੀਰ ਦੀ ਚਿੱਠੀ
    ਦਿੱਤੀ ਹੀਰ ਲਖਾਇਕੇ ਇਹ ਚਿੱਠੀ ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀ
    ਕਿਤੇ ਬੈਠ ਨਵੇਕਲਾ ਸੱਦ ਮੁੱਲਾ ਸਾਰੀ ਖੋਲ ਕੇ ਬਾਤ ਸੁਣਾ ਦੇਣੀ
    ਹੱਥ ਬੰਨ੍ਹ ਕੇ ਮੇਰਿਆਂ ਸੱਜਨਾਂ ਨੂੰ ਰੋ ਰੋ ਸਲਾਮ ਦੁਆ ਦੋਣੀ
    ਮਰ ਚੁੱਕੀਆਂ ਜਾਨ ਹੈ ਨੱਕ ਉਤੇ ਹਿੱਕ ਵਾਰ ਜੇ ਦੀਦਣਾ ਆ ਦੇਣੀ
    ਖੇੜੇ ਹੱਥ ਨਾ ਲਾਂਵਦੇ ਮੰਜੜੀ ਨੂੰ ਹੱਥ ਲਾਇਕੇ ਗੋਰ ਵਿੱਚ ਪਾ ਦੇਣੀ
    ਕਖ ਹੋ ਰਹੀਆਂ ਗੰਮਾਂ ਨਾਲ ਰਾਂਝਾ ਏਹ ਚਿੰਣਗ ਲੈ ਜਾਇਕੇ ਲਾ ਦੇਣੀ
    ਮੇਰਾ ਯਾਰ ਹੈਂ ਤਾਂ ਮੈਥੇ ਪਹੁੰਚ ਮੀਆਂ ਕੰਨ ਰਾਂਝੇ ਦੇ ਏਤਨੀ ਪਾ ਦੇਣੀ
    ਮੇਰੀ ਲਈਂ ਨਿਸ਼ਾਨੜੀ ਬਾਂਕ ਛੱਲਾ ਰਾਂਝੇ ਯਾਰ ਦੇ ਹੱਥ ਲਿਜਾ ਦੇਣੀ
    ਵਾਰਸ ਸ਼ਾਹ ਮੀਆਂ ਓਸ ਕਮਲੜੇ ਨੂੰ ਢੰਗ ਜ਼ੁਲਫ ਜ਼ੰਜੀਰ ਦੀ ਪਾ ਦੇਣੀ

    247. ਰਾਂਝੇ ਦਾ ਉੱਤਰ
    ਅੱਗੇ ਚੁੰਡੀਆਂ ਨਾਲ ਹੰਢਾਇਆ ਈ ਜ਼ੁਲਫ ਕੁੰਡਲਾਂਦਾਰ ਹੁਣ ਵੇਖ ਮੀਆਂ
    ਘਤ ਕੁੰਡਲੀ ਲਾਗ ਸਿਆਹ ਪਲਮੇ ਦੇਖੇ ਉਹ ਭਲਾ ਜਿਸ ਲੇਖ ਮੀਆਂ
    ਮਲੇ ਵਟਨੇ ਲੋੜ੍ਹ ਦੰਦਾਸੜੇ ਦਾ ਨੈਣ ਖੂਨੀਆਂ ਦੇ ਭਰਨ ਭੇਖ ਮੀਆਂ
    ਆ ਹੁਸਨ ਦੀ ਦੀਦ ਕਰ ਵੇਖ ਜ਼ੁਲਫਾਂ ਖੂਨੀ ਨੈਣਾਂ ਦੇ ਭੇਖ ਨੂੰ ਦੇਖ ਮੀਆਂ
    ਵਾਰਸ ਸ਼ਾਹ ਫਕੀਰ ਹੋ ਪਹੁੰਚ ਮੈਥੇ ਫਕਰ ਮਾਰਦੇ ਰੇਖ ਵਿੱਚ ਮੇਖ ਮੀਆਂ

    248. ਹੀਰ ਦੀ ਚਿੱਠੀ ਡਾਕੀਆ ਰਾਂਝੇ ਕੋਲ ਲਿਆਇਆ
    ਕਾਸਦ ਆਣ ਰੰਝੇਟੇ ਨੂੰ ਖਤ ਦਿੱਤਾ ਨਢੀ ਮੋਈ ਹੈ ਨੱਕ ਤੋਂ ਜਾਨ ਆਈ
    ਕੋਈ ਪਾ ਭੁਲਾਵੜਾ ਠਗਿਉਈ ਸਿਰ ਘਤਿਉ ਚਾ ਮਸਾਨ ਮੀਆਂ
    ਤੇਰੇ ਵਾਸਤੇ ਰਾਤ ਨੂੰ ਗਏ ਤਾਰੇ ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂ
    ਇੱਕ ਘੜੀ ਆਰਾਮ ਨਾ ਆਵੰਦਾ ਈ ਕੇਹਾ ਠੋਕਿਉ ਪ੍ਰੇਮ ਦਾ ਬਾਨ ਮੀਆਂ
    ਤੇਰਾ ਨਾਂਉਂ ਲੈ ਕੇ ਨੱਢੀ ਜਿਉਂਦੀ ਹੈ ਭਾਵੇਂ ਜਾਣ ਤੇ ਭਾਵੇਂ ਨਾ ਜਾਣ ਮੀਆਂ
    ਮੂੰਹੋਂ ਰਾਂਝੇ ਦਾ ਨਾਮ ਜਾਂ ਕੱਢ ਬਹਿੰਦੀ ਓਥੇ ਨਿਤ ਪੌਂਦੇ ਘਮਸਾਣ ਮੀਆਂ
    ਰਾਤੀਂ ਘੜੀ ਨਾ ਸੇਜ ਤੇ ਮੂਲ ਸੌਂਦੀ ਰਹੇ ਲੋਗ ਬਹੁਤੇਰੜਾ ਰਾਨ ਮੀਆਂ
    ਜੋਗੀ ਹੋਇਕੇ ਨਗਰ ਵਿੱਚ ਪਾ ਫੇਰਾ ਮੌਜਾਂ ਨਾਲ ਤੂੰ ਨੱਢੜੀ ਮਾਣ ਮੀਆਂ
    ਵਾਰਸ ਸ਼ਾਹ ਮੀਆਂ ਸਭੋ ਕੰਮ ਹੁੰਦੇ ਜਦੋਂ ਰਬ ਹੁੰਦਾ ਮਿਹਰਬਾਨ ਮੀਆਂ

    249. ਰਾਂਝੇ ਦੀ ਉੁੱੱਤਰ ਲਈ ਫਰਮਾਇਸ਼
    ਚਿੱਠੀ ਨਾਉਂ ਤੇਰੇ ਲਿਖੀ ਨੱਢੜੀ ਨੇ ਵਿੱਚੇ ਲਿਖੇ ਸੂ ਦਰਦ ਫਰਾਕ ਸਾਰੇ ਰਾਂਝਾ ਤੁਰਤ
    ਪੜ੍ਹਾਇਕੇ ਫਰਸ਼ ਹੋਇਆ ਦਿਲੋਂ ਆਹ ਦੇ ਠੰਡੜੇ ਸਾਹ ਮਾਰੇ
    ਮੀਆਂ ਲਿਖ ਤੂੰ ਦਰਦ ਫਰਾਕ ਮੇਰਾ ਜਿਹੜਾ ਅੰਬਰੋਂ ਸੁਟਦਾ ਤੋੜ ਤਾਰੇ
    ਘਾ ਲਿਖ ਜੋ ਦਿਲੇ ਦੇ ਦੁਖੜੇ ਵੇ ਲਿਖਨ ਪਿਆਰਿਆਂ ਨੂੰ ਜਿਵੇਂ ਯਾਰ ਪਿਆਰੇ

    250. ਰਾਂਝੇ ਦਾ ਉੁੱੱਤਰ ਲਿਖਣਾ
    ਲਿਖਿ ਇਹ ਜਵਾਬ ਰੰਝੇਟੜੇ ਨੇ ਜਦੋਂ ਜਿਊ ਵਿੱਚ ਓਸ ਦੇ ਸ਼ੋਰ ਪਏ
    ਓਸੇ ਰੋਜ਼ ਦੇ ਅਸੀਂ ਫਕੀਰ ਹੋਏ ਜਿਸ ਰੋਜ਼ ਦੇ ਹੁਸਨ ਦੇ ਚੋਰ ਹੋਏ
    ਪਹਿਲੇ ਦੁਆ ਸਲਾਮ ਪਿਆਰਿਆਂ ਨੂੰ ਮਝੋ ਵਾਹ ਫਰਾਕ ਦੇ ਥੋੜ ਹੋਏ
    ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ ਅੱਟੀ ਲੱਗੜੀ ਪ੍ਰੀਤ ਨੂੰ ਤੋੜ ਗਏ
    ਸਾਡੀ ਜ਼ਾਤ ਸਫਾਤ ਬਰਬਾਦ ਕਰਕੇ ਲੜ ਖੇੜਿਆਂ ਦੇ ਨਾਲ ਜੋੜ ਗਏ
    ਆਪ ਹੱਸ ਕੇ ਸਾਹੁਰੇ ਮਲਿਉ ਨੇ ਸਾਡੇ ਨੈਨਾਂ ਦਾ ਨੀਰ ਨਖੋੜ ਗਏ
    ਆਪ ਹੋ ਮਹਿਬੂਬ ਜਾ ਸਤਰ ਬੈਠੇ ਸਾਡੇ ਰੂਪ ਦਾ ਰਸਾ ਨਚੋੜ ਗਏ
    ਵਾਰਸ ਸ਼ਾਹ ਮੀਆਂ ਮਿਲਿਆਂ ਵਾਹਰਾਂ ਥੋਂ ਧੜਵੈਲ ਦੇਖੋ ਜ਼ੋਰੋ ਜ਼ੋਰ ਗe