ਇੱਥੇ ਲੱਖਾਂ ਰਾਂਝੇ ਰੁਲਦੇ ਨੇ
ਕੋਈ ਸਾਰ ਨਾ ਲੈਂਦਾ ਹੀਰਾਂ ਦੀ।
ਇੱਥੇ ਨਿੱਤ ਹੀ ਮਿਰਜੇ ਮਰਦੇ ਨੇ
ਕੋਈ ਆਸ ਰਹੀ ਨਾ ਵੀਰਾਂ ਦੀ।
ਇੱਥੇ ਮਾਪੇ ਭੁੱਖ ਮਰ ਜਾਂਦੇ
ਪਿੱਛੋਂ ਨਦੀ ਵਹਾਉਦੇ ਖੀਰਾਂ ਦੀ।
ਇੱਥੇ ਹੱਕ ਗਰੀਬ ਦਾ ਮਾਰਨਾ
ਮੁੱਢ ਤੋਂ ਫ਼ਿਤਰਤ ਹੈ ਅਮੀਰਾਂ ਦੀ।
ਮੁਕਸਰ ਵਾਲਿਆ ਪਹਿਨਣ ਰੇਸ਼ਮ ਜੋ
ਕਿੰਝ ਕੀਮਤ ਜਾਨਣ ਲੀਰਾਂ ਦੀ।