ਕਵਿਤਾਵਾਂ

  •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
  •    ਛੱਲਾ / ਲੱਕੀ ਚਾਵਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
  •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
  •    ਮਤਲਬ / ਹਰਦੀਪ ਬਿਰਦੀ (ਕਵਿਤਾ)
  •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
  •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
  •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
  •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
  • ਅਮਰੋ (ਕਹਾਣੀ)

    ਦਿਲਜੋਧ ਸਿੰਘ   

    Email: diljodh@yahoo.com
    Address:
    Wisconsin United States
    ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    tamoxifen for men

    tamoxifen citrate uk read here buy tamoxifen citrate uk
    ਮੇਰੇ ਅੱਗੇ ਅੱਗੇ  , ਮੇਰੇ ਅਤੇ ਉਸਦੇ  ਘਰ ਵਲ ਜਾਂਦੀ ਛੇ ਕੁ ਫੁੱਟ ਚੋੜੀ  ਗਲੀ  ਵਿੱਚ  ਦੀ  ਉਹ ਜਾ ਰਹੀ ਸੀ। ਗਰਮੀਆਂ ਦੀ ਰੁੱਤ ਸੀ ,ਦੁਪਹਿਰ ਢਲੇ
    ਕੋਈ ਤਿੰਨ ਕੁ ਵੱਜੇ ਦਾ ਸਮਾਂ ਹੋਵੇ ਗਾ।  ਮੈਂ ਹਫਤੇ ਦੀ ਛੁੱਟੀ 'ਤੇ ਘਰ  ਆਇਆ  ਹੋਇਆ ਸੀ ,  ਜੁੱਤੀ  ਗੰਢਾ  ਕੇ  ਮੋਚੀ ਤੋਂ ਵਾਪਿਸ ਜਾ  ਰਿਹਾ ਸੀ। ਉਹ ਸਾਡੇ ਘਰ ਤੋਂ ਇੱਕ ਘਰ ਛੱਡ ਕੇ ਰਹਿੰਦੀ ਸੀ  | ਨਾਂ ਉਸ ਦਾ ਅਮਰਜੀਤ  ਸੀ ,ਪਰ ਸਾਰੇ ਅਮਰੋ ਕਹਿ ਕੇ ਬੁਲਾਉਂਦੇ ਸਨ।  ਗੱਲ ਪੰਜਾਹ ਸਾਲ ਪੁਰਾਨੀ ਹੈ।  ਮੈਂ ਕੋਈ ਪੰਜੀ  ਕੁ ਸਾਲ ਦਾ ਹੋਵਾਂ ਗਾ  ਅਤੇ ਉਹ ਮੇਰੇ ਤੋਂ ਕਾਫੀ ਛੋਟੀ ਸੀ , ਕੋਈ ਵੀਹ ਕੁ ਸਾਲ ਦੇ ਨੇੜੇ ਤੇੜੇ  ਦੀ ਹੋਵੇ ਗੀ । ਉਹਦੋਂ ਆਬਾਦੀ ਵੀ ਕਾਫੀ ਘੱਟ ਹੁੰਦੀ ਸੀ  ਅਤੇ ਗਰਮੀਆਂ   ਦੀ    ਰੁੱਤ ਕਰਕੇ ਗਲੀ ਵਿਚ ਮੇਰੇ ਅਤੇ ਉਸਦੇ ਸਿਵਾ ਹੋਰ ਕੋਈ ਨਹੀਂ ਸੀ।ਮੈਂ ਉਸ ਤੋਂ ਤੇਜ਼ ਚੱਲ ਰਿਹਾ ਸੀ ਅਤੇ ਜਦੋਂ  ਕਾਹਲੀ ਵਿੱਚ ਆਪਣੇ ਧਿਆਨੇ ਉਸ ਤੋਂ ਅੱਗੇ ਨਿਕਲਣ ਲੱਗਾ , ਉਸ ਨੇ ਮੇਰਾ ਹਥ ਫੜ ਕੇ ਮੈਨੂੰ ਆਪਣੇ ਵੱਲ ਖਿਚ ਲਿਆ  ।
     " ਕਿੱਥੇ ਦੌੜੀ ਜਾਨੈਂ ,ਕਾਹਦੀ ਜਲਦੀ ਏ ,ਅਸੀਂ ਵੀ ਇੱਸੇ ਗੱਲੀ ਵਿਚ ਰਹਿੰਦੇ ਹਾਂ,ਕਦੀ ਇਧਰ ਉਧਰ ਵੀ ਝਾਤੀ ਮਾਰ ਲਿਆ ਕਰ ''   । ਬਿੰਨ ਕਿਸੇ  ਝਿਜਕ ਡਰ  ਦੇ  ਉਹ ਬੋਲ ਗਈ ਅਤੇ ਮੇਰਾ ਹਥ ਵੀ   ਘੁੱਟੀ ਰੱਖਿਆ     ।
     ਮੈਂ ਹਥ  ਛਡਾਉਂਦੇ  ਬੋਲਿਆ ," ਕੀ ਪਈ ਕਰਣੀ ਏਂ, ਕੋਈ ਦੇਖ  ਲਏ ਗਾ ''।
     "ਕਾਹਨੂੰ ਡਰਨਾ ਏਂ  , ਕੁਝ ਨਹੀਂ ਹੁੰਦਾ , ਇਹ ਦਸ ਕਦੋਂ ਆਇਆ ਏਂ , ਅਜ ਮਿਲ ਮੈਨੂੰ , ਇੱਕ ਜ਼ਰੂਰੀ ਗੱਲ ਕਰਣੀ ਏਂ ''   ।
     ਮੈਂ ਗਲੀ ਵਿੱਚ ਚੰਗੀ ਤਰਾਂ ਝਾਤੀ ਮਾਰਕੇ  ਬੋਲਿਆ ," ਦੋ ਦਿੰਨ ਹੋ ਗਏ ਆਏ ਨੂੰ , ਦਸ  ਕਿੱਥੇ ਅਤੇ ਕਦੋਂ  ਮਿਲੇਂ ਗੀ "  । ਉਹ ਸੋਹਨੀ ਬੜੀ ਸੀ । ਮੈਂ ਵੀ ਮਿਲਣ   ਲਈ ਝੱਟ ਤਿਆਰ ਹੋ ਗਿਆ ।
     "ਪੂਰੇ ਪੰਜ ਵਜੇ ਮੈਂ ' ਬਾਹਰ ' ਜਾਣ ਦੇ ਬਹਾਨੇ ਵੱਡੇ  ਪਹੇ  ਵੱਲ  ਜਾਵਾਂ ਗੀ , ਜਾਂਦੀ ਹੋਈ ਤੁਹਾਡੇ ਬੂਹੇ ਨੂੰ ਧੱਕਾ ਮਾਰ ਜਾਵਾਂ ਗੀ । ਤੂੰ   ਪਿੱਛੇ ਆ ਜਾਵੀਂ , ਥੋੜਾ ਪਿੱਛੇ ਪਿੱਛੇ ਹੀ ਰਵੀੰ , ਮੈਨੂ ਦੇਖਦਾ ਰਵੀੰ  ਮੈਂ ਕਿਧਰ ਜਾਂਦੀ ਹਾਂ । ਡਰੀਂ ਡੁਰੀਂ ਕੋਈ ਨਾਂ , ਕੋਈ ਨਹੀਂ ਉਸ ਵੇਲੇ ਬਾਹਰ ਹੁੰਦਾ "।
     ਇਹ ਕਹਿ ਕੇ , ਮੇਰੇ ਢਿਡ  'ਤੇ ਚੂੰਡੀ ਵਡ ਕੇ ਆਪਨੇ ਘਰ ਅੰਦਰ ਦੌੜ ਗਈ ਅਤੇ ਮੈਂ ਆਪਨੇ ਘਰ ਅੰਦਰ ਚਲਾ ਗਿਆ । ਮੇਰਾ ਦਿਲ ਬੜੇ ਜ਼ੋਰ ਜ਼ੋਰ
    ਨਾਲ ਧੜਕ  ਰਿਹਾ ਸੀ  ।
     ਬੜੀ ਬੇਚੈਨੀ ਸੀ , ਪੰਜ ਵਜੇ ਅਤੇ  ਬਾਹਰ ਦੇ ਬੂਹੇ ਨੂੰ  ਧੱਕਣ ਦੀ ਆਵਾਜ਼ ਹੋਈ   । ਥੋੜੀ ਦੇਰ ਬਾਅਦ ਮੈਂ ਬਾਹਰ ਨਿਕਲਿਆ ਅਤੇ ਵੱਡੇ  ਪਹੇ  ਵੱਲ  ਤੁਰ ਪਿਆ  ।  ਸਾਡੀ ਗਲੀ ਤੋਂ ਤਿੰਨ ਗਲੀਆਂ ਛਡ ਕੇ ਥੋੜੀ ਦੂਰੀ ਤੋਂ ਖੇਤ ਸ਼ੁਰੂ ਹੋ ਜਾਂਦੇ ਸੀ ਅਤੇ ਉਹਨਾ  ਖੇੱਤਾਂ ਵਿਚ ਦੀ ਇੱਕ ਕੱਚਾ ਰਸਤਾ ਜਾਂਦਾ ਸੀ , ਜਿਸ ਨੂੰ  ਅਸੀਂ ਸਾਰੇ ਵੱਡਾ ਪੇਹਾ  ਕਹਿੰਦੇ ਸੀ   । ਉਹ ਮੇਰੇ ਅੱਗੇ ਅੱਗੇ ਬੇਧੜਕ , ਚਿੱਟੀ ਚੁੰਨੀ ਨਾਲ ਸਿਰ ਮੂੰਹ ਲਪੇਟ ਕੇ ਤੁਰੀ ਜਾਂਦੀ ਸੀ ਅਤੇ ਇੱਕ ਦੋ ਵਾਰੀ ਪਿੱਛੇ ਮੁੜ ਕੇ ਮੈਨੂੰ ਆਉਂਦੇ ਨੂੰ  ਵੀ ਦੇਖਿਆ । ਪੇਹਾ ਲੰਘ ਕੇ ਉਹ  ਖੇਤਾਂ ਦੀ  ਡੰਡੀਉ ਡੰਡੀ ਕਾਫੀ ਅੱਗੇ ਨਿਕਲ ਗਈ ਅਤੇ ਮੈਂ ਵੀ  ਪਿੱਛੇ ਪਿੱਛੇ । ਇੱਕ ਗੰਨੇ ਦੇ ਖੇਤ ਜਿਸ ਦੇ ਗੰਨੇ ਚਾਰ ਪੰਜ ਫੁੱਟ ਹੀ  ਉੱਚੇ ਸਨ ,ਦੂਜੇ ਪਾਸੇ ਜਾ ਕੇ ਉਹ ਡੰਡੀ 'ਤੇ ਬੈਠ ਗਈ , ਪਿਛਲੇ ਪਾਸੇ  ਅਮਰੂਦਾਂ    ਦਾ  ਬਾਗ ਸੀ    ।
    ਕਾਫੀ ਉਹਲੇ ਵਾਲੀ ਜਗ੍ਹਾ ਸੀ । ਮੈਂ ਵੀ ਉਸ  ਕੋਲ  ਜਾ ਕੇ ਖੜਾ ਹੋ ਗਿਆ । ਉਸ ਨੇ ਮੈਨੂੰ ਬਾਹੋਂ ਖਿਚ ਕੇ ਆਪਣੇ ਨਾਲ  ਜੋੜ ਕੇ ਬਿਠਾ ਲਿਆ  ।
     ਉਹ ਬੋਲੀ ," ਸੱਚੀਂ ਦਸੀਂ , ਮੈਂ  ਕਿੰਨੀ ਕੁ ਸੋਹਨੀ ਹਾਂ "  ।
    ਮੈਂ ਹੋਲੀ  ਜਿਹੀ ਕਿਹਾ ," ਬਹੁਤ "  ।
     " ਉੱਚੀ ਬੋਲ , ਡਰ ਡਰ ਕਿਉਂ ਬੋਲਦੈਂ , ਜੇ ਮੈਂ ਸੋਹਨੀ ਹਾਂ  ਤਾਂ ਘੁੱਟ ਕੇ ਨਾਲ ਲਗ ਕੇ ਮੇਰੇ ਬੈਠ ਜਾ । ਡਰਨ ਡੁਰਨ ਕੋਈ ਲੋੜ ਨਹੀਂ , ਕੋਈ ਜੇ ਆ ਵੀ ਗਿਆ  , ਮੈਂ ਕਹੂੰ ਗੀ ਮੈਂ ਇਹਨੂੰ ਲੈ ਕੇ ਆਈ ਹਾਂ   । ਇਸ  ਵਿਚਾਰੇ ਮੈਨੂੰ ਕੀ ਲਿਆਉਣਾ  ਏਂ " । ਉਹ ਚੰਬੜ ਕੇ ਨਾਲ ਮੇਰੇ ਬੈਠ ਗਈ  ਅਤੇ ਬਾਂਹ ਮੇਰੇ ਲੱਕ ਦੁਵਾਲੇ ਪਾ ਲਈ ।ਮੈਨੂੰ  ਵੀ ਬੜਾ ਨਿਘ 'ਤੇ  ਸਵਾਦ  ਆਉਣ ਲੱਗਾ ।
     ਉਸ ਆਪਣਾ ਸਿਰ ਮੇਰੇ ਮੋਡੇ  ਨਾਲ ਜੋੜ ਕੇ , ਲਮਾਂ ਸਾਹ ਲੈ ਕੇ ਬੋਲੀ ," ਮੇਰਾ ਹੁਣ ਇੱਥੇ ਜੀ ਜਿਹਾ ਨਹੀਂ ਲਗਦਾ , ਘਰ ਬਾਹਰ ਕੁਝ ਵੀ ਚੰਗਾ ਨਹੀਂ ਲਗਦਾ , ਦਿਲ ਕਰਦੈ  ਕਿਤੇ  ਝੱਟ ਕਰਕੇ ਉੱਡ ਜਾਵਾਂ।  ਤੂੰ ਦਿਲੀ ਵਿੱਚ ਸਰਕਾਰੀ ਨੌਕਰੀ ਕਰਦੈਂ , ਤੇਰੇ ਕੋਲ ਰਹਿਣ ਨੂੰ ਵੀ  ਥਾਂ ਹੋਵੇ ਗੀ , ਮੈਨੂੰ ਵੀ ਨਾਲ ਲੈ ਜਾ " |
     '' ਕੀ ਭੋਲੀਆਂ ਗੱਲਾਂ ਕਰਦੀ  ਏਂ , ਇਹ ਕੋਈ ਇਹਨਾ ਸੋਖਾ ਏ , ਕਿਸਤਰਾਂ ਤੈਨੂੰ ਨਾਲ ਲੈ ਜਾਵਾਂ ,  ਤੂੰ ਇਹ ਕਹਿਣ ਲਈ  ਮੈਨੂੰ ਇੱਥੇ ਲੈ ਕੇ ਆਈ ਏਂ " | ਮੇਰਾ ਜਵਾਬ  ਸੁਣ ਕੇ ਜੋ  ਉਸ ਨੇ ਕਿਹਾ , ਉਸ ਦੀ  ਅਕਲ  ਅਤੇ  ਦਲੇਰੀ  'ਤੇ ਮੈਂ  ਹੈਰਾਨ ਹੋ ਗਿਆ  ਅਤੇ ਉਹਥੋਂ  ਜਲਦੀ  ਜਾਣ  ਦੀ ਸੋਚਣ  ਲਗਾ।
     "ਮੈਨੂੰ ਕਡ ਕੇ  ਲੈ ਜਾ , ਮੈਂ ਤੇਰੇ ਨਾਲ ਘਰੋਂ ਦੌੜਨ  ਲਈ ਤਿਆਰ  ਹਾਂ  " |
     ਆਖਾਂ ਭਰ ਕੇ ਮੇਰੇ ਨਾਲ  ਉਹ ਜੁੜੀ ਰਹੀ , ਮੈਂ ਵੀ ਕਾਫੀ ਸਮਾਂ ਚੁੱਪ ਰਹਿ ਕੇ ਉਸ ਨੂੰ ਦਿਲਾਸਾ ਦਿੱਤਾ ,"ਚੰਗੀਆਂ ਕੁੜੀਆਂ ਇੰਝ ਨਹੀਂ ਸੋਚਦੀਆਂ, ਇਸ ਤਰਾਂ ਆਪਣੀ ਵੀ ਇਜ਼ਤ ਜਾਂਦੀ ਏ  ਅਤੇ ਮਾਂ ਪਿਉ ਦੀ ਵੀ    । ਕਈੰ ਤਰਾਂ  ਦੀਆਂ ਔਕੜਾਂ ਆਉਂਦੀਆਂ ਹਨ , ਜਿੰਦਗੀ  ਔਖੀ  ਹੋ ਜਾਂਦੀ ਏ  । ਕੀ ਤੂੰ ਇਹ ਕੁਝ ਚਾਹਉਂਦੀ ਏਂ ? ਵਿਆਹ ਕਰਵਾ ਕੇ ਮਾਂਪਿਆਂ ਦੇ  ਘਰੋਂ  ਜਾਈਦਾ   ਏ "। ਮੈਂ ਇਸਤਰਾਂ ਆਪਣੇ ਪੜੇ ਲਿੱਖੇ ਹੋਣ ਦਾ ਪੂਰਾ ਸਬੂਤ ਦੇਣ ਦੀ ਕੋਸ਼ਿਸ਼  ਕੀਤੀ ।
     ਥੋੜੀ ਦੇਰ ਹੋਰ  ਦੋਵੇਂ  ਚੁਪ ਬੈਠੇ ਰਹੇ । "ਚੰਗਾ , ਇਹ ਗੱਲ ਏ ," ਕਹਿ ਕੇ ਉਹ ਝਟ ਨਾਲ  ਉਠ ਬੈਠੀ ਅਤੇ ਮੈਨੂੰ ਬਾਹੋਂ ਖਿਚ ਕੇ ਉਠਾ ਲਿਆ ।
    " ਚਲੋ ਘਰ ਚਲਦੇ ਹਾਂ , ਤੂੰ ਪਹਿਲੇ ਨਿਕਲ ਜਾ , ਮੈਂ ਪਿੱਛੇ ਆਉਂਦੀ ਹਾਂ "।ਇਹ ਕਹਿ ਕੇ ਉਸ ਨੇ ਮੈਨੂੰ ਪਹਿਲੇ ਘਰ  ਤੋਰ ਦਿੱਤਾ । ਮੈਂ ਪਰੇਸ਼ਾਨ ਜਿਹੇ ਮੰਨ ਨਾਲ ਘਰ ਆ ਗਿਆ ।
     ਸ਼ਾਮੀਂ ਸੱਤ ਕੁ ਵੱਜੇ ਬਾਹਰ ਦਾ ਬੂਹਾ ਖੁੱਲਾ ਦੇਖ ਕੇ , ਅਮਰੋ  ਅੰਦਰ ਆ ਵੜੀ ।ਮੈਂ ਮੰਜੀ 'ਤੇ ਬੈਠਾ ਸੀ ਅਤੇ ਮਾਂ ਚੌਕੇ ਵਿਚ ਬੈਠ ਦਾਲ ਵਾਲੀ ਹਾਂਡੀ ਵਿਚ ਕੜਛੀ ਮਾਰ ਰਹੀ ਸੀ    ।
     "ਮਾਸੀ  ਸਤ ਸ੍ਰੀ  'ਕਾਲ , ਮੈਂ ਸੋਚਿਆ ਲੰਗਦੀ ਲੰਗਦੀ ਮਾਸੀ ਦਾ ਹਾਲ ਚਾਲ ਹੀ   ਪੁਛਦੀ ਜਾਵਾਂ ," ਮੇਰੇ ਵਲ ਵੇਖਦੀ ਹੋਈ ਬੋਲੀ ।
     "ਤੂੰ ਕਿਧਰ ,ਇਸ ਵੇਲੇ ਤੁਰੀ ਫਿਰਦੀ ਏਂ ," ਮਾਂ ਉਸ ਵਲ ਦੇਖਦੇ ਬੋਲੀ  ।
     ''ਤੁਹਾਡਾ ਬੂਹਾ ਖੁੱਲਾ ਦੇਖਿਆ , ਅੰਦਰ ਲੰਘ ਆਈ , ਦੇਖਾਂ ਤਾਂ ਸਹੀ ਮਾਸੀ ਆਪਣੇ  ਦਿੱਲੀ   ਵਾਲੇ ਪੁੱਤ ਨੂੰ ਕੀ ਬਣਾ ਕੇ ਖਵਾ ਰਹੀ ਏ , ਜਿਹੜਾ ਵਿਚਾਰਾ ਹੋਟਲ ਦੀਆਂ  ਰੋੱਟੀਆਂ ਖਾ ਖਾ  ਸੁਕੜੂ ਜਿਹਾ ਹੋਇਆ ਪਿਆ "।
     "ਮਾਂਹ  ਦੀ ਦਾਲ ਰੱਖੀ  ਏ ", ਮਾਂ ਦਾ ਉੱਤਰ ਸੀ ।
     ਮੇਰੇ ਵੱਲ ਖਚਰਾ ਜਿਹਾ ਦੇਖਦੀ  ਅਮਰੋ ਬੋਲੀ ," ਲੱਪ ਕੁ ਦੇਸੀ ਘਿਉ  ਪਾ ਕੇ ਖਵਾਈੰ  ਇਹਨੂੰ ਦਾਲ , ਜ਼ਰਾ ਮੂੰਹ 'ਤੇ ਰੌਨਕ  ਤੇ ਆਵੇ "   ।  ਥੋੜਾ ਚੁੱਪ ਰਹਿ  ਕੇ ਫਿਰ  ਸ਼ੁਰੂ  ," ਮਾਸੀ  ਇੱਕ ਗੱਲ ਕਹਾਂ  , ਇਸ ਦਾ ਵਿਆਹ  ਕਿਉਂ ਨਹੀਂ ਕਰ ਦੇਂਦੇ , ਵਿਚਾਰੇ  ਦੀ  ਹੋਟਲ ਦੀਆਂ ਰੋੱਟੀਆਂ  ਤੋਂ ਜਾਨ  ਤਾਂ ਛੁੱਟੂ  , ਨਾਲੇ ਘਰ ਵੀ ਵੱਸ  ਜਾਊ   "   ।
     ''ਉਸ  ਵਾਸਤੇ ਕੋਈ  ਚੰਗੀ  ਜਿਹੀ ਕੁੜੀ ਲਭਨੀ   ਪਊ ',' ਮਾਂ ਨੇ ਉਸ  ਨਾਲ ਸਹਿਮਤੀ ਜਿਹੀ  ਦਿਖਾਈ ।
     "ਲੈ ਕੁੜੀਆਂ ਦਾ ਕੋਈ 'ਕਾਲ  ਥੋੜਾ ਪਿਆ ਹੋਇਆ , ਇਕ ਤਾਂ ਪੂਰੀ ਸੂਰੀ ਤੇਰੇ ਸਾਹਮਣੇ ਹੀ ਖੜੀ ਏ ," ਉਸ ਨੇ ਤਪਾਕ ਕਰਕੇ ਬਿੰਨਾ ਕਿਸੇ ਝਿਜਕ ਜਵਾਬ   ਦਿੱਤਾ।
     "ਨੀ ਅਮਰੋ ਗੱਲ ਕਰਣ ਤੋਂ ਪਹਿਲੇ ਕੁਝ ਸੋਚ ਵੀ ਲਿਆ ਕਰ , ਕੀ ਬੇਸ਼ਰਮਾਂ ਦੀ ਤਰਾਂ ਜੋ ਮੂੰਹ 'ਚ ਆਇਆ ਬੋਲ ਦਿੱਤਾ , ਆਪਨੇ ਲਈ  ਮੁੰਡਾ ਆਪ ਹੀ ਲਭਣ ਤੁਰ ਪਈ  ਏਂ " | ਮਾਂ   ਥੋੜਾ ਗੁੱਸੇ 'ਚ  ਬੋਲੀ।
     " ਮਾਸੀ , ਮੈਂ ਕੋਈ ਤੇਰੇ ਲਈ  ਬੇਗਾਨੀ  ਹਾਂ , ਮੂੰਹ ਚਿਤ ਲਗਦੀ ਹਾਂ , ਘੰਟਾ ਘੰਟਾ ਭਰ  ਸ਼ੀਸ਼ੇ ਮੂਹਰੇ ਖੜ  ਆਪਣੇ  ਨੂੰ ਦੇਖਦੀ ਰਹਿੰਦੀ ਹਾਂ , ਮੈਨੂ ਤਾਂ ਆਪਣੇ   'ਚ ਕੋਈ ਕਮੀਂ ਨਹੀ ਦਿਖਦੀ , ਤੇਰੇ ਮੁੰਡੇ ਨੂੰ ਰੱਜ ਕੇ ਸੁਖ ਦੇਊਂ  " | ਅਮਰੋ ਨੇ ਆਪਣੀ ਵਕਾਲਤ ਜਾਰੀ ਰੱਖੀ ਅਤੇ ਮੇਰੇ ਨੇੜੇ ਹੋ ਕੇ ਖੜ ਗਈ |
     ਮੈਂਨੂੰ   ਉਸਦੀ ਦਲੇਰੀ ,ਸੋਚ  ਅਤੇ ਬਿੰਨਾ  ਲਗ -ਲਬੇੜ ਦੇ   ਬੋਲਣ 'ਤੇ ਹੈਰਾਨੀ ਹੋ ਰਹੀ ਸੀ। ਕਿੰਨੀ ਨਿੱਡਰ ਕੁੜੀ ਏ , ਇਹ ਕੁਝ ਵੀ ਕਰ ਸਕਦੀ ਏ।  ਮੈਂ ਉਸਦੇ ਮੂੰਹ ਵਲ  ਦੇਖ ਰਿਹਾ ਸੀ ਕਿ  ਜਿਹੜੀ ਦਵਾਈ ਦਾ ਨੁਕਸਾ ਮੈਂ ਇਹਨੂੰ ਬਾਹਰ ਖੇਤ ਕੰਡੇ ਦਸਿਆ ਸੀ ,ਉਹ ਮੈਨੂੰ ਹੀ ਪਿਲਾਣ ਆ ਗਈ ਸੀ   ।
     "ਅਮਰੋ , ਤੇਰੇ ਤੋਂ ਤਾਂ ਰੱਬ ਵੀ ਡਰਦਾ ਹੋਊ , ਤੂੰ ਇਹ ਥੋੜਾ ਦੇਖਦੀ  ਏਂ ,  ਕਿਹੜੀ  ਗਲ ਕਿੱਥੇ ਕਰਣੀ  ਏਂ , ਮੁੰਡੇ ਦੇ ਸਾਹਮਣੇ ਹੀ ਊਟ  ਪਟਾਂਗ   ਪਈ  ਬੋਲਦੀ ਏਂ " |
     " ਮੈਂ ਕੋਈ ਬੇਗਾਨਿਆਂ  'ਚ ਖੜੀ  ਹਾਂ ,ਮੇਰੀ ਮਾਵਾਂ ਵਰਗੀ ਮਾਸੀ ਦਾ ਘਰ ਏ ,"  ਮੇਰੇ ਵੱਲ ਦੇਖ ਕੇ ਬੋਲੀ ," ਇਹ ਵੀ ਤਾਂ ਇੱਸੇ  ਗਲੀ ਵਿਚ ਮੇਰੇ ਸਾਹਵੇਂ ਖੇਡ ਖੇਡ ਵੱਡਾ ਹੋਇਆ ਏ "|
    ਅਮਰੋ ਹੁਣ ਮਿੱਠਾ ਜਿਹਾ ਹਸ ਕੇ ਆਪਣੀ ਗਲ ਤੇ ਪੜਦਾ ਪਾ ਰਹੀ ਸੀ।
     ਅਮਰੋ ਬਾਹਰ ਜਾਣ  ਲਈ  ਤੁਰ ਪਈ , " ਚੰਗਾ ਮਾਸੀ ਮੈਂ ਚਲਦੀ ਹਾਂ , ਮੈਂ  ਆਪਣੇ  ਮੰਨ ਦੀ ਗਲ ਕਹਿ ਚੱਲੀ ਹਾਂ , ਸੋਚ ਵਿਚਾਰ ਲੈਣਾ , ਅਮਰੋ ਵਰਗੀ ਸਾਫ਼ ਦਿਲ  ਕਿਤੋਂ  ਨਹੀਂ ਲਭਨੀ।  ਮੰਨ ਮੰਨੇ  ਤਾਂ ਮੇਰੀ  ਮਾਂ ਨਾਲ ਗਲ ਕਰ ਲੈਣਾ , ਮੇਰੇ ਵੱਲੋਂ ਪੂਰੀ ਹਾਂ  ਸਮਝੋ " |
     ਅਮਰੋ ਆਪਨੇ ਮੰਨ ਦੀ ਕਹਿ ਕੇ ਬੂਹਿਉਂ  ਬਾਹਰ  ਹੋ ਗਈ।   ਉਹ ਆਪਣੀ ਵਿਚੋਲਣ ਆਪ ਹੀ ਬਣ ਗਈ ਸੀ।  ਮੈਨੂੰ  ਪਰੇਸ਼ਾਨ ਅਤੇ ਬੇਚੈਨ ਕਰ ਗਈ।  ਮੈਂ ਅਮਰੋ ਵਰਗਾ  ਹਿੰਮਤੀ  'ਤੇ ਦਲੇਰ ਨਹੀਂ ਸੀ , ਮੈਂ  ਕਾਇਰਾਂ ਦੀ ਤਰਾਂ  ਦਿੱਲੀ ਵਾਪਿਸ ਜਲਦੀ ਦੌੜਣ ਬਾਰੇ ਸੋਚ ਲਿਆ।
     
    ''ਪੂਰੀ ਬਲਾ ਏ ਇਹ ਕੁੜੀ ,ਪਰ ਹੈ ਦਿਲ ਬੜੀ ਸਾਫ਼ ,ਜੋ ਅੰਦਰ ਓਹੀ ਬਾਹਰ ,ਕੋਈ ਝਾਕਾ ਡਰ ਤਾਂ ਇਹਦੇ ਮੰਨ 'ਚ ਹੈ ਹੀ ਨਹੀਂ ,ਸੁਨੱਖੀ ਵੀ ਰਜ ਕੇ ਏ ,"  ਮਾਂ  ਅਮਰੋ ਦੀ ਤਾਰੀਫ਼ ਕਰਦੀ ਜਾ ਰਹੀ ਸੀ  ,"  ਪੜੀ  ਲਿਖੀ ਭਾਵੇਂ ਘਟ ਏ , ਬਸ ਅਠ  ਹੀ ਪਾਸ ਏ , ਪਰ ਹੈ ਬੜੀ ਹੈ  ਹਿੰਮਤੀ   'ਤੇ ਸਿਆਣੀ , ਘਰ ਬੜੀ ਚੰਗੀ ਤਰਾਂ  ਸੰਭਾਲੂ  , ਤੂੰ  ਕਹੇਂ  ਇਹਦੀ ਮਾਂ ਨਾਲ  ਤੇਰੀ   ਗਲ ਚਲਾਵਾਂ " |
     ਮੈਂ ਖਰਵਾ ਜਿਹਾ ਜਵਾਬ ਦਿੱਤਾ ,"  ਹੁਣੇ ਹੁਣੇ ਮੇਰੀ ਨੌਕਰੀ ਲੱਗੀ ਏ ,ਥੋੜੀ ਜਿਹੀ ਤਨਖਾ  ,ਰਹਿਣ ਨੂੰ ਚੱਜ ਦੀ ਥਾਂ ਨਹੀਂ , ਇਸ ਨੂੰ ਮੈਂ ਕਿੱਥੇ ਰੱਖਾਂ ਗਾ 'ਤੇ ਕੀ ਖਵਾਵਾਂ ਗਾ , ਅਜੇ ਇਸ ਬਾਰੇ ਸੋਚਣਾ ਵੀ ਨਾਂ "|
     ਮੈਂ ਜਲਦੀ ਦਿੱਲੀ ਵਾਪਿਸ ਜਾਣ  ਦਾ ਫੈਸਲਾ ਵੀ ਸੁਣਾ  ਦਿੱਤਾ ," ਕਲ ਮੈਂ ਸਵੇਰੇ  ਸਵੇਰੇ  ਆਪਣੇ  ਦੋਸਤ , ਭਜਨ  ਨੂੰ ਮਿਲਣ ਉਸਦੇ  ਪਿੰਡ ਨਿਕਲ ਜਾਵਾਂ ਗਾ , ਸ਼ਾਮ  ਨੂੰ ਵਾਪਿਸ ਮੁੜਾਂ ਗਾ , ਪਰਸੋਂ  ਸਵੇਰੇ ਦਿੱਲੀ ਲਈ ਨਿਕਲ ਜਾਵਾਂ ਗਾ  , ਮੈਨੂੰ ਜ਼ਰੂਰੀ  ਕੰਮ ਏਂ " |
     " ਅਮਰੋ ਤੋਂ ਡਰ  ਗਿਆ  ਲਗਦਾ ਏਂ , ਅਜੇ ਤਾਂ ਤੇਰੀ ਛੁਟੀ  ਬਾਕੀ ਏ , ਫਿਕਰ ਨਾਂ ਕਰ ਮੈਂ ਅਮਰੋ ਨੂੰ ਸੰਭਾਲ ਲਵਾਂ ਗੀ "|
     ਪਰ ਮੈਂ  ਆਪਣੇ  ਫੈਸਲੇ 'ਤੇ  ਅਟਲ ਰਿਹਾ , ਮਾਂ  ਦੇ ਰੋਕਣ 'ਤੇ ਨਹੀਂ  ਰੁੱਕਿਆ  ਅਤੇ  ਦਿੱਲੀ ਵਾਪਿਸ ਆ ਗਿਆ।  ਬਾਅਦ ਵਿੱਚ ਮੈਨੂੰ  ਅਹਿਸਾਸ ਹੋਇਆ ਕਿ  ਮੈਂ ਰੱਜ ਕੇ ਬੁਜ਼ਦਿਲੀ  ਦਿਖਾਈ  ਸੀ   ।
     ਅਮਰੋ ਨੂੰ ਮੈਂ ਭੁਲਾ ਨਾ ਸਕਿਆ | ਚਿੱਠੀ ਰਾਹੀਂ ਮਾਂ ਤੋਂ ਅਮਰੋ ਬਾਰੇ ਪੁਛਣ ਦੀ ਹਿੰਮਤ ਵੀ ਨਾ ਕੀਤੀ  ਅਤੇ ਨਾਂ ਹੀ ਮਾਂ ਨੇ  ਕਦੇ ਉਸ ਬਾਰੇ ਲਿਖਿਆ | ਕੋਈ ਸਾਲ ਬਾਦ ਫਿਰ ਘਰ ਛੁੱਟੀ ਗਿਆ  ਅਤੇ ਜੋ  ਉਸ ਬਾਰੇ ਪਤਾ ਲਗਾ  , ਮੈਂ ਸੁਣ ਕੇ ਸੁੰਨ  ਹੀ ਹੋ ਗਿਆ | ਅਮਰੋ ਉਹ ਕਰ ਗਈ  ਜੋ ਕਰਣਾ ਚਾਉਂਦੀ ਸੀ  ਅਤੇ ਮੈਂ ਠਗਾ ,ਹਾਰਿਆ ਜਿਹਾ ਦੇਖਦਾ ਹੀ ਰਹਿ ਗਿਆ ।
    ਮਾਂ ਤੋਂ ਪਤਾ ਲਗਾ  ਕਿ ਅਮਰੋ ਦੋ ਮਹੀਨੇ ਪਹਿਲੇ  ਗਲੀ ਦੀ ਆਖਰੀ ਨੁਕਰੇ ਰਹਿੰਦੇ   ਮੁੰਡੇ , ਜਿਸ ਦਾ ਨਾਂ  ਦਰਸ਼ਨ ਹੈ ,ਜਿੰਨਾ ਦਾ ਸੱਜੇ ਹਥ ਆਖਰੀ ਮਕਾਨ ਹੈ  ਜੋ ਦਿੱਲੀ ਕਿੱਤੇ  ਨੌਕਰੀ  ਕਰਦਾ ਏ ,  ਘਰ ਆਇਆ ਹੋਇਆ ਸੀ , ਉਸ ਨਾਲ ਨਿਕਲ ਗਈ ਏ | ਮਾਂ ਨੇ  ਇਹ ਗਲ ਮੈਨੂੰ ਬੜੇ ਮੁਰਝਾਏ  ਮੂੰਹ ਅਤੇ ਲੰਮਾ ਜਿਹਾ ਠੰਡਾ ਸਾਹ ਲੈ ਕਹੀ ,” ਕਿੰਨੀ ਸੋਹਨੀ ਕੁੜੀ ਸੀ , ਇਹ ਕੀ ਕਾਰਾ ਕਰ ਗਈ , ਮਾਂਪਿਆਂ ਨੂੰ ਜਿਉਂਦਿਆਂ ਹੀ ਮਾਰ ਗਈ | ਤਿੰਨ ਚਾਰ ਵਾਰੀ ਘਰ ਆਈ ਸੀ ਬਹਾਨੇ ਬਹਾਨੇ ਤੇਰੇ ਬਾਰੇ ਪੁਛਦੀ ਰਹੀ ਕਿ ਕਦੋਂ ਘਰ ਆਏੰ ਗਾ ,ਮੈਨੂੰ ਹੁਣ ਲਗਦਾ ਏ ਕਿ ਉਹ ਤੇਰੀ ਉਡੀਕ ਕਰ ਰਹੀ ਸੀ , ਮੈਂ ਹੀ ਉਹਦੇ ਦਿਲ ਦੀ ਨਾਂ ਬੁਝ ਸਕੀ “ |
    ਮੈਨੂੰ ਇਹ ਸਭ ਸੁਣ ਕੇ  ਘਬਰਾਹਟ ਜਿਹੀ ਹੋਣ ਲਗੀ ,ਦੰਮ ਘੁਟਣ ਲਗਾ ,  “ਮੈਂ ਹੁਣੇ ਆਉਂਦਾ ਹਾਂ ਕਹਿ ਕੇ   ਘਰੋਂ ਬਾਹਰ ਨਿਕਲਿਆ ਅਤੇ ਅਮਰੋ ਦੇ ਘਰ ਦੇ ਦਰਵਾਜ਼ੇ  ਸਾਹਮਣੇ ਜਾ ਖਲੋਤਾ | ਦਰਵਾਜ਼ਾ ਥੋੜਾ ਖੁੱਲਾ ਸੀ  ਵਿਹੜੇ  ਵਿਚ ਅਮਰੋ ਦੀ ਮਾਂ ਬੈਠੀ ਨਜਰ ਆਈ | ਮੈਂ ਬੂਹਾ ਖੋਲ ਅੰਦਰ ਜਾ ਵੜਿਆ |
    “ਮਾਸੀ ਪੈਰੀ ਪੈਣਾ ,”  ਕਹਿ ਕੇ ਗੋਡਿਆਂ ਨੂੰ ਛੂਇਆ ।
    “ਆ ਪੁਤ ਜਿਉਂਦਾ ਰਹੋ  , ਆ ਬੈਠ , ਕਦੋਂ   ਆਇਐੰ “  ।
    “’ਮਾਸੀ ਅੱਜ ਹੀ ਆਇਆਂ , ਆਉਂਦਿਆਂ ਹੀ ਅਮਰੋ ਬਾਰੇ ਸੁਣਿਆ ,ਬਸ ਸੁਣਦੇ ਹੀ  ਇਦਰ  ਆ ਗਿਆਂ “,  ਮੈਂ  ਮੰਜੀ 'ਤੇ ਬੈਠਦਿਆਂ ਕਿਹਾ |
     “ਬਸ ਪੁਤ , ਕੁਝ ਨਾਂ ਪੁਛ ,ਚੰਦਰੀ  ਕੀ ਕਾਰਾ ਕਰ ਗਈ ਏ , ਸਾਡੇ ਮੂੰਹ ਕਾਲਿਖ  ਪੋਤ ਗਈ , ਆਪ ਪਤਾ ਨਹੀਂ ਕਿੱਥੇ ਧੱਕੇ ਪਈ ਖਾਂਦੀ ਏ ।  ਉਹ ਕਮੀਨਾਂ ਮੁੰਡਾ  ਪਤਾ ਨਹੀਂ ਉਸ ਨਾਲ ਕੀ  ਕਰ ਰਿਹਾ ਹੋਵੇ ਗਾ  । ਅਸੀਂ ਬੂਹੇ ਬੰਦ ਕਰ ਅੰਦਰ ਹੀ ਬੈਠ ਗਏ  । ਕਿੰਨੇ ਦਿੰਨ ਉਹ ਘਰੋਂ ਬਾਹਰ ਦਿਹਾੜੀ ਲਾਉਣ ਹੀ ਨਹੀਂ ਗਏ , ਹੁਣ ਉਹ ਸ਼ਰਮਿੰਦਗੀ ਦੇ ਮਾਰੇ ਜਮੂੰ ਦਿਹਾੜੀਆਂ ਲਾਉਣ ਚਲੇ ਗਏ ਨੇ “।
    “ਜਮੂੰ ਕਿਸ ਕੋਲ “ , ਮੈਂ ਪੁਛਿਆ  ।
    “ਇੱਕ ਠੇਕੇਦਾਰ ਲੈ ਗਿਆ ਏ , ਇੱਕ ਸਰਕਾਰੀ ਬਿਲਡਿੰਗ ਦਾ ਸਾਲ  ਡੇਡ- ਸਾਲ ਦਾ ਲਕੜੀ ਦਾ ਕੰਮ ਏ “। ਅਮਰੋ ਦਾ ਪਰਿਵਾਰ ਰਾਮਗੜੀਆ ਪਰਿਵਾਰ ਸੀ ਅਤੇ ਉਸਦਾ ਪਿਉ ਲਕੜੀ ਦਾ ਕਾਰੀਗਰ ਸੀ ।
    ਅਮਰੋ ਦੀ ਮਾਂ ਨੇ ਦਸਿਆ ਕਿ  ਕੋਈ ਚਾਰ ਪੰਜ ਮਹੀਨੇ ਪਹਿਲੇ  ਉਸ ਨਾਲ ਲੜ ਪਈ ਅਤੇ ਕਹਿਣ ਲਗੀ ਕਿ  ਮੇਰਾ ਵਿਆਹ ਕਰ ਦਿਓ , ਮੈਂ ਇੱਥੋਂ ਚੱਲੀ ਜਾਵਾਂ ‘ਤੇ ਰੋਜ਼ ਰੋਜ਼ ਲੜਾਈ ਦਾ ਟੰਟਾ ਹੀ ਖਤਮ ਹੋ ਜਾਵੇ ।  ਮੈਂ ਅੱਗੋਂ ਕਿਹਾ “ ਕੋਈ ਚੰਗਾ ਜਿਹਾ ਜਾਤ ਬਰਾਦਰੀ ਦਾ ਮੁੰਡਾ ਮਿਲਿਆ , ਤੇਰਾ ਇਹ ਸ਼ੌਕ ਵੀ ਪੂਰਾ ਕਰਦ ਦਿਆਂ ਗੇ “  । ਗੱਲਾਂ ਦੀ ਬੜੀ ਤੇਜ ਸੀ , ਕਹਿਣ ਲੱਗੀ ਕਿ ਉਸ ਨੇ ਵਿਆਹ ਮੁੰਡੇ ਨਾਲ ਕਰਣੈ , ਜਾਤ ਬਰਾਦਰੀ ਨਾਲ ਨਹੀਂ  । “ਮੁੰਡਾ ਕਿਸੇ ਵੀ ਜਾਤ ਦਾ  ਹੋਵੇ ਪਰ ਪੱਕੀ ਸਰਕਾਰੀ ਨੌਕਰੀ ਕਰਦਾ ਹੋਵੇ , ਸਾਰੀ ਉਮਰ ਸੁਖੀ ਤਾਂ ਰਵਾਂ ਗੀ “,ਉਸ ਨੇ ਆਪਣਾ ਫੈਸਲਾ ਸੁਣਾ ਦਿੱਤਾ ।  
    “ਮੈਂ ਸੁਣ ਕੇ ਚੁਪ ਕਰ ਗਈ , ਉਹਦੀ ਗਲ ਨੂੰ ਗੌਲਿਆ ਨਾਂ , ਇਸਤਰਾਂ ਦੀਆਂ ਊਲ ਜਲੂਲ ਗੱਲਾਂ ਤਾਂ ਰੋਜ਼ ਕਰਦੀ ਸੀ  , ਮੈਨੂੰ  ਕੀ  ਪਤਾ ਉਸਦੇ ਮੰਨ ਵਿਚ ਕਿ ਫਤੂਰ ਪੱਕ ਰਿਹਾ ਸੀ  “ ।
    ਮਾਸੀ ਰੋ ਰਹੀ ਸੀ ਅਤੇ ਮੈਂ ਪੱਥਰ ਬਣ ਸਭ  ਸੁਣ ਰਿਹਾ ਸੀ ,” ਜਿਸ ਦਿੰਨ ਘਰੋਂ ਗਈ ਏ , ਸਵੇਰੇ ਉਠ ਕੇ ਦੇਖਿਆ ਉਹ ਆਪਣੀ ਮੰਜੀ ਤੇ ਨਹੀਂ  ਸੀ , ਉਹ ਕਿਤੇ ਰਾਤੀਂ ਉਠ ਕੇ ਚਲੀ ਗਈ ਸੀ , ਦੁਪਹਿਰ ਤਕ ਬੜਾ  ਢੂੰਡਿਆ ਨਹੀਂ ਮਿਲੀ , ਉਸਦੇ ਕਪੜੇ ਵੀ  ਘਰੋਂ ਗਾਇਬ ਸਨ ।  ਦੁਪਹਿਰ ਤੋਂ ਬਾਦ ਇੱਕ ਮੁੰਡੇ ਕੋਲੋਂ ਪਤਾ ਲੱਗਾ ਕਿ ਅਮਰੋ , ਦਰਸ਼ਨ ਨਾਲ , ਜੋ ਉਸ ਮੁੰਡੇ ਦਾ ਨਾਂ ਏਂ   , ਦਿੱਲੀ ਕਿੱਤੇ ਨੌਕਰੀ ਕਰਦਾ ਏ , ਉਸ ਨਾਲ ਦਿੱਲੀ ਨਿਕਲ ਗਈ ਏ “ ।
    “ ਤੂੰ ਜਾਣਦਾ ਹੀ ਹੋਵੇਂ ਗਾ ਦਰਸ਼ਨ ਨੂੰ ਗਲੀ ਦੀ ਨੁਕਰ ਤੇ ਸੱਜੇ ਹਥ ਕੋਨੇ ਵਾਲਾ ਘਰ ਏ , ਦਿੱਲੀ ਕਿੱਤੇ ਨੌਕਰੀ ਕਰਦਾ ਏ , ਛੁਟੀ ਆਇਆ ਦਾ ਸੀ , ਇਹ ਕਾਰਾ ਕਰ ਗਿਆ , ਪਤਾ ਨਹੀਂ ਦੋਵੇਂ ਕਿੱਥੇ ਮਿਲਦੇ ਰਹੇ ਨੇ  । ਉਸ ਦੇ ਘਰ ਦੇ ਕੰਨੀ ਨਹੀਂ  ਫੜਾਂਦੇ   । ਕਈੰ ਫੇਰੇ ਮਾਰੇ ਉਹਨਾ ਦੇ ਘਰ  ਕਿ ਆਪਣੇ ਮੁੰਡੇ ਦਾ ਪਤਾ -ਟਿਕਾਣਾ ਦੱਸੋ ਅਸੀਂ ਦੋਵਾਂ ਦਾ  ਵਿਆਹ ਕਰ ਦੇਂਦੇ ਹਾਂ  । ਅੱਗੋਂ ਕਹਿੰਦੇ ਤੁਹਾਡੀ ਕੁੜੀ ਹੀ  ਇਹੋ ਜਿਹੀ ਸੀ , ਸਾਡਾ ਮੁੰਡਾ ਸਾਡੇ ਕਹੇ ‘ਚ ਨਹੀ ,  ਪਤਾ ਨਹੀਂ ਕਿੱਥੇ ਰਹਿੰਦਾ , ਕੀ ਕਰਦਾ ਏ ,ਆਪੇ ਜਾ ਕੇ ਢੂੰਡ ਲਵੋ । ਅਸੀਂ ਸ਼ਰਮ ਦੇ ਮਾਰੇ ਅੰਦਰ ਵੜ ਕੇ ਬੈਠ ਗਏ,ਆਪਣਾ ਹੀ ਸਿੱਕਾ ਖੋੱਟਾ ਸੀ “ । ਮਾਸੀ ਨੇ ਸਾਰੀ ਗਲ ਕਹਿ ਦਿਤੀ । ਮੇਰਾ ਕਲੇਜਾ ਮੂੰਹ ਨੂੰ ਆ ਰਿਹਾ ਸੀ ।  ਮਾਸੀ ਦਾ ਸਿੱਕਾ ਖੋੱਟਾ ਨਹੀਂ ਸੀ।ਮੈਨੂੰ  ਘਬਰਾਹਟ ਹੋਣ ਲੱਗੀ ,ਮੈਂ ਉਠ ਖਲੋਤਾ ਅਤੇ ਪੈਰੀ ਪਾਉਣਾ ਕਰ ਕੇ ਬਾਹਰ ਨੂੰ ਤੁਰ ਪਿਆ  । ਮਾਸੀ ਨੇ ਤਰਲੇ ਜਿਹੇ ਨਾਲ  ਕਿਹਾ ,” ਤੂੰ ਦਿੱਲੀ ਕੰਮ ਕਰਦਾ  ਏਂ , ਦੇਖੀਂ ਕਿੱਤੇ ਕਰਮਾ ਮਾਰੀ ਮਿਲ ਜਾਏ ,ਪੁਤ ਕੋਸ਼ਿਸ਼ ਜਰੂਰ ਕਰੀਂ ਉਸ ਨੂੰ ਲਭਣ ਦੀ ,ਉਸ ਦੀ ਸੁਖ ਸਾਂਦ ਦਾ ਪਤਾ ਲਗ ਜਾਏ ,ਥੋੜਾ ਚੈਨ ਮਿਲੇ ਧੀਆਂ ਦਾ ਦੁਖ ਸਹਿਣਾ ਬੜਾ ਔਖਾ ਏ ।  “ ਅਮਰੋ ਦੀ ਮਾਂ ਨੂੰ ਕੀ ਦਸਦਾ ਕਿ ਇਹ ਜੋ ਕੁਝ  ਵਾਪਰਿਆ ਏ ,ਇਸ ਵਿਚ ਮੈਂ ਕਿੰਨਾ ਕਸੂਰਵਾਰ ਹਾਂ  ।
    ਮੈਂ ਰੋਣ-ਹਾਕਾ ਹੋਇਆ , ਹਾਰੇ ਹੋਏ ਆਦਮੀ ਦੀ ਤਰਾਂ  ਅਮਰੋ ਦੇ ਘਰੋਂ ਨਿਕਲ ਕੇ ਬਾਹਰ ਖੇੱਤਾਂ ਵਲ ਨਿਕਲ ਗਿਆ । ਬੜੀ ਦੇਰ ਖੇੱਤਾਂ ਦੁਵਾਲੇ ਘੁਮਦਾ ਰਿਹਾ ‘ਤੇ ਮੰਨ ਹਲਕਾ ਕਰਦਾ ਰਿਹਾ ।  ਅਮਰੋ ਨੇ ਆਪਣਾ ਇਰਾਦਾ ਪੂਰਾ ਕਰ ਲਿਆ ,  ਮੈਂ ਹੀ ਉਸਦੀਆਂ ਖਾਹਿਸ਼ਾਂ ‘ਤੇ ਪੂਰਾ ਨਾਂ ਉਤਰਿਆ । ਅਮਰੋ ਕਿੱਥੇ ਵੇ ਮੈਂ ਨਹੀਂ ਜਾਣਦਾ ਪਰ ਉਹ ਮੇਰੇ ਦਿਲ ਦਿਮਾਗ ਵਿੱਚ ਅਜ ਤਕ ਜਗਾਹ ਮੱਲੀ ਬੈਠੀ ਏ  !